Share
 
Comments
“ਦੋਵਾਂ ਸਦਨਾਂ ਨੂੰ ਵਿਜ਼ਨਰੀ ਭਾਸ਼ਣ ਵਿੱਚ ਰਾਸ਼ਟਰਪਤੀ ਨੇ ਰਾਸ਼ਟਰ ਨੂੰ ਦਿਸ਼ਾ ਦਿੱਤੀ”
"ਆਲਮੀ ਪੱਧਰ 'ਤੇ ਭਾਰਤ ਪ੍ਰਤੀ ਸਕਾਰਾਤਮਕਤਾ ਅਤੇ ਉਮੀਦ ਹੈ"
“ਅੱਜ ਸੁਧਾਰ ਮਜ਼ਬੂਰੀ ਨਾਲ ਨਹੀਂ ਬਲਕਿ ਦ੍ਰਿੜ੍ਹ ਵਿਸ਼ਵਾਸ ਨਾਲ ਕੀਤੇ ਜਾਂਦੇ ਹਨ”
ਯੂਪੀਏ ਦੇ ਅਧੀਨ ਭਾਰਤ ਨੂੰ 'ਲੌਸਟ ਡੈਕੇਡ’ ਕਿਹਾ ਜਾਂਦਾ ਸੀ ਜਦਕਿ ਅੱਜ ਲੋਕ ਮੌਜੂਦਾ ਦਹਾਕੇ ਨੂੰ 'ਭਾਰਤ ਦਾ ਦਹਾਕਾ' ਕਹਿ ਰਹੇ ਹਨ
"ਭਾਰਤ ਲੋਕਤੰਤਰ ਦੀ ਜਨਨੀ ਹੈ, ਮਜ਼ਬੂਤ ​​ਲੋਕਤੰਤਰ ਲਈ ਰਚਨਾਤਮਕ ਆਲੋਚਨਾ ਜ਼ਰੂਰੀ ਹੈ ਅਤੇ ਆਲੋਚਨਾ 'ਸ਼ੁੱਧੀ ਯੱਗ' ਵਾਂਗ ਹੈ"
“ਰਚਨਾਤਮਕ ਆਲੋਚਨਾ ਦੀ ਬਜਾਏ, ਕੁਝ ਲੋਕ ਜਬਰਨ ਆਲੋਚਨਾ ਵਿੱਚ ਸ਼ਾਮਲ ਹੁੰਦੇ ਹਨ”
“140 ਕਰੋੜ ਭਾਰਤੀਆਂ ਦਾ ਅਸ਼ੀਰਵਾਦ ਮੇਰਾ 'ਸੁਰਕਸ਼ਾ ਕਵਚ' ਹੈ”
“ਸਾਡੀ ਸਰਕਾਰ ਨੇ ਮੱਧ ਵਰਗ ਦੀਆਂ ਆਕਾਂਖਿਆਵਾਂ ਨੂੰ ਪੂਰਾ ਕੀਤਾ ਹੈ। ਅਸੀਂ ਉਨ੍ਹਾਂ ਦੀ ਇਮਾਨਦਾਰੀ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ”
"ਭਾਰਤੀ ਸਮਾਜ ਨਕਾਰਾਤਮਕਤਾ ਨਾਲ ਨਜਿੱਠਣ ਦੀ ਸਮਰੱਥਾ ਰੱਖਦਾ ਹੈ ਪਰ ਉਹ ਇਸ ਨਕਾਰਾਤਮਕਤਾ ਨੂੰ ਕਦੇ ਸਵੀਕਾਰ ਨਹੀਂ ਕਰਦਾ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਸੰਸਦ ਨੂੰ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦੇ ਪ੍ਰਸਤਾਵ ਦਾ ਜਵਾਬ ਦਿੱਤਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਨੇ ਦੋਹਾਂ ਸਦਨਾਂ ਨੂੰ ਆਪਣੇ ਵਿਜ਼ਨਰੀ ਸੰਬੋਧਨ ਵਿੱਚ ਰਾਸ਼ਟਰ ਨੂੰ ਦਿਸ਼ਾ ਦਿੱਤੀ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਸੰਬੋਧਨ ਨੇ ਭਾਰਤ ਦੀ 'ਨਾਰੀ ਸ਼ਕਤੀ' ਨੂੰ ਪ੍ਰੇਰਿਤ ਕੀਤਾ ਅਤੇ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦੇ ਸਵੈ-ਵਿਸ਼ਵਾਸ ਨੂੰ ਹੁਲਾਰਾ ਦਿੰਦੇ ਹੋਏ ਉਨ੍ਹਾਂ ਵਿੱਚ ਮਾਣ ਦੀ ਭਾਵਨਾ ਪੈਦਾ ਕੀਤੀ।ਪ੍ਰਧਾਨ ਮੰਤਰੀ ਨੇ ਕਿਹਾ, “ਉਨ੍ਹਾਂ ਨੇ ਰਾਸ਼ਟਰ ਦੇ ‘ਸੰਕਲਪ ਸੇ ਸਿੱਧੀ’ ਦਾ ਵਿਸਤ੍ਰਿਤ ਬਲੂਪ੍ਰਿੰਟ ਦਿੱਤਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੁਣੌਤੀਆਂ ਆ ਸਕਦੀਆਂ ਹਨ ਪਰ 140 ਕਰੋੜ ਭਾਰਤੀਆਂ ਦੇ ਦ੍ਰਿੜ੍ਹ ਇਰਾਦੇ ਨਾਲ ਰਾਸ਼ਟਰ ਸਾਡੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਦੀ ਵਿੱਚ ਇੱਕ ਵਾਰ ਆਈ ਬਿਪਤਾ ਅਤੇ ਯੁੱਧ ਦੌਰਾਨ ਦੇਸ਼ ਨੂੰ ਸੰਭਾਲਣ ਨੇ ਹਰ ਭਾਰਤੀ ਨੂੰ ਆਤਮਵਿਸ਼ਵਾਸ ਨਾਲ ਭਰ ਦਿੱਤਾ ਹੈ। ਅਜਿਹੇ ਉਥਲ-ਪੁਥਲ ਦੇ ਸਮੇਂ ਵਿੱਚ ਵੀ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਉਭਰਿਆ ਹੈ।

ਉਨ੍ਹਾਂ ਨੇ ਕਿਹਾ ਕਿ ਆਲਮੀ ਪੱਧਰ 'ਤੇ ਭਾਰਤ ਪ੍ਰਤੀ ਸਕਾਰਾਤਮਕਤਾ ਅਤੇ ਉਮੀਦ ਹੈ। ਪ੍ਰਧਾਨ ਮੰਤਰੀ ਨੇ ਇਸ ਸਕਾਰਾਤਮਕਤਾ ਦਾ ਕ੍ਰੈਡਿਟ ਸਥਿਰਤਾ, ਭਾਰਤ ਦੀ ਗਲੋਬਲ ਸਥਿਤੀ, ਭਾਰਤ ਦੀ ਵਧਦੀ ਸਮਰੱਥਾ ਅਤੇ ਭਾਰਤ ਵਿੱਚ ਨਵੀਆਂ ਉਭਰਦੀਆਂ ਸੰਭਾਵਨਾਵਾਂ ਨੂੰ ਦਿੱਤਾ। ਦੇਸ਼ ਵਿੱਚ ਭਰੋਸੇ ਦੇ ਮਾਹੌਲ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸਥਿਰ ਅਤੇ ਨਿਰਣਾਇਕ ਸਰਕਾਰ ਹੈ। ਉਨ੍ਹਾਂ ਨੇ ਇਸ ਵਿਸ਼ਵਾਸ ਨੂੰ ਰੇਖਾਂਕਿਤ ਕੀਤਾ ਕਿ ਸੁਧਾਰ ਮਜਬੂਰੀ ਨਾਲ ਨਹੀਂ ਬਲਕਿ ਦ੍ਰਿੜ੍ਹ ਵਿਸ਼ਵਾਸ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ, “ਭਾਰਤ ਦੀ ਸਮ੍ਰਿਧੀ ਵਿੱਚ ਦੁਨੀਆ ਸਮ੍ਰਿਧੀ ਦੇਖ ਰਹੀ ਹੈ।”

ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲਾਂ ਦੇ ਦਹਾਕੇ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ 2004 ਤੋਂ 2014 ਤੱਕ ਦੇ ਵਰ੍ਹੇ ਘੁਟਾਲਿਆਂ ਦੇ ਬੋਝ ਨਾਲ ਭਰੇ ਹੋਏ ਸਨ ਅਤੇ ਇਸ ਦੇ ਨਾਲ ਹੀ ਦੇਸ਼ ਦੇ ਹਰ ਕੋਨੇ ਵਿੱਚ ਆਤੰਕਵਾਦੀ ਹਮਲੇ ਹੋ ਰਹੇ ਸਨ। ਇਸ ਦਹਾਕੇ ਵਿੱਚ ਭਾਰਤੀ ਅਰਥਵਿਵਸਥਾ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਗਲੋਬਲ ਮੰਚ ਉੱਤੇ ਭਾਰਤੀ ਆਵਾਜ਼ ਬਹੁਤ ਕਮਜ਼ੋਰ ਹੋ ਗਈ।  ਇਹ ਯੁਗ 'ਮੌਕੇ ਮੇਂ ਮੁਸੀਬਤ' - ਅਵਸਰ ਵਿੱਚ ਬਿਪਤਾ ਦੁਆਰਾ ਚਿੰਨ੍ਹਿਤ ਕੀਤਾ ਗਿਆ ਸੀ।

ਇਹ ਨੋਟ ਕਰਦੇ ਹੋਏ ਕਿ ਦੇਸ਼ ਅੱਜ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਆਪਣੇ ਸੁਪਨਿਆਂ ਅਤੇ ਸੰਕਲਪਾਂ ਨੂੰ ਸਾਕਾਰ ਕਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਉਮੀਦ ਦੀਆਂ ਨਜ਼ਰਾਂ ਨਾਲ ਭਾਰਤ ਵੱਲ ਦੇਖ ਰਹੀ ਹੈ ਅਤੇ ਭਾਰਤ ਦੀ ਸਥਿਰਤਾ ਅਤੇ ਸੰਭਾਵਨਾਵਾਂ ਨੂੰ ਕ੍ਰੈਡਿਟ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਯੂਪੀਏ ਅਧੀਨ ਭਾਰਤ ਨੂੰ ‘ਗੁੰਮਸ਼ੁਦਾ ਦਹਾਕਾ’ (‘ਲੌਸਟ ਡੈਕੇਡ’) ਕਿਹਾ ਜਾਂਦਾ ਸੀ ਜਦਕਿ ਅੱਜ ਲੋਕ ਮੌਜੂਦਾ ਦਹਾਕੇ ਨੂੰ ‘ਭਾਰਤ ਦਾ ਦਹਾਕਾ’ (‘ਇੰਡੀਆਜ਼ ਡੈਕੇਡ’) ਕਹਿ ਰਹੇ ਹਨ।

ਇਹ ਕਹਿੰਦੇ ਹੋਏ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇੱਕ ਮਜ਼ਬੂਤ ​​ਲੋਕਤੰਤਰ ਲਈ ਰਚਨਾਤਮਕ ਆਲੋਚਨਾ ਬਹੁਤ ਜ਼ਰੂਰੀ ਹੈ ਅਤੇ ਕਿਹਾ ਕਿ ਆਲੋਚਨਾ ਇੱਕ 'ਸ਼ੁੱਧੀ ਯੱਗ' ਦੀ ਤਰ੍ਹਾਂ ਹੈ। ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਉਸਾਰੂ ਆਲੋਚਨਾ ਦੀ ਬਜਾਏ ਕੁਝ ਲੋਕ ਜਬਰਦਸਤੀ ਆਲੋਚਨਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ, ਸਾਡੇ ਕੋਲ ਜਬਰਨ ਆਲੋਚਕ ਹਨ ਜੋ ਰਚਨਾਤਮਿਕ ਆਲੋਚਨਾ ਦੀ ਬਜਾਏ ਬੇਬੁਨਿਆਦ ਦੋਸ਼ ਲਗਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਆਲੋਚਨਾ ਉਨ੍ਹਾਂ ਲੋਕਾਂ ਨਾਲ ਨਹੀਂ ਹੋਵੇਗੀ ਜੋ ਹੁਣ ਪਹਿਲੀ ਵਾਰ ਬੁਨਿਆਦੀ ਸੁਵਿਧਾਵਾਂ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਖਾਨਦਾਨ ਦੀ ਬਜਾਏ 140 ਕਰੋੜ ਭਾਰਤੀਆਂ ਦੇ ਪਰਿਵਾਰ ਦੇ ਮੈਂਬਰ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “140 ਕਰੋੜ ਭਾਰਤੀਆਂ ਦਾ ਅਸ਼ੀਰਵਾਦ ਮੇਰਾ ‘ਸੁਰਕਸ਼ਾ ਕਵਚ’ ਹੈ।

ਪ੍ਰਧਾਨ ਮੰਤਰੀ ਨੇ ਵੰਚਿਤ ਅਤੇ ਅਣਗੌਲੇ ਲੋਕਾਂ ਪ੍ਰਤੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀ ਯੋਜਨਾ ਦਾ ਸਭ ਤੋਂ ਵੱਡਾ ਲਾਭ ਦਲਿਤਾਂ, ਆਦਿਵਾਸੀਆਂ, ਮਹਿਲਾਵਾਂ ਅਤੇ ਕਮਜ਼ੋਰ ਵਰਗਾਂ ਨੂੰ ਹੋਇਆ ਹੈ।

ਭਾਰਤ ਦੀ ਨਾਰੀ ਸ਼ਕਤੀ 'ਤੇ ਰੋਸ਼ਨੀ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਨਾਰੀ ਸ਼ਕਤੀ ਨੂੰ ਮਜ਼ਬੂਤ ​​ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਦੀਆਂ ਮਾਤਾਵਾਂ ਮਜ਼ਬੂਤ ​​ਹੁੰਦੀਆਂ ਹਨ ਤਾਂ ਲੋਕ ਮਜ਼ਬੂਤ ​​ਹੁੰਦੇ ਹਨ ਅਤੇ ਜਦੋਂ ਲੋਕ ਮਜ਼ਬੂਤ ​​ਹੁੰਦੇ ਹਨ ਤਾਂ ਇਹ ਸਮਾਜ ਨੂੰ ਮਜ਼ਬੂਤ ​​ਕਰਦਾ ਹੈ ਜਿਸ ਨਾਲ ਰਾਸ਼ਟਰ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਸਰਕਾਰ ਨੇ ਮੱਧ ਵਰਗ ਦੀਆਂ ਆਕਾਂਖਿਆਵਾਂ ਨੂੰ ਪੂਰਾ ਕੀਤਾ ਹੈ ਅਤੇ ਉਨ੍ਹਾਂ ਦੀ ਇਮਾਨਦਾਰੀ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਇਹ ਉਜਾਗਰ ਕਰਦੇ ਹੋਏ ਕਿ ਭਾਰਤ ਦੇ ਆਮ ਨਾਗਰਿਕ ਸਕਾਰਾਤਮਕਤਾ ਨਾਲ ਭਰੇ ਹੋਏ ਹਨ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਭਾਰਤੀ ਸਮਾਜ ਵਿੱਚ ਨਕਾਰਾਤਮਕਤਾ ਨਾਲ ਨਜਿੱਠਣ ਦੀ ਸਮਰੱਥਾ ਹੈ, ਪਰ ਉਹ ਇਸ ਨਕਾਰਾਤਮਕਤਾ ਨੂੰ ਕਦੇ ਵੀ ਸਵੀਕਾਰ ਨਹੀਂ ਕਰਦਾ।

 

 

 

 

 

 

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India's urban unemployment rate falls to 6.8% in Q4, shows govt data

Media Coverage

India's urban unemployment rate falls to 6.8% in Q4, shows govt data
...

Nm on the go

Always be the first to hear from the PM. Get the App Now!
...
PM conveys best wishes on Goa Statehood Day
May 30, 2023
Share
 
Comments

The Prime Minister, Shri Narendra Modi has conveyed his best wishes on the occasion of Goa Statehood Day.

The Prime Minister tweeted;

“Best wishes on Goa Statehood Day! Goa, an exquisite blend of serenity and vibrancy, continues to inspire with its unique culture and enduring spirit. I pray for the well-being and prosperity of Goans and hope they continue to strengthen India’s development trajectory.”