ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ (H.E. Mr. Nikos Christodoulides) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15-16 ਜੂਨ, 2025 ਦੌਰਾਨ ਸਾਇਪ੍ਰਸ ਦੀ ਸਰਕਾਰੀ ਯਾਤਰਾ ਕਰਨਗੇ। ਇਹ ਦੋ ਦਹਾਕਿਆਂ ਤੋਂ ਅਧਿਕ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਦੀ ਪਹਿਲੀ ਯਾਤਰਾ ਹੋਵੇਗੀ। ਨਿਕੋਸੀਆ ਵਿੱਚ, ਪ੍ਰਧਾਨ ਮੰਤਰੀ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ (President Christodoulides) ਦੇ ਨਾਲ ਵਾਰਤਾ ਕਰਨਗੇ ਅਤੇ ਲਿਮਾਸੋਲ ਵਿੱਚ ਕਾਰੋਬਾਰੀ  ਲੀਡਰਾਂ ਨੂੰ ਸੰਬੋਧਨ ਕਰਨਗੇ। ਇਹ ਯਾਤਰਾ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਅਤੇ ਭੂਮੱਧਸਾਗਰੀ ਖੇਤਰ ਅਤੇ ਯੂਰੋਪੀਅਨ ਯੂਨੀਅਨ ਦੇ ਨਾਲ ਭਾਰਤ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਦੋਹਾਂ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰੇਗੀ।

ਯਾਤਰਾ ਦੇ ਦੂਸਰੇ ਪੜਾਅ ਵਿੱਚ, ਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰਕ ਕਾਰਨੀ ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16-17 ਜੂਨ ਦੇ ਦੌਰਾਨ ਜੀ-7 ਸਮਿਟ (G-7 Summit) ਵਿੱਚ ਹਿੱਸਾ ਲੈਣ ਦੇ ਲਈ ਕੈਨੇਡਾ ਦੇ ਕਨਾਨਾਸਕਿਸ (Kananaskis) ਦੀ ਯਾਤਰਾ ਕਰਨਗੇ। ਇਹ ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਦੀ ਲਗਾਤਾਰ ਛੇਵੀਂ ਭਾਗੀਦਾਰੀ ਹੋਵੇਗੀ। ਸਮਿਟ ਵਿੱਚ ਪ੍ਰਧਾਨ ਮੰਤਰੀ ਜੀ-7 ਦੇਸ਼ਾਂ (G-7 countries) ਦੇ ਨੇਤਾਵਾਂ, ਹੋਰ ਸੱਦੇ ਆਊਟਰੀਚ ਦੇਸ਼ਾਂ (other invited outreach countries) ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਮੁੱਖਾਂ ਦੇ ਨਾਲ ਊਰਜਾ ਸੁਰੱਖਿਆ, ਟੈਕਨੋਲੋਜੀ ਅਤੇ ਇਨੋਵੇਸ਼ਨ, ਵਿਸ਼ੇਸ਼ ਤੌਰ ‘ਤੇ ਏਆਈ-ਊਰਜਾ ਗਠਜੋੜ ਅਤੇ ਕੁਆਂਟਮ ਨਾਲ ਸਬੰਧਿਤ ਮੁੱਦਿਆਂ (AI-energy nexus and Quantum-related issues) ਸਹਿਤ ਮਹੱਤਵਪੂਰਨ ਆਲਮੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ। ਪ੍ਰਧਾਨ ਮੰਤਰੀ ਸਮਿਟ ਦੇ ਦੌਰਾਨ ਕਈ ਦੁਵੱਲੀਆਂ ਬੈਠਕਾਂ ਭੀ ਕਰਨਗੇ।

 ਇਸ ਦੌਰੇ ਦੇ ਅੰਤਿਮ ਪੜਾਅ ਵਿੱਚ, ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਆਂਦ੍ਰੇਜ ਪਲੈਂਕੋਵਿਚ (H.E. Mr. Andrej Plenković) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ 18 ਜੂਨ 2025 ਨੂੰ ਕ੍ਰੋਏਸ਼ੀਆ ਦੀ ਸਰਕਾਰੀ ਯਾਤਰਾ ਕਰਨਗੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਹੋਵੇਗੀ, ਜੋ ਦੁਵੱਲੇ ਸਬੰਧਾਂ ਵਿੱਚ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਪਲੈਂਕੋਵਿਚ (Prime Minister Plenković) ਦੇ ਨਾਲ ਪ੍ਰਧਾਨ ਮੰਤਰੀ ਦੁਵੱਲੀ ਚਰਚਾ ਕਰਨਗੇ ਅਤੇ ਕ੍ਰੋਏਸ਼ੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜ਼ੋਰਾਨ ਮਿਲਨੋਵਿਚ (H.E. Mr. Zoran Milanović) ਨੂੰ ਮਿਲਣਗੇ। ਕ੍ਰੋਏਸ਼ੀਆ ਦੀ ਇਹ ਯਾਤਰਾ ਯੂਰੋਪੀਅਨ ਯੂਨੀਅਨ ਵਿੱਚ ਭਾਗੀਦਾਰਾਂ ਦੇ ਨਾਲ ਸਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਭੀ ਰੇਖਾਂਕਿਤ ਕਰੇਗੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Switch Mobility completes delivery of 100 electric buses to Mauritius in India’s largest e-bus export

Media Coverage

Switch Mobility completes delivery of 100 electric buses to Mauritius in India’s largest e-bus export
NM on the go

Nm on the go

Always be the first to hear from the PM. Get the App Now!
...
Prime Minister extends greetings on Maha Bishuba Pana Sankranti
April 14, 2026

The Prime Minister, Narendra Modi has extended greetings on the occasion of Maha Bishuba Pana Sankranti.

In a post on X, he said,

“Happy Maha Bishuba Pana Sankranti!”