ਨਾਗਰਿਕਾਂ ਨੂੰ ਇਸ ਦੀ ਪ੍ਰਾਕ੍ਰਿਤਿਕ ਸੁੰਦਰਤਾ ਦਾ ਅਨੁਭਵ ਕਰਨ ਦੀ ਤਾਕੀਦ ਕੀਤੀ
ਮਹਿਲਾ ਵਣ ਰੱਖਿਅਕਾਂ ਦੀ ਟੀਮ ਵਣ ਦੁਰਗਾ (Van Durga) ਨਾਲ ਗੱਲਬਾਤ ਕੀਤੀ
ਲਖੀਮਾਈ, ਪ੍ਰਦਯੁਮਨ ਅਤੇ ਫੂਲਮਾਈ ਹਾਥੀਆਂ (Lakhimai, Pradyumna and Phoolmai elephants) ਨੂੰ ਗੰਨਾ ਖੁਆਇਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ ਅਸਾਮ ਵਿੱਚ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ- UNESCO) ਵਰਲਡ ਹੈਰੀਟੇਜ ਸਾਇਟ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਆਉਣ ਅਤੇ ਇਸ ਦੇ ਲੈਂਡਸਕੇਪਸ ਦੀ ਅਦੁੱਤੀ ਸੁੰਦਰਤਾ ਦਾ ਅਨੁਭਵ ਕਰਨ ਦੀ ਭੀ ਤਾਕੀਦ ਕੀਤੀ। ਉਨ੍ਹਾਂ ਨੇ ਸੁਰੱਖਿਆ ਕਾਰਜ ਦੇ ਲਈ ਪ੍ਰਯਾਸਰਤ ਮਹਿਲਾ ਵਣ ਰੱਖਿਅਕਾਂ ਦੀ ਟੀਮ ਵਣ ਦੁਰਗਾ (Van Durga) ਨਾਲ ਗੱਲਬਾਤ ਕੀਤੀ ਅਤੇ  ਪ੍ਰਾਕ੍ਰਿਤਿਕ ਵਿਰਾਸਤ ਦੀ ਸੁਰੱਖਿਆ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਾਹਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲਖੀਮਾਈ, ਪ੍ਰਦਯੁਮਨ ਅਤੇ ਫੂਲਮਾਈ ਹਾਥੀਆਂ (Lakhimai, Pradyumna and Phoolmai elephants) ਨੂੰ ਗੰਨਾ ਖੁਆਉਂਦੇ ਹੋਏ ਆਪਣੀਆਂ ਝਲਕੀਆਂ ਭੀ ਸਾਂਝੀਆਂ ਕੀਤੀਆਂ।

 

 ਆਪਣੇ ਦੌਰੇ ਦਾ ਉਲੇਖ ਕਰਦੇ ਹੋਏ ਐਕਸ (X) ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

“ਅੱਜ ਸੁਬ੍ਹਾ ਮੈਂ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਸਾਂ। ਘਣੀ ਹਰਿਆਲੀ ਦੇ  ਦਰਮਿਆਨ ਸਥਿਤ, ਇਹ ਯੂਨੈਸਕੋ ਵਰਲਡ ਹੈਰੀਟੇਜ (UNESCO World Heritage) ਸਾਇਟ ਇੱਕ ਸਿੰਗ ਵਾਲੇ ਗੈਂਡੇ ਸਹਿਤ ਵਿਵਿਧ ਬਨਸਪਤੀਆਂ ਅਤੇ ਵਣਜੀਵਾਂ ਨਾਲ ਸਮ੍ਰਿੱਧ ਹੈ।

 

“ਮੈਂ ਆਪ ਸਭ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਆਉਣ ਅਤੇ ਇਸ ਦੇ ਲੈਂਡਸਕੇਪਸ ਦੀ ਅਦੁੱਤੀ ਸੁੰਦਰਤਾ ਅਤੇ ਅਸਾਮ ਦੇ ਲੋਕਾਂ ਦੇ ਨਿੱਘ ਦਾ ਅਨੁਭਵ ਪ੍ਰਾਪਤ ਕਰਨ ਦੀ ਤਾਕੀਦ ਕਰਾਂਗਾ। ਇਸ ਸਥਾਨ ‘ਤੇ ਆਉਣ ਦਾ ਤੁਹਾਡਾ ਅਨੁਭਵ ਤੁਹਾਡੀ ਆਤਮਾ ਨੂੰ ਸਮ੍ਰਿੱਧ ਕਰਦਾ ਹੈ ਅਤੇ ਤੁਹਾਨੂੰ ਅਸਾਮ ਦੇ ਦਿਲ ਨਾਲ ਗਹਿਰਾਈ ਨਾਲ ਜੋੜਦਾ ਹੈ।”

 

 “ਮਹਿਲਾ ਵਣ ਰੱਖਿਅਕਾਂ ਦੀ ਟੀਮ ਵਣ ਦੁਰਗਾ(Van Durga) ਦੇ ਨਾਲ ਗੱਲਬਾਤ ਕੀਤੀ , ਜੋ ਸਾਹਸ ਦੇ ਨਾਲ ਸਾਡੇ ਜੰਗਲਾਂ ਅਤੇ ਵਣਜੀਵਾਂ ਦੀ ਰੱਖਿਆ, ਸੁਰੱਖਿਆ ਦੇ ਲਈ ਪ੍ਰਯਾਸਰਤ ਹਨ। ਸਾਡੀ ਪ੍ਰਾਕ੍ਰਿਤਿਕ ਵਿਰਾਸਤ ਦੀ ਸੁਰੱਖਿਆ ਵਿੱਚ ਉਨ੍ਹਾਂ ਦਾ ਸਮਰਪਣ ਅਤੇ ਸਾਹਸ ਅਸਲ ਵਿੱਚ ਪ੍ਰੇਰਣਾਦਾਈ ਹੈ।”

 

“ਲਖੀਮਾਈ, ਪ੍ਰਦਯੁਮਨ ਅਤੇ ਫੂਲਮਾਈ ਨੂੰ ਗੰਨਾ ਖੁਆਉਣਾ। ਕਾਜ਼ੀਰੰਗਾ ਗੈਂਡਿਆਂ ਦੇ ਲਈ ਜਾਣਿਆ ਜਾਂਦਾ ਹੈ, ਲੇਕਿਨ ਇੱਥੇ ਕਈ ਹੋਰ ਪ੍ਰਜਾਤੀਆਂ ਦੇ ਨਾਲ-ਨਾਲ ਬੜੀ ਸੰਖਿਆ ਵਿੱਚ ਹਾਥੀ ਭੀ ਹਨ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India-Japan action plan targets exchange of 5 lakh people in five years, including 50,000 skilled Indians: Gov

Media Coverage

India-Japan action plan targets exchange of 5 lakh people in five years, including 50,000 skilled Indians: Gov
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 31 ਜੁਲਾਈ 2026
July 31, 2026

Building Trust & Capability Under PM Modi : Fair Exams, Homegrown Space Tech & India’s First Telecom Manufacturing Zone