ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਹਾਮਹਿਮ ਰੌਬ ਜੈਟਨ ਦੇ ਨਾਲ ਮਸ਼ਹੂਰ ਡੱਚ ਜਲ ਪ੍ਰਬੰਧਨ ਢਾਂਚੇ ਅਫਸਲੁਇਟਡਿਜ਼ਕ (Afsluitdijk) ਦਾ ਦੌਰਾ ਕੀਤਾ।

ਇਸ ਦੌਰੇ ਨੇ ਨਵੀਨਤਾਕਾਰੀ ਜਲ ਪ੍ਰਬੰਧਨ ਹੱਲਾਂ, ਜਲਵਾਯੂ ਅਨੁਕੂਲਤਾ ਅਤੇ ਟਿਕਾਊ ਬੁਨਿਆਦੀ ਢਾਂਚੇ ਪ੍ਰਤੀ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕੀਤਾ। ਅਫਸਲੁਇਟਡਿਜ਼ਕ ਜੋ ਕਿ 32 ਕਿੱਲੋਮੀਟਰ ਲੰਬਾ ਡੈਮ ਅਤੇ ਪੱਕਾ ਰਸਤਾ (ਕਾਜ਼ਵੇਅ) ਹੈ, ਹੜ੍ਹ ਕੰਟਰੋਲ ਅਤੇ ਜ਼ਮੀਨ ਦੀ ਮੁੜ ਪ੍ਰਾਪਤੀ ਵਿੱਚ ਇੱਕ ਆਲਮੀ ਮਿਸਾਲ ਹੈ, ਜੋ ਤਾਜ਼ੇ ਪਾਣੀ ਦੇ ਭੰਡਾਰਨ ਨੂੰ ਸਮਰੱਥ ਬਣਾਉਣ ਦੇ ਨਾਲ-ਨਾਲ ਨੀਦਰਲੈਂਡਜ਼ ਦੇ ਵੱਡੇ ਹਿੱਸਿਆਂ ਨੂੰ ਉੱਤਰੀ ਸਾਗਰ ਤੋਂ ਬਚਾਉਂਦਾ ਹੈ।

ਡੈਮ ਦੇ ਦੌਰੇ ਨੇ ਗੁਜਰਾਤ ਰਾਜ ਵਿੱਚ ਅਫਸਲੁਇਟਡਿਜ਼ਕ ਅਤੇ ਭਾਰਤ ਦੇ ਉਤਸ਼ਾਹੀ ਕਲਪਸਰ ਪ੍ਰੋਜੈਕਟ ਦਰਮਿਆਨ ਸਮਾਨਤਾਵਾਂ ’ਤੇ ਚਾਨਣਾ ਪਾਇਆ। ਕਲਪਸਰ ਪ੍ਰੋਜੈਕਟ ਦਾ ਉਦੇਸ਼ ਖੰਭਾਤ ਦੀ ਖਾੜੀ ਵਿੱਚ ਇੱਕ ਤਾਜ਼ੇ ਪਾਣੀ ਦਾ ਜਲ ਭੰਡਾਰ ਬਣਾਉਣਾ ਹੈ, ਜੋ ਸਮੁੰਦਰੀ ਲਹਿਰਾਂ ਤੋਂ ਬਿਜਲੀ ਉਤਪਾਦਨ (ਟਾਈਡਲ ਪਾਵਰ), ਸਿੰਚਾਈ ਅਤੇ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਏਕੀਕ੍ਰਿਤ ਕਰਦਾ ਹੈ। ਇਸ ਸੰਦਰਭ ਵਿੱਚ, ਦੋਵਾਂ ਧਿਰਾਂ ਨੇ ਕਲਪਸਰ ਪ੍ਰੋਜੈਕਟ ’ਤੇ ਤਕਨੀਕੀ ਸਹਿਯੋਗ ਲਈ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਅਤੇ ਨੀਦਰਲੈਂਡਜ਼ ਦੇ ਬੁਨਿਆਦੀ ਢਾਂਚਾ ਅਤੇ ਜਲ ਪ੍ਰਬੰਧਨ ਮੰਤਰਾਲੇ ਦਰਮਿਆਨ ਲੈਟਰ ਆਫ਼ ਇੰਟੈਂਟ ’ਤੇ ਹਸਤਾਖਰ ਕੀਤੇ ਜਾਣ ਦਾ ਸਵਾਗਤ ਕੀਤਾ।

ਦੋਵਾਂ ਆਗੂਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਾਈਡ੍ਰੌਲਿਕ ਇੰਜੀਨੀਅਰਿੰਗ ਵਿੱਚ ਨੀਦਰਲੈਂਡਜ਼ ਦੀ ਮੁਹਾਰਤ ਅਤੇ ਭਾਰਤ ਦੀ ਵਿਆਪਕ ਲਾਗੂਕਰਨ ਸਮਰੱਥਾ ਆਪਸੀ ਲਾਭਦਾਇਕ ਭਾਈਵਾਲੀ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੀ ਹੈ। ਇਹ ਦੌਰਾ ਜਲ ਖੇਤਰ ਵਿੱਚ ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਪੁਸ਼ਟੀ ਕਰਦੀ ਹੈ ਅਤੇ ਨਵੀਨਤਾ ਤੇ ਟਿਕਾਊ ਵਿਕਾਸ ਪ੍ਰਤੀ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Khichdi To Moringa Paratha: 7 Traditional Foods PM Modi Loves

Media Coverage

Khichdi To Moringa Paratha: 7 Traditional Foods PM Modi Loves
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਅਗਸਤ 2026
August 26, 2026

Accountability Meets Ambition: Record Low NPAs, Record Defence Output, Record Digital Adoption Under the Leadership of PM Modi