ਪੁਲਾੜ ਵਿੱਚ ਭਾਰਤੀ ਝੰਡਾ ਲਹਿਰਾਉਣ ਦੇ ਲਈ ਮੈਂ ਤੁਹਾਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ: ਪ੍ਰਧਾਨ ਮੰਤਰੀ
ਵਿਗਿਆਨ ਅਤੇ ਅਧਿਆਤਮ, ਦੋਨੋਂ ਸਾਡੇ ਰਾਸ਼ਟਰ ਦੀ ਸ਼ਕਤੀ ਹਨ: ਪ੍ਰਧਾਨ ਮੰਤਰੀ
ਚੰਦ੍ਰਯਾਨ ਮਿਸ਼ਨ ਦੀ ਸਫਲਤਾ ਦੇ ਨਾਲ ਹੀ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਵਿਗਿਆਨ ਦੇ ਪ੍ਰਤੀ ਰੂਚੀ ਫਿਰ ਤੋਂ ਵਧੀ ਹੈ, ਪੁਲਾੜ ਵਿੱਚ ਖੋਜ ਦਾ ਜਨੂੰਨ ਹੈ, ਹੁਣ ਤੁਹਾਡੀ ਇਤਿਹਾਸਿਕ ਯਾਤਰਾ ਇਸ ਸੰਕਲਪ ਨੂੰ ਹੋਰ ਸ਼ਕਤੀ ਦੇ ਰਹੀ ਹੈ: ਪ੍ਰਧਾਨ ਮੰਤਰੀ ਮੋਦੀ
ਸਾਨੂੰ ਗਗਨਯਾਨ ਮਿਸ਼ਨ ਨੂੰ ਅੱਗੇ ਲੈ ਜਾਣਾ ਹੈ, ਸਾਨੂੰ ਆਪਣਾ ਸਪੇਸ ਸਟੇਸ਼ਨ ਬਣਾਉਣਾ ਹੈ ਅਤੇ ਚੰਦ੍ਰਮਾ ‘ਤੇ ਭਾਰਤੀ ਪੁਲਾੜ ਯਾਤਰੀਆਂ ਨੂੰ ਵੀ ਉਤਾਰਣਾ ਹੈ: ਪ੍ਰਧਾਨ ਮੰਤਰੀ
ਅੱਜ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਕਿ ਇਹ ਭਾਰਤ ਦੇ ਗਗਨਯਾਨ ਮਿਸ਼ਨ ਦੀ ਸਫਲਤਾ ਦਾ ਪਹਿਲਾ ਅਧਿਆਏ ਹੈ, ਤੁਹਾਡੀ ਇਤਿਹਾਸਿਕ ਯਾਤਰਾ ਕੇਵਲ ਪੁਲਾੜ ਤੱਕ ਸੀਮਿਤ ਨਹੀਂ ਹੈ, ਇਹ ਵਿਕਸਿਤ ਭਾਰਤ ਦੀ ਸਾਡੀ ਯਾਤਰਾ ਨੂੰ ਗਤੀ ਅਤੇ ਨਵਾਂ ਜੋਸ਼ ਪ੍ਰਦਾਨ ਕਰੇਗੀ: ਪ੍ਰਧਾਨ ਮੰਤਰੀ ਮੋਦੀ
ਭਾਰਤ ਦੁਨੀਆ ਦੇ ਲਈ ਪੁਲਾੜ ਦੀਆਂ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹਣ ਜਾ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼ੁਭਾਂਸ਼ੁ ਨਮਸਕਾਰ!

ਸ਼ੁਭਾਂਸ਼ੁ ਸ਼ੁਕਲਾਨਮਸਕਾਰ!

ਪ੍ਰਧਾਨ ਮੰਤਰੀ ਤੁਸੀਂ ਅੱਜ ਮਾਤ੍ਰਭੂਮੀ ਤੋਂ, ਭਾਰਤ ਭੂਮੀ ਤੋਂ, ਸਭ ਤੋਂ ਦੂਰ ਹੋ, ਲੇਕਿਨ ਭਾਰਤਵਾਸੀਆਂ ਦੇ ਦਿਲਾਂ ਦੇ ਸਭ ਤੋਂ ਕਰੀਬ ਹੋ। ਤੁਹਾਡੇ ਨਾਮ ਵਿੱਚ ਵੀ ਸ਼ੁਭ ਹੈ ਅਤੇ ਤੁਹਾਡੀ ਯਾਤਰਾ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੈ। ਇਸ ਸਮੇਂ ਗੱਲ ਅਸੀਂ ਦੋਨੋਂ ਕਰ ਰਹੇ ਹਾਂ, ਲੇਕਿਨ ਮੇਰੇ ਨਾਲ ਕਰੋੜਾਂ ਭਾਰਤਵਾਸੀਆਂ ਦੀਆਂ ਭਾਵਨਾਵਾਂ ਵੀ ਹਨ। ਮੇਰੀ ਆਵਾਜ਼ ਵਿੱਚ ਸਾਰੇ ਭਾਰਤੀਆਂ ਦਾ ਉਤਸ਼ਾਹ ਅਤੇ ਉਮੰਗ ਸ਼ਾਮਲ ਹੈ। ਪੁਲਾੜ ਵਿੱਚ ਭਾਰਤ ਦਾ ਪਰਚਮ ਲਹਿਰਾਉਣ ਦੇ ਲਈ ਮੈਂ ਤੁਹਾਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈ ਰਿਹਾ ਹਾਂ, ਤਾਂ ਸਭ ਤੋਂ ਪਹਿਲੇ ਤਾਂ ਇਹ ਦੱਸੋ ਉੱਥੇ ਸਭ ਕੁਸ਼ਲ ਮੰਗਲ ਹੈ?ਤੁਹਾਡੀ ਤਬੀਅਤ ਠੀਕ ਹੈ ?

ਸ਼ੁਭਮ ਸ਼ੁਕਲਾ : ਜੀ ਪ੍ਰਧਾਨ ਮੰਤਰੀ ਜੀ! ਬਹੁਤ-ਬਹੁਤ ਧੰਨਵਾਦ, ਆਪ ਦੀ wishes ਦਾ ਅਤੇ 140 ਕਰੋੜ ਮੇਰੇ ਦੇਸ਼ ਵਾਸੀਆਂ ਦੀਆਂ wishes ਦਾ, ਮੈਂ ਇੱਥੇ ਬਿਲਕੁਲ ਠੀਕ ਹਾਂ, ਸੁਰੱਖਿਅਤ ਹਾਂ। ਆਪ ਸਭ ਦੇ ਅਸ਼ੀਰਵਾਦ ਅਤੇ ਪਿਆਰ ਦੀ ਵਜ੍ਹਾ ਨਾਲ… ਬਹੁਤ ਚੰਗਾ ਲੱਗ ਰਿਹਾ ਹੈ। ਬਹੁਤ ਨਵਾਂ ਐਕਸਪੀਰੀਅੰਸ ਹੈ ਅਤੇ ਹੋਰ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੋ ਰਹੀਆਂ ਹਨ, ਜੋ ਦਰਸਾਉਂਦੀਆਂ ਹਨ ਕਿ ਮੈਂ ਅਤੇ ਮੇਰੇ ਜੈਸੇ ਬਹੁਤ ਸਾਰੇ ਲੋਕ ਸਾਡੇ ਦੇਸ਼ ਵਿੱਚ ਅਤੇ ਸਾਡਾ ਭਾਰਤ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ। ਇਹ ਜੋ ਮੇਰੀ ਯਾਤਰਾ ਹੈ, ਇਹ ਪ੍ਰਿਥਵੀ ਤੋਂ ਔਰਬਿਟ ਦੀ 400 ਕਿਲੋਮੀਟਰ ਤੱਕ ਦੀ ਛੋਟੀ ਜਿਹੀ ਯਾਤਰਾ ਹੈ, ਇਹ ਸਿਰਫ ਮੇਰੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਸਾਡੇ ਦੇਸ਼ ਦੀ ਯਾਤਰਾ ਹੈ because ਜਦੋਂ ਮੈਂ ਛੋਟਾ ਸੀ,  ਮੈਂ ਕਦੇ ਸੋਚ ਨਹੀਂ ਪਾਇਆ ਸੀ ਕਿ ਮੈਂ ਐਸਟ੍ਰੋਨੌਟ ਬਣ ਸਕਦਾ ਹਾਂ। ਲੇਕਿਨ ਮੈਨੂੰ ਲੱਗਦਾ ਹੈ ਕਿ ਆਪ ਦੀ ਅਗਵਾਈ ਵਿੱਚ ਅੱਜ ਦਾ ਭਾਰਤ ਇਹ ਮੌਕਾ ਦਿੰਦਾ ਹੈ ਅਤੇ ਮੈਂ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਵੀ ਮੌਕਾ ਦਿੰਦਾ ਹਾਂ। ਤਾਂ ਇਹ ਬਹੁਤ ਵੱਡੀ ਉਪਲਬਧੀ ਹੈ ਮੇਰੇ ਲਈ ਅਤੇ ਮੈਂ ਬਹੁਤ ਮਾਣ feel ਕਰ ਰਿਹਾ ਹਾਂ ਕਿ ਮੈਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਪਾ ਰਿਹਾ ਹਾਂ। ਧੰਨਵਾਦ ਪ੍ਰਧਾਨ ਮੰਤਰੀ ਜੀ!

ਪ੍ਰਧਾਨ ਮੰਤਰੀ ਸ਼ੁਭ, ਤੁਸੀਂ ਦੂਰ ਪੁਲਾੜ ਵਿੱਚ ਹੋ, ਜਿੱਥੇ ਗ੍ਰੈਵਿਟੀ ਨਾਂਹ ਦੇ ਬਰਾਬਰ ਹੈ, ਪਰ ਹਰ ਭਾਰਤੀ ਦੇਖ ਰਿਹਾ ਹੈ ਕਿ ਤੁਸੀਂ ਕਿੰਨੇ ਡਾਊਨ ਟੂ ਅਰਥ ਹੋ। ਤੁਸੀਂ ਜੋ ਗਾਜਰ ਦਾ ਹਲਵਾ ਲੈ ਗਏ ਹੋ, ਕੀ ਉਸ ਨੂੰ ਆਪਣੇ ਸਾਥੀਆਂ ਨੂੰ ਖਿਲਾਇਆ?

ਸ਼ੁਭਾਂਸ਼ੁ ਸ਼ੁਕਲਾ : ਜੀ ਪ੍ਰਧਾਨ ਮੰਤਰੀ ਜੀ! ਇਹ ਕੁਝ ਚੀਜਾਂ ਮੈਂ ਆਪਣੇ ਦੇਸ਼ ਦੀਆਂ ਖਾਣ ਵਾਲੀਆਂ ਲੈ ਕੇ ਆਇਆ ਸੀ, ਜਿਵੇਂ ਗਾਜਰ ਦਾ ਹਲਵਾ, ਮੂੰਗ ਦਾਲ ਦਾ ਹਲਵਾ ਅਤੇ ਆਮਰਸ ਅਤੇ ਮੈਂ ਚਾਹੁੰਦਾ ਸੀ ਕਿ ਇਹ ਬਾਕੀ ਵੀ ਜੋ ਮੇਰੇ ਸਾਥੀ ਹਨ, ਬਾਕੀ ਦੇਸ਼ਾਂ ਤੋਂ ਜੋ ਆਏ ਹਨ, ਉਹ ਵੀ ਇਸ ਦਾ ਸਵਾਦ ਲੈਣ ਅਤੇ ਖਾਣ, ਜੋ ਭਾਰਤ ਦਾ ਜੋ rich culinary ਸਾਡਾ ਜੋ ਹੈਰੀਟੇਜ ਹੈ, ਉਸ ਦਾ ਐਕਸਪੀਰੀਅੰਸ ਲੈਣ, ਤਾਂ ਅਸੀਂ ਸਭ ਨੇ ਬੈਠ ਕੇ ਇਸ ਦਾ ਸਵਾਦ ਲਿਆ ਇਕੱਠੇ ਅਤੇ ਸਭ ਨੂੰ ਬਹੁਤ ਪਸੰਦ ਆਇਆ। ਕੁਝ ਲੋਕ ਕਹਿਣ ਕਿ ਕਦੋਂ ਉਹ ਹੇਠਾਂ ਆਉਣਗੇ ਅਤੇ ਸਾਡੇ ਦੇਸ਼ ਆਉਣ ਅਤੇ ਇਨ੍ਹਾਂ ਦਾ ਸੁਆਦ ਚੱਖ ਸਕਣ ਸਾਡੇ ਨਾਲ…

 

ਪ੍ਰਧਾਨ ਮੰਤਰੀ: ਸ਼ੁਭ, ਪਰਿਕਰਮਾ ਕਰਨਾ ਭਾਰਤ ਦੀ ਸਦੀਆਂ ਪੁਰਾਣੀ ਪਰੰਪਰਾ ਹੈ। ਤੁਹਾਨੂੰ ਤਾਂ ਪ੍ਰਿਥਵੀ ਮਾਤਾ ਦੀ ਪਰਿਕਰਮਾ ਦਾ ਸੁਭਾਗ ਮਿਲਿਆ ਹੈ। ਹੁਣ ਤੁਸੀਂ ਪ੍ਰਿਥਵੀ ਦੇ ਕਿਸ ਹਿੱਸੇ ਦੇ ਉਪਰ ਤੋਂ ਗੁਜ਼ਰ ਰਹੇ ਹੋਵੋਗੇ?

ਸ਼ੁਭਾਂਸ਼ੁ ਸ਼ੁਕਲਾ : ਜੀ ਪ੍ਰਧਾਨ ਮੰਤਰੀ ਜੀ ! ਇਸ ਸਮੇਂ ਤਾਂ ਮੇਰੇ ਪਾਸ ਇਹ ਇਨਫਰਮੇਸ਼ਨ ਉਪਲਬਧ ਨਹੀਂ ਹੈ, ਲੇਕਿਨ ਥੋੜ੍ਹੀ ਦੇਰ ਪਹਿਲਾਂ ਮੈਂ ਖਿੜਕੀ ਤੋਂ, ਵਿੰਡੋ ਤੋਂ ਬਾਹਰ ਦੇਖ ਰਿਹਾ ਸੀ, ਤਾਂ ਅਸੀਂ ਲੋਕ ਹਵਾਈ ਅੱਡੇ ਦੇ ਉਪਰ ਤੋਂ ਗੁਜ਼ਰ ਰਹੇ ਸੀ ਅਤੇ ਅਸੀਂ ਦਿਨ ਵਿੱਚ 16 ਵਾਰ ਪਰਿਕਰਮਾ ਕਰਦੇ ਹਾਂ। 16 ਸੂਰਜ ਉਦੈ ਅਤੇ 16 ਸਨਰਾਈਜ ਅਤੇ ਸਨਸੈੱਟ ਅਸੀਂ ਦੇਖਦੇ ਹਾਂ। ਔਰਬਿਟ ਤੋਂ ਹੋਰ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਪੂਰਾ ਪ੍ਰੋਸੈੱਸ ਹੈ। ਇਸ ਪਰਿਕਰਮਾ ਵਿੱਚ, ਇਸ ਤੇਜ਼ ਗਤੀ ਵਿੱਚ ਜਿਸ ਵਿੱਚ ਅਸੀਂ ਇਸ ਸਮੇਂ ਕਰੀਬ 28000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੇ ਹਾਂ। ਆਪ ਦੇ ਨਾਲ ਗੱਲ ਕਰਦੇ ਵਕਤ ਅਤੇ ਇਹ ਗਤੀ ਪਤਾ ਨਹੀਂ ਚਲਦੀ ਕਿਉਂਕਿ ਅਸੀਂ ਤਾਂ ਅੰਦਰ ਹਾਂ, ਲੇਕਿਨ ਕਿਤੇ ਨਾ ਕਿਤੇ ਇਹ ਗਤੀ ਜ਼ਰੂਰ ਦਿਖਾਉਂਦੀ ਹੈ ਕਿ ਸਾਡਾ ਦੇਸ਼ ਕਿੰਨੀ ਗਤੀ ਨਾਲ ਅੱਗੇ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਵਾਹ!

ਸ਼ੁਭਾਂਸ਼ੁ ਸ਼ੁਕਲਾ : ਇਸ ਸਮੇਂ ਅਸੀਂ ਇੱਥੇ ਪਹੁੰਚੇ ਹਾਂ ਅਤੇ ਹੁਣ ਇੱਥੋਂ ਤੋਂ ਹੋਰ ਅੱਗੇ ਜਾਣਾ ਹੈ।

ਪ੍ਰਧਾਨ ਮੰਤਰੀ : ਅੱਛਾ ਸ਼ੁਭ, ਪੁਲਾੜ ਦੀ ਵਿਸ਼ਾਲਤਾ ਦੇਖ ਕੇ ਸਭ ਤੋਂ ਪਹਿਲਾਂ ਵਿਚਾਰ ਕੀ ਆਇਆ ਤੁਹਾਨੂੰ?

ਸ਼ੁਭਾਂਸ਼ੁ ਸ਼ੁਕਲਾ : ਪ੍ਰਧਾਨ ਮੰਤਰੀ ਜੀ, ਸੱਚ ਦੱਸਾਂ ਤਾਂ ਜਦੋਂ ਪਹਿਲੀ ਵਾਰ ਅਸੀਂ ਲੋਕ ਔਰਬਿਟ ਵਿੱਚ ਪਹੁੰਚੇ, ਤਾਂ ਪਹਿਲਾ ਜੋ ਵਿਊ ਸੀ, ਉਹ ਪ੍ਰਿਥਵੀ ਦਾ ਸੀ ਅਤੇ ਪ੍ਰਿਥਵੀ ਨੂੰ ਬਾਹਰ ਤੋਂ ਦੇਖ ਕੇ ਜੋ ਪਹਿਲਾ ਖਿਆਲ, ਉਹ ਪਹਿਲਾ ਜੋ thought ਮਨ ਵਿੱਚ ਆਇਆ, ਉਹ ਇਹ ਸੀ ਕਿ ਪ੍ਰਿਥਵੀ ਬਿਲਕੁਲ ਇੱਕ ਦਿਸਦੀ ਹੈ, ਮਤਲਬ ਬਾਹਰ ਤੋਂ ਕੋਈ ਸੀਮਾ ਰੇਖਾ ਨਹੀਂ ਦਿਖਾਈ ਦਿੰਦੀ, ਕੋਈ ਬੌਰਡਰ ਨਹੀਂ ਦਿਖਾਈ ਦਿੰਦਾ। ਅਤੇ ਦੂਜੀ ਚੀਜ ਜੋ ਬਹੁਤ noticeable ਸੀ, ਜਦੋਂ ਪਹਿਲੀ ਵਾਰ ਭਾਰਤ ਨੂੰ ਦੇਖਿਆ, ਤਾਂ ਜਦੋਂ ਅਸੀਂ ਮੈਪ ‘ਤੇ ਪੜ੍ਹਦੇ ਹਾਂ ਭਾਰਤ ਨੂੰ, ਅਸੀਂ ਦੇਖਦੇ ਹਾਂ ਬਾਕੀ ਦੇਸ਼ਾਂ ਦਾ ਆਕਾਰ ਕਿੰਨਾ ਵੱਡਾ ਹੈ, ਸਾਡਾ ਆਕਾਰ ਕੈਸਾ ਹੈ, ਉਹ ਮੈਪ ‘ਤੇ ਦੇਖਦੇ ਹਾਂ, ਲੇਕਿਨ ਉਹ ਸਹੀ ਨਹੀਂ ਹੁੰਦਾ ਹੈ ਕਿਉਂਕਿ ਉਹ ਇੱਕ ਅਸੀਂ 3D ਔਬਜੈਕਟਸ ਨੂੰ 2D ਯਾਨੀ ਪੇਪਰ ‘ਤੇ ਅਸੀਂ ਉਤਾਰਦੇ ਹਾਂ। ਭਾਰਤ ਸੱਚਮੁੱਚ ਬਹੁਤ ਭਵਯ ਦਿਸਦਾ ਹੈ, ਬਹੁਤ ਵੱਡਾ ਦਿਸਦਾ ਹੈ। ਜਿੰਨਾ ਅਸੀਂ ਮੈਪ ‘ਤੇ ਦੇਖਦੇ ਹਾਂ, ਉਸ ਤੋਂ ਕਿਤੇ ਵੱਡਾ ਅਤੇ ਜੋ oneness ਦੀ ਫੀਲਿੰਗ ਹੈ, ਪ੍ਰਿਥਵੀ ਦੀ oneness ਦੀ ਫੀਲਿੰਗ ਹੈ, ਜੋ ਸਾਡਾ ਵੀ ਮੋਟੋ ਹੈ ਕਿ ਅਨੇਕਤਾ ਵਿੱਚ ਏਕਤਾ, ਉਹ ਬਿਲਕੁਲ ਉਸ ਦਾ ਮਹੱਤਵ ਅਜਿਹਾ ਸਮਝ ਵਿੱਚ ਆਉਂਦਾ ਹੈ ਬਾਹਰ ਤੋਂ ਦੇਖਣ ਵਿੱਚ ਕੀ ਲੱਗਦਾ ਹੈ ਕਿ ਕੋਈ ਬੌਰਡਰ ਐਕਜਿਸਟ ਹੀ ਨਹੀਂ ਕਰਦਾ, ਕੋਈ ਰਾਜ ਹੀ ਨਹੀਂ ਐਕਜਿਸਟ ਕਰਦਾ, ਕੰਟ੍ਰੀਜ਼ ਨਹੀਂ ਐਕਜਿਸਟ ਕਰਦੀਆਂ, ਫਾਈਨਲੀ ਅਸੀਂ ਸਭ ਹਿਊਮੈਨਿਟੀ ਦਾ ਪਾਰਟ ਹੈ ਅਤੇ ਅਰਥ ਸਾਡਾ ਇੱਕ ਘਰ ਹੈ ਅਤੇ ਅਸੀਂ ਸਭ ਦੇ ਉਸ ਦੇ ਸਿਟੀਜਨ ਹਾਂ।

 

ਪ੍ਰਧਾਨ ਮੰਤਰੀ ਸ਼ੁਭਾਂਸ਼ੁ ਸਪੇਸ ਸਟੇਸ਼ਨ ‘ਤੇ ਜਾਣ ਵਾਲੇ ਤੁਸੀਂ ਪਹਿਲੇ ਭਾਰਤੀ ਹੋ। ਤੁਸੀਂ ਜ਼ਬਰਦਸਤ ਮਿਹਨਤ ਕੀਤੀ ਹੈ। ਲੰਬੀ ਟ੍ਰੇਨਿੰਗ ਕਰਕੇ ਗਏ ਹੋ। ਹੁਣ ਤੁਸੀਂ ਰੀਅਲ ਸਿਚੂਏਸ਼ਨ ਵਿੱਚ ਹੋ, ਸੱਚ ਵਿੱਚ ਪੁਲਾੜ ਵਿੱਚ ਹੋ, ਉੱਥੇ ਦੀਆਂ ਪਰਿਸਥਿਤੀਆਂ ਵਿੱਚ ਹੋ, ਸੱਚ ਵਿੱਚ ਪੁਲਾੜ ਵਿੱਚ ਹੋ, ਉੱਥੋਂ ਦੀਆਂ ਪਰਿਸਥਿਤੀਆਂ ਕਿੰਨੀਆਂ ਵੱਖ ਹਨ? ਕਿਵੇਂ ਅਡੌਪਟ ਕਰ ਰਹੇ ਹੋ?

 

ਸ਼ੁਭਾਂਸ਼ੁ ਸ਼ੁਕਲਾ : ਇੱਥੇ ਤਾਂ ਸਭ ਕੁਝ ਹੀ ਅਲੱਗ ਹੈ ਪ੍ਰਧਾਨ ਮੰਤਰੀ ਜੀ, ਟ੍ਰੇਨਿੰਗ ਕੀਤੀ ਅਸੀਂ ਪਿਛਲੇ ਪੂਰੇ 1 ਸਾਲ ਵਿੱਚ, ਸਾਰੇ systems ਦੇ ਬਾਰੇ ਵਿੱਚ ਮੈਨੂੰ ਪਤਾ ਸੀ, ਸਾਰੇ ਪ੍ਰੋਸੈੱਸ ਦੇ ਬਾਰੇ ਮੈਨੂੰ ਪਤਾ ਸੀ, ਐਕਸਪੈਰੀਮੈਂਟਸ ਦੇ ਬਾਰੇ ਮੈਨੂੰ ਪਤਾ ਸੀ। ਲੇਕਿਨ ਇੱਥੇ ਆਉਂਦੇ ਹੀ suddenly ਸਭ ਚੇਂਜ ਹੋ ਗਿਆ, because ਸਾਡੇ ਸਰੀਰ ਨੂੰ ਗ੍ਰੈਵਿਟੀ ਵਿੱਚ ਰਹਿਣ ਦੀ ਇੰਨੀ ਆਦਤ ਹੋ ਜਾਂਦੀ ਹੈ ਕਿ ਹਰ ਇੱਕ ਚੀਜ਼ ਉਸ ਨਾਲ ਡਿਸਾਈਡ ਹੁੰਦੀ ਹੈ, ਪਰ ਇੱਥੇ ਆਉਣ ਦੇ ਬਾਅਦ ਕਿਉਂਕਿ ਗ੍ਰੈਵਿਟੀ ਮਾਈਕ੍ਰੋਗ੍ਰੈਵਿਟੀ ਹੈ absent ਹੈ, ਤਾਂ ਛੋਟੀਆਂ-ਛੋਟੀਆਂ ਚੀਜਾਂ ਵੀ ਬਹੁਤ ਮੁਸ਼ਕਲ ਹੋ ਜਾਂਦੀਆਂ ਹਨ। ਹੁਣੇ ਤੁਹਾਡੇ ਨਾਲ ਗੱਲ ਕਰਦੇ ਵਕਤ ਮੈਂ ਆਪਣੇ ਪੈਰਾਂ ਨੂੰ ਬੰਨ੍ਹ ਰੱਖਿਆ ਹੈ, ਨਹੀਂ ਤਾਂ ਮੈਂ ਉੱਪਰ ਚਲਾ ਜਾਉਂਗਾ ਅਤੇ ਮਾਇਕ ਨੂੰ ਵੀ ਇਸ ਤਰ੍ਹਾਂ ਜਿਵੇਂ ਇਹ ਛੋਟੀਆਂ-ਛੋਟੀਆਂ ਚੀਜਾਂ ਹਨ,ਯਾਨੀ ਇਸ ਤਰ੍ਹਾਂ ਛੱਡ ਵੀ ਦਿਆਂ ਤਾਂ, ਤਾਂ ਵੀ ਇਹ ਇਸ ਤਰ੍ਹਾਂ float ਕਰਦਾ ਰਿਹਾ ਹੈ। ਪਾਣੀ ਪੀਣਾ, ਪੈਦਲ ਚੱਲਣਾ, ਸੌਂਣਾ ਬਹੁਤ ਵੱਡਾ ਚੈਲੇਂਜ ਹੈ, ਤੁਸੀਂ ਛੱਤ ‘ਤੇ ਸੌਂ ਸਕਦੇ ਹੋ, ਤੁਸੀਂ ਦੀਵਾਰਾਂ ‘ਤੇ ਸੌਂ ਸਕਦੇ ਹੋ, ਤੁਸੀਂ ਜਮੀਨ ‘ਤੇ ਸੌਂ ਸਕਦੇ ਹੋ। ਤਾਂ ਪਤਾ ਸਭ ਕੁਝ ਹੁੰਦਾ ਹੈ ਪ੍ਰਧਾਨ ਮੰਤਰੀ ਜੀ, ਟ੍ਰੇਨਿੰਗ ਚੰਗੀ ਹੈ, ਲੇਕਿਨ ਵਾਤਾਵਰਣ ਚੇਂਜ ਹੁੰਦਾ  ਹੈ, ਤਾਂ ਥੋੜ੍ਹਾ ਜਿਹਾ used to ਹੋਣ ਵਿੱਚ ਇੱਕ-ਦੋ ਦਿਨ ਲਗਦੇ ਹਨ but ਫਿਰ ਠੀਕ ਹੋ ਜਾਂਦਾ ਹੈ, ਫਿਰ normal ਹੋ ਜਾਂਦਾ ਹੈ।

ਪ੍ਰਧਾਨ ਮੰਤਰੀ : ਸ਼ੁਭ ਭਾਰਤ ਦੀ ਤਾਕਤ ਸਾਇੰਸ ਅਤੇ ਸਪੀਰਿਚੂਐਲਿਟੀ ਦੋਨੋਂ ਹਨ। ਤੁਸੀਂ ਪੁਲਾੜ ਯਾਤਰਾ ‘ਤੇ ਹੋ, ਲੇਕਿਨ ਭਾਰਤ ਦੀ ਯਾਤਰਾ ਵੀ ਚੱਲ ਰਹੀ ਹੋਵੇਗੀ। ਅੰਦਰ ਹੀ ਭਾਰਤ ਦੌੜਦਾ ਹੋਵੇਗਾ। ਕੀ ਉਸ ਮਾਹੌਲ ਵਿੱਚ ਮੈਡੀਟੇਸ਼ਨ ਅਤੇ ਮਾਈਂਡਫੂਲਨੈੱਸ ਦਾ ਲਾਭ ਵੀ ਮਿਲਦਾ ਹੈ ਕੀ?

ਸ਼ਭਾਂਸ਼ੁ ਸ਼ੁਕਲਾ : ਜੀ ਪ੍ਰਧਾਨ ਮੰਤਰੀ ਜੀ, ਮੈਂ ਬਿਲਕੁਲ ਸਹਿਮਤ ਹਾਂ। ਮੈਂ ਕਿਤੇ ਨਾ ਕਿਤੇ ਇਹ ਮੰਨਦਾ ਹਾਂ ਕਿ ਭਾਰਤ already ਦੌੜ ਰਿਹਾ ਹੈ ਅਤੇ ਇਹ ਮਿਸ਼ਨ ਤਾਂ ਕੇਵਲ ਇੱਕ ਪਹਿਲੀ ਪੌੜੀ ਹੈ ਉਸ ਇੱਕ ਵੱਡੀ ਦੌੜ ਦੀ ਅਤੇ ਅਸੀਂ ਜ਼ਰੂਰ ਅੱਗੇ ਪਹੁੰਚ ਰਹੇ ਹਾਂ ਅਤੇ ਪੁਲਾੜ ਵਿੱਚ ਸਾਡੇ ਖੁਦ ਦੇ ਸਟੇਸ਼ਨ ਵੀ ਹੋਣਗੇ ਅਤੇ ਬਹੁਤ ਸਾਰੇ ਲੋਕ ਪਹੁੰਚਣਗੇ ਅਤੇ ਮਾਈਂਡਫੂਲਨੈੱਸ ਦਾ ਵੀ ਬਹੁਤ ਫਰਕ ਪੈਂਦਾ ਹੈ। ਬਹੁਤ ਸਾਰੀਆਂ ਸਿਚੂਏਸ਼ਨਸ ਅਜਿਹੀਆਂ ਹੁੰਦੀਆਂ ਹਨ, ਨੌਰਮਲ ਟ੍ਰੇਨਿੰਗ ਦੇ ਦੌਰਾਨ ਵੀ, ਜੋ ਬਹੁਤ ਸਟ੍ਰੈੱਸਫੁਲ ਹੁੰਦੀ ਹੈ ਅਤੇ ਮਾਈਂਡਫੂਲਨੈੱਸ ਨਾਲ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਸਿਚੂਏਸ਼ਨਸ ਵਿੱਚ ਸ਼ਾਂਤ ਰੱਖ ਪਾਉਂਦੇ ਹੋ ਅਤੇ ਆਪਣੇ ਆਪ ਨੂੰ calm ਰੱਖਦੇ ਹੋ, ਆਪਣੇ ਆਪ ਨੂੰ ਸ਼ਾਂਤ ਰੱਖਦੇ ਹੋ, ਤਾਂ ਤੁਸੀਂ ਚੰਗੇ ਡਿਸੀਜ਼ਨ ਲੈ ਪਾਉਂਦੇ ਹੋ। ਕਹਿੰਦੇ ਹਨ ਕਿ ਦੌੜਦੇ ਹੋਏ ਭੋਜਨ ਕੋਈ ਵੀ ਨਹੀਂ ਕਰ ਸਕਦਾ, ਤਾਂ ਜਿੰਨਾ ਤੁਸੀਂ ਸ਼ਾਂਤ ਰਹੋਗੇ ਓਨਾ ਹੀ ਤੁਸੀਂ ਚੰਗੀ ਤਰ੍ਹਾਂ ਨਾਲ ਡਿਸੀਜ਼ਨ ਲੈ ਪਾਓਗੇ। ਤਾਂ I think ਮਾਈਂਡਫੂਲਨੈੱਸ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੁੰਦਾ ਹੈ ਇਨ੍ਹਾਂ ਚੀਜਾਂ ਵਿੱਚ, ਤਾਂ ਦੋਨੋਂ ਚੀਜਾਂ ਅਗਰ ਇੱਕ ਨਾਲ ਪ੍ਰੈਕਟਿਸ ਕੀਤੀਆਂ ਜਾਣ, ਤਾਂ ਅਜਿਹੇ ਇੱਕ ਚੈਲੇਂਜਿੰਗ ਐਨਵਾਇਰਮੈਂਟ ਵਿੱਚ ਜਾਂ ਚੈਲੇਂਜਿਗ ਵਾਤਾਵਰਣ ਵਿੱਚ ਮੈਨੂੰ ਲਗਦਾ ਹੈ ਇਹ ਬਹੁਤ ਹੀ ਯੂਜ਼ਫੂਲ  ਹੋਣਗੀਆਂ ਅਤੇ ਬਹੁਤ ਜਲਦੀ ਲੋਕਾਂ ਨੂੰ adapt ਕਰਨ ਵਿੱਚ ਮਦਦ ਕਰਨਗੀਆਂ।

 

ਪ੍ਰਧਾਨ ਮੰਤਰੀ : ਤੁਸੀਂ ਪੁਲਾੜ ਵਿੱਚ ਕਈ ਐਕਸਪੈਰੀਮੈਂਟ ਕਰ ਰਹੇ ਹੋ। ਕੀ ਕੋਈ ਅਜਿਹਾ ਐਕਸਪੈਰੀਮੈਂਟ ਹੈ ਜੋ ਆਉਣ ਵਾਲੇ ਸਮੇਂ ਵਿੱਚ ਐਗਰੀਕਲਚਰ ਜਾਂ ਹੈਲਥ ਸੈਕਟਰ ਨੂੰ ਫਾਇਦਾ ਪਹੁੰਚਾਏਗਾ?

ਸ਼ੁਭਾਂਸ਼ੁ ਸ਼ੁਕਲਾ : ਜੀ ਪ੍ਰਧਾਨ ਮੰਤਰੀ ਜੀ, ਮੈਂ ਬਹੁਤ ਮਾਣ ਨਾਲ ਕਹਿ ਸਕਦਾ ਹਾਂ ਕਿ ਪਹਿਲੀ ਵਾਰ ਭਾਰਤੀ ਵਿਗਿਆਨੀਆਂ ਨੇ 7 ਯੂਨੀਕ ਐਕਸਪੈਰੀਮੈਂਟਸ  ਡਿਜਾਈਨ ਕੀਤੇ ਹਨ, ਜੋ ਕਿ ਮੈਂ ਆਪਣੇ ਨਾਲ ਲੈ ਕੇ ਸਟੇਸ਼ਨ ‘ਤੇ ਆਇਆ ਹਾਂ। ਅਤੇ ਪਹਿਲਾ ਐਕਸਪੈਰੀਮੈਂਟ ਜੋ ਮੈਂ ਕਰਨ ਵਾਲਾ ਹਾਂ, ਜੋ ਕਿ ਅੱਜ ਹੀ ਦੇ ਦਿਨ ਵਿੱਚ ਸ਼ਡਿਊਲ ਹੈ, ਉਹ ਹੈ Stem Cells ਦੇ ਉੱਪਰ, so ਪੁਲਾੜ ਵਿੱਚ ਆਉਣ ਨਾਲ ਕੀ ਹੁੰਦਾ ਹੈ ਕਿ ਗ੍ਰੈਵਿਟੀ ਕਿਉਂਕਿ ਅਬਸੈਂਟ ਹੁੰਦੀ ਹੈ ਤਾਂ ਲੋਡ ਖਤਮ ਹੋ ਜਾਂਦਾ ਹੈ, ਤਾਂ ਮਸਲ ਲੌਸ ਹੁੰਦਾ ਹੈ, ਤਾਂ ਜੋ ਮੇਰਾ ਐਕਸਪੈਰੀਮੈਂਟ ਹੈ, ਉਹ ਇਹ ਦੇਖ ਰਿਹਾ ਹੈ ਕਿ ਕੀ ਕੋਈ ਤਾਂ ਲੋਡ ਖਤਮ ਹੋ ਜਾਂਦਾ ਹੈ, ਤਾਂ ਮਸਲ ਲੌਸ ਹੁੰਦਾ ਹੈ, ਤਾਂ ਜੋ ਮੇਰਾ ਐਕਸਪੈਰੀਮੈਂਟ ਹੈ, ਉਹ ਇਹ ਦੇਖ ਰਿਹਾ ਹੈ ਕਿ ਕੀ ਕੋਈ ਸਪਲੀਮੈਂਟ ਦੇ ਕੇ ਅਸੀਂ ਇਸ ਮਸਲ ਲੌਸ ਨੂੰ ਰੋਕ ਸਕਦੇ ਹਾਂ ਜਾਂ ਫਿਰ ਡਿਲੇਅ ਕਰ ਸਕਦੇ ਹਾਂ। ਇਸ ਦਾ ਡਾਇਰੈਕਟ ਇੰਪਲੀਕੇਸਨ ਧਰਤੀ ‘ਤੇ ਹੈ ਕਿ ਜਿਨ੍ਹਾਂ ਲੋਕਾਂ ਦਾ ਮਸਲ ਲੌਸ ਹੁੰਦਾ ਹੈ, ਓਲਡ ਏਜ਼ ਦੀ ਵਜ੍ਹਾ ਨਾਲ, ਉਨ੍ਹਾਂ ਦੇ ਉੱਪਰ ਇਹ ਸਪਲੀਮੈਂਟ ਯੂਜ਼ ਕੀਤੇ ਜਾ ਸਕਦੇ ਹਨ। ਤਾਂ ਮੈਨੂੰ ਲੱਗਦਾ ਹੈ ਕਿ ਇਹ ਡੈਫੀਨੇਟਲੀ ਉੱਥੇ ਯੂਜ਼ ਹੋ ਸਕਦਾ ਹੈ। ਨਾਲ ਹੀ ਨਾਲ ਜੋ ਦੂਸਰਾ ਐਕਸਪੈਰੀਮੈਂਟ ਹੈ, ਉਹ Microalgae ਦੀ ਗ੍ਰੋਥ ਉੱਪਰ। ਇਹ Microalgae ਬਹੁਤ ਛੋਟੇ ਹੁੰਦੇ ਹਨ, ਲੇਕਿਨ ਬਹੁਤ Nutritious ਹੁੰਦੇ ਹਨ, ਤਾਂ ਜੇਕਰ ਇਨ੍ਹਾਂ ਦੀ ਗ੍ਰੋਥ ਦੇਖ ਸਕਦੇ ਹਾਂ ਇੱਥੇ ਅਤੇ ਅਜਿਹਾ ਪ੍ਰੋਸੈੱਸ ਈਜਾਦ ਕਰੀਏ ਕਿ ਇਹ ਜ਼ਿਆਦਾ ਮਾਤਰਾ ਵਿੱਚ ਅਸੀਂ ਇਨ੍ਹਾਂ ਨੂੰ ਉਗਾ ਸਕੀਏ ਅਤੇ ਨਿਊਟ੍ਰੀਸ਼ਿਅਨ ਅਸੀਂ ਪ੍ਰੋਵਾਈਡ ਕਰ ਸਕੀਏ, ਤਾਂ ਕਿਤੇ ਨਾ ਕਿਤੇ ਇਹ ਫੂਡ਼ ਸਕਿਓਰਿਟੀ ਦੇ ਲਈ ਵੀ ਬਹੁਤ ਕੰਮ ਆਵੇਗਾ ਧਰਤੀ ਦੇ ਉਪਰ। ਸਭ ਤੋਂ ਵੱਡਾ ਐਡਵਾਂਟੇਜ਼ ਜੋ ਹੈ ਸਪੇਸ ਦਾ, ਉਹ ਇਹ ਹੈ ਕਿ ਇਹ ਜੋ ਪ੍ਰੋਸੈੱਸ ਇੱਥੇ,ਇਹ ਬਹੁਤ ਜਲਦੀ ਹੁੰਦੇ ਹਨ। ਤਾਂ ਸਾਨੂੰ ਮਹੀਨਿਆਂ ਤੱਕ ਜਾਂ ਸਾਲਾਂ ਤੱਕ ਵੇਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਜੋ ਇੱਥੇ ਦੇ ਜੋ ਰਿਜਲਟਸ ਹੁੰਦੇ ਹਨ ਉਹ ਅਸੀਂ ਅਤੇ…

ਪ੍ਰਧਾਨ ਮੰਤਰੀ : ਸ਼ੁਭਾਂਸ਼ੁ ਚੰਦ੍ਰਯਾਨ ਦੀ ਸਫਲਤਾ ਦੇ ਬਾਅਦ ਦੇਸ਼ ਦੇ ਬੱਚਿਆਂ  ਵਿੱਚ, ਨੌਜਵਾਨਾਂ ਵਿੱਚ ਵਿਗਿਆਨ ਨੂੰ ਲੈ ਕੇ ਇੱਕ ਨਵੀਂ ਦਿਲਚਸਪੀ ਪੈਦਾ ਹੋਈ, ਪੁਲਾੜ ਨੂੰ explore ਕਰਨ ਦਾ ਜਜ਼ਬਾ ਵਧਿਆ। ਹੁਣ ਤੁਹਾਡੀ ਇਹ ਇਤਿਹਾਸਕ ਯਾਤਰਾ ਉਸ ਸੰਕਲਪ ਨੂੰ ਹੋਰ ਮਜ਼ਬੂਤੀ ਦੇ ਰਹੀ ਹੈ। ਅੱਜ ਬੱਚੇ ਸਿਰਫ ਆਸਮਾਨ ਨਹੀਂ  ਦੇਖਦੇ, ਉਹ ਇਹ ਸੋਚਦੇ ਹਨ, ਮੈਂ ਵੀ ਉੱਥੇ ਪਹੁੰਚ ਸਕਦਾ ਹਾਂ। ਇਹੀ ਸੋਚ, ਇਹੀ ਭਾਵਨਾ ਸਾਡੇ ਭਵਿੱਖ ਦੇ ਸਪੇਸ ਮਿਸ਼ਨਾਂ ਦੀ ਅਸਲੀ ਬੁਨਿਆਦ ਹੈ। ਤੁਸੀਂ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਿਓਗੇ?

ਸ਼ੁਭਾਂਸ਼ੁ ਸ਼ੁਕਲਾ : ਪ੍ਰਧਾਨ ਮੰਤਰੀ ਜੀ, ਜੇਕਰ ਮੈਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੋਈ ਮੈਸੇਜ ਦੇਣਾ ਚਾਹਾਂਗਾ , ਤਾਂ ਪਹਿਲਾਂ ਇਹ ਦੱਸਾਂਗਾ ਕਿ ਭਾਰਤ ਜਿਸ ਦਿਸ਼ਾ ਵਿੱਚ ਜਾ ਰਿਹਾ ਹੈ, ਅਸੀਂ ਬਹੁਤ ਬੋਲਡ ਅਤੇ ਉੱਚੇ ਸੁਪਨੇ ਦੇਖੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ, ਸਾਨੂੰ ਆਪ ਸਭ ਦੀ ਜ਼ਰੂਰਤ ਹੈ, ਤਾਂ ਉਸ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਮੈਂ ਇਹ ਕਹਾਂਗਾ ਕਿ ਸਕਸੈੱਸ ਦਾ ਕੋਈ ਇੱਕ ਰਸਤਾ ਨਹੀਂ ਹੁੰਦਾ ਕਿ ਤੁਸੀਂ ਕਦੇ ਕੋਈ ਇੱਕ ਰਸਤਾ ਲੈਂਦੇ ਹੋ, ਤਾਂ ਕੋਈ ਦੂਸਰਾ ਰਸਤਾ ਲੈਂਦਾ ਹੈ,ਲੇਕਿਨ ਇੱਕ ਚੀਜ ਜੋ ਹਰ ਰਸਤੇ  ਵਿੱਚ ਕੌਮਨ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਤੁਸੀਂ ਕਦੇ ਕੋਸ਼ਿਸ਼ ਨਾ ਛੱਡੋ, Never Stop Trying. ਅਗਰ ਤੁਸੀਂ ਇਹ ਮੂਲ ਮੰਤਰ ਅਪਣਾ ਲਿਆ ਕਿ ਤੁਸੀਂ ਕਿਸੇ ਵੀ ਰਸਤੇ ‘ਤੇ ਹੋਵੋ, ਕਿਤੇ ਵੀ ਹੋਵੋ, ਲੇਕਿਨ ਤੁਸੀਂ ਕਦੇ ਵੀ ਗਿਵ ਅੱਪ ਨਹੀਂ ਕਰੋਗੇ, ਚਾਹੇ ਅੱਜ ਆਏ ਜਾਂ ਕੱਲ੍ਹ ਆਏ, ਪਰ ਆਏਗੀ ਜ਼ਰੂਰ।

ਪ੍ਰਧਾਨ ਮੰਤਰੀ : ਮੈਨੂੰ ਪੱਕਾ ਭਰੋਸਾ ਹੈ ਕਿ ਤੁਹਾਡੀਆਂ ਇਹ ਗੱਲਾਂ ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਚੰਗੀਆਂ ਲਗਣਗੀਆਂ ਅਤੇ ਤੁਸੀਂ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ, ਜਦੋਂ ਵੀ ਕਿਸੇ ਨਾਲ ਗੱਲ ਹੁੰਦੀ ਹੈ, ਤਾਂ ਮੈਂ ਹੋਮਵਰਕ ਜ਼ਰੂਰ ਦਿੰਦਾ ਹਾਂ। ਸਾਨੂੰ ਮਿਸ਼ਨ ਗਗਨਯਾਨ ਨੂੰ ਅੱਗੇ ਵਧਾਉਣਾ ਹੈ, ਸਾਨੂੰ ਆਪਣਾ ਖੁਦ ਦਾ ਸਪੇਸ ਸਟੇਸ਼ਨ ਬਣਾਉਣਾ ਹੈ, ਅਤੇ ਚੰਦ੍ਰਮਾ ‘ਤੇ ਭਾਰਤੀ ਐਸਟ੍ਰੋਨੌਟ ਦੀ ਲੈਂਡਿੰਗ ਵੀ ਕਰਵਾਉਣੀ ਹੈ। ਇਨ੍ਹਾਂ ਸਾਰੇ ਮਿਸ਼ਨਾਂ ਵਿੱਚ ਤੁਹਾਡੇ ਅਨੁਭਵ ਬਹੁਤ ਕੰਮ ਆਉਣ ਵਾਲੇ ਹਨ। ਮੈਨੂੰ ਵਿਸ਼ਵਾਸ ਹੈ, ਤੁਸੀਂ ਉੱਥੇ ਆਪਣੇ ਅਨੁਭਵਾਂ ਨੂੰ ਜ਼ਰੂਰ ਰਿਕਾਰਡ ਕਰ ਰਹੇ ਹੋਵੋਗੇ।

ਸ਼ੁਭਾਂਸ਼ੁ ਸ਼ੁਕਲਾ : ਜੀ ਪ੍ਰਧਾਨ ਮੰਤਰੀ ਜੀ, ਬਿਲਕੁਲ ਇਹ ਪੂਰੇ ਮਿਸ਼ਨ ਦੀ ਟ੍ਰੇਨਿੰਗ ਲੈਣ ਦੇ ਦੌਰਾਨ ਅਤੇ ਐਕਸਪੀਰੀਅੰਸ ਕਰਨ ਦੇ ਦੌਰਾਨ, ਜੋ ਮੈਨੂੰ lessons ਮਿਲੇ ਹਨ , ਜੋ ਮੇਰੀ ਮੈਨੂੰ ਸਿੱਖਿਆ ਮਿਲੀ ਹੈ, ਉਹ ਸਭ ਇੱਕ ਸਪੰਜ ਦੀ ਤਰ੍ਹਾਂ ਆਪਣੇ ਵਿੱਚ absorb ਕਰ ਰਿਹਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਇਹ ਸਾਰੀਆਂ ਚੀਜਾਂ ਬਹੁਤ ਵੈਲਿਊਏਬਲ ਪਰੂਵ ਹੋਣਗੀਆਂ, ਬਹੁਤ ਇੰਪੋਰਟਿਡ ਹੋਣਗੀਆਂ ਸਾਡੇ ਲਈ, ਜਦੋਂ ਮੈਂ ਵਾਪਸ ਆਉਂਗਾ ਅਤੇ ਅਸੀਂ ਇਨ੍ਹਾਂ ਨੂੰ ਇਫੈਕਟਿਵਲੀ ਆਪਣੇ ਮਿਸ਼ਨਾਂ ਵਿੱਚ ਇਨ੍ਹਾਂ ਦੇ lessons ਅਪਲਾਈ ਕਰ ਸਕਾਂਗੇ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਪੂਰਾ ਕਰ ਸਕਾਂਗੇ। Because ਮੇਰੇ ਸਾਥੀ ਜੋ ਮੇਰੇ ਸਾਥ ਆਏ ਸਨ,ਕਿਤੇ ਨਾ ਕਿਤੇ ਉਨ੍ਹਾਂ ਨੇ ਵੀ ਮੈਨੂੰ ਪੁੱਛਿਆ ਕਿ ਅਸੀਂ ਕਦੋਂ ਗਗਨਯਾਨ ‘ਤੇ ਜਾ ਸਕਦੇ ਹਾਂ।, ਜੋ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਬੋਲਿਆ ਕਿ ਜਲਦੀ ਹੀ। ਤਾਂ ਮੈਨੂੰ ਲਗਦਾ ਹੈ ਕਿ ਇਹ ਸੁਪਨਾ ਬਹੁਤ ਛੇਤੀ ਪੂਰਾ ਹੋਵੇਗਾ ਅਤੇ ਮੇਰੀ ਤਾਂ ਸਿੱਖਿਆ ਮੈਨੂੰ ਇੱਥੇ ਹੀ ਮਿਲ ਰਹੀ ਹੈ, ਉਹ ਮੈਂ ਵਾਪਸ ਆ ਕੇ, ਉਸ ਨੂੰ ਆਪਣੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਨਾਲ 100 ਪਰਸੈਂਟ ਅਪਲਾਈ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।

ਪ੍ਰਧਾਨ ਮੰਤਰੀ : ਸ਼ੁਭਾਂਸ਼ੁ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਹਾਡਾ ਇਹ ਸੰਦੇਸ਼ ਇੱਕ ਪ੍ਰੇਰਣਾ ਦੇਵੇਗਾ ਅਤੇ ਜਦੋਂ ਅਸੀਂ ਤੁਹਾਡੇ ਜਾਣ ਤੋਂ ਪਹਿਲਾਂ ਮਿਲੇ ਸੀ, ਤੁਹਾਡੇ ਪਰਿਵਾਰਜਨਾਂ ਦੇ ਵੀ ਦਰਸ਼ਨ ਕਰਨ ਦਾ ਅਵਸਰ ਮਿਲਿਆ ਸੀ ਅਤੇ ਮੈਂ ਦੇਖ ਰਿਹਾ ਹਾਂ ਕਿ ਪਰਿਵਾਰਜਨ ਵੀ ਸਾਰੇ ਉੰਨੇ ਹੀ ਭਾਵੁਕ ਹਨ, ਉਤਸਾਹ ਨਾਲ ਭਰੇ ਹੋਏ ਹਨ। ਸ਼ੁਭਾਂਸ਼ੁ ਅੱਜ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਆਨੰਦ ਆਇਆ, ਮੈਂ ਜਾਣਦਾ ਹਾਂ ਕਿ ਤੁਹਾਡੇ ਜਿੰਮੇ ਬਹੁਤ ਕੰਮ ਹਨ ਅਤੇ 28000 ਕਿਲੋਮੀਟਰ ਦੀ ਸਪੀਡ ਨਾਲ ਕੰਮ ਕਰਨੇ ਹਨ ਤੁਹਾਨੂੰ, ਤਾਂ ਮੈਂ  ਜ਼ਿਆਦਾ ਸਮਾਂ ਤੁਹਾਡਾ ਨਹੀਂ ਲਵਾਂਗਾ। ਅੱਜ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਭਾਰਤ ਦੇ ਗਗਨਯਾਨ ਮਿਸ਼ਨ ਦੀ ਸਫਲਤਾ ਦਾ ਪਹਿਲਾ ਅਧਿਆਏ ਹੈ। ਤੁਹਾਡੀ ਇਹ ਇਤਿਹਾਸਕ ਯਾਤਰਾ ਸਿਰਫ ਪੁਲਾੜ ਤੱਕ ਸੀਮਤ ਨਹੀਂ ਹੈ, ਇਹ ਸਾਡੀ ਵਿਕਸਿਤ ਭਾਰਤ ਦੀ ਯਾਤਰਾ ਨੂੰ ਤੇਜ਼ ਗਤੀ ਅਤੇ ਨਵੀਂ ਮਜ਼ਬੂਤੀ ਦੇਵੇਗੀ। ਭਾਰਤ ਦੁਨੀਆ ਲਈ ਸਪੇਸ ਦੀਆਂ ਨਵੀਂ ਸੰਭਾਵਨਾਵਾਂ ਦੇ ਦੁਆਰ ਖੋਲ੍ਹਣ ਜਾ ਰਿਹਾ ਹੈ। ਹੁਣ ਭਾਰਤ ਸਿਰਫ ਉਡਾਣ ਨਹੀਂ ਭਰੇਗਾ, ਭਵਿੱਖ ਵਿੱਚ ਨਵੀਆਂ ਉਡਾਣਾਂ ਦੇ ਲਈ ਮੰਚ ਤਿਆਰ ਕਰੇਗਾ। ਮੈਂ ਚਾਹੁੰਦਾ ਹਾਂ, ਕੁਝ ਹੋਰ ਵੀ ਸੁਣਨ ਦੀ ਇੱਛਾ ਹੈ, ਤੁਹਾਡੇ ਮਨ ਵਿੱਚ ਕਿਉਂਕਿ ਮੈਂ ਸਵਾਲ ਨਹੀਂ ਪੁੱਛਣਾ ਚਾਹੁੰਦਾ, ਤੁਹਾਡੇ ਮਨ ਵਿੱਚ ਜੋ ਭਾਵ ਹੈ,ਅਗਰ ਉਹ ਤੁਸੀਂ ਪ੍ਰਗਟ ਕਰੋਗੇ, ਦੇਸ਼ਵਾਸੀ ਸੁਣਨਗੇ, ਦੇਸ਼ ਦੀ ਨੌਜਵਾਨ ਪੀੜ੍ਹੀ ਸੁਣੇਗੀ, ਤਾਂ ਮੈਂ ਵੀ ਖੁਦ ਬਹੁਤ ਉਤਸਕੁ ਹਾਂ, ਕੁਝ ਹੋਰ ਗੱਲਾਂ ਤੁਹਾਡੇ ਤੋਂ ਸੁਣਨ ਦੇ ਲਈ।

ਸ਼ੁਭਾਂਸ਼ੁ ਸ਼ੁਕਲਾ : ਧੰਨਵਾਦ ਪ੍ਰਧਾਨ ਮੰਤਰੀ ਜੀ! ਇੱਥੇ ਇਹ ਪੂਰੀ ਜਰਨੀ ਜੋ ਹੈ, ਇਹ ਪੁਲਾੜ ਤੱਕ ਆਉਣ ਦੀ ਅਤੇ ਇੱਥੇ ਟ੍ਰੇਨਿੰਗ ਦੀ ਅਤੇ ਇੱਥੇ ਤੱਕ ਪਹੁੰਚਣ ਦੀ, ਇਸ ਵਿੱਚ ਬਹੁਤ ਸਾਰਾ ਕੁਝ ਸਿੱਖਿਆ ਹੈ ਪ੍ਰਧਾਨ ਮੰਤਰੀ ਜੀ ਮੈਂ ਲੇਕਿਨ ਇੱਥੇ ਪਹੁੰਚਣ ਦੇ ਬਾਅਦ ਮੈਨੂੰ ਪਰਸਨਲ accomplishment ਤਾਂ ਇੱਕ ਹੈ ਹੀ, ਲੇਕਿਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਡੇ ਦੇਸ਼ ਦੇ ਲਈ ਇੱਕ ਬਹੁਤ ਵੱਡਾ ਕਲੈਕਟਿਵ ਅਚੀਵਮੈਂਟ ਹੈ। ਅਤੇ ਮੈਂ ਹਰ ਇੱਕ ਬੱਚੇ ਨੂੰ ਜੋ ਦੇਖ ਰਿਹਾ ਹੈ, ਹਰ ਇੱਕ ਨੌਜਵਾਨ ਨੂੰ ਜੋ ਇਹ ਦੇਖ ਰਿਹਾ ਹੈ, ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਅਤੇ ਉਹ ਇਹ ਹੈ ਕਿ ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ ਅਤੇ ਤੁਸੀਂ ਆਪਣਾ ਭਵਿੱਖ ਬਣਾਉਂਦੇ ਹੋ ਚੰਗੀ ਤਰ੍ਹਾਂ, ਤਾਂ ਤੁਹਾਡਾ ਭਵਿੱਖ ਚੰਗਾ ਬਣੇਗਾ ਅਤੇ ਸਾਡੇ ਦੇਸ਼ ਦਾ ਭਵਿੱਖ ਚੰਗਾ ਬਣੇਗਾ ਅਤੇ ਕੇਵਲ ਇੱਕ ਗੱਲ ਆਪਣੇ ਮਨ ਵਿੱਚ ਰੱਖਣਾ, that sky has never the limits ਨਾ ਤੁਹਾਡੇ ਲਈ, ਨਾ ਮੇਰੇ ਲਈ ਅਤੇ ਨਾ ਭਾਰਤ ਦੇ ਲਈ ਅਤੇ ਇਹ ਗੱਲ ਹਮੇਸ਼ਾ ਜੇਕਰ ਆਪਣੇ ਮਨ ਵਿੱਚ ਰੱਖੋਗੇ, ਤਾਂ ਤੁਸੀਂ ਅੱਗੇ ਵਧੋਗੇ, ਤੁਸੀਂ ਆਪਣਾ ਭਵਿੱਖ ਉਜਾਗਰ ਕਰੋਗੇ ਅਤੇ ਬੱਸ ਮੇਰਾ ਇਹੀ ਮੈਸੇਜ ਹੈ ਪ੍ਰਧਾਨ ਮੰਤਰੀ ਜੀ ਅਤੇ ਮੈਂ ਬਹੁਤ-ਬਹੁਤ ਹੀ ਭਾਵੁਕ ਅਤੇ ਬਹੁਤ ਹੀ ਖੁਸ਼ ਹਾਂ ਕਿ ਮੈਨੂੰ ਮੌਕਾ ਮਿਲਿਆ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਅਤੇ ਤੁਹਾਡੇ ਥਰੂ 140 ਕਰੋੜ ਦੇਸ਼ਵਾਸੀਆਂ ਨਾਲ ਗੱਲ ਕਰਨ ਦਾ, ਜੋ ਇਹ ਦੇਖ ਪਾ ਰਹੇ ਹਨ, ਇਹ ਜੋ ਤਿਰੰਗਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਇੱਥੇ ਨਹੀਂ ਸੀ, ਕੱਲ੍ਹ ਤੋਂ ਪਹਿਲਾਂ ਜਦੋਂ ਮੈਂ ਇੱਥੇ ਆਇਆ ਹਾਂ, ਤਦ ਅਸੀਂ ਇਹ ਇੱਥੇ ਪਹਿਲੀ ਵਾਰ ਲਗਾਇਆ ਹੈ। ਤਾਂ ਇਹ ਬਹੁਤ ਭਾਵੁਕ ਕਰਦਾ ਹੈ ਮੈਨੂੰ ਹੋਰ ਬਹੁਤ ਚੰਗਾ ਲੱਗਦਾ ਹੈ ਦੇਖ ਕੇ ਭਾਰਤ ਅੱਜ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਪਹੁੰਚ ਚੁੱਕਿਆ ਹੈ।

 

ਪ੍ਰਧਾਨ ਮੰਤਰੀ ਸ਼ੁਭਾਂਸ਼ੁ, ਮੈਂ ਤੁਹਾਨੂੰ ਅਤੇ ਤੁਹਾਡੇ ਸਾਰੇ ਸਾਥੀਆਂ ਨੂੰ ਤੁਹਾਡੇ ਮਿਸ਼ਨ ਦੀ ਸਫਲਤਾ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸ਼ੁਭਾਂਸ਼ੁ, ਸਾਨੂੰ ਸਭ ਨੂੰ ਤੁਹਾਡੀ ਵਾਪਸੀ ਦਾ ਇੰਤਜਾਰ ਹੈ। ਆਪਣਾ ਧਿਆਨ ਰੱਖਣਾ, ਮਾਂ ਭਾਰਤੀ ਦਾ ਸਨਮਾਨ ਵਧਾਉਂਦੇ ਰਹੋ। ਅਨੇਕ-ਅਨੇਕ ਸ਼ੁਭਕਾਮਨਾਵਾਂ, 140 ਕਰੋੜ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਅਤੇ ਤੁਹਾਨੂੰ ਇਸ ਸਖਤ ਮਿਹਨਤ ਕਰਕੇ, ਇਸ ਉਚਾਈ ਤੱਕ ਪਹੁੰਚਣ ਦੇ ਲਈ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ। ਭਾਰਤ ਮਾਤਾ ਕੀ ਜੈ!

ਸ਼ੁਭਾਂਸ਼ੁ ਸ਼ੁਕਲਾ: ਧੰਨਵਾਦ ਪ੍ਰਧਾਨ ਮੰਤਰੀ ਜੀ, ਧੰਨਵਾਦ ਅਤੇ ਸਾਰੇ 140 ਕਰੋੜ ਦੇਸ਼ਵਾਸੀਆਂ ਨੂੰ ਧੰਨਵਾਦ ਅਤੇ ਸਪੇਸ ਤੋਂ ਸਭ ਦੇ ਲਈ ਭਾਰਤ ਮਾਤਾ ਕੀ ਜੈ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rocking concert economy taking shape in India

Media Coverage

Rocking concert economy taking shape in India
NM on the go

Nm on the go

Always be the first to hear from the PM. Get the App Now!
...
Prime Minister expresses gratitude to the Armed Forces on Armed Forces Flag Day
December 07, 2025

The Prime Minister today conveyed his deepest gratitude to the brave men and women of the Armed Forces on the occasion of Armed Forces Flag Day.

He said that the discipline, resolve and indomitable spirit of the Armed Forces personnel protect the nation and strengthen its people. Their commitment, he noted, stands as a shining example of duty, discipline and devotion to the nation.

The Prime Minister also urged everyone to contribute to the Armed Forces Flag Day Fund in honour of the valour and service of the Armed Forces.

The Prime Minister wrote on X;

“On Armed Forces Flag Day, we express our deepest gratitude to the brave men and women who protect our nation with unwavering courage. Their discipline, resolve and spirit shield our people and strengthen our nation. Their commitment stands as a powerful example of duty, discipline and devotion to our nation. Let us also contribute to the Armed Forces Flag Day fund.”