ਜੀਨੋਮਇੰਡੀਆ ਪ੍ਰੋਜੈਕਟ ਦੇਸ਼ ਦੇ ਬਾਇਓਟੈਕਨੋਲੋਜੀ ਲੈਂਡਸਕੇਪ ਵਿੱਚ ਇਕ ਮੀਲ ਪੱਥਰ ਹੈ, ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ
21ਵੀਂ ਸਦੀ ਵਿੱਚ ਬਾਇਓ-ਟੈਕਨੋਲੋਜੀ ਅਤੇ ਬਾਇਓਮਾਸ ਦਾ ਸੁਮੇਲ ਜੈਵਿਕ ਅਰਥਵਿਵਸਥਾ ਦੇ ਰੂਪ ਵਿੱਚ ਵਿਕਸਿਤ ਭਾਰਤ ਦੀ ਨੀਂਹ ਦਾ ਇੱਕ ਮਹੱਤਵਪੂਰਨ ਹਿੱਸਾ ਹੈ: ਪ੍ਰਧਾਨ ਮੰਤਰੀ
ਬਾਇਓ ਅਰਥਵਿਵਸਥਾ ਟਿਕਾਊ ਵਿਕਾਸ ਅਤੇ ਇਨੋਵੇਸ਼ਨ ਨੂੰ ਗਤੀ ਪ੍ਰਦਾਨ ਕਰਦੀ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਵਿਸ਼ਵ ਦੇ ਪ੍ਰਮੁੱਖ ਫਾਰਮਾ ਹੱਬ ਵਜੋਂ ਜੋ ਪਹਿਚਾਣ ਬਣਾਈ ਹੈ, ਉਸ ਨੂੰ ਅੱਜ ਦੇਸ਼ ਇੱਕ ਨਵਾਂ ਆਯਾਮ ਦੇ ਰਿਹਾ ਹੈ: ਪ੍ਰਧਾਨ ਮੰਤਰੀ
ਗਲੋਬਲ ਸਮੱਸਿਆਵਾਂ ਦੇ ਹੱਲ ਲਈ ਦੁਨੀਆ ਸਾਡੇ ਵੱਲ ਦੇਖ ਰਹੀ ਹੈ, ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਜ਼ਿੰਮੇਵਾਰੀ ਵੀ ਹੈ ਅਤੇ ਅਵਸਰ ਵੀ ਹੈ: ਪ੍ਰਧਾਨ ਮੰਤਰੀ
ਜਿਸ ਤਰ੍ਹਾਂ ਸਾਡੇ ਲੋਕ ਪੱਖੀ ਸ਼ਾਸਨ, ਸਾਡੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੇ ਵਿਸ਼ਵ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ, ਇਸੇ ਤਰ੍ਹਾਂ ਜੀਨੋਮਇੰਡੀਆ ਪ੍ਰੋਜੈਕਟ ਵੀ ਜੈਨੇਟਿਕ ਰਿਸਰਚ ਦੇ ਖੇਤਰ ਵਿੱਚ ਭਾਰਤ ਦੇ ਅਕਸ ਨੂੰ ਹੋਰ ਮਜ਼ਬੂਤ ਕਰੇਗਾ: ਪ੍ਰਧਾਨ ਮੰਤਰੀ

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਦੇਸ਼ ਭਰ ਤੋਂ ਇੱਥੇ ਆਏ ਸਾਰੇ scientists, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਅੱਜ ਭਾਰਤ ਨੇ ਰਿਸਰਚ ਦੀ ਦੁਨੀਆ ਵਿੱਚ ਬਹੁਤ ਹੀ ਇਤਿਹਾਸਿਕ ਕਦਮ ਚੁੱਕਿਆ ਹੈ। ਪੰਜ ਸਾਲ ਪਹਿਲਾਂ ਜੀਨੋਮਇੰਡੀਆ ਪ੍ਰੋਜੈਕਟ ਨੂੰ ਮਨਜ਼ੂਰ ਕੀਤਾ ਗਿਆ ਸੀ। ਇਸ ਦਰਮਿਆਨ ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ ਸਾਡੇ ਵਿਗਿਆਨੀਆਂ ਨੇ ਬਹੁਤ ਮਿਹਨਤ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ 20 ਤੋਂ ਜ਼ਿਆਦਾ ਦਿੱਗਜ ਰਿਸਰਚ ਸੰਸਥਾਨਾਂ ਜਿਵੇਂ IISc,  IITs, CSIR, and BRIC ਨੇ ਇਸ ਰਿਸਰਚ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 

ਇਸ ਪ੍ਰੋਜੈਕਟ ਦਾ ਡੇਟਾ,10 ਹਜ਼ਾਰ ਭਾਰਤੀਆਂ ਦਾ ਜੀਨੋਮ ਸੀਕਵੈਂਸ ਹੁਣ Indian Biological Data Center ਵਿੱਚ ਉਪਲਬਧ ਹੈ। ਮੈਨੂੰ ਵਿਸ਼ਵਾਸ ਹੈ, Biotechnology Research  ਦੇ ਖੇਤਰ ਵਿੱਚ, ਇਹ ਪ੍ਰੋਜੈਕਟ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।  ਮੈਂ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਜੀਨੋਮਇੰਡੀਆ ਪ੍ਰੋਜੈਕਟ ਭਾਰਤ ਦੀ Biotechnology Revolution ਦਾ ਇੱਕ ਮਹੱਤਵਪੂਰਣ ਪੜਾਅ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਪ੍ਰੋਜੈਕਟ ਦੀ ਮਦਦ ਨਾਲ ਅਸੀਂ ਦੇਸ਼ ਵਿੱਚ ਇੱਕ Diverse Genetic Resource ਬਣਾਉਣ ਵਿੱਚ ਸਫਲ ਹੋਏ ਹਾਂ। ਇਸ ਪ੍ਰੋਜੈਕਟ ਦੇ ਤਹਿਤ ਦੇਸ਼ ਵਿੱਚ ਵੱਖ-ਵੱਖ ਆਬਾਦੀਆਂ ਨਾਲ ਜੁੜੇ 10 ਹਜ਼ਾਰ ਲੋਕਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਗਈ ਹੈ। ਹੁਣ ਇਹ ਡੇਟਾ, ਸਾਡੇ ਵਿਗਿਆਨੀਆਂ ਨੂੰ, ਰਿਸਰਚਰਸ ਨੂੰ ਉਪਲਬਧ ਹੋਣ ਜਾ ਰਿਹਾ ਹੈ।  ਇਸ ਨਾਲ ਸਾਡੇ Scholars ਨੂੰ ਸਾਡੇ Scientists ਨੂੰ ਭਾਰਤ ਦਾ Genetic Landscape ਸਮਝਣ ਵਿੱਚ ਬਹੁਤ ਵੱਡੀ ਮਦਦ ਮਿਲੇਗੀ। ਇਨ੍ਹਾਂ ਜਾਣਕਾਰੀਆਂ ਨਾਲ ਦੇਸ਼ ਦੇ ਨੀਤੀ ਨਿਰਧਾਰਣ ਅਤੇ ਯੋਜਨਾਵਾਂ  ਦੇ ਨਿਰਮਾਣ ਦਾ ਕੰਮ ਵੀ ਆਸਾਨ ਹੋਵੇਗਾ।

ਸਾਥੀਓ,

ਤੁਸੀਂ ਸਾਰੇ ਇੱਥੇ ਆਪਣੀ ਫੀਲਡ ਦੇ ਐਕਸਪਰਟਸ ਹੋ, ਵੱਡੇ ਵਿਗਿਆਨੀ ਹੋ। ਤੁਸੀਂ ਵੀ ਜਾਣਦੇ ਹੋ ਭਾਰਤ ਦੀ ਵਿਸ਼ਾਲਤਾ ਅਤੇ ਭਾਰਤ ਦੀ ਵਿਭਿੰਨਤਾ, ਸਿਰਫ ਖਾਣ-ਪਾਣ, ਬੋਲ-ਚਾਲ ਅਤੇ ਭੂਗੋਲ ਤੱਕ ਸੀਮਿਤ ਨਹੀਂ ਹੈ। ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦੇ ਜੋ ਜੀਨਸ ਹਨ, ਉਨ੍ਹਾਂ ਵਿੱਚ ਵੀ ਕਾਫ਼ੀ ਵਿਭਿੰਨਤਾ ਹੈ। ਅਜਿਹੇ ਵਿੱਚ ਬੀਮਾਰੀਆਂ ਦੀ ਨੇਚਰ ਵੀ ਸੁਭਾਵਿਕ ਤੌਰ ‘ਤੇ ਵਿਭਿੰਨਤਾ ਨਾਲ ਭਰਿਆ ਹੋਇਆ ਹੈ। ਇਸ ਲਈ, ਕਿਹੜੇ ਵਿਅਕਤੀ ਨੂੰ ਕਿਸ ਪ੍ਰਕਾਰ ਦੀ ਦਵਾਈ ਫਾਇਦਾ ਦੇਵੇਗੀ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ, ਦੇਸ਼ਵਾਸੀਆਂ ਦੀ Genetic Identity ਉਸ ਦਾ ਪਤਾ ਹੋਣਾ ਜ਼ਰੂਰੀ ਹੈ।  ਹੁਣ ਜਿਵੇਂ ਸਾਡੇ ਆਦਿਵਾਸੀ ਸਮਾਜ ਵਿੱਚ ਸਿਕਲ ਸੈੱਲ ਅਨੀਮੀਆ ਦੀ ਰੋਗ ਇੱਕ ਬਹੁਤ ਬੜਾ ਸੰਕਟ ਹੈ।  ਇਸ ਨਾਲ ਨਿਪਟਨ ਲਈ ਅਸੀਂ ਨੈਸ਼ਨਲ ਮਿਸ਼ਨ ਚਲਾਇਆ ਹੈ। ਲੇਕਿਨ ਇਸ ਵਿੱਚ ਵੀ ਚੁਣੌਤੀਆਂ ਘੱਟ ਨਹੀਂ ਹਨ। ਸੰਭਵ ਹੈ ਕਿ ਸਿਕਲ ਸੈੱਲ ਦੀਆਂ ਜੋ ਸਮੱਸਿਆਵਾਂ ਕਿਸੇ ਇੱਕ ਖੇਤਰ ਵਿੱਚ ਸਾਡੇ ਆਦਿਵਾਸੀ ਸਮਾਜ ਵਿੱਚ ਹੋਣ, ਉਹ ਦੂਜੇ ਖੇਤਰ ਦੇ ਆਦਿਵਾਸੀ ਸਮਾਜ ਵਿੱਚ ਨਾ ਵੀ ਹੋਣ, ਉੱਥੇ ਦੂਜੇ ਪ੍ਰਕਾਰ ਦਾ ਹੋਵੇ।  ਇਸ ਸਾਰੀਆਂ ਗੱਲਾਂ ਦਾ ਪੱਕਾ ਪਤਾ ਸਾਨੂੰ ਉਦੋਂ ਚੱਲੇਗਾ ਜਦੋਂ ਇੱਕ ਕੰਪਲੀਟ genetic study ਸਾਡੇ ਕੋਲ ਹੋਵੇਗੀ। ਭਾਰਤੀ ਆਬਾਦੀ ਦੇ ਵਿਲੱਖਣ ਜੀਨੋਮਿਕ ਪੈਟਰਨਸ ਨੂੰ ਸਮਝਣ ਵਿੱਚ ਇਸ ਤੋਂ ਮਦਦ ਮਿਲੇਗੀ। ਅਤੇ ਉਦੋਂ ਅਸੀਂ ਕਿਸੇ ਖਾਸ ਗਰੁੱਪ ਦੀ ਵਿਸ਼ੇਸ਼ ਪਰੇਸ਼ਾਨੀ ਦੇ ਲਈ ਉਂਜ ਹੀ ਵਿਸ਼ੇਸ਼ ਹੱਲ ਜਾਂ ਫਿਰ ਪ੍ਰਭਾਵੀ ਦਵਾਈਆਂ ਤਿਆਰ ਕਰ ਸਕਦੇ ਹਨ।

 

ਮੈਂ ਸਿਕਲ ਸੈੱਲ ਦੀ ਉਦਾਹਰਣ ਦਿੱਤੀ ਹੈ। ਲੇਕਿਨ ਇਹ ਇਨ੍ਹੇ ਤੱਕ ਸੀਮਿਤ ਨਹੀਂ ਹੈ ਇਹ ਤਾਂ ਮੈਂ ਇੱਕ ਉਦਾਹਰਣ ਲਈ ਦੱਸਿਆ। ਭਾਰਤ ਵਿੱਚ ਅਨੁਵੰਸ਼ਿਕ ਰੋਗਾਂ ਯਾਨੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਟ੍ਰਾਂਸਫਰ ਹੋਣ ਵਾਲੀਆਂ ਬਿਮਾਰੀਆਂ ਦੇ ਬਹੁਤ ਵੱਡੇ ਹਿੱਸੇ ਤੋਂ ਅੱਜ ਵੀ ਅਸੀਂ ਅਣਜਾਨ ਹੈ।  ਜੀਨੋਮਇੰਡੀਆ ਪ੍ਰੋਜੈਕਟ ਭਾਰਤ ਵਿੱਚ ਜਿਹੀਆਂ ਸਾਰੀਆਂ ਬਿਮਾਰੀਆਂ ਲਈ ਪ੍ਰਭਾਵੀ ਇਲਾਜ ਦੇ ਵਿਕਾਸ ਵਿੱਚ ਮਦਦ ਕਰੇਗਾ।

ਸਾਥੀਓ,

21ਵੀਂ ਸਦੀ ਵਿੱਚ ਬਾਇਓ-ਟੈਕਨੋਲੋਜੀ ਅਤੇ ਬਾਇਓਮਾਸ ਦਾ ਕੌਮਬੀਨੇਸ਼ਨ, Bio Economy ਦੇ ਰੂਪ ਵਿੱਚ ਵਿਕਸਿਤ ਭਾਰਤ ਦੀ ਬੁਨਿਆਦ ਦਾ ਅਹਿਮ ਹਿੱਸਾ ਹੈ। Bio Economy ਦਾ ਟੀਚਾ ਹੁੰਦਾ ਹੈ ਨੈਚੂਰਲ ਰਿਸੋਰਸਿਸ ਦਾ ਠੀਕ ਇਸਤੇਮਾਲ, Bio-Based ਪ੍ਰੋਡਕਟਸ ਅਤੇ ਸਰਵਿਸਿਸ ਦਾ ਪ੍ਰਮੋਸ਼ਨ, ਅਤੇ ਇਸ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਬਣਾਉਣਾ Bio Economy, ਸਸਟੇਨੇਬਲ ਡਿਵੈਲਪਮੈਂਟ ਨੂੰ ਗਤੀ ਦਿੱਤੀ ਹੈ ਇਨੋਵੇਸ਼ਨ ਨੂੰ ਅਵਸਰ ਦਿੰਦੀ ਹੈ। ਮੈਨੂੰ ਖੁਸ਼ੀ ਹੈ ਕਿ ਬੀਤੇ 10 ਸਾਲਾਂ ਵਿੱਚ, ਦੇਸ਼ ਦੀ Bio Economy ਤੇਜ਼ੀ ਨਾਲ ਅੱਗੇ ਵਧੀ ਹੈ।  ਸਾਲ 2014 ਵਿੱਚ ਜੋ Bio Economy 10 ਬਿਲੀਅਨ ਡਾਲਰ ਦੀ ਸੀ, ਉਹ ਅੱਜ ਡੇਢ ਸੌ ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਹੋ ਗਈ ਹੈ। ਭਾਰਤ ਆਪਣੀ ਬਾਇਓ-ਇਕੋਨਮੀ ਨੂੰ ਨਵੀਂ ਬੁਲੰਦੀ ਦੇਣ ਵਿੱਚ ਵੀ ਜੁਟਿਆ ਹੈ। 

ਕੁੱਝ ਸਮਾਂ ਪਹਿਲਾਂ ਹੀ ਭਾਰਤ ਨੇ Bio E3 Policy ਦੀ ਸ਼ੁਰੂਆਤ ਕੀਤੀ ਹੈ। ਇਸ ਪਾਲਿਸੀ ਦਾ ਵਿਜ਼ਨ ਇਹ ਹੈ ਕਿ ਭਾਰਤ IT Revolution ਦੀ ਤਰ੍ਹਾਂ Global Biotech Landscape ਵਿੱਚ ਵੀ ਇੱਕ ਲੀਡਰ ਬਣ ਕੇ ਉਭਰੇ। ਇਸ ਵਿੱਚ ਤੁਸੀਂ ਸਾਰੇ ਵਿਗਿਆਨੀਆਂ ਦੀ ਵੱਡੀ ਭੂਮਿਕਾ ਹੈ ਅਤੇ ਇਸ ਦੇ ਲਈ ਮੈਂ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਸੰਸਾਰ ਦੇ ਇੱਕ ਵੱਡੇ ਫਾਰਮਾ ਹੱਬ ਦੇ ਰੂਪ ਵਿੱਚ ਭਾਰਤ ਨੇ ਜੋ ਪਹਿਚਾਣ ਬਣਾਈ ਹੈ, ਉਸ ਨੂੰ ਅੱਜ ਦੇਸ਼ ਨਵਾਂ ਨਿਯਮ ਦੇ ਰਿਹਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਪਬਲਿਕ ਹੈਲਥਕੇਅਰ ਨੂੰ ਲੈ ਕੇ ਅਨੇਕ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਕਰੋੜਾਂ ਭਾਰਤਵਾਸੀਆਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਹੋਵੇ, ਜਨ-ਔਸ਼ਧੀ ਕੇਂਦਰਾਂ ਵਿੱਚ 80 ਪ੍ਰਤੀਸ਼ਤ ਡਿਸਕਾਉਂਟ ਵਿੱਚ ਦਵਾਈਆਂ ਉਪਲਬਧ ਕਰਵਾਉਣਾ ਹੋਵੇ, ਆਧੁਨਿਕ ਮੈਡੀਕਲ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋਵੇ ਇਹ ਪਿਛਲੇ 10 ਸਾਲ ਦੀ ਬਹੁਤ ਵੱਡੀਆਂ ਉਪਲਬਧੀਆਂ ਹਨ। ਕੋਰੋਨਾ ਕਾਲ ਵਿੱਚ ਭਾਰਤ ਨੇ ਇਹ ਸਿੱਧ ਕੀਤਾ ਹੈ ਕਿ ਸਾਡਾ ਫਾਰਮਾ ਈਕੋਸਿਸਟਮ ਕਿੰਨਾ ਸਮਰੱਥਾਵਾਨ ਹੈ। ਦਵਾਈਆਂ ਦੀ ਮੈਨੂਫੈਕਚਰਿੰਗ ਲਈ ਭਾਰਤ ਵਿੱਚ ਹੀ ਮਜਬੂਤ ਸਪਲਾਈ ਅਤੇ ਵੈਲਿਊ ਚੇਨ ਬਣੇ, ਇਹ ਸਾਡੀ ਕੋਸ਼ਿਸ਼ ਹੈ। ਜੀਨੋਮਇੰਡੀਆ ਪ੍ਰੋਜੈਕਟ ਹੁਣ ਇਸ ਦਿਸ਼ਾ ਵਿੱਚ ਭਾਰਤ  ਦੀਆਂ ਕੋਸ਼ਿਸ਼ਾਂ ਨੂੰ ਨਵੀਂ ਗਤੀ ਦੇਵੇਗਾ, ਨਵੀਂ ਊਰਜਾ ਨਾਲ ਭਰੇਗਾ।

ਸਾਥੀਓ,

ਅੱਜ ਦੁਨੀਆ Global Problems ਦੇ solutions ਲਈ ਭਾਰਤ ਦੀ ਤਰਫ਼ ਦੇਖ ਰਹੀ ਹੈ। ਸਾਡੀ ਆਉਣ ਵਾਲੀ ਪੀੜ੍ਹੀ ਲਈ ਇਹ ਇੱਕ Responsibility ਵੀ ਹੈ, ਇੱਕ Opportunity ਵੀ ਹੈ। ਇਸ ਲਈ ਅੱਜ ਭਾਰਤ ਵਿੱਚ ਇੱਕ ਬਹੁਤ ਵੱਡੇ ਰਿਸਰਚ ਈਕੋਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਬੀਤੇ 10 ਸਾਲਾਂ ਵਿੱਚ ਰਿਸਰਚ ਅਤੇ ਇਨੋਵੇਸ਼ਨ ਲਈ ਪੜਾਈ ਦੇ ਹਰ ਪੱਧਰ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਅੱਜ 10 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ ਵਿੱਚ ਸਾਡੇ Students ਹਰ ਰੋਜ਼ ਨਵੇਂ-ਨਵੇਂ ਐਕਸਪੈਰੀਮੈਂਟ ਕਰ ਰਹੇ ਹਨ। ਨੌਜਵਾਨਾਂ ਦੇ ਇਨੋਵੇਟਿਵ ਆਈਡਿਆਜ਼ ਨੂੰ ਅੱਗੇ ਵਧਾਉਣ ਲਈ ਪੂਰੇ ਦੇਸ਼ ਵਿੱਚ ਸੈਕੜਿਆਂ ਅਟਲ ਇੰਕਿਊਬੇਸ਼ਨ ਸੈਂਟਰ ਬਣੇ ਹਨ। PHD ਦੇ ਦੌਰਾਨ ਰਿਸਰਚ ਲਈ ਪੀਐੱਮ ਰਿਸਰਚ ਫੈਲੋਸ਼ਿਪ ਸਕੀਮ ਵੀ ਚਲਾਈ ਜਾ ਰਹੀ ਹੈ। Multi-Disciplinary ਅਤੇ International Research ਨੂੰ ਹੁਲਾਰਾ ਮਿਲੇ, ਇਸ ਦੇ ਲਈ ਨੈਸ਼ਨਲ ਰਿਸਰਚ ਫੰਡ ਬਣਾਇਆ ਗਿਆ ਹੈ। Anusandhan National Research Foundation ਵਿੱਚ, ਉਸ ਤੋਂ ਦੇਸ਼ ਵਿੱਚ ਸਾਇੰਸ, ਇੰਜੀਨੀਅਰਿੰਗ, ਇੰਵਾਇਰਮੈਂਟ, ਹੈਲਥ ਅਜਿਹੇ ਹਰ ਸੈਕਟਰ ਵਿੱਚ ਅਤੇ ਨਵੀਂ ਤਰੱਕੀ ਹੋਣ ਵਾਲੀ ਹੈ । Sunrise technologies ਵਿੱਚ ਰਿਸਰਚ ਅਤੇ ਇਨਵੈਸਟਮੈਂਟ ਵਧਾਉਣ ਲਈ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਦਾ corpus ਕ੍ਰਿਏਟ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਸ ਤੋਂ ਬਾਇਓ-ਟੈਕਨੋਲੋਜੀ ਸੈਕਟਰ ਦਾ ਵੀ ਵਿਕਾਸ ਹੋਵੇਗਾ ਅਤੇ young scientists ਨੂੰ ਬਹੁਤ ਮਦਦ ਮਿਲੇਗੀ।

ਸਾਥੀਓ,

ਹਾਲ ਹੀ ਵਿੱਚ ਸਰਕਾਰ ਨੇ One Nation One Subscription ਦਾ ਇੱਕ ਹੋਰ ਅਹਿਮ ਫੈਸਲਾ ਲਿਆ ਹੈ। ਦੁਨੀਆ ਦੇ ਪ੍ਰਤੀਸ਼ਠਿਤ ਜਰਨਲਸ ਤੱਕ ਭਾਰਤ ਦੇ ਸਟੂਡੈਂਟਸ ਦੀ, ਰਿਸਰਚਰਸ ਦੀ ਪਹੁੰਚ ਅਸਾਨ ਹੋਵੇ, ਉਨ੍ਹਾਂ ਨੂੰ ਖਰਚ ਨਾ ਕਰਨਾ ਪਵੇ, ਸਾਡੀ ਸਰਕਾਰ ਇਹ ਸੁਨਿਸ਼ਚਿਤ ਕਰੇਗੀ। ਇਹ ਸਾਰੀ ਕੋਸ਼ਿਸ਼, ਭਾਰਤ ਨੂੰ 21ਵੀਂ ਸਦੀ ਦੀ ਦੁਨੀਆ ਦਾ ਨਾਲੇਜ ਹੱਬ, ਇਨੋਵੇਸ਼ਨ ਹੱਬ ਬਣਾਉਣ ਵਿੱਚ ਬਹੁਤ ਮਦਦ ਕਰਨਗੇ।

ਸਾਥੀਓ,

ਜਿਸ ਤਰ੍ਹਾਂ ਸਾਡੇ Pro People Governance ਨੇ ਸਾਡੇ Digital Public Infrastructure ਨੇ ਦੁਨੀਆ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ। ਮੈਨੂੰ ਵਿਸ਼ਵਾਸ ਹੈ, ਉਸੀ ਤਰ੍ਹਾਂ ਜੀਨੋਮਇੰਡੀਆ ਪ੍ਰੋਜੈਕਟ ਵੀ Genetic Research ਦੇ ਖੇਤਰ ਵਿੱਚ ਭਾਰਤ ਦੇ ਅਕਸ  ਨੂੰ ਹੋਰ ਸਸ਼ਕਤ ਕਰੇਗਾ। ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਜੀਨੋਮਇੰਡੀਆ ਦੀ ਸਫਲਤਾ ਲਈ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।

ਧੰਨਵਾਦ ।  ਨਮਸਕਾਰ ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Why The SHANTI Bill Makes Modi Government’s Nuclear Energy Push Truly Futuristic

Media Coverage

Why The SHANTI Bill Makes Modi Government’s Nuclear Energy Push Truly Futuristic
NM on the go

Nm on the go

Always be the first to hear from the PM. Get the App Now!
...
Chief Minister of Gujarat meets Prime Minister
December 19, 2025

The Chief Minister of Gujarat, Shri Bhupendra Patel met Prime Minister, Shri Narendra Modi today in New Delhi.

The Prime Minister’s Office posted on X;

“Chief Minister of Gujarat, Shri @Bhupendrapbjp met Prime Minister @narendramodi.

@CMOGuj”