ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਨਵੰਬਰ ਨੂੰ ਕਰਨਾਟਕ ਅਤੇ ਗੋਆ ਦਾ ਦੌਰਾ ਕਰਨਗੇ। ਸਵੇਰੇ ਲਗਭਗ 11:30 ਵਜੇ, ਪ੍ਰਧਾਨ ਮੰਤਰੀ ਕਰਨਾਟਕ ਦੇ ਉੱਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਦਾ ਦੌਰਾ ਕਰਨਗੇ। ਇਸ ਤੋਂ ਬਾਅਦ ਉਹ ਗੋਆ ਦੀ ਯਾਤਰਾ ਕਰਨਗੇ, ਜਿੱਥੇ ਲਗਭਗ 3:15 ਵਜੇ, ਉਹ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਵਿੱਚ ਆਯੋਜਿਤ "ਸਾਰਧਾ ਪੰਚਸ਼ਤਮਨੋਤਸਵ" ਵਿੱਚ ਹਿੱਸਾ ਲੈਣਗੇ।
ਉੱਡੁਪੀ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਉੱਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਦਾ ਦੌਰਾ ਕਰਨਗੇ ਅਤੇ ਲਕਸ਼ ਕੰਠ ਗੀਤਾ ਪਰਾਇਣ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਵਿੱਚ ਵਿਦਿਆਰਥੀ, ਭਿਕਸ਼ੂ, ਵਿਦਵਾਨ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਨਾਗਰਿਕ ਸਹਿਤ ਇੱਕ ਲੱਖ ਭਾਗੀਦਾਰ ਹਿੱਸਾ ਲੈਣਗੇ, ਜੋ ਇੱਕਸੁਰਤਾ ਵਿੱਚ ਭਗਵਤ ਗੀਤਾ ਦਾ ਪਾਠ ਕਰਨਗੇ।
ਪ੍ਰਧਾਨ ਮੰਤਰੀ ਕ੍ਰਿਸ਼ਨ ਧਾਮ ਦੇ ਸਾਹਮਣੇ ਸਥਿਤ ਸੁਵਰਣ ਤੀਰਥ ਮੰਡਪਮ ਦਾ ਉਦਘਾਟਨ ਵੀ ਕਰਨਗੇ ਅਤੇ ਪਵਿੱਤਰ ਕਨਕਨਾ ਕਿੰਡੀ ਦੇ ਲਈ ਕਨਕ ਕਵਚ (ਸੁਨਹਿਰੀ ਕਵਚ) ਸਮਰਪਿਤ ਕਰਨਗੇ। ਕਨਕਨਾ ਕਿੰਡੀ ਇੱਕ ਪਵਿੱਤਰ ਦੁਆਰ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸੰਤ ਕਨਕਦਾਸ ਨੇ ਇਸੇ ਪ੍ਰਵੇਸ਼ ਤੋਂ ਭਗਵਾਨ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ ਕੀਤੇ ਸਨ। ਉੱਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਦੀ ਸਥਾਪਨਾ 800 ਸਾਲ ਪਹਿਲਾਂ ਵੇਦਾਂਤ ਦੇ ਦਵੈਤ ਦਰਸ਼ਨ ਦੇ ਸੰਸਥਾਪਕ ਸ਼੍ਰੀ ਮਾਧਵਾਚਾਰੀਆ ਨੇ ਕੀਤੀ ਸੀ।
ਗੋਆ ਵਿੱਚ ਪ੍ਰਧਾਨ ਮੰਤਰੀ
ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ 'ਸਾਰਧਾ ਪੰਚਸ਼ਤਮਨੋਤਸਵ' ਦੇ ਮੌਕੇ 'ਤੇ ਪ੍ਰਧਾਨ ਮੰਤਰੀ ਦੱਖਣੀ ਗੋਆ ਦੇ ਕੈਨਾਕੋਨਾ ਵਿੱਚ ਮੱਠ ਦੇ ਦਰਸ਼ਨ ਕਰਨਗੇ।
ਪ੍ਰਧਾਨ ਮੰਤਰੀ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਵਿਖੇ ਭਗਵਾਨ ਸ਼੍ਰੀ ਰਾਮ ਦੀ 77 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕਰਨਗੇ ਅਤੇ ਮੱਠ ਵੱਲੋਂ ਵਿਕਸਿਤ ਕੀਤੇ ਗਏ 'ਰਾਮਾਇਣ ਥੀਮ ਪਾਰਕ ਗਾਰਡਨ' ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ 'ਤੇ ਇੱਕ ਵਿਸ਼ੇਸ਼ ਡਾਕ ਟਿਕਟ ਅਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।
ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ, ਪਹਿਲਾ ਗੌਡ ਸਾਰਸਵਤ ਬ੍ਰਾਹਮਣ ਵੈਸ਼ਨਵ ਮੱਠ ਹੈ। ਇਹ ਦਵੈਤ ਸੰਪਰਦਾ ਦਾ ਪਾਲਣ ਕਰਦਾ ਹੈ, ਜਿਸ ਦੀ ਸਥਾਪਨਾ 13ਵੀਂ ਸਦੀ ਵਿੱਚ ਜਗਦਗੁਰੂ ਮਾਧਵਾਚਾਰੀਆ ਨੇ ਕੀਤੀ ਸੀ। ਇਸ ਮੱਠ ਦਾ ਮੁੱਖ ਦਫ਼ਤਰ ਕੁਸ਼ਾਵਤੀ ਨਦੀ ਦੇ ਕੰਢੇ ’ਤੇ ਦੱਖਣੀ ਗੋਆ ਦੇ ਇੱਕ ਛੋਟੇ ਜਿਹੇ ਕਸਬੇ ਪਰਤਾਗਲੀ ਵਿੱਚ ਹੈ।


