"ਮਿਹਨਤ ਹੀ ਸਾਡਾ ਇੱਕੋ-ਇੱਕ ਰਸਤਾ ਹੈ ਅਤੇ ਜਿੱਤ ਹੀ ਇੱਕੋ-ਇੱਕ ਵਿਕਲਪ"
ਪਹਿਲਾਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਜਿਸ ਤਰ੍ਹਾਂ ਪ੍ਰੀ-ਐਂਪਟਿਵ, ਪ੍ਰੋ-ਐਕਟਿਵ ਅਤੇ ਕਲੈਕਟਿਵ ਅਪਰੋਚ ਅਪਣਾਈ ਹੈ, ਇਹੀ ਇਸ ਸਮੇਂ ਜਿੱਤ ਦਾ ਮੰਤਰ ਵੀ ਹੈ"
“ਇਹ ਹਰ ਭਾਰਤੀ ਲਈ ਮਾਣ ਦਾ ਵਿਸ਼ਾ ਹੈ ਕਿ ਅੱਜ ਭਾਰਤ, ਲਗਭਗ 92 ਪ੍ਰਤੀਸ਼ਤ ਬਾਲਗ਼ ਆਬਾਦੀ ਨੂੰ ਪਹਿਲੀ ਖੁਰਾਕ ਦੇ ਚੁੱਕਿਆ ਹੈ। ਦੇਸ਼ ਵਿੱਚ ਦੂਸਰੀ ਖੁਰਾਕ ਦੀ ਕਵਰੇਜ ਵੀ ਲਗਭਗ 70 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ"
"ਅਰਥਵਿਵਸਥਾ ਦੀ ਗਤੀ ਬਣੀ ਰਹੇ, ਕੋਈ ਵੀ ਰਣਨੀਤੀ ਬਣਾਉਂਦੇ ਸਮੇਂ ਇਸ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ"
"ਵੈਰੀਐਂਟਸ ਦੇ ਬਾਵਜੂਦ, ਮਹਾਮਾਰੀ ਦਾ ਮੁਕਾਬਲਾ ਕਰਨ ਲਈ ਟੀਕਾਕਰਣ ਸਭ ਤੋਂ ਮਹੱਤਵਪੂਰਨ ਤਰੀਕਾ ਹੈ"
“ਕੋਰੋਨਾ ਨੂੰ ਹਰਾਉਣ ਲਈ ਸਾਨੂੰ ਹਰ ਤਰ੍ਹਾਂ ਨਾਲ ਆਪਣੀਆਂ ਤਿਆਰੀਆਂ ਨੂੰ ਅੱਗੇ ਰੱਖਣ ਦੀ ਜਰੂਰਤ ਹੈ। ਓਮੀਕ੍ਰੋਨ ਨਾਲ ਨਜਿੱਠਣ ਦੇ ਨਾਲ-ਨਾਲ ਸਾਨੂੰ ਭਵਿੱਖ ਦੇ ਕਿਸੇ ਵੀ ਵੇਰੀਅੰਟ ਲਈ ਹੁਣ ਤੋਂ ਤਿਆਰੀ ਸ਼ੁਰੂ ਕਰਨ ਦੀ ਜ਼ਰੂਰਤ ਹੈ"
ਮੁੱਖ ਮੰਤਰੀਆਂ ਨੇ ਕੋਵਿਡ-19 ਦੀਆਂ ਲਗਾਤਾਰ ਲਹਿਰਾਂ ਦੇ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਲਈ ਧੰਨਵਾਦ ਕੀਤਾ

ਪਹਿਲੀ ਮੀਟਿੰਗ ਹੈ 2022 ਦੀ। ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਲੋਹੜੀ ਦੀ ਬਹੁਤ-ਬਹੁਤ ਵਧਾਈ। ਮਕਰ ਸੰਕ੍ਰਾਂਤੀ, ਪੋਂਗਲ, ਭੋਗਲੀ ਬੀਹੂ, ਉੱਤਰਾਯਣ ਅਤੇ ਪੌਸ਼ ਪਰਵ ਦੀਆਂ ਵੀ ਅਗਾਊਂ ਸ਼ੁਭਕਾਮਨਾਵਾਂ। 100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ਹੁਣ ਤੀਸਰੇ ਸਾਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਪਰਿਸ਼੍ਰਮ (ਮਿਹਨਤ) ਸਾਡਾ ਇੱਕਮਾਤਰ ਪਥ ਹੈ ਅਤੇ ਵਿਜੈ ਇੱਕਮਾਤਰ ਵਿਕਲਪ।  ਅਸੀਂ 130 ਕਰੋੜ ਭਾਰਤ ਦੇ ਲੋਕ ਆਪਣੇ ਪ੍ਰਯਤਨਾਂ ਨਾਲ ਕੋਰੋਨਾ ਤੋਂ ਜਿੱਤ ਕੇ ਜ਼ਰੂਰ ਨਿਕਲਾਂਗੇ, ਅਤੇ ਆਪ ਸਭ ਤੋਂ ਜੋ ਗੱਲਾਂ ਮੈਂ ਸੁਣੀਆਂ ਹਨ। ਉਸ ਵਿੱਚ ਵੀ ਉਹੀ ਵਿਸ਼ਵਾਸ ਪ੍ਰਗਟ ਹੋ ਰਿਹਾ ਹੈ। ਹਾਲੇ ਓਮੀਕ੍ਰੋਨ ਦੇ ਰੂਪ ਵਿੱਚ ਜੋ ਨਵੀਂ ਚੁਣੌਤੀ ਆਈ ਹੈ, ਜੋ ਕੇਸਾਂ ਦੀ ਸੰਖਿਆ ਵਧ ਰਹੀ ਹੈ, ਉਸ ਦੇ ਬਾਰੇ ਹੈਲਥ ਸੈਕ੍ਰੇਟਰੀ ਦੀ ਤਰਫੋਂ ਵਿਸਤਾਰ ਨਾਲ ਸਾਨੂੰ ਜਾਣਕਾਰੀ ਦਿੱਤੀ ਗਈ ਹੈ। ਅਮਿਤ ਸ਼ਾਹ ਜੀ ਨੇ ਵੀ ਸ਼ੁਰੂ ਵਿੱਚ ਕੁਝ ਗੱਲਾਂ ਸਾਡੇ ਸਾਹਮਣੇ ਰੱਖੀਆਂ ਹਨ। ਅੱਜ ਅਨੇਕ ਮੁੱਖ ਮੰਤਰੀ ਸਮੁਦਾਇ ਦੀ ਤਰਫੋਂ ਵੀ ਅਤੇ ਉਹ ਵੀ ਹਿੰਦੁਸਤਾਨ ਦੇ ਅਲੱਗ–ਅਲੱਗ ਕੋਨੇ ਤੋਂ ਕਾਫ਼ੀ ਮਹੱਤਵਪੂਰਨ ਗੱਲਾਂ ਸਾਡੇ ਸਭ ਦੇ ਸਾਹਮਣੇ ਆਈਆਂ ਹਨ।

ਸਾਥੀਓ, 

ਓਮੀਕ੍ਰੋਨ ਨੂੰ ਲੈ ਕੇ ਪਹਿਲਾਂ ਜੋ ਸੰਸੇ ਦੀ ਸਥਿਤੀ ਸੀ, ਉਹ ਹੁਣ ਹੌਲ਼ੀ-ਹੌਲ਼ੀ ਸਾਫ਼ ਹੋ ਰਹੀ ਹੈ।  ਪਹਿਲਾਂ ਜੋ ਵੈਰੀਐਂਟ ਸਨ, ਉਨ੍ਹਾਂ ਦੀ ਅਪੇਖਿਆ ਵਿੱਚ ਕਈ ਗੁਣਾ ਅਧਿਕ ਤੇਜ਼ੀ ਨਾਲ ਓਮੀਕ੍ਰੋਨ ਵੈਰੀਐਂਟ ਸਾਧਾਰਣ ਜਨ ਨੂੰ ਸੰਕ੍ਰਮਿਤ ਕਰ ਰਿਹਾ ਹੈ। ਅਮਰੀਕਾ ਜਿਹੇ ਦੇਸ਼ ਵਿੱਚ ਇੱਕ ਦਿਨ ਵਿੱਚ 14 ਲੱਖ ਤੱਕ ਨਵੇਂ ਕੇਸੇਸ ਸਾਹਮਣੇ ਆਏ ਹਨ। ਭਾਰਤ ਵਿੱਚ ਸਾਡੇ ਵਿਗਿਆਨੀ ਅਤੇ ਹੈਲਥ ਐਕਸਪਰਟਸ,  ਹਰ ਸਥਿਤੀ ਅਤੇ ਅੰਕੜਿਆਂ ਦਾ ਲਗਾਤਾਰ ਅਧਿਐਨ ਕਰ ਰਹੇ ਹਨ। ਇਹ ਗੱਲ ਸਾਫ਼ ਹੈ, ਸਾਨੂੰ ਸਤਰਕ ਰਹਿਣਾ ਹੈ, ਸਾਵਧਾਨ ਰਹਿਣਾ ਹੈ ਲੇਕਿਨ Panic ਦੀ ਸਥਿਤੀ ਨਾ ਆਵੇ, ਇਸ ਦਾ ਵੀ ਸਾਨੂੰ ਧਿਆਨ ਰੱਖਣਾ ਹੀ ਹੋਵੇਗਾ। ਸਾਨੂੰ ਇਹ ਦੇਖਣਾ ਹੋਵੇਗਾ ਕਿ ਤਿਉਹਾਰਾਂ ਦੇ ਇਸ ਮੌਸਮ ਵਿੱਚ ਲੋਕਾਂ ਦੀ ਅਤੇ ਪ੍ਰਸ਼ਾਸਨ ਦੀ ਅਲਰਟਨੈੱਸ ਕਿਤੋਂ ਵੀ ਘੱਟ ਨਾ ਪਏ। ਪਹਿਲਾਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਜਿਸ ਤਰ੍ਹਾਂ pre-emptive, pro-active ਅਤੇ collective approach ਅਪਣਾਈ ਹੈ, ਉਹੀ ਇਸ ਸਮੇਂ ਦੀ ਜਿੱਤ ਦਾ ਮੰਤਰ ਹੈ। ਕੋਰੋਨਾ ਸੰਕ੍ਰਮਣ ਨੂੰ ਅਸੀਂ ਜਿਤਨਾ ਸੀਮਿਤ ਰੱਖ ਪਾਵਾਂਗੇ, ਪਰੇਸ਼ਾਨੀ ਉਤਨੀ ਹੀ ਘੱਟ ਹੋਵੇਗੀ। ਸਾਨੂੰ ਜਾਗਰੂਕਤਾ ਦੇ ਫ੍ਰੰਟ ’ਤੇ, ਸਾਇੰਸ ਅਧਾਰਿਤ ਜਾਣਕਾਰੀਆਂ ਨੂੰ ਬਲ ਦੇਣ ਦੇ ਨਾਲ ਹੀ ਆਪਣੇ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ, ਮੈਡੀਕਲ ਮੈਨਪਾਵਰ ਨੂੰ ਸਕੇਲ ਅੱਪ ਕਰਦੇ ਹੀ ਰਹਿਣਾ ਪਵੇਗਾ।

 

ਸਾਥੀਓ,

ਦੁਨੀਆ ਦੇ ਅਧਿਕਤਰ ਐਕਸਪਰਟਸ ਦਾ ਕਹਿਣਾ ਹੈ ਕਿ ਵੈਰੀਐਂਟ ਚਾਹੇ ਕੋਈ ਵੀ ਹੋਵੇ, ਕੋਰੋਨਾ ਖ਼ਿਲਾਫ਼ ਲੜਨ ਦਾ ਸਭ ਤੋਂ ਕਾਰਗਰ ਹਥਿਆਰ-ਵੈਕਸੀਨ ਹੀ ਹੈ। ਭਾਰਤ ਵਿੱਚ ਬਣੀ ਵੈਕਸੀਨ ਤਾਂ ਦੁਨੀਆ ਭਰ ਵਿੱਚ ਆਪਣੀ ਸ੍ਰੇਸ਼ਠਤਾ ਸਿੱਧ ਕਰ ਰਹੀ ਹੈ। ਇਹ ਹਰ ਭਾਰਤੀ ਦੇ ਲਈ ਮਾਣ ਦਾ ਵਿਸ਼ਾ ਹੈ ਕਿ ਅੱਜ ਭਾਰਤ, ਲਗਭਗ 92 ਪ੍ਰਤੀਸ਼ਤ ਬਾਲਗ਼ ਜਨਸੰਖਿਆ ਨੂੰ ਪਹਿਲੀ ਡੋਜ਼ ਦੇ ਚੁੱਕਿਆ ਹੈ। ਦੇਸ਼ ਵਿੱਚ ਦੂਸਰੀ ਡੋਜ਼ ਦੀ ਕਵਰੇਜ ਵੀ 70 ਪ੍ਰਤੀਸ਼ਤ ਦੇ ਆਸਪਾਸ ਪਹੁੰਚ ਚੁੱਕੀ ਹੈ। ਅਤੇ ਸਾਡੇ ਵੈਕਸੀਨੇਸ਼ਨ ਅਭਿਯਾਨ ਨੂੰ ਇੱਕ ਸਾਲ ਪੂਰਾ ਹੋਣ ਵਿੱਚ ਹਾਲੇ ਵੀ ਤਿੰਨ ਦਿਨ ਬਾਕੀ ਹਨ। 10 ਦਿਨ ਦੇ ਅੰਦਰ ਹੀ ਭਾਰਤ ਆਪਣੇ ਲਗਭਗ 3 ਕਰੋੜ ਕਿਸ਼ੋਰਾਂ ਦਾ ਵੀ ਟੀਕਾਕਰਣ ਕਰ ਚੁੱਕਿਆ ਹੈ। ਇਹ ਭਾਰਤ ਦੀ ਸਮਰੱਥਾ ਨੂੰ ਦਿਖਾਉਂਦਾ ਹੈ, ਇਸ ਚੁਣੌਤੀ ਨਾਲ ਨਿਪਟਣ ਦੀ ਸਾਡੀ ਤਿਆਰੀ ਨੂੰ ਦਿਖਾਉਂਦਾ ਹੈ। ਅੱਜ ਰਾਜਾਂ ਦੇ ਪਾਸ ਉਚਿਤ ਮਾਤਰਾ ਵਿੱਚ ਵੈਕਸੀਨ ਉਪਲਬਧ ਹਨ। Frontline workers ਅਤੇ ਸੀਨੀਅਰ ਸਿਟੀਜ਼ਨਸ ਨੂੰ precaution dose ਜਿਤਨੀ ਜਲਦੀ ਲਗੇਗੀ, ਉਤਨੀ ਹੀ ਸਾਡੇ ਹੈਲਥਕੇਅਰ ਸਿਸਟਮ ਦੀ ਸਮਰੱਥਾ ਵਧੇਗੀ। ਸ਼ਤ-ਪ੍ਰਤੀਸ਼ਤ ਟੀਕਾਕਰਣ ਦੇ ਲਈ ਹਰ ਘਰ ਦਸਤਕ ਅਭਿਯਾਨ ਨੂੰ ਸਾਨੂੰ ਹੋਰ ਤੇਜ਼ ਕਰਨਾ ਹੈ। ਮੈਂ ਅੱਜ ਆਪਣੇ ਉਨ੍ਹਾਂ ਹੈਲਥਕੇਅਰ ਵਰਕਰਸ,  ਸਾਡੀਆਂ ਆਸ਼ਾ ਭੈਣਾਂ ਦਾ ਵੀ ਅਭਿਨੰਦਨ ਕਰਦਾ ਹਾਂ ਜੋ ਮੌਸਮ ਦੀਆਂ ਕਠਿਨ ਪਰਿਸਥਿਤੀਆਂ ਦੇ ਦਰਮਿਆਨ ਵੈਕਸੀਨੇਸ਼ਨ ਅਭਿਯਾਨ ਨੂੰ ਗਤੀ ਦੇਣ ਵਿੱਚ ਜੁਟੇ ਹਨ।

ਸਾਥੀਓ,

ਟੀਕਾਕਰਣ ਨੂੰ ਲੈ ਕੇ ਭਰਮ ਫੈਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਵੀ ਸਾਨੂੰ ਟਿਕਣ ਨਹੀਂ ਦੇਣਾ ਹੈ। ਕਈ ਵਾਰ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਟੀਕੇ ਦੇ ਬਾਵਜੂਦ ਸੰਕ੍ਰਮਣ ਹੋ ਰਿਹਾ ਹੈ ਤਾਂ ਕੀ ਫਾਇਦਾ?  ਮਾਸਕ ਨੂੰ ਲੈ ਕੇ ਵੀ ਅਜਿਹੀਆਂ ਅਫ਼ਵਾਹਾਂ ਉੱਡਦੀਆਂ ਹਨ ਕਿ ਇਸ ਨਾਲ ਲਾਭ ਨਹੀਂ ਹੁੰਦਾ। ਅਜਿਹੀਆਂ ਅਫ਼ਵਾਹਾਂ ਨੂੰ ਕਾਊਂਟਰ ਕਰਨ ਦੀ ਬਹੁਤ ਜ਼ਰੂਰਤ ਹੈ।

ਸਾਥੀਓ,

ਕੋਰੋਨਾ ਖ਼ਿਲਾਫ਼ ਇਸ ਲੜਾਈ ਵਿੱਚ ਸਾਨੂੰ ਇੱਕ ਹੋਰ ਗੱਲ ਦਾ ਬਹੁਤ ਧਿਆਨ ਰੱਖਣਾ ਹੋਵੇਗਾ। ਹੁਣ ਸਾਡੇ ਪਾਸ ਕੋਰੋਨਾ ਖ਼ਿਲਾਫ਼ ਲੜਾਈ ਦਾ ਦੋ ਸਾਲ ਦਾ ਅਨੁਭਵ ਹੈ, ਦੇਸ਼ਵਿਆਪੀ ਤਿਆਰੀ ਵੀ ਹੈ। ਸਾਧਾਰਣ ਲੋਕਾਂ ਦੀ ਆਜੀਵਿਕਾ, ਆਰਥਿਕ ਗਤੀਵਿਧੀਆਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ, ਅਰਥਵਿਵਸਥਾ ਦੀ ਗਤੀ ਬਣੀ ਰਹੇ, ਕੋਈ ਵੀ ਰਣਨੀਤੀ ਬਣਾਉਂਦੇ ਸਮੇਂ ਅਸੀਂ ਇਨ੍ਹਾਂ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੀਏ। ਇਹ ਬਹੁਤ ਜ਼ਰੂਰੀ ਹੈ। ਅਤੇ ਇਸ ਲਈ ਲੋਕਲ containment ’ਤੇ ਜ਼ਿਆਦਾ ਫੋਕਸ ਕਰਨਾ ਬਿਹਤਰ ਹੋਵੇਗਾ। ਜਿੱਥੋਂ ਜ਼ਿਆਦਾ ਕੇਸ ਆ ਰਹੇ ਹਨ, ਉੱਥੇ ਜ਼ਿਆਦਾ ਤੋਂ ਜ਼ਿਆਦਾ ਹੋਰ ਤੇਜ਼ੀ ਨਾਲ ਟੈਸਟਿੰਗ ਹੋਵੇ, ਇਹ ਸੁਨਿਸ਼ਚਿਤ ਕਰਨਾ ਵੀ ਜ਼ਰੂਰੀ ਹੈ। ਇਸ ਦੇ ਇਲਾਵਾ ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਹੋਮ ਆਇਸੋਲੇਸ਼ੰਸ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਟ੍ਰੀਟਮੈਂਟ ਹੋ ਸਕੇ। ਇਸ ਦੇ ਲਈ ਹੋਮ ਆਇਸੋਲੇਸ਼ੰਸ ਨਾਲ ਜੁੜੀਆਂ ਗਾਇਡਲਾਈਨਸ ਨੂੰ,  ਪ੍ਰੋਟੋਕਾਲ ਨੂੰ ਉਸ ਨੂੰ ਫੌਲੋ ਕਰਨਾ ਅਤੇ ਸਥਿਤੀਆਂ ਦੇ ਅਨੁਸਾਰ ਇੰਪ੍ਰੋਵਾਇਜ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਹੋਮ ਆਇਸੋਲੇਸ਼ੰਸ ਦੇ ਦੌਰਾਨ ਟ੍ਰੈਂਕਿੰਗ ਅਤੇ ਟ੍ਰੀਟਮੈਂਟ ਦੀ ਵਿਵਸਥਾ ਜਿਤਨੀ ਬਿਹਤਰ ਹੋਵੇਗੀ,  ਉਤਨਾ ਹੀ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਘੱਟ ਹੋਵੇਗੀ। ਸੰਕ੍ਰਮਣ ਦਾ ਪਤਾ ਚਲਣ ’ਤੇ ਲੋਕ ਸਭ ਤੋਂ ਪਹਿਲਾਂ ਕੰਟਰੋਲ ਰੂਮ ਵਿੱਚ ਸੰਪਰਕ ਕਰਦੇ ਹਨ। ਇਸ ਲਈ ਉਚਿਤ ਰਿਸਪੌਂਸ ਅਤੇ ਫਿਰ ਮਰੀਜ਼ ਦੀ ਲਗਾਤਾਰ ਟ੍ਰੈਕਿੰਗ ਕਾਨਫੀਡੈਂਸ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ।

ਮੈਨੂੰ ਖੁਸ਼ੀ ਹੈ ਕਿ ਕਈ ਰਾਜ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਅੱਛੀ ਤਰ੍ਹਾਂ ਨਵੇਂ–ਨਵੇਂ ਇਨੋਵੇਟਿਵ ਪ੍ਰਯਾਸ ਵੀ ਕਰ ਰਹੀਆਂ ਹਨ ਪ੍ਰਯੋਗ ਵੀ ਕਰ ਰਹੀਆਂ ਹਨ । ਕੇਂਦਰ ਸਰਕਾਰ ਨੇ ਟੈਲੀਮੈਡੀਸਿਨ ਦੇ ਲਈ ਵੀ ਕਾਫ਼ੀ ਸੁਵਿਧਾਵਾਂ ਵਿਕਸਿਤ ਕੀਤੀਆਂ ਹਨ। ਇਸ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ, ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਬਹੁਤ ਮਦਦ ਕਰੇਗਾ। ਜਿੱਥੋਂ ਤੱਕ ਜ਼ਰੂਰੀ ਦਵਾਈਆਂ ਅਤੇ ਜ਼ਰੂਰੀ ਇਨਫ੍ਰਾਸਟ੍ਰਕਚਰ ਦੀ ਗੱਲ ਹੈ, ਤਾਂ ਕੇਂਦਰ ਸਰਕਾਰ ਹਰ ਵਾਰ ਦੀ ਤਰ੍ਹਾਂ ਹਰ ਰਾਜ ਦੇ ਨਾਲ ਖੜ੍ਹੀ ਹੈ। 5-6 ਮਹੀਨੇ ਪਹਿਲਾਂ 23 ਹਜ਼ਾਰ ਕਰੋੜ ਰੁਪਏ ਦਾ ਜੋ ਵਿਸ਼ੇਸ਼ ਪੈਕੇਜ ਦਿੱਤਾ ਗਿਆ ਸੀ, ਉਸ ਦਾ ਸਦਉਪਯੋਗ ਕਰਦੇ ਹੋਏ ਅਨੇਕ ਰਾਜਾਂ ਨੇ ਹੈਲਥ ਇਨਫ੍ਰਾ ਨੂੰ ਸਸ਼ਕਤ ਕੀਤਾ ਹੈ। ਇਸ ਦੇ ਤਹਿਤ ਦੇਸ਼ ਭਰ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲਾਂ ਬੱਚਿਆਂ ਦੇ ਲਈ 800 ਤੋਂ ਅਧਿਕ ਵਿਸ਼ੇਸ਼ ਪੀਡੀਐਟ੍ਰਿਕ ਕੇਅਰ ਯੂਨਿਟਸ ਸਵੀਕ੍ਰਿਤ ਹੋਏ ਹਨ, ਕਰੀਬ ਡੇਢ ਲੱਖ ਨਵੇਂ ਆਕਸੀਜਨ, ICU ਅਤੇ HDU ਬੈੱਡਸ ਤਿਆਰ ਕੀਤੇ ਜਾ ਰਹੇ ਹਨ, 5 ਹਜ਼ਾਰ ਤੋਂ ਅਧਿਕ ਵਿਸ਼ੇਸ਼ ਐਂਬੂਲੈਂਸ ਅਤੇ ਸਾਢੇ 9 ਸੌ ਤੋਂ ਅਧਿਕ ਲਿਕੁਇਡ ਮੈਡੀਕਲ ਆਕਸੀਜਨ ਸਟੋਰੇਜ ਟੈਂਕ ਦੀ ਕਪੈਸਿਟੀ ਜੋੜੀ ਹੈ। ਐਮਰਜੈਂਸੀ ਇਨਫ੍ਰਾਸਟ੍ਰਕਚਰ ਦੀ ਕਪੈਸਿਟੀ ਨੂੰ ਵਧਾਉਣ ਦੇ ਲਈ ਐਸੇ ਅਨੇਕ ਪ੍ਰਯਾਸ ਹੋਏ ਹਨ। ਲੇਕਿਨ ਸਾਨੂੰ ਇਸ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਕਰਦੇ ਰਹਿਣਾ ਹੈ।

ਕੋਰੋਨਾ ਨੂੰ ਹਰਾਉਣ ਦੇ ਲਈ ਸਾਨੂੰ ਆਪਣੀਆਂ ਤਿਆਰੀਆਂ ਨੂੰ ਕੋਰੋਨਾ ਦੇ ਹਰ ਵੈਰੀਐਂਟ ਤੋਂ ਅੱਗੇ ਰੱਖਣਾ ਹੋਵੇਗਾ। ਓਮੀਕ੍ਰੋਨ ਨਾਲ ਨਿਪਟਣ ਦੇ ਨਾਲ ਹੀ ਸਾਨੂੰ ਆਉਣ ਵਾਲੇ ਕਿਸੇ ਹੋਰ ਸੰਭਾਵਿਤ ਵੈਰੀਐਂਟ ਦੇ ਲਈ ਵੀ ਹੁਣੇ ਤੋਂ ਤਿਆਰੀ ਸ਼ੁਰੂ ਕਰ ਦੇਣੀ ਹੈ। ਮੈਨੂੰ ਵਿਸ਼ਵਾਸ ਹੈ, ਸਾਡਾ ਸਭ ਦਾ ਆਪਸੀ ਸਹਿਯੋਗ,  ਇੱਕ ਸਰਕਾਰ ਦਾ ਦੂਸਰੀ ਸਰਕਾਰ ਦੇ ਨਾਲ ਤਾਲਮੇਲ, ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਦੇਸ਼ ਨੂੰ ਇਸੇ ਤਰ੍ਹਾਂ ਹੀ ਤਾਕਤ ਦਿੰਦਾ ਰਹੇਗਾ। ਇੱਕ ਗੱਲ ਅਸੀਂ ਭਲੀਭਾਂਤ ਜਾਣਦੇ ਹਾਂ ਸਾਡੇ ਦੇਸ਼ ਵਿੱਚ ਇੱਕ ਹਰ ਘਰ ਵਿੱਚ ਇਹ ਪਰੰਪਰਾ ਹੈ। ਜੋ ਆਯੁਰਵੇਦਿਕ ਚੀਜ਼ਾਂ ਹਨ, ਜੋ ਕਾੜ੍ਹਾ ਵਗੈਰਾ ਪੀਣ ਦੀ ਪਰੰਪਰਾ ਹੈ। ਇਸ ਸੀਜ਼ਨ ਵਿੱਚ ਉਪਕਾਰਕ ਹੈ ਇਸ ਨੂੰ ਕੋਈ ਮੈਡੀਸਿਨ ਦੇ ਰੂਪ ਵਿੱਚ ਨਹੀਂ ਕਹਿੰਦਾ ਹੈ। ਲੇਕਿਨ ਉਸ ਦਾ ਉਪਯੋਗ ਹੈ। ਅਤੇ ਮੈਂ ਤਾਂ ਦੇਸ਼ਵਾਸੀਆਂ ਨੂੰ ਵੀ ਤਾਕੀਦ ਕਰਾਂਗਾ। ਕਿ ਇਹ ਜੋ ਸਾਡੀ ਪਰੰਪਰਾਗਤ ਘਰਗੱਥੁ ਜੋ ਚੀਜ਼ਾਂ ਰਹਿੰਦੀਆਂ ਹਨ। ਐਸੇ ਸਮੇਂ ਉਸ ਦੀ ਵੀ ਕਾਫ਼ੀ ਮਦਦ ਮਿਲਦੀ ਹੈ। ਉਸ ’ਤੇ ਵੀ ਅਸੀਂ ਧਿਆਨ ਕੇਂਦ੍ਰਿਤ ਕਰੀਏ।

ਸਾਥੀਓ,

ਆਪ ਸਭ ਨੇ ਸਮਾਂ ਕੱਢਿਆ, ਅਸੀਂ ਸਭ ਨੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਅਤੇ ਅਸੀਂ ਸਭ ਨੇ ਮਿਲ ਕੇ ਸੰਕਟ ਕਿਤਨਾ ਹੀ ਬੜਾ ਕਿਉਂ ਨਾ ਆਏ, ਸਾਡੀਆਂ ਤਿਆਰੀਆਂ, ਸਾਡਾ ਮੁਕਾਬਲਾ ਕਰਨ ਦਾ ਵਿਸ਼ਵਾਸ ਅਤੇ ਵਿਜਈ ਹੋਣ ਦੇ ਸੰਕਲਪ ਦੇ ਨਾਲ ਹਰੇਕ ਦੀਆਂ ਗੱਲਾਂ ਵਿੱਚੋਂ ਨਿਕਲ ਰਿਹਾ ਹੈ,  ਅਤੇ ਇਹ ਹੀ ਸਾਧਾਰਣ ਨਾਗਰਿਕ ਨੂੰ ਵਿਸ਼ਵਾਸ ਦਿੰਦਾ ਹੈ। ਅਤੇ ਸਾਧਾਰਣ ਨਾਗਰਿਕਾਂ ਦੇ ਸਹਿਯੋਗ ਨਾਲ ਅਸੀਂ ਇਸ ਪਰਿਸਥਿਤੀ ਨੂੰ ਵੀ ਸਫ਼ਲਤਾ ਨਾਲ ਪਾਰ ਕਰਾਂਗੇ। ਆਪ ਸਭ ਨੇ ਸਮਾਂ ਕੱਢਿਆ ਇਸ ਦੇ ਲਈ ਮੈਂ ਹਿਰਦੇ ਤੋਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਬਹੁਤ–ਬਹੁਤ ਧੰਨਵਾਦ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
WEF Davos: Industry leaders, policymakers highlight India's transformation, future potential

Media Coverage

WEF Davos: Industry leaders, policymakers highlight India's transformation, future potential
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਜਨਵਰੀ 2026
January 20, 2026

Viksit Bharat in Motion: PM Modi's Reforms Deliver Jobs, Growth & Global Respect