ਪ੍ਰਧਾਨ ਮੰਤਰੀ ਤਕਰੀਬਨ 11,200 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਤ 'ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ' ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ
ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੜਕ, ਰੇਲ, ਮੈਟਰੋ ਅਤੇ ਖੇਤਰੀ ਆਵਾਜਾਈ ਪ੍ਰਣਾਲੀਆਂ ਦੇ ਬੇਰੋਕ ਜੁੜਾਅ ਦੇ ਨਾਲ ਬਹੁ-ਮਾਧਿਅਮੀ ਆਵਾਜਾਈ ਕੇਂਦਰ ਵਜੋਂ ਵਿਕਸਤ ਕੀਤਾ ਗਿਆ ਹੈ
ਹਵਾਈ ਅੱਡੇ ਵਿੱਚ ਇੱਕ ਬਹੁ-ਮਾਧਿਅਮੀ ਕਾਰਗੋ ਹੱਬ ਵੀ ਸ਼ਾਮਲ ਹੈ, ਜਿਸ ਨੂੰ ਪ੍ਰਤੀ ਸਾਲ 2.5 ਲੱਖ ਮੀਟ੍ਰਿਕ ਟਨ ਤੋਂ ਵੱਧ ਮਾਲ ਢੋਆ-ਢੁਆਈ ਲਈ ਤਿਆਰ ਕੀਤਾ ਗਿਆ ਹੈ, ਇਸ ਸਮਰੱਥਾ ਨੂੰ ਤਕਰੀਬਨ 18 ਲੱਖ ਮੀਟ੍ਰਿਕ ਟਨ ਤੱਕ ਵਧਾਇਆ ਜਾ ਸਕਦਾ ਹੈ
ਹਵਾਈ ਅੱਡੇ ਦੀ ਸ਼ੁਰੂਆਤੀ ਯਾਤਰੀ ਸੰਚਾਲਨ ਸਮਰੱਥਾ 12 ਮਿਲੀਅਨ ਯਾਤਰੀ ਪ੍ਰਤੀ ਸਾਲ (ਐੱਮਪੀਪੀਏ) ਹੋਵੇਗੀ, ਜਿਸ ਨੂੰ 70 ਮਿਲੀਅਨ ਐੱਮਪੀਪੀਏ ਤੱਕ ਵਧਾਇਆ ਜਾ ਸਕਦਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਮਾਰਚ 2026 ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਤਕਰੀਬਨ 11:30 ਵਜੇ ਉਹ ਗੌਤਮ ਬੁੱਧ ਨਗਰ ਵਿੱਚ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਮੁਆਇਨਾ ਕਰਨਗੇ। ਇਸ ਤੋਂ ਬਾਅਦ ਦੁਪਹਿਰ ਲਗਭਗ 12 ਵਜੇ ਪ੍ਰਧਾਨ ਮੰਤਰੀ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ 'ਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਭਾਰਤ ਦੇ ਵਿਸ਼ਵ ਪੱਧਰੀ ਹਵਾਬਾਜ਼ੀ ਕੇਂਦਰ ਬਣਨ ਦੀ ਦਿਸ਼ਾ ਵਿੱਚ ਇੱਕ ਅਹਿਮ ਪ੍ਰਾਪਤੀ ਹੈ। ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਲਈ ਪ੍ਰਮੁੱਖ ਅੰਤਰਰਾਸ਼ਟਰੀ ਪ੍ਰਵੇਸ਼ ਦੁਆਰ ਵਜੋਂ ਵਿਉਂਤਿਆ ਗਿਆ ਇਹ ਹਵਾਈ ਅੱਡਾ, ਦੇਸ਼ ਦੇ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦਿੱਲੀ ਐੱਨਸੀਆਰ ਖੇਤਰ ਲਈ ਦੂਜੇ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਵਿਕਸਤ ਕੀਤਾ ਗਿਆ ਹੈ, ਜੋ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪੂਰਕ ਹੈ। ਇਹ ਦੋਵੇਂ ਹਵਾਈ ਅੱਡੇ ਮਿਲ ਕੇ ਇੱਕ ਏਕੀਕ੍ਰਿਤ ਹਵਾਬਾਜ਼ੀ ਪ੍ਰਣਾਲੀ ਵਜੋਂ ਕੰਮ ਕਰਨਗੇ, ਜਿਸ ਨਾਲ ਭੀੜ ਘੱਟ ਹੋਵੇਗੀ, ਯਾਤਰੀ ਸਮਰੱਥਾ ਵਧੇਗੀ ਅਤੇ ਦਿੱਲੀ ਐੱਨਸੀਆਰ ਨੂੰ ਵਿਸ਼ਵ ਪੱਧਰੀ ਹਵਾਬਾਜ਼ੀ ਕੇਂਦਰਾਂ ਵਿੱਚ ਮੋਹਰੀ ਸਥਾਨ ਹਾਸਲ ਹੋਵੇਗਾ।

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੇ ਸਭ ਤੋਂ ਵੱਡੇ ਗ੍ਰੀਨਫੀਲਡ ਹਵਾਈ ਅੱਡਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਨੂੰ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਤਹਿਤ ਤਕਰੀਬਨ 11,200 ਕਰੋੜ ਰੁਪਏ ਦੇ ਕੁੱਲ ਨਿਵੇਸ਼ ਨਾਲ ਵਿਕਸਤ ਕੀਤਾ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ ਹਵਾਈ ਅੱਡੇ ਦੀ ਯਾਤਰੀ ਸੰਚਾਲਨ ਸਮਰੱਥਾ 12 ਮਿਲੀਅਨ ਯਾਤਰੀ ਪ੍ਰਤੀ ਸਾਲ (ਐੱਮਪੀਪੀਏ) ਹੋਵੇਗੀ, ਜੋ ਹਵਾਈ ਅੱਡੇ ਦੇ ਪੂਰੀ ਤਰ੍ਹਾਂ ਵਿਕਸਤ ਹੋਣ ਤੱਕ 70 ਐੱਮਪੀਪੀਏ ਤੱਕ ਹੋ ਜਾਵੇਗੀ। ਇਸ ਵਿੱਚ 3,900 ਮੀਟਰ ਲੰਬਾ ਰਨਵੇਅ ਹੈ ਜੋ ਵੱਡੇ ਆਕਾਰ ਦੇ ਜਹਾਜ਼ਾਂ ਦੇ ਸੰਚਾਲਨ ਦੇ ਯੋਗ ਹੈ। ਇਸ ਦੇ ਨਾਲ ਹੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਅਤੇ ਆਧੁਨਿਕ ਏਅਰਫੀਲਡ ਲਾਈਟਿੰਗ ਸਮੇਤ ਅਤਿ-ਆਧੁਨਿਕ ਨੇਵੀਗੇਸ਼ਨ ਸਿਸਟਮ ਹਨ, ਜੋ ਹਰ ਮੌਸਮ ਵਿੱਚ ਦਿਨ-ਰਾਤ ਸੰਚਾਲਨ ਵਿੱਚ ਕੁਸ਼ਲ ਹੈ।

ਇਸ ਹਵਾਈ ਅੱਡੇ ਵਿੱਚ ਇੱਕ ਮਜ਼ਬੂਤ ਕਾਰਗੋ ਪ੍ਰਣਾਲੀ ਵੀ ਸ਼ਾਮਲ ਹੈ, ਜਿਸ ਵਿੱਚ ਇੱਕ ਮਲਟੀ-ਮੋਡਲ ਕਾਰਗੋ ਹੱਬ, ਇੰਟੀਗ੍ਰੇਟਿਡ ਕਾਰਗੋ ਟਰਮੀਨਲ ਅਤੇ ਲੌਜਿਸਟਿਕਸ ਜ਼ੋਨ ਸ਼ਾਮਲ ਹਨ। ਕਾਰਗੋ ਸਹੂਲਤ ਨੂੰ ਪ੍ਰਤੀ ਸਾਲ 2.5 ਲੱਖ ਮੀਟ੍ਰਿਕ ਟਨ ਤੋਂ ਵੱਧ ਮਾਲ ਢੋਆ-ਢੁਆਈ ਲਈ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲਗਭਗ 18 ਲੱਖ ਮੀਟ੍ਰਿਕ ਟਨ ਤੱਕ ਵਧਾਇਆ ਜਾ ਸਕਦਾ ਹੈ ਅਤੇ ਇਸ ਵਿੱਚ 40 ਏਕੜ ਦਾ ਇੱਕ ਸਮਰਪਿਤ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ ਸਹੂਲਤ ਖੇਤਰ ਵੀ ਸ਼ਾਮਲ ਹੈ।

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇੱਕ ਟਿਕਾਊ ਅਤੇ ਭਵਿੱਖ ਲਈ ਤਿਆਰ ਬੁਨਿਆਦੀ ਢਾਂਚਾ ਪ੍ਰੋਜੈਕਟ ਵਜੋਂ ਤਿਆਰ ਕੀਤਾ ਗਿਆ ਹੈ, ਜਿਸ ਦਾ ਮਕਸਦ ਊਰਜਾ-ਕੁਸ਼ਲ ਪ੍ਰਣਾਲੀਆਂ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਰਵਾਇਤਾਂ ਨੂੰ ਜੋੜਦੇ ਹੋਏ ਸਿਫ਼ਰ ਨਿਕਾਸ ਵਾਲੀ ਸਹੂਲਤ ਵਜੋਂ ਸੰਚਾਲਿਤ ਹੋਣਾ ਹੈ। ਇਸ ਦੀ ਉਸਾਰੀ ਕਲਾ ਭਾਰਤੀ ਵਿਰਾਸਤ ਤੋਂ ਪ੍ਰੇਰਿਤ ਹੈ, ਜਿਸ ਵਿੱਚ ਰਵਾਇਤੀ ਘਾਟਾਂ ਅਤੇ ਹਵੇਲੀਆਂ ਦੀ ਯਾਦ ਦਿਵਾਉਣ ਵਾਲੇ ਤੱਤ ਸ਼ਾਮਲ ਹਨ ਜਿਸ ਨਾਲ ਸਭਿਆਚਾਰਕ ਸੁੰਦਰਤਾ ਆਧੁਨਿਕ ਬੁਨਿਆਦੀ ਢਾਂਚੇ ਨਾਲ ਘੁਲ-ਮਿਲ ਜਾਂਦੀ ਹੈ।

ਯਮੁਨਾ ਐਕਸਪ੍ਰੈਸਵੇਅ 'ਤੇ ਰਣਨੀਤਕ ਤੌਰ 'ਤੇ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੜਕ, ਰੇਲ, ਮੈਟਰੋ ਅਤੇ ਖੇਤਰੀ ਆਵਾਜਾਈ ਪ੍ਰਣਾਲੀਆਂ ਦੇ ਬੇਰੋਕ ਜੁੜਾਅ ਦੇ ਨਾਲ ਇੱਕ ਬਹੁ-ਮਾਧਿਅਮੀ ਆਵਾਜਾਈ ਕੇਂਦਰ ਵਜੋਂ ਵਿਕਸਤ ਕੀਤਾ ਗਿਆ ਹੈ, ਜੋ ਯਾਤਰੀਆਂ ਅਤੇ ਮਾਲ ਢੋਆ-ਢੁਆਈ ਲਈ ਕੁਸ਼ਲ ਸੰਪਰਕ ਯਕੀਨੀ ਬਣਾਉਂਦਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
EPFO settles 8.3 crore claims in FY26; cheque leaf upload reform benefits 7 crore members, says govt

Media Coverage

EPFO settles 8.3 crore claims in FY26; cheque leaf upload reform benefits 7 crore members, says govt
NM on the go

Nm on the go

Always be the first to hear from the PM. Get the App Now!
...
Prime Minister Narendra Modi receives a telephone call from the US Vice President
August 08, 2026
PM and Vice President Vance review progress in the India-U.S. Strategic Partnership.
PM and Vice President Vance exchange views on regional and global developments.
PM warmly congratulates Vice President Vance and Ms. Usha Vance on the birth of their son.

Prime Minister Shri Narendra Modi received a telephone call today from the Vice President of the United States, Mr. J.D. Vance.

Prime Minister and Vice President Vance reviewed progress in the India-U.S. Comprehensive Global Strategic Partnership. They noted the sustained momentum in the high-level engagements and reaffirmed their commitment to further strengthening cooperation in trade, defence, critical and emerging technologies, energy security and critical minerals.

They also exchanged views on regional and global developments of mutual interest.

Prime Minister warmly congratulated Vice President Vance and Ms. Usha Vance on the birth of their son and conveyed best wishes to the family.