ਪ੍ਰਧਾਨ ਮੰਤਰੀ ਆਪਣੇ ਦੌਰੇ ਦੇ ਸਮੇਂ ਮਹਾਕੁੰਭ ਮੇਲਾ 2025 ਦੇ ਲਈ ਵਿਕਾਸ ਕਾਰਜਾਂ ਦਾ ਨਿਰੀਖਣ ਕਰਨਗੇ
ਪ੍ਰਧਾਨ ਮੰਤਰੀ ਪ੍ਰਯਾਗਰਾਜ ਵਿੱਚ ਲਗਭਗ 5,500 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਕੁੰਭ ਸਾਹ ‘ਏਆਈ’ ਯਕ ਚੈਟਬੋਟ (Kumbh Sah’AI’yak chatbot) ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਦਸੰਬਰ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਪ੍ਰਯਾਗਰਾਜ ਜਾਣਗੇ ਅਤੇ ਦੁਪਹਿਰ ਕਰੀਬ 12:15 ਵਜੇ ਸੰਗਮ ਸਥਲ ‘ਤੇ ਪੂਜਾ-ਅਰਚਨਾ ਅਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 12:40 ਵਜੇ ਪ੍ਰਧਾਨ ਮੰਤਰੀ ਅਕਸ਼ੈ ਵਟ ਵ੍ਰਿਕਸ਼ (Akshay Vata Vriksh) ਸਥਲ ‘ਤੇ ਪੂਜਾ ਕਰਨਗੇ। ਪ੍ਰਧਾਨ ਮੰਤਰੀ ਉਸ ਤੋਂ ਬਾਅਦ ਹਨੂੰਮਾਨ ਮੰਦਿਰ ਅਤੇ ਸਰਸਵਤੀ ਕੂਪ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਦੁਪਹਿਰ ਕਰੀਬ 1:30 ਵਜੇ ਉਹ ਮਹਾਕੁੰਭ ਪ੍ਰਦਰਸ਼ਨੀ ਸਥਲ ਦਾ ਦੌਰਾ ਕਰਨਗੇ। ਸ਼੍ਰੀ ਮੋਦੀ ਇਸ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਪ੍ਰਯਾਗਰਾਜ ਵਿੱਚ ਲਗਭਗ 5,500 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਲਾਂਚ ਕਰਨਗੇ। 

ਪ੍ਰਧਾਨ ਮੰਤਰੀ ਮਹਾਕੁੰਭ 2025 ਲਈ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਵਿੱਚ ਪ੍ਰਯਾਗਰਾਜ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਹੁਲਾਰਾ ਦੇਣ ਅਤੇ ਨਿਰਵਿਘਨ ਸੰਪਰਕ ਪ੍ਰਦਾਨ ਕਰਨ ਲਈ 10 ਨਵੇਂ ਰੋਡ ਓਵਰ ਬ੍ਰਿਜ (ਆਰਓਬੀ) ਜਾਂ ਫਲਾਈਓਵਰ, ਸਥਾਈ ਘਾਟ ਅਤੇ ਰੀਵਰਫ੍ਰੰਟ ਸੜਕਾਂ ਜਿਹੇ ਵਿਭਿੰਨ ਰੇਲ ਅਤੇ ਸੜਕ ਪ੍ਰੋਜੈਕਟਸ ਸ਼ਾਮਲ ਹੋਣਗੇ। 

ਸਵੱਛ ਅਤੇ ਨਿਰਮਲ ਗੰਗਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਗੰਗਾ ਨਦੀ ਵੱਲ ਜਾਣ ਵਾਲੇ ਛੋਟੇ ਨਾਲਿਆਂ ਨੂੰ ਰੋਕਣ, ਟੈਪ ਕਰਨ, ਮੋੜਨ ਅਤੇ ਟ੍ਰੀਟਮੈਂਟ ਕਰਨ ਦੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਇਸ ਨਾਲ ਨਦੀ ਵਿੱਚ ਅਣਟ੍ਰੀਟਿਡ ਜਲ ਦਾ ਗੰਗਾ ਨਦੀ ਵਿੱਚ ਪਹੁੰਚਣਾ ਪੂਰੀ ਤਰ੍ਹਾਂ ਨਾਲ ਰੋਕ ਸਕਣਾ ਸੁਨਿਸ਼ਚਿਤ ਹੋਵੇਗਾ। ਉਹ ਪੇਅਜਲ ਅਤੇ ਬਿਜਲੀ ਨਾਲ ਸਬੰਧਿਤ ਵਿਭਿੰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਮੰਦਿਰ ਦੇ ਪ੍ਰਮੁੱਖ ਕੌਰੀਡੋਰਸ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਭਾਰਦਵਾਜ ਆਸ਼ਰਮ ਕੌਰੀਡੋਰ, ਸ਼੍ਰਿੰਗਵੇਰਪੁਰ ਧਾਮ ਕੌਰੀਡੋਰ, ਅਕਸ਼ੈਵਟ ਕੌਰੀਡੋਰ, ਹਨੂੰਮਾਨ ਮੰਦਿਰ ਕੌਰੀਡਰ ਆਦਿ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸ਼ਰਧਾਲੂਆਂ ਦੀ ਪਹੁੰਚ ਅਸਾਨ ਹੋਵੇਗੀ ਅਤੇ ਅਧਿਆਤਮਿਕ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਕੁੰਭ ਸਾਹ ‘ਏਆਈ’ ਯਕ ਚੈਟਬੋਟ (Kumbh Sah’AI’yak chatbot) ਦੀ ਵੀ ਸ਼ੁਰੂਆਤ ਕਰਨਗੇ। ਇਹ ਚੈਟਬੋਟ ਮਹਾਕੁੰਭ ਮੇਲਾ 2025 ਬਾਰੇ ਸ਼ਰਧਾਲੂਆਂ ਨੂੰ ਮਾਰਗਦਰਸ਼ਨ ਅਤੇ ਪ੍ਰੋਗਰਾਮਾਂ ਦੀ ਨਵੀਨਤਮ ਜਾਣਕਾਰੀ ਪ੍ਰਦਾਨ ਕਰੇਗਾ।  

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's telecom sector surges in 2025! 5G rollout reaches 85% of population; rural connectivity, digital adoption soar

Media Coverage

India's telecom sector surges in 2025! 5G rollout reaches 85% of population; rural connectivity, digital adoption soar
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਦਸੰਬਰ 2025
December 20, 2025

Empowering Roots, Elevating Horizons: PM Modi's Leadership in Diplomacy, Economy, and Ecology