ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਰੋਸ਼ਿਮਾ ਵਿੱਚ ਜੀ-7 ਸਮਿਟ ਦੇ ਦੌਰਾਨ 21 ਮਈ, 2023 ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਲੁਇਜ਼ ਇਨਾਸਿਓ ਲੂਲਾ ਡਾ ਸਿਲਵਾ (Luiz Inacio Lula da Silva) ਨਾਲ ਮੁਲਾਕਾਤ ਕੀਤੀ।

 

ਦੋਨੋਂ ਰਾਜਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਰਾਜਨੇਤਾਵਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਇਸ ਵਰ੍ਹੇ ਦੋਨਾਂ ਦੇਸ਼ਾਂ ਦੇ ਦਰਮਿਆਨ ਰਾਜਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਦੋਨੋਂ ਰਾਜਨੇਤਾਵਾਂ ਨੇ ਆਪਣੀ ਰਣਨੀਤਕ ਸਾਂਝੇਦਾਰੀ ਦੀ ਸਮੀਖਿਆ ਕੀਤੀ ਅਤੇ ਵਿਸ਼ੇਸ਼ ਤੌਰ ‘ਤੇ ਰੱਖਿਆ ਉਤਪਾਦਨ, ਵਪਾਰ, ਔਸ਼ਧੀ, ਖੇਤੀਬਾੜੀ, ਡੇਅਰੀ ਤੇ ਪਸ਼ੂਪਾਲਣ ਤੇ ਜੈਵ-ਈਂਧਣ ਤੇ ਸਵੱਛ ਊਰਜਾ ਦੇ ਖੇਤਰਾਂ ਵਿੱਚ ਇਸ ਨੂੰ ਹੋਰ ਗਹਿਰਾ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਰਾਜਨੇਤਾਵਾਂ ਨੇ ਦੋਨਾਂ ਦੇਸ਼ਾਂ ਦੇ ਕਾਰੋਬਾਰ ਜਗਤ ਦੇ ਮੋਹਰੀ ਵਿਅਕਤੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਆਯੋਜਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

 

ਦੋਨੋਂ ਰਾਜਨੇਤਾਵਾਂ ਨੇ ਖੇਤਰੀ ਘਟਨਾਕ੍ਰਮਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਬਹੁਪੱਖੀ ਮੰਚਾਂ ਵਿੱਚ ਨਿਰੰਤਰ ਸਹਿਯੋਗ ਦੇ ਮਹੱਤਵ ਅਤੇ ਬਹੁਪੱਖੀ ਸੰਸਥਾਵਾਂ ਵਿੱਚ ਸੁਧਾਰ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਜ਼ਰੂਰਤ ‘ਤੇ ਬਲ ਦਿੱਤਾ।

 

ਪ੍ਰਧਾਨ ਮੰਤਰੀ ਇਸ ਵਰ੍ਹੇ ਸਤੰਬਰ ਵਿੱਚ ਜੀ-20 ਸਮਿਟ ਦੇ ਲਈ ਭਾਰਤ ਵਿੱਚ ਰਾਸ਼ਟਰਪਤੀ ਲੂਲਾ (President Lula) ਦਾ ਸੁਆਗਤ ਕਰਨ ਦੇ ਪ੍ਰਤੀ ਆਸਵੰਦ ਹਨ।