ਪ੍ਰਧਾਨ ਮੰਤਰੀ ਤੇਲੰਗਾਨਾ ਵਿੱਚ 13,500 ਕਰੋੜ ਰੁਪਏ ਤੋਂ ਅਧਿਕ ਕੀਮਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਲੋਕਅਰਪਣ ਕਰਨਗੇ
ਪ੍ਰਧਾਨ ਮੰਤਰੀ ਨਾਗਪੁਰ-ਵਿਜਯਵਾੜਾ ਆਰਥਿਕ ਗਲਿਆਰੇ ਨਾਲ ਸਬੰਧਿਤ ਮਹੱਤਵਪੂਰਨ ਰੋਡ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਵਿਕਸਿਤ ਹੈਦਰਾਬਾਦ-ਵਿਸ਼ਾਖਾਪਟਨਮ ਗਲਿਆਰੇ ਨਾਲ ਸਬੰਧਿਤ ਨੇਸ਼ਨ ਰੋਡ ਪ੍ਰੋਜੈਕਟ ਦਾ ਲੋਕਅਰਪਣ ਕਰਨਗੇ
ਪ੍ਰਧਾਨ ਮੰਤਰੀ ਪ੍ਰਮੁੱਖ ਤੇਲ ਅਤੇ ਗੈਸ ਪਾਈਪਲਾਈਨ ਪ੍ਰੋਜੈਕਟਾਂ ਦੀ ਆਧਾਰਸ਼ਿਲਾ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਹੈਦਰਾਬਾਦ (ਕਾਚੀਗੁਡਾ) –ਰਾਏਚੂਰ –ਹੈਦਰਾਬਾਦ (ਕਾਚੀਗੁਡਾ) ਰੇਲ ਸੇਵਾ ਦਾ ਵੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪਹਿਲੀ ਅਕਤੂਬਰ, 2023 ਨੂੰ ਤੇਲੰਗਾਨਾ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 2:15 ਵਜੇ, ਪ੍ਰਧਾਨ ਮੰਤਰੀ ਮਹਿਬੂਬਨਗਰ ਜ਼ਿਲ੍ਹੇ ਵਿੱਚ ਪਹੁੰਚਣਗੇ, ਜਿੱਥੇ ਉਹ ਸੜਕ, ਰੇਲ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਉੱਚ ਸਿੱਖਿਆ ਜਿਹੇ ਮਹੱਤਵਪੂਰਨ ਸੈਕਟਰਾਂ ਵਿੱਚ 13,500 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਇੱਕ ਟ੍ਰੇਨ ਸੇਵਾ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਦੀ ਕਲਪਨਾ ਦੇ ਅਨੁਰੂਪ ਦੇਸ਼ ਭਰ ਵਿੱਚ ਆਧੁਨਿਕ ਰੋਡ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਗਤੀ ਦੇਣ ਦੇ ਸਬੰਧ ਵਿੱਚ ਇਹ ਇੱਕ ਅਹਿਮ ਕਦਮ ਹੈ। ਇਸ ਸਿਲਸਿਲੇ ਵਿੱਚ ਕਈ ਰੋਡ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਏਗਾ ਅਤੇ ਲੋਕਅਰਪਣ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਪ੍ਰਮੁੱਖ ਰੋਡ ਪ੍ਰੋਜੈਕਟਾਂ ਦੀ ਅਧਾਰਸ਼ਿਲਾ ਰੱਖਣਗੇ, ਜੋ ਨਾਗਪੁਰ-ਵਿਜਯਵਾੜਾ ਆਰਥਿਕ ਗਲਿਆਰੇ ਦਾ ਹਿੱਸਾ ਹਨ। ਪ੍ਰੋਜੈਕਟਾਂ ਵਿੱਚ 108 ਕਿਲੋਮੀਟਰ ਲੰਬਾ ‘ਵਾਰੰਗਲ ਤੋਂ ਰਾਸ਼ਟਰੀ ਰਾਜਮਾਰਗ -163ਜੀ ਦੇ ਖੰਮਮ ਸੈਕਸ਼ਨ ਤੱਕ ਫੋਰ ਲੇਨ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਹਾਈਵੇ ਅਤੇ 90 ਕਿਲੋਮੀਟਰ ਲੰਬਾ ‘ਫੋਰ ਲੇਨ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਹਾਈਵੇ ਸ਼ਾਮਲ ਹਨ। ਇਨ੍ਹਾਂ ਰੋਡ ਪ੍ਰੋਜੈਕਟਾਂ ਨੂੰ ਕੁੱਲ ਲਗਭਗ 6400 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਪ੍ਰੋਜੈਕਟਾਂ ਨਾਲ ਵਾਰੰਗਲ ਅਤੇ ਖੰਮਮ ਦੇ ਦਰਮਿਆਨ ਯਾਤਰਾ ਦੀ ਦੂਰੀ ਲਗਭਗ 14 ਕਿਲੋਮੀਟਰ ਅਤੇ ਖੰਮਮ ਅਤੇ ਵਿਜਯਵਾੜਾ ਦੇ ਦਰਮਿਆਨ ਲਗਭਗ 27 ਕਿਲੋਮੀਟਰ ਘੱਟ ਹੋ ਜਾਵੇਗੀ।

ਪ੍ਰਧਾਨ ਮੰਤਰੀ ਇੱਕ ਰੋਡ ਪ੍ਰੋਜੈਕਟ ਦੇ ਤਹਿਤ ‘ਐੱਨਐੱਚ-365 ਬੀਬੀ ਦੇ 59 ਕਿਲੋਮੀਟਰ ਲੰਬੇ ਸੂਰਯਾਪੇਟ ਤੋਂ ਖੰਮਮ ਸੈਕਸ਼ਨ ਦੀ ਫੋਰ ਲੇਨ’ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਲਗਭਗ 2,460 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਹ ਪ੍ਰੋਜੈਕਟ ਹੈਦਰਾਬਾਦ-ਵਿਸ਼ਾਖਾਪਟਨਮ ਕੌਰੀਡੋਰ ਦਾ ਇੱਕ ਹਿੱਸਾ ਹੈ। ਇਸ ਨੂੰ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ। ਇਹ ਖੰਮਮ ਜ਼ਿਲ੍ਹੇ ਅਤੇ ਆਂਧਰਾ ਪ੍ਰਦੇਸ਼ ਦੇ ਤਟੀ ਖੇਤਰਾਂ ਨੂੰ ਬਿਹਤਰ ਕਨੈਕਟੀਵਿਟੀ ਵੀ ਪ੍ਰਦਾਨ ਕਰੇਗੀ।

ਪ੍ਰੋਜੈਕਟ ਦੇ ਦੌਰਾਨ, ਪ੍ਰਧਾਨ ਮੰਤਰੀ ’37 ਕਿਲੋਮੀਟਰ ਜਕਲੇਰ–ਕ੍ਰਿਸ਼ਨਾ ਨਵੀਂ ਰੇਲਵੇ ਲਾਈਨ’ ਦਾ ਵੀ ਲੋਕਅਰਪਣ ਕਰਨਗੇ। 500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ, ਨਵਾਂ ਰੇਲ ਲਾਈਨ ਸੈਕਸ਼ਨ ਪਹਿਲੀ ਵਾਰ ਨਾਰਾਇਣਪੇਟ ਦੇ ਪਿਛੜੇ ਜ਼ਿਲ੍ਹੇ ਦੇ ਖੇਤਰਾਂ ਨੂੰ ਰੇਲਵੇ ਮੈਪ ‘ਤੇ ਲੈ ਆਏਗਾ। ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕ੍ਰਿਸ਼ਨਾ ਸਟੇਸ਼ਨ ਤੋਂ ਹੈਦਰਾਬਾਦ (ਕਾਚੀਗੁਡਾ) –ਰਾਏਚੂਰ –ਹੈਦਰਾਬਾਦ (ਕਾਚੀਗੁਜਾ) ਪਹਿਲੀ ਟ੍ਰੇਨ ਸੇਵਾ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਟ੍ਰੇਨ ਸੇਵਾ ਤੇਲੰਗਾਨਾ ਦੇ ਹੈਦਰਾਬਾਦ, ਰੰਗਾਰੈੱਡੀ, ਮਹਿਬੂਬਨਗਰ, ਨਾਰਾਇਣਪੇਟ ਜ਼ਿਲ੍ਹਿਆਂ ਨੂੰ ਕਰਨਾਟਕ ਦੇ ਰਾਏਚੂਰ ਜ਼ਿਲ੍ਹੇ ਨਾਲ ਜੋੜੇਗੀ। ਇਹ ਸੇਵਾ ਮਹਿਬੂਬਨਗਰ ਅਤੇ ਨਾਰਾਇਣਪੇਟ ਦੇ ਪਿਛੜੇ ਜ਼ਿਲ੍ਹਿਆਂ ਦੇ ਕਈ ਨਵੇਂ ਖੇਤਰਾਂ ਵਿੱਚ ਪਹਿਲੀ ਵਾਰ ਰੇਲ ਕਨੈਕਟੀਵਿਟੀ ਪ੍ਰਦਾਨ ਕਰੇਗੀ, ਜਿਸ ਨਾਲ ਖੇਤਰ ਵਿੱਚ ਵਿਦਿਆਰਥੀਆਂ, ਦੈਨਿਕ ਯਾਤਰੀਆਂ, ਮਜ਼ਦੂਰਾਂ ਅਤੇ ਲੋਕਲ ਹੈਂਡਲੂਮ ਇੰਡਸਟਰੀ ਨੂੰ ਲਾਭ ਹੋਵੇਗਾ।


 

ਪ੍ਰਧਾਨ ਮੰਤਰੀ ਦੀ ਕਲਪਨਾ ਦੇ ਅਨੁਰੂਪ ਪ੍ਰੋਗਰਾਮ ਦੇ ਦੌਰਾਨ ਦੇਸ਼ ਵਿੱਚ ਲੌਜੀਸਟਿਕ ਕੁਸ਼ਲਤਾ ਵਿੱਚ ਸੁਧਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਮਹੱਤਵਪੂਰਨ ਤੇਲ ਅਤੇ ਗੈਸ ਪਾਈਪਲਾਈਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਏਗਾ ਅਤੇ ਲੋਕਅਰਪਣ ਕੀਤਾ ਜਾਏਗਾ। ਪ੍ਰਧਾਨ ਮੰਤਰੀ ‘ਹਸਨ-ਚੇਰਲਾਪੱਲੀ ਐੱਲਪੀਜੀ ਪਾਈਪਲਾਈਨ ਪ੍ਰੋਜੈਕਟ’ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਗਭਗ 2170 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪ੍ਰੋਜੈਕਟ ਕਰਨਾਟਕ ਦੇ ਹਸਨ ਤੋਂ ਚੇਰਲਾਪੱਲੀ (ਹੈਦਰਾਬਾਦ ਦਾ ਉਪਨਗਰ) ਤੱਕ ਐੱਲਪੀਜੀ ਪਾਈਪਲਾਈਨ, ਖੇਤਰ ਵਿੱਚ ਐੱਲਪੀਜੀ ਟਰਾਂਸਪੋਰਟ ਅਤੇ ਵੰਡ ਦਾ ਇੱਕ ਸੁਰੱਖਿਅਤ, ਲਾਗਤ ਪ੍ਰਭਾਵੀ ਅਤੇ ਵਾਤਾਵਰਣ-ਅਨੁਕੂਲ ਉਪਾਅ ਉਪਲਬੱਧ ਕਰਵਾਏਗੀ। ਪ੍ਰਧਾਨ ਮੰਤਰੀ ਕ੍ਰਿਸ਼ਨਾਪੱਟਨਮ ਤੋਂ ਹੈਦਰਾਬਾਦ (ਮਲਕਾਪੁਰ) ਤੱਕ ‘ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ) ਦੀ ਬਹੁ-ਉਤਪਾਦਕ ਪੈਟਰੋਲੀਅਮ ਪਾਈਪਲਾਈਨ’ ਦਾ ਨੀਂਹ ਪੱਥਰ ਵੀ ਰੱਖਣਗੇ। 425 ਕਿਲੋਮੀਟਰ ਲੰਬੀ ਪਾਈਪਲਾਈਨ 1940 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਏਗੀ। ਪਾਈਪਲਾਈਨ ਖੇਤਰ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸੁਰੱਖਿਅਤ, ਤੇਜ਼, ਕੁਸ਼ਲ ਅਤੇ ਵਾਤਾਵਰਣ ਅਨੁਕੂਲ ਸਪਲਾਈ ਪ੍ਰਦਾਨ ਕਰੇਗੀ।

ਪ੍ਰਧਾਨ ਮੰਤਰੀ ‘ਹੈਦਰਾਬਾਦ ਯੂਨੀਵਰਸੀਟੀ ਦੇ ਪੰਜ ਨਵੇਂ ਭਵਨ’ ਯਾਨੀ ਸਕੂਲ ਆਵ੍ ਇਕੋਨਮਿਕਸ; ਸਕੂਲ ਆਵ੍ ਮੈਥੇਮੈਟਿਕਸ ਐਂਡ ਸਟੈਟਿਸਟਿਕਸ; ਸਕੂਲ ਆਵ੍ ਮੈਨੇਜਮੈਂਟ ਸਟਡੀਜ਼; ਲੈਕਚਰ ਹਾਲ ਕੰਪਲੈਕਸ-III; ਅਤੇ ਸਰੋਜਿਨੀ ਨਾਇਡੂ ਸਕੂਲ ਆਵ੍ ਆਰਟਸ ਐਂਡ ਕਮਿਊਨੀਕੇਸ਼ਨ (ਅਨੈਕਸ) ਦਾ ਵੀ ਉਦਘਾਟਨ ਕਰਨਗੇ। ਹੈਦਰਾਬਾਦ ਯੂਨੀਵਰਸਿਟੀ ਦੇ ਇਨਫ੍ਰਾਸਟ੍ਰਕਚਰ ਦਾ ਅੱਪਗ੍ਰੇਡੇਸ਼ਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।  

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Portraits of PVC recipients replace British officers at Rashtrapati Bhavan

Media Coverage

Portraits of PVC recipients replace British officers at Rashtrapati Bhavan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਦਸੰਬਰ 2025
December 18, 2025

Citizens Agree With Dream Big, Innovate Boldly: PM Modi's Inspiring Diplomacy and National Pride