ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੌਮਾਂਤਰੀ ਦਿਵਿਆਂਗਜਨ ਦਿਵਸ ਮੌਕੇ ਆਪਣੇ ਦਿਵਿਆਂਗ ਭੈਣਾਂ ਅਤੇ ਭਰਾਵਾਂ ਲਈ ਸਨਮਾਨ, ਪਹੁੰਚ ਅਤੇ ਮੌਕੇ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੇ ਆਪਣੀ ਰਚਨਾਤਮਕਤਾ ਅਤੇ ਦ੍ਰਿੜ੍ਹ ਇਰਾਦੇ ਸਦਕਾ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਸਾਡੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਕਾਨੂੰਨਾਂ, ਪਹੁੰਚਯੋਗ ਬੁਨਿਆਦੀ ਢਾਂਚੇ, ਸਮਾਵੇਸ਼ੀ ਸਿੱਖਿਆ ਨੀਤੀ ਅਤੇ ਸਹਾਇਕ ਤਕਨਾਲੋਜੀ ਵਿੱਚ ਨਵੀਂਆਂ ਖੋਜਾਂ ਰਾਹੀਂ ਦਿਵਿਆਂਗ ਭਲਾਈ ਦੀ ਦਿਸ਼ਾ ਵਿੱਚ ਜ਼ਰੂਰੀ ਕਦਮ ਚੁੱਕੇ ਹਨ। ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਕੁਝ ਕਰਦੇ ਰਹਾਂਗੇ।"
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਕੌਮਾਂਤਰੀ ਦਿਵਿਆਂਗਜਨ ਦਿਵਸ 'ਤੇ ਅਸੀਂ ਆਪਣੇ ਦਿਵਿਆਂਗ ਭੈਣਾਂ ਅਤੇ ਭਰਾਵਾਂ ਲਈ ਹਮੇਸ਼ਾ ਸਨਮਾਨ, ਪਹੁੰਚ ਅਤੇ ਮੌਕੇ ਯਕੀਨੀ ਬਣਾਉਣ ਲਈ ਆਪਣਾ ਵਾਅਦਾ ਦੁਹਰਾਉਂਦੇ ਹਾਂ। ਉਨ੍ਹਾਂ ਨੇ ਆਪਣੀ ਰਚਨਾਤਮਕਤਾ ਅਤੇ ਦ੍ਰਿੜ੍ਹ ਇਰਾਦੇ ਸਦਕਾ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਨਾਲ ਹੀ ਉਨ੍ਹਾਂ ਨੇ ਸਾਡੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਕਾਨੂੰਨਾਂ, ਪਹੁੰਚਯੋਗ ਬੁਨਿਆਦੀ ਢਾਂਚੇ, ਸਮਾਵੇਸ਼ੀ ਸਿੱਖਿਆ ਨੀਤੀ ਅਤੇ ਸਹਾਇਕ ਤਕਨਾਲੋਜੀ ਵਿੱਚ ਨਵੀਂਆਂ ਖੋਜਾਂ ਰਾਹੀਂ ਦਿਵਿਆਂਗ ਭਲਾਈ ਦੀ ਦਿਸ਼ਾ ਵਿੱਚ ਜ਼ਰੂਰੀ ਕਦਮ ਚੁੱਕੇ ਹਨ। ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਕੁਝ ਕਰਦੇ ਰਹਾਂਗੇ।"
On the International Day of Persons with Disabilities, we reiterate our commitment to always ensuring dignity, access and opportunity for our Divyang sisters and brothers. They have distinguished themselves across sectors, thanks to their creativity and determination. At the same…
— Narendra Modi (@narendramodi) December 3, 2025


