ਮੈਂ ਮਹਾਮਹਿਮ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਦੇ ਸੱਦੇ ’ਤੇ 29 ਅਕਤੂਬਰ ਤੋਂ 31 ਅਕਤੂਬਰ, 2021 ਤੱਕ ਰੋਮ, ਇਟਲੀ ਤੇ ਵੈਟਿਕਨ ਸਿਟੀ ਦੇ ਦੌਰੇ ’ਤੇ ਹੋਵਾਂਗਾ, ਉਸ ਤੋਂ ਬਾਅਦ 1 ਨਵੰਬਰ ਤੋਂ 2 ਨਵੰਬਰ, 2021 ਤੱਕ ਮਹਾਮਹਿਮ ਪ੍ਰਧਾਲ ਮੰਤਰੀ ਬੋਰਿਸ ਜੌਨਸਨ ਦੇ ਸੱਦੇ ’ਤੇ ਗਲਾਸਗੋ, ਇੰਗਲੈਂਡ ਦੀ ਯਾਤਰਾ ਕਰਾਂਗਾ।

ਰੋਮ ’ਚ, ਮੈਂ ਜੀ–20 ਦੇਸ਼ਾਂ ਦੇ ਆਗੂਆਂ ਦੇ 16ਵੇਂ ਸਿਖ਼ਰ–ਸੰਮੇਲਨ ’ਚ ਸ਼ਾਮਲ ਹੋਵਾਂਗਾ, ਜਿੱਥੇ ਮੈਂ ਮਹਾਮਾਰੀ ਤੋਂ ਬਾਅਦ ਵਿਸ਼ਵ ਅਰਥਵਿਵਸਥਾ ਤੇ ਸਿਹਤ ਦੀ ਪੁਨਰ–ਸੁਰਜੀਤੀ, ਟਿਕਾਊ ਵਿਕਾਸ ਤੇ ਜਲਵਾਯੂ ਪਰਿਵਰਤਨ ਬਾਰੇ ਹੋਰ ਜੀ–20 ਆਗੂਆਂ ਨਾਲ ਵਿਚਾਰ–ਵਟਾਂਦਰੇ ’ਚ ਸ਼ਾਮਲ ਹੋਵਾਂਗਾ। ਸਾਲ 2020 ’ਚ ਮਹਾਮਾਰੀ ਆਉਣ ਦੇ ਬਾਅਦ ਤੋਂ ਇਹ ਜੀ–20 ਦੇਸ਼ਾਂ ਦਾ ਪਹਿਲਾ ਰੂ–ਬ–ਰੂ ਸਿਖ਼ਰ–ਸੰਮੇਲਨ ਹੋਵੇਗਾ ਅਤੇ ਅਸੀਂ ਵਿਸ਼ਵ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੇ ਯੋਗ ਹੋਵਾਂਗੇ ਤੇ ਇਸ ਮੁੱਦੇ ’ਤੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਾਂਗੇ ਕਿ ਜੀ–20 ਕਿਵੇਂ ਆਰਥਿਕ ਲਚਕਤਾ ਮਜ਼ਬੂਤ ਕਰਨ, ਮਹਾਮਾਰੀ ਤੋਂ ਬਾਅਦ ਸ਼ਮੂਲੀਅਤ ਰਾਹੀਂ ਟਿਕਾਊ ਤਰੀਕੇ ਨਾਲ ਮੁੜ–ਉਸਾਰੀ ਲਈ ਇੱਕ ਇੰਜਣ ਬਣ ਸਕਦਾ ਹੈ।

ਆਪਣੇ ਇਟਲੀ ਦੌਰੇ ਦੌਰਾਨ ਮੈਂ ਵੈਟਿਕਨ ਸਿਟੀ ਵੀ ਜਾਵਾਂਗਾ ਤੇ ਮਹਾਪਵਿੱਤਰ ਪੋਪ ਫ਼੍ਰਾਂਸਿਸ ਨੂੰ ਮਿਲਾਂਗਾ ਤੇ ਵਿਦੇਸ਼ ਮੰਤਰੀ ਮਹਾਪ੍ਰਤਿਸ਼ਿਠਤ ਕਾਰਡੀਨਲ ਪੀਟਰੋ ਪੈਰੋਲਿਨ ਨਾਲ ਮੁਲਾਕਾਤ ਕਰਾਂਗਾ।

ਜੀ–20 ਸਿਖ਼ਰ–ਸੰਮੇਲਨ ਦੇ ਚਲਦਿਆਂ ਮੈਂ ਹੋਰ ਭਾਈਵਾਲ ਦੇਸ਼ਾਂ ਦੇ ਆਗੂਆਂ ਨੂੰ ਵੀ ਮਿਲਾਂਗਾ ਤੇ ਉਨ੍ਹਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕਰਾਂਗਾ।

31 ਅਕਤੂਬਰ ਨੂੰ ਜੀ–20 ਦੇਸ਼ਾਂ ਦੇ ਸਿਖ਼ਰ–ਸੰਮੇਲਨ ਦੀ ਸਮਾਪਤੀ ਮੌਕੇ, ਮੈਂ ‘ਜਲਵਾਯੂ ਪਰਿਵਰਤਨ  ਬਾਰੇ ਸੰਯੁਕਤ ਰਾਸ਼ਟਰ ਦੀ ਢਾਂਚਾਗਤ ਕਨਵੈਸ਼ਨ’ (UNFCCC) ਦੀ ‘26ਵੀਂ ਕਾਨਫ਼ਰੰਸ ਆਵ੍ ਪਾਰਟੀਜ਼’ (COP-26) ਵਿੱਚ ਸ਼ਾਮਲ ਹੋਣ ਲਈ ਗਲਾਸਗੋ ਰਵਾਨਾ ਹੋਵਾਂਗਾ। ਮੈਂ 1–2 ਨਵੰਬਰ, 2021 ਨੂੰ ‘ਵਿਸ਼ਵ ਆਗੂਆਂ ਦਾ ਸਿਖ਼ਰ–ਸੰਮੇਲਨ’ (WLS) ਸਿਰਲੇਖ ਹੇਠਲੇ ‘COP-26’ ਦੇ ਉੱਚ–ਪੱਧਰੀ ਭਾਗ ਵਿੱਚ ਸ਼ਾਮਲ ਹੋਵਾਂਗਾ, ਜਿੱਥੇ ਵਿਸ਼ਵ ਦੇ ਲਗਭਗ 120 ਦੇਸ਼ਾਂ/ਸਰਕਾਰਾਂ ਦੇ ਮੁਖੀ ਮੌਜੂਦ ਹੋਣਗੇ।

ਪ੍ਰਕਿਰਤੀ ਨਾਲ ਇੱਕਸੁਰਤਾ ’ਚ ਰਹਿਣ ਅਤੇ ਇਸ ਧਰਤੀ ਲਈ ਡੂੰਘੇ ਸਤਿਕਾਰ ਦੇ ਸੱਭਿਆਚਾਰ ਦੀ ਸਾਡੀ ਰਵਾਇਤ ਦੀ ਤਰਜ਼ ’ਤੇ ਅਸੀਂ ਸਵੱਛ ਤੇ ਅਖੁੱਟ ਊਰਜਾ, ਊਰਜਾ ਕਾਰਜਕੁਸ਼ਲਤਾ, ਵਣ ਲਾਉਣ ਤੇ ਜੈਵਿਕ ਵਿਵਿਧਤਾ ਦਾ ਪਸਾਰ ਕਰਨ ਬਾਰੇ ਉਦੇਸ਼ਮੁਖੀ ਕਾਰਵਾਈ ਕਰ ਰਹੇ ਹਾਂ। ਅੱਜ, ਭਾਰਤ ਜਲਵਾਯੂ ਅਨੁਕੂਲਣ, ਉਸ ਦਾ ਅਸਰ ਘਟਾਉਣ ਤੇ ਲਚਕਤਾ ਬਹੁ–ਪੱਖੀ ਗੱਠਜੋੜ ਬਣਾਉਣ ਲਈ ਸਮੂਹਿਕ ਕੋਸ਼ਿਸ਼ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਸਥਾਪਿਤ ਅਖੁੱਟ ਊਰਜਾ, ਪੌਣ ਤੇ ਸੂਰਜੀ ਊਰਜਾ ਦੀ ਸਮਰੱਥਾ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ ਦੇਸ਼ਾਂ ’ਚ ਸ਼ਾਮਲ ਹੈ। WLS ’ਚ, ਮੈਂ ਜਲਵਾਯੂ ਕਾਰਵਾਈ ਤੇ ਸਾਡੀਆਂ ਪ੍ਰਾਪਤੀਆਂ ਬਾਰੇ ਭਾਰਤ ਦਾ ਸ਼ਾਨਦਾਰ ਟ੍ਰੈਕ ਰਿਕਾਰਡ ਸਾਂਝਾ ਕਰਾਂਗਾ।

ਮੈਂ ਕਾਰਬਨ ਸਪੇਸ ਦੀ ਇੱਕਸਮਾਨ ਵੰਡ,, ਜਲਵਾਯੂ ਦੇ ਅਸਰ ਘਟਾਉਣ ਅਨੁਕੂਲਣ ਤੇ ਲਚਕਤਾ ਉਸਾਰੀ ਦੇ ਕਦਮਾਂ ਵਿੱਚ ਮਦਦ, ਵਿੱਤ ਦੀ ਗਤੀਸ਼ੀਲਤਾ, ਟੈਕਨੋਲੋਜੀ ਟ੍ਰਾਂਸਫ਼ਰ ਅਤੇ ਗ੍ਰੀਨ ਤੇ ਸਮਾਵੇਸ਼ੀ ਵਿਕਾਸ ਲਈ ਟਿਕਾਊ ਜੀਵਨ–ਸ਼ੈਲੀਆਂ ਦੇ ਮਹੱਤਵ ਦੇ ਵਿਆਪਕ ਹੱਲ ਨੂੰ ਵੀ ਉਜਾਗਰ ਕਰਾਂਗਾ।

COP26 ਸਿਖ਼ਰ–ਸੰਮੇਲਨ ਭਾਈਵਾਲ ਦੇਸ਼ਾਂ ਦੇ ਆਗੂਆਂ, ਇਨੋਵੇਟਰਾਂ ਤੇ ਅੰਤਰ–ਸਰਕਾਰੀ ਸੰਗਠਨਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਨਾਲ ਮਿਲਣ ਦਾ ਮੌਕਾ ਵੀ ਪ੍ਰਦਾਨ ਕਰੇਗਾ ਤੇ ਉੱਥੇ ਸਾਡੇ ਸਵੱਛ ਵਿਕਾਸ ਵਿੱਚ ਹੋਰ ਵਾਧਾ ਕਰਨ ਦੀਆਂ ਸੰਭਾਵਨਾਵਾਂ ਲੱਭੀਆਂ ਜਾਣਗੀਆਂ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India remains among best-performing major economies: S&P Global

Media Coverage

India remains among best-performing major economies: S&P Global
NM on the go

Nm on the go

Always be the first to hear from the PM. Get the App Now!
...
Prime Minister speaks to Andhra Pradesh Deputy Chief Minister Shri Pawan Kalyan; enquires about his well-being
April 19, 2026

The Prime Minister, Shri Narendra Modi, spoke to Andhra Pradesh Deputy Chief Minister Shri Pawan Kalyan and enquired about his well-being.

The Prime Minister noted that Shri Pawan Kalyan is remarkably courageous and expressed confidence that he will recover very soon. Shri Modi also prayed for his good health.

The Prime Minister wrote on X;

“Spoke to Andhra Pradesh Deputy Chief Minister Shri Pawan Kalyan Garu and enquired about his well-being. He is remarkably courageous and I am sure he will recover very soon. Praying for his good health.

@PawanKalyan”