ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਨਵੰਬਰ ਨੂੰ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਦੇ ਪੁੱਟਾਪਾਰਥੀ ਵਿੱਚ ਸਵੇਰੇ ਲਗਭਗ 10 ਵਜੇ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਪਵਿੱਤਰ ਤੀਰਥ ਸਥਾਨ ਅਤੇ ਮਹਾਸਮਾਧੀ ‘ਤੇ ਜਾ ਕੇ ਮੱਥਾ ਟੇਕਣਗੇ ਅਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 10:30 ਵਜੇ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਵਿੱਚ ਹਿੱਸਾ ਲੈਣਗੇ। ਉਹ ਇਸ ਮੌਕੇ ‘ਤੇ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜੀਵਨ, ਸਿੱਖਿਆਵਾਂ ਅਤੇ ਸਥਾਈ ਵਿਰਾਸਤ ਨੂੰ ਸਮਰਪਿਤ ਯਾਦਗਾਰੀ ਸਿੱਕਾ ਅਤੇ ਡਾਕ ਟਿਕਟਾਂ ਦਾ ਇੱਕ ਸੈੱਟ ਜਾਰੀ ਕਰਨਗੇ। ਉਹ ਇਸ ਸਮਾਗਮ ਦੌਰਾਨ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਤਮਿਲਨਾਡੂ ਦੇ ਕੋਇੰਬਟੂਰ ਜਾਣਗੇ। ਉੱਥੇ ਉਹ ਲਗਭਗ 1:30 ਵਜੇ ਦਿਨ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਦਾ ਉਦਘਾਟਨ ਕਰਨਗੇ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇਸ਼ ਭਰ ਦੇ 9 ਕਰੋੜ ਕਿਸਾਨਾਂ ਨੂੰ ਸਹਾਇਤਾ ਲਈ ਪੀਐੱਮ - ਕਿਸਾਨ ਯੋਜਨਾ ਦੀ ₹18,000 ਕਰੋੜ ਤੋਂ ਵੱਧ ਰਕਮ ਦੀ 21ਵੀਂ ਕਿਸ਼ਤ ਜਾਰੀ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਉੱਥੇ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025, ਤਮਿਲਨਾਡੂ ਕੁਦਰਤੀ ਖੇਤੀ ਹਿਤਧਾਰਕ ਮੰਚ ਵੱਲੋਂ 19 ਤੋਂ 21 ਨਵੰਬਰ 2025 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਦਾ ਮੰਤਵ ਟਿਕਾਊ, ਵਾਤਾਵਰਣ-ਅਨੁਕੂਲ ਅਤੇ ਰਸਾਇਣ-ਮੁਕਤ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਭਾਰਤ ਦੇ ਖੇਤੀਬਾੜੀ ਭਵਿੱਖ ਲਈ ਇੱਕ ਵਿਹਾਰਕ, ਜਲਵਾਯੂ-ਅਨੁਕੂਲ ਅਤੇ ਆਰਥਿਕ ਤੌਰ 'ਤੇ ਟਿਕਾਊ ਮਾਡਲ ਵਜੋਂ ਕੁਦਰਤੀ ਅਤੇ ਮੁੜ-ਵਿਕਾਸ ਯੋਗ ਖੇਤੀ ਵੱਲ ਤਬਦੀਲੀ ਨੂੰ ਤੇਜ਼ ਕਰਨਾ ਹੈ।
ਇਹ ਸੰਮੇਲਨ ਕਿਸਾਨ ਉਤਪਾਦਕ ਅਦਾਰਿਆਂ (ਐੱਫਪੀਓ) ਅਤੇ ਪੇਂਡੂ ਉੱਦਮੀਆਂ ਲਈ ਮੰਡੀਆਂ ਨਾਲ ਸੰਪਰਕ ਬਣਾਉਣ 'ਤੇ ਵੀ ਕੇਂਦ੍ਰਿਤ ਹੋਵੇਗਾ। ਨਾਲ ਹੀ ਇਸ ਵਿੱਚ ਜੈਵਿਕ ਇਨਪੁਟਸ, ਖੇਤੀਬਾੜੀ-ਪ੍ਰੋਸੈਸਿੰਗ, ਵਾਤਾਵਰਣ-ਅਨੁਕੂਲ ਪੈਕੇਜਿੰਗ ਅਤੇ ਸਵਦੇਸ਼ੀ ਤਕਨੀਕਾਂ ਵਿੱਚ ਨਵੀਨਤਾਵਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਤਮਿਲਨਾਡੂ, ਪੁਡੂਚੇਰੀ, ਕੇਰਲ, ਤੇਲੰਗਾਨਾ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ 50,000 ਤੋਂ ਵੱਧ ਕਿਸਾਨ, ਕੁਦਰਤੀ ਖੇਤੀ ਪ੍ਰੈਕਟੀਸ਼ਨਰ, ਵਿਗਿਆਨੀ, ਜੈਵਿਕ ਇਨਪੁਟ ਸਪਲਾਇਰ, ਵਿਕਰੇਤਾ ਅਤੇ ਹਿਤਧਾਰਕ ਹਿੱਸਾ ਲੈਣਗੇ।
I look forward to being among my sisters and brothers of Andhra Pradesh tomorrow, 19th November to participate in the birth centenary celebrations of Sri Sathya Sai Baba in Puttaparthi. His life and efforts towards community service and the spiritual awakening of society remain a… pic.twitter.com/NC1V0KBmMz
— Narendra Modi (@narendramodi) November 18, 2025
In the afternoon tomorrow, 19th November, I will be in Coimbatore, Tamil Nadu to take part in the South India Natural Farming Summit. The Summit brings together many farmers, researchers and innovators working in this field. The emphasis on sustainable, eco-friendly and… pic.twitter.com/9jI2jOCxGo
— Narendra Modi (@narendramodi) November 18, 2025
రేపు, నవంబర్ 19న పుట్టపర్తిలో జరిగే శ్రీ సత్యసాయి బాబా శత జయంతి ఉత్సవాల్లో పాల్గొనడానికి ఆంధ్రప్రదేశ్లోని నా సోదర సోదరీమణులలో ఒకరిగా ఉండటానికి ఎదురుచూస్తున్నాను. సమాజ సేవ, ఆధ్యాత్మిక మేల్కొలుపు కోసం ఆయన జీవితం, చేసిన ప్రయత్నాలు తరతరాలకు మార్గదర్శకంగా ఉంటాయి. ఆయనతో… pic.twitter.com/wCycNz5S14
— Narendra Modi (@narendramodi) November 18, 2025
தென்னிந்திய இயற்கை வேளாண் மாநாட்டில் பங்கேற்பதற்காக நாளை, நவம்பர் 19 மதியம், கோயம்புத்தூர் செல்கிறேன். ஏராளமான விவசாயிகள், ஆராய்ச்சியாளர்கள் மற்றும் இந்தத் துறையுடன் தொடர்புடைய புதிய கண்டுபிடிப்பாளர்கள் மாநாட்டில் கலந்து கொள்வார்கள். நிலையான, சுற்றுச்சூழலுக்கு உகந்த, ரசாயன… pic.twitter.com/qbKIKcrxj5
— Narendra Modi (@narendramodi) November 18, 2025


