PM to inaugurate and lay foundation stone of multiple development projects worth more than ₹47,600 crore
PM to perform the Bhoomi Poojan of the Shillong-Silchar Corridor - the first access-controlled Greenfield four-lane High-Speed Corridor in North-East India
PM to perform Bhoomi Poojan of Assam Mala 3.0 - a major road infrastructure initiative
PM to distribute land pattas to tea garden workers, marking a historic milestone in providing homestead land rights to tea garden community
To strengthen energy infrastructure, PM to dedicate Kopili Hydro-Electric Project, Numaligarh–Siliguri Pipeline capacity enhancement, and inaugurate Phase 1 of the North East Gas Grid
PM to release 22nd installment of the PM-KISAN to over 9.3 crore farmers across the country

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13-14 ਮਾਰਚ, 2026 ਨੂੰ ਅਸਾਮ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਕੋਕਰਾਝਾਰ, ਗੁਹਾਟੀ ਅਤੇ ਸਿਲਚਰ ਵਿੱਚ 47,800 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ, ਭੂਮੀ ਪੂਜਨ ਕਰਨਗੇ ਅਤੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

13 ਮਾਰਚ ਨੂੰ ਦੁਪਹਿਰ ਤਕਰੀਬਨ 1:30 ਵਜੇ ਪ੍ਰਧਾਨ ਮੰਤਰੀ ਕੋਕਰਾਝਾਰ ਵਿੱਚ 4,570 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਭੂਮੀ ਪੂਜਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਸ਼ੁਰੂਆਤ ਕਰਨਗੇ। ਉਸੇ ਦਿਨ ਬਾਅਦ ਵਿੱਚ ਸ਼ਾਮ ਤਕਰੀਬਨ 5 ਵਜੇ ਗੁਹਾਟੀ ਵਿੱਚ ਪ੍ਰਧਾਨ ਮੰਤਰੀ ਤਕਰੀਬਨ 19,680 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਭੂਮੀ ਪੂਜਨ ਕਰਨਗੇ ਅਤੇ ਉਦਘਾਟਨ ਕਰਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

14 ਮਾਰਚ ਨੂੰ ਸਵੇਰੇ ਤਕਰੀਬਨ 10:45 ਵਜੇ, ਪ੍ਰਧਾਨ ਮੰਤਰੀ ਸਿਲਚਰ ਵਿੱਚ ਲਗਭਗ 23,550 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਭੂਮੀ ਪੂਜਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਕੋਕਰਾਝਾਰ ਵਿੱਚ

ਪ੍ਰਧਾਨ ਮੰਤਰੀ 3,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇੱਕ ਪ੍ਰਮੁੱਖ ਸੜਕੀ ਢਾਂਚਾ ਪ੍ਰੋਜੈਕਟ, 'ਅਸਾਮ ਮਾਲਾ 3.0' ਦਾ ਭੂਮੀ ਪੂਜਨ ਕਰਨਗੇ। ਇਸ ਯੋਜਨਾ ਤਹਿਤ ਅੰਤਰ-ਰਾਜੀ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਨੈਸ਼ਨਲ ਹਾਈਵੇਅ ਤੇ ਪੇਂਡੂ ਸੜਕਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨ ਲਈ ਪੂਰੇ ਅਸਾਮ ਵਿੱਚ 900 ਕਿਲੋਮੀਟਰ ਤੋਂ ਵੱਧ ਸੜਕਾਂ ਬਣਾਈਆਂ ਜਾਣਗੀਆਂ।

ਪ੍ਰਧਾਨ ਮੰਤਰੀ ਬੋਡੋਲੈਂਡ ਟੈਰੀਟੋਰੀਅਲ ਕੌਂਸਲ (ਬੀਟੀਸੀ) ਖੇਤਰ ਵਿੱਚ ਤਕਰੀਬਨ 1,100 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣੇ ਛੇ ਸੜਕੀ ਢਾਂਚਾ ਪ੍ਰੋਜੈਕਟਾਂ ਦਾ ਭੂਮੀ ਪੂਜਨ ਕਰਨਗੇ, ਜਿਨ੍ਹਾਂ ਵਿੱਚ ਚਾਰ ਫਲਾਈਓਵਰ ਅਤੇ ਦੋ ਪੁਲ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਕੋਕਰਾਝਾਰ ਜ਼ਿਲ੍ਹੇ ਵਿੱਚ ਟ੍ਰੈਫਿਕ ਜਾਮ ਘਟਾਉਣ ਅਤੇ ਸੰਪਰਕ, ਸੈਰ-ਸਪਾਟਾ, ਖੇਤੀਬਾੜੀ, ਸਿਹਤ ਸੇਵਾਵਾਂ ਅਤੇ ਪੇਂਡੂ ਆਵਾਜਾਈ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਕੋਕਰਾਝਾਰ ਜ਼ਿਲ੍ਹੇ ਦੇ ਬਾਸ਼ਬਾਰੀ ਵਿੱਚ ਪੀਰੀਆਡਿਕ ਓਵਰਹਾਲਿੰਗ ਵਰਕਸ਼ਾਪ ਦਾ ਨੀਂਹ ਪੱਥਰ ਰੱਖਣਗੇ। ਇਹ ਵਰਕਸ਼ਾਪ ਰੇਲਵੇ ਰੱਖ-ਰਖਾਅ ਢਾਂਚੇ ਨੂੰ ਮਜ਼ਬੂਤ ਕਰੇਗੀ, ਕੰਮਕਾਜ ਦੀ ਕੁਸ਼ਲਤਾ ਵਧਾਏਗੀ ਅਤੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ।

ਪ੍ਰਧਾਨ ਮੰਤਰੀ ਅਸਾਮ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸੰਪਰਕ ਸੁਧਾਰਨ ਦੇ ਮਕਸਦ ਨਾਲ ਸ਼ੁਰੂ ਕੀਤੀਆਂ ਗਈਆਂ ਤਿੰਨ ਨਵੀਆਂ ਰੇਲ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਨ੍ਹਾਂ ਵਿੱਚ ਕਾਮਾਖਿਆ-ਚਾਰਲਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈਸ ਸ਼ਾਮਲ ਹੈ, ਜੋ ਉੱਤਰ-ਪੂਰਬ ਅਤੇ ਦੱਖਣੀ ਭਾਰਤ ਵਿਚਕਾਰ ਸਿੱਧਾ ਰੇਲ ਸੰਪਰਕ ਪ੍ਰਦਾਨ ਕਰੇਗੀ; ਗੁਹਾਟੀ-ਨਿਊ ਜਲਪਾਈਗੁੜੀ ਐਕਸਪ੍ਰੈਸ, ਜੋ ਅਸਾਮ ਅਤੇ ਪੱਛਮੀ ਬੰਗਾਲ ਵਿਚਕਾਰ ਸੰਪਰਕ ਬਿਹਤਰ ਬਣਾਏਗੀ; ਅਤੇ ਨਾਰੰਗੀ-ਅਗਰਤਲਾ ਐਕਸਪ੍ਰੈਸ, ਜੋ ਅਸਾਮ ਅਤੇ ਤ੍ਰਿਪੁਰਾ ਵਿਚਕਾਰ ਸੰਪਰਕ ਸੁਧਾਰਦੇ ਹੋਏ ਯਾਤਰੀਆਂ, ਵਪਾਰੀਆਂ ਅਤੇ ਸੈਲਾਨੀਆਂ ਲਈ ਅੰਤਰ-ਰਾਜੀ ਸਫ਼ਰ ਨੂੰ ਸੌਖਾ ਬਣਾਏਗੀ।

ਗੁਹਾਟੀ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਨੂੰ ਜ਼ਮੀਨ ਦੇ ਪੱਟੇ ਵੰਡਣਗੇ, ਜੋ ਚਾਹ ਬਾਗ ਭਾਈਚਾਰੇ ਨੂੰ ਜ਼ਮੀਨੀ ਹੱਕ ਦੇਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹੋਵੇਗੀ। ਸੁਰੱਖਿਅਤ ਜ਼ਮੀਨੀ ਮਾਲਕੀ ਨਾਲ ਰਿਹਾਇਸ਼ੀ ਸੁਰੱਖਿਆ ਵਿੱਚ ਸੁਧਾਰ ਹੋਣ, ਸੰਸਥਾਗਤ ਕਰਜ਼ੇ ਅਤੇ ਭਲਾਈ ਸਕੀਮਾਂ ਤੱਕ ਬਿਹਤਰ ਪਹੁੰਚ ਸੰਭਵ ਹੋਣ ਅਤੇ ਲੰਬੇ ਸਮੇਂ ਦੀ ਸਮਾਜਿਕ ਤੇ ਆਰਥਿਕ ਮਜ਼ਬੂਤੀ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ 'ਪੀਐੱਮ-ਕਿਸਾਨ ਯੋਜਨਾ' ਦੀ 22ਵੀਂ ਕਿਸ਼ਤ ਵੀ ਦੇਸ਼ ਭਰ ਦੇ 9.3 ਕਰੋੜ ਤੋਂ ਵੱਧ ਕਿਸਾਨਾਂ ਨੂੰ ਜਾਰੀ ਕਰਨਗੇ, ਜਿਸ ਤਹਿਤ ਯੋਗ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 2,000 ਰੁਪਏ ਪ੍ਰਾਪਤ ਹੁੰਦੇ ਹਨ।

ਪ੍ਰਧਾਨ ਮੰਤਰੀ ਦੀਮਾ ਹਸਾਓ ਅਤੇ ਪੱਛਮੀ ਕਾਰਬੀ ਆਂਗਲੋਂਗ ਜ਼ਿਲ੍ਹਿਆਂ ਵਿੱਚ ਸਥਿਤ ਕੋਪਿਲੀ ਪਣ-ਬਿਜਲੀ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। 2,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ ਇਹ ਪ੍ਰੋਜੈਕਟ ਸਾਫ਼-ਸੁਥਰੀ ਊਰਜਾ ਉਤਪਾਦਨ ਨੂੰ ਹੁਲਾਰਾ ਦੇਵੇਗਾ, ਖੇਤਰ ਵਿੱਚ ਗਰਿੱਡ ਸਥਿਰਤਾ ਵਿੱਚ ਸੁਧਾਰ ਕਰੇਗਾ ਅਤੇ ਘਰਾਂ, ਕਿਸਾਨਾਂ ਤੇ ਉਦਯੋਗਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਏਗਾ।

ਪ੍ਰਧਾਨ ਮੰਤਰੀ ਆਇਲ ਇੰਡੀਆ ਲਿਮਟਿਡ ਦੀ ਨੁਮਾਲੀਗੜ੍ਹ-ਸਿਲੀਗੁੜੀ ਉਤਪਾਦ ਪਾਈਪਲਾਈਨ ਦੀ ਸਮਰੱਥਾ ਵਧਾਉਣ ਦਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਵਾਧੂ ਪੈਟਰੋਲੀਅਮ ਉਤਪਾਦਾਂ ਦੀ ਨਿਕਾਸੀ ਨੂੰ ਸੰਭਵ ਬਣਾ ਕੇ ਨੁਮਾਲੀਗੜ੍ਹ ਰਿਫਾਇਨਰੀ ਦੀ ਸਮਰੱਥਾ ਨੂੰ 3 ਮਿਲੀਅਨ ਮੀਟ੍ਰਿਕ ਟਨ ਸਾਲਾਨਾ ਤੋਂ ਵਧਾ ਕੇ 9 ਮਿਲੀਅਨ ਮੀਟ੍ਰਿਕ ਟਨ ਸਾਲਾਨਾ ਕਰਨ ਵਿੱਚ ਸਹਾਈ ਹੋਵੇਗਾ। ਪ੍ਰਧਾਨ ਮੰਤਰੀ ਉੱਤਰ-ਪੂਰਬੀ ਗੈਸ ਗਰਿੱਡ ਦੇ ਪਹਿਲੇ ਪੜਾਅ ਦਾ ਵੀ ਉਦਘਾਟਨ ਕਰਨਗੇ, ਜੋ ਗੁਹਾਟੀ ਨੂੰ ਨੁਮਾਲੀਗੜ੍ਹ, ਗੋਹਪੁਰ ਅਤੇ ਈਟਾਨਗਰ ਨਾਲ ਜੋੜਨ ਵਾਲਾ ਮੁੱਖ ਪਾਈਪਲਾਈਨ ਪ੍ਰੋਜੈਕਟ ਹੈ, ਜਿਸ ਦੀ ਇੱਕ ਬ੍ਰਾਂਚ ਲਾਈਨ ਦੀਮਾਪੁਰ ਤੱਕ ਜਾਂਦੀ ਹੈ। ਪ੍ਰਧਾਨ ਮੰਤਰੀ ਹੈਲਾਕਾਂਡੀ ਜ਼ਿਲ੍ਹੇ ਦੇ ਪੰਚਗ੍ਰਾਮ ਵਿੱਚ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ ਦੇ ਰੇਲ-ਅਧਾਰਿਤ ਪੀਓਐੱਲ ਟਰਮੀਨਲ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ ਉੱਤਰ-ਪੂਰਬ ਵਿੱਚ ਊਰਜਾ ਢਾਂਚੇ ਨੂੰ ਕਾਫੀ ਮਜ਼ਬੂਤ ਕਰਨਗੇ ਅਤੇ ਰਾਸ਼ਟਰੀ ਊਰਜਾ ਸੁਰੱਖਿਆ ਨੂੰ ਵਧਾਉਣਗੇ।

ਪ੍ਰਧਾਨ ਮੰਤਰੀ ਵੱਲੋਂ ਪ੍ਰਮੁੱਖ ਰੇਲ ਬਿਜਲੀਕਰਨ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਤਕਰੀਬਨ 420 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਰੰਗੀਆ-ਮੁਰਕੋਂਗਸੇਲੇਕ ਰੇਲ ਲਾਈਨ (558 ਕਿਲੋਮੀਟਰ) ਅਤੇ ਤਕਰੀਬਨ 1,180 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਚਾਪਰਮੁਖ-ਡਿਬਰੂਗੜ੍ਹ ਰੇਲ ਲਾਈਨ (571 ਕਿਲੋਮੀਟਰ) ਦੇ ਨਾਲ-ਨਾਲ ਤਕਰੀਬਨ 650 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਬਦਰਪੁਰ-ਸਿਲਚਰ ਅਤੇ ਬਦਰਪੁਰ-ਚੁਰਾਈਬਾਰੀ ਰੇਲ ਲਾਈਨਾਂ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਬ੍ਰਹਮਪੁੱਤਰ ਅਤੇ ਬਰਾਕ ਘਾਟੀ ਖੇਤਰਾਂ ਵਿੱਚ ਸੰਪਰਕ ਸੁਧਾਰਨ ਦੇ ਨਾਲ-ਨਾਲ ਰੇਲ ਗੱਡੀਆਂ ਦਾ ਸੰਚਾਲਨ ਤੇਜ਼, ਊਰਜਾ-ਕੁਸ਼ਲ ਅਤੇ ਵਾਤਾਵਰਣ ਪੱਖੀ ਹੋ ਸਕੇਗਾ।

ਪ੍ਰਧਾਨ ਮੰਤਰੀ ਫੁਰਕਟਿੰਗ-ਤਿਨਸੁਕੀਆ ਰੇਲ ਲਾਈਨ ਦੋਹਰੀਕਰਨ ਪ੍ਰੋਜੈਕਟ (194 ਕਿਲੋਮੀਟਰ) ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਦੀ ਲਾਗਤ 3,600 ਕਰੋੜ ਰੁਪਏ ਤੋਂ ਵੱਧ ਹੈ। ਇਸ ਨਾਲ ਲਾਈਨ ਦੀ ਸਮਰੱਥਾ ਵਧੇਗੀ ਅਤੇ ਵਾਧੂ ਯਾਤਰੀ ਤੇ ਮਾਲ ਗੱਡੀਆਂ ਦਾ ਚੱਲਣਾ ਸੰਭਵ ਹੋ ਸਕੇਗਾ।

ਜਲ ਮਾਰਗ ਖੇਤਰ ਵਿੱਚ, ਪ੍ਰਧਾਨ ਮੰਤਰੀ ਬਿਸ਼ਵਨਾਥ ਜ਼ਿਲ੍ਹੇ ਦੇ ਬਿਸ਼ਵਨਾਥ ਘਾਟ ਅਤੇ ਜੋਰਹਾਟ ਜ਼ਿਲ੍ਹੇ ਦੇ ਨੇਮਾਟੀ ਵਿੱਚ ਕਰੂਜ਼ ਟਰਮੀਨਲਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਡਿਬਰੂਗੜ੍ਹ ਦੇ ਬੋਗੀਬੀਲ ਵਿੱਚ ਖੇਤਰੀ ਉੱਤਮਤਾ ਕੇਂਦਰ ਦਾ ਭੂਮੀ ਪੂਜਨ ਵੀ ਕਰਨਗੇ, ਜੋ ਉੱਤਰ-ਪੂਰਬੀ ਖੇਤਰ ਲਈ ਇੱਕ ਪ੍ਰਮੁੱਖ ਸਮੁੰਦਰੀ ਸਿਖਲਾਈ ਅਤੇ ਖੋਜ ਕੇਂਦਰ ਵਜੋਂ ਕੰਮ ਕਰੇਗਾ। ਪ੍ਰਧਾਨ ਮੰਤਰੀ ਪਾਂਡੂ ਜੈਟੀ ਨੂੰ ਐੱਨਐੱਚ-27 ਨਾਲ ਜੋੜਨ ਵਾਲੀ ਐਪਰੋਚ ਰੋਡ (ਪਹੁੰਚ ਸੜਕ) ਦਾ ਵੀ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਕਾਮਾਖਿਆ ਰੇਲਵੇ ਸਟੇਸ਼ਨ ਨੂੰ ਕਾਮਾਖਿਆ ਮੰਦਰ ਨਾਲ ਜੋੜਨ ਵਾਲੇ ਰੋਪਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਤਹਿਤ ਅਤਿ-ਆਧੁਨਿਕ ਮੋਨੋਕੇਬਲ ਡਿਟੈਚੇਬਲ ਗੋਂਡੋਲਾ ਤਕਨੀਕ ਦੀ ਵਰਤੋਂ ਕਰਕੇ ਵਿਉਂਤੇ ਗਏ ਇਸ ਰੋਪਵੇਅ ਦੀ ਸਮਰੱਥਾ ਰੋਜ਼ਾਨਾ ਤਕਰੀਬਨ 17,000 ਯਾਤਰੀਆਂ ਨੂੰ ਲਿਜਾਣ ਦੀ ਹੋਵੇਗੀ। ਇਹ ਪ੍ਰੋਜੈਕਟ ਸ਼ਰਧਾਲੂਆਂ ਲਈ ਸਫ਼ਰ ਦੇ ਸਮੇਂ ਨੂੰ ਘਟਾਏਗਾ ਅਤੇ ਇੱਕ ਆਰਾਮਦਾਇਕ, ਵਾਤਾਵਰਨ ਪੱਖੀ ਆਵਾਜਾਈ ਦਾ ਬਦਲ ਪ੍ਰਦਾਨ ਕਰੇਗਾ, ਨਾਲ ਹੀ ਸ਼ਹਿਰ ਦੀਆਂ ਸੜਕਾਂ 'ਤੇ ਭੀੜ ਘਟਾਉਣ ਵਿੱਚ ਵੀ ਮਦਦ ਕਰੇਗਾ।

ਪ੍ਰਧਾਨ ਮੰਤਰੀ ਗੁਹਾਟੀ ਵਿੱਚ 'ਪੀਐੱਮ ਏਕਤਾ ਮਾਲ' ਦਾ ਵੀ ਉਦਘਾਟਨ ਕਰਨਗੇ। ਇਸ ਮਾਲ ਨੂੰ ਅਸਾਮ ਅਤੇ ਉੱਤਰ-ਪੂਰਬੀ ਖੇਤਰ ਲਈ ਇੱਕ ਪ੍ਰਮੁੱਖ ਵਪਾਰਕ ਅਤੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਕਲਪਨਾ ਕੀਤੀ ਗਈ ਹੈ। ਇਸ ਵਿੱਚ 'ਇੱਕ ਜ਼ਿਲ੍ਹਾ ਇੱਕ ਉਤਪਾਦ' ਸਕੀਮ ਤਹਿਤ ਬਣੀਆਂ ਚੀਜ਼ਾਂ, ਜੀਆਈ-ਟੈਗ ਪ੍ਰਾਪਤ ਉਤਪਾਦਾਂ, ਅਸਾਮ ਅਤੇ ਹੋਰ ਰਾਜਾਂ ਦੇ ਦਸਤਕਾਰੀ ਅਤੇ ਹੱਥਖੱਡੀ ਉਤਪਾਦਾਂ ਦੇ ਪੱਕੇ ਸਟਾਲ ਹੋਣਗੇ। ਇਸ ਸਹੂਲਤ ਵਿੱਚ ਪ੍ਰਮੁੱਖ ਭਾਰਤੀ ਬ੍ਰਾਂਡਾਂ ਦੇ ਸ਼ੋਅਰੂਮ, ਫੂਡ ਕੋਰਟ, ਆਧੁਨਿਕ ਸਹੂਲਤਾਂ, ਪਾਰਕਿੰਗ ਅਤੇ ਡਿਜੀਟਲ ਕਿਓਸਕ ਵੀ ਸ਼ਾਮਲ ਹੋਣਗੇ, ਜੋ ਸਥਾਨਕ ਕਾਰੀਗਰਾਂ ਨੂੰ ਇੱਕ ਮੰਚ ਪ੍ਰਦਾਨ ਕਰਨਗੇ ਅਤੇ ਖੇਤਰੀ ਸੱਭਿਆਚਾਰ ਤੇ ਉਦਯੋਗ ਨੂੰ ਹੁਲਾਰਾ ਦੇਣਗੇ।

ਪ੍ਰਧਾਨ ਮੰਤਰੀ ਸਿਲਚਰ ਵਿੱਚ

ਪ੍ਰਧਾਨ ਮੰਤਰੀ ਸ਼ਿਲੌਂਗ-ਸਿਲਚਰ ਕੌਰੀਡੋਰ ਦਾ ਭੂਮੀ ਪੂਜਨ ਕਰਨਗੇ, ਜੋ ਉੱਤਰ-ਪੂਰਬੀ ਭਾਰਤ ਦਾ ਪਹਿਲਾ ਐਕਸੈਸ-ਕੰਟਰੋਲਡ ਗ੍ਰੀਨਫੀਲਡ ਚਾਰ-ਮਾਰਗੀ ਹਾਈ-ਸਪੀਡ ਕੌਰੀਡੋਰ ਹੈ। ਤਕਰੀਬਨ 22,860 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣੇ 166 ਕਿਲੋਮੀਟਰ ਲੰਬੇ ਇਸ ਕੌਰੀਡੋਰ ਨਾਲ ਮੇਘਾਲਿਆ ਅਤੇ ਅਸਾਮ ਵਿਚਕਾਰ ਸੰਪਰਕ ਵਿੱਚ ਜ਼ਬਰਦਸਤ ਸੁਧਾਰ ਹੋਵੇਗਾ। ਇਸ ਪ੍ਰੋਜੈਕਟ ਨਾਲ ਗੁਹਾਟੀ ਅਤੇ ਸਿਲਚਰ ਵਿਚਕਾਰ ਦੂਰੀ ਘੱਟ ਹੋਵੇਗੀ ਅਤੇ ਸਫ਼ਰ ਦਾ ਸਮਾਂ 8.5 ਘੰਟੇ ਤੋਂ ਘਟ ਕੇ ਤਕਰੀਬਨ 5 ਘੰਟੇ ਰਹਿ ਜਾਵੇਗਾ, ਜਿਸ ਨਾਲ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਸਰਹੱਦ ਪਾਰਲੇ ਵਪਾਰ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਕੈਪੀਟਲ ਪੁਆਇੰਟ ਦੇ ਨੇੜੇ ਟਰੰਕ ਰੋਡ ਤੋਂ ਸਿਲਚਰ ਦੇ ਰੰਗੀਰਖਾਰੀ ਪੁਆਇੰਟ ਤੱਕ ਐੱਨਐੱਚ-306 'ਤੇ ਬਣਨ ਵਾਲੇ ਐਲੀਵੇਟਿਡ ਕੌਰੀਡੋਰ (ਪੜਾਅ-1) ਦਾ ਭੂਮੀ ਪੂਜਨ ਵੀ ਕਰਨਗੇ। ਇਸ ਪ੍ਰੋਜੈਕਟ ਨਾਲ ਸਿਲਚਰ ਦੀਆਂ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ 'ਤੇ ਆਵਾਜਾਈ ਘੱਟ ਹੋਵੇਗੀ, ਮਿਜ਼ੋਰਮ, ਤ੍ਰਿਪੁਰਾ ਅਤੇ ਮਨੀਪੁਰ ਵਰਗੇ ਗੁਆਂਢੀ ਰਾਜਾਂ ਨਾਲ ਸੰਪਰਕ ਬਿਹਤਰ ਹੋਵੇਗਾ ਅਤੇ ਬਰਾਕ ਘਾਟੀ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਰੀਮਗੰਜ ਜ਼ਿਲ੍ਹੇ ਦੇ ਪਥਾਰਕੰਡੀ ਵਿੱਚ ਇੱਕ ਨਵੇਂ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣਗੇ। ਇਹ ਸੰਸਥਾ ਅਸਾਮ ਵਿੱਚ ਖੇਤੀਬਾੜੀ ਸਿੱਖਿਆ ਅਤੇ ਖੋਜ ਦੇ ਈਕੋ-ਸਿਸਟਮ ਨੂੰ ਮਜ਼ਬੂਤ ਕਰੇਗੀ ਅਤੇ ਬਰਾਕ ਘਾਟੀ ਤੇ ਨੇੜਲੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਉੱਚ ਮਿਆਰੀ ਖੇਤੀਬਾੜੀ ਸਿੱਖਿਆ ਤੱਕ ਪਹੁੰਚ ਪ੍ਰਦਾਨ ਕਰੇਗੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi's ‘Dhurandhar’ Entry In Vadodara As ‘Aari Aari’ Plays During Arrival

Media Coverage

PM Modi's ‘Dhurandhar’ Entry In Vadodara As ‘Aari Aari’ Plays During Arrival
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting the value and transformative power of knowledge
September 09, 2026

The Prime Minister, Shri Narendra Modi, shared a Sanskrit Subhashitam highlighting that wisdom teaches the art of living in harmony with society. He said that knowledge imparts wisdom and prosperity, fills the heart with joy and enhances one’s dignity.

The Prime Minister shared a Sanskrit Subhashitam-

“उपदिशति लोकवृत्तं वितरति वित्तं विनोदयति चित्तम्।

उत्तम्भयति महत्त्वं विद्या हृद्या सुराजसेवेव॥”

The Subhashitam conveys that wisdom teaches the art of living in harmony with society. It grants knowledge and prosperity, fills the heart with joy, and raises one's dignity. Thus, wisdom is as precious as service to righteous governance, beloved by the heart, and a force that uplifts life.

The Prime Minister wrote on X;

“उपदिशति लोकवृत्तं वितरति वित्तं विनोदयति चित्तम्।

उत्तम्भयति महत्त्वं विद्या हृद्या सुराजसेवेव॥”