ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮਰਹੂਮ ਸ਼੍ਰੀ ਹਰਮੋਹਨ ਸਿੰਘ ਯਾਦਵ ਦੀ 10ਵੀਂ ਬਰਸੀ ਮੌਕੇ 25 ਜੁਲਾਈ, 2022 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।
ਸ਼੍ਰੀ ਹਰਮੋਹਨ ਸਿੰਘ ਯਾਦਵ (18 ਅਕਤੂਬਰ, 1921 - 25 ਜੁਲਾਈ, 2012), ਯਾਦਵ ਭਾਈਚਾਰੇ ਦੀ ਇੱਕ ਵੱਡੀ ਸਖਸ਼ੀਅਤ ਅਤੇ ਨੇਤਾ ਸਨ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਕਿਸਾਨਾਂ, ਪਿਛੜੇ ਵਰਗਾਂ ਅਤੇ ਸਮਾਜ ਦੇ ਹੋਰ ਵਰਗਾਂ ਲਈ ਮਰਹੂਮ ਨੇਤਾ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਹੈ।
ਸ਼੍ਰੀ ਹਰਮੋਹਨ ਸਿੰਘ ਯਾਦਵ ਲੰਬੇ ਸਮੇਂ ਤੱਕ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਐੱਮਐੱਲਸੀ, ਐੱਮਐੱਲਏ, ਰਾਜ ਸਭਾ ਦੇ ਮੈਂਬਰ ਅਤੇ 'ਅਖਿਲ ਭਾਰਤੀ ਯਾਦਵ ਮਹਾਸਭਾ' ਦੇ ਚੇਅਰਮੈਨ ਵਜੋਂ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਈ। ਉਨ੍ਹਾਂ ਆਪਣੇ ਪੁੱਤਰ ਸ਼੍ਰੀ ਸੁਖਰਾਮ ਸਿੰਘ ਦੀ ਮਦਦ ਨਾਲ ਕਾਨਪੁਰ ਅਤੇ ਇਸ ਦੇ ਆਲ਼ੇ-ਦੁਆਲ਼ੇ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸ਼੍ਰੀ ਹਰਮੋਹਨ ਸਿੰਘ ਯਾਦਵ ਨੂੰ 1991 ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਈ ਸਿੱਖਾਂ ਦੀਆਂ ਜਾਨਾਂ ਬਚਾਉਣ ਵਿੱਚ ਬਹਾਦਰੀ ਦਿਖਾਉਣ ਲਈ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
आज शाम 4.30 बजे देश के सम्मानित नेता और पूर्व सांसद हरमोहन सिंह यादव जी की 10वीं पुण्यतिथि पर आयोजित एक कार्यक्रम में वीडियो कॉन्फ्रेंसिंग के जरिए भाग लूंगा। हरमोहन जी ने अपना जीवन देशसेवा में समर्पित कर दिया और हमेशा किसानों, गरीबों, पिछड़ों और वंचितों के लिए कार्य किया।
— Narendra Modi (@narendramodi) July 25, 2022