ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ 11 ਅਗਸਤ, 2024 ਨੂੰ ਸੁਬ੍ਹਾ 11 ਵਜੇ ਨਵੀਂ ਦਿੱਲੀ ਸਥਿਤ ਇੰਡੀਆ ਐਗਰੀਕਲਚਰ ਰਿਸਰਚ ਇੰਸਟੀਟਿਊਟ ਵਿੱਚ ਉੱਚ ਉਪਜ ਦੇਣ ਵਾਲੀਆਂ, ਜਲਵਾਯੂ ਅਨੁਕੂਲ ਅਤੇ ਬਾਇਓਫੋਰਟਿਫਾਇਡ ਫਸਲਾਂ ਦੀਆਂ 109 ਕਿਸਮਾਂ ਜਾਰੀ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਗੱਲਬਾਤ ਭੀ ਕਰਨਗੇ।

 

ਪ੍ਰਧਾਨ ਮੰਤਰੀ 61 ਫਸਲਾਂ ਦੀਆਂ 109 ਕਿਸਮਾਂ ਨੂੰ ਜਾਰੀ ਕਰਨਗੇ, ਜਿਨ੍ਹਾਂ ਵਿੱਚ 34 ਖੇਤੀ ਦੀਆਂ ਫਸਲਾਂ ਅਤੇ 27 ਬਾਗਬਾਨੀ ਫਸਲਾਂ ਸ਼ਾਮਲ ਹੋਣਗੀਆਂ। ਖੇਤੀ ਦੀਆਂ ਫਸਲਾਂ ਵਿੱਚ ਮੋਟੇ ਅਨਾਜ, ਚਾਰਾ ਫਸਲਾਂ, ਤੇਲ ਬੀਜ, ਦਾਲ਼ਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ ਸੰਭਾਵਿਤ ਫਸਲਾਂ ਸਹਿਤ ਵਿਭਿੰਨ ਅਨਾਜਾਂ ਦੇ ਬੀਜ ਜਾਰੀ ਕੀਤੇ ਜਾਣਗੇ। ਬਾਗਬਾਨੀ ਫਸਲਾਂ ਵਿੱਚ ਫਲਾਂ, ਸਬਜ਼ੀਆਂ, ਬਾਗਾਨ ਫਸਲਾਂ(plantation crops), ਕੰਦ ਫਸਲਾਂ (tuber crops), ਮਸਾਲਿਆਂ, ਫੁੱਲਾਂ ਅਤੇ ਔਸ਼ਧਿਕ ਫਸਲਾਂ ਦੀਆਂ ਵਿਭਿੰਨ ਕਿਸਮਾਂ ਜਾਰੀ ਕੀਤੀਆਂ ਜਾਣਗੀਆਂ।

 

 ਪ੍ਰਧਾਨ ਮੰਤਰੀ ਨੇ ਸਦਾ ਟਿਕਾਊ ਖੇਤੀ (sustainable farming) ਅਤੇ ਜਲਵਾਯੂ ਅਨੁਕੂਲ ਪੱਧਤੀਆਂ ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਹੈ। ਉਨ੍ਹਾਂ ਨੇ ਭਾਰਤ ਨੂੰ ਕੁਪੋਸ਼ਣ ਮੁਕਤ ਬਣਾਉਣ ਦੇ ਲਈ ਮਿਡ-ਡੇ ਮੀਲ, ਆਂਗਣਵਾੜੀ (Mid-Day Meal, Anganwadi) ਆਦਿ ਕਈ ਸਰਕਾਰੀ ਪ੍ਰੋਗਰਾਮਾਂ ਨਾਲ ਜੋੜ ਕੇ ਫਸਲਾਂ ਦੀਆਂ ਬਾਇਓਫੋਰਟਿਫਾਇਡ ਕਿਸਮਾਂ ਨੂੰ ਪ੍ਰੋਤਸਾਹਨ ਦੇਣ ‘ਤੇ ਭੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਉਠਾਏ ਗਏ ਇਨ੍ਹਾਂ ਕਦਮਾਂ ਨਾਲ ਕਿਸਾਨਾਂ ਦੀ ਅੱਛੀ ਆਮਦਨ ਸੁਨਿਸ਼ਚਿਤ ਹੋਵੇਗੀ ਅਤੇ ਉਨ੍ਹਾਂ ਦੇ ਲਈ ਉੱਦਮਤਾ ਦੇ ਨਵੇਂ ਅਵਸਰ ਪ੍ਰਾਪਤ ਹੋਣਗੇ। ਉੱਚ ਉਪਜ ਵਾਲੀਆਂ 109 ਕਿਸਮਾਂ ਨੂੰ ਜਾਰੀ ਕਰਨ ਦਾ ਇਹ ਕਦਮ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India accelerates ‘semiconductor drive’ with Rs 1.64 lakh crore investment plan

Media Coverage

India accelerates ‘semiconductor drive’ with Rs 1.64 lakh crore investment plan
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam emphasizing on respecting the diverse cultures of the world
June 29, 2026

The Prime Minister, Shri Narendra Modi, shared a Sanskrit Subhashitam:

“देशाचारान् समयाञ्जातिधर्मान् बुभूषते यस्तु परावरज्ञः।

स तत्र तत्राधिगतः सदैव महाजनस्याधिपत्यं करोति॥"

The Subhashitam emphasizes that respecting the diverse cultures of the world fosters a sense of trust and cooperation among people, and strengthens mutual understanding and brotherhood.

The Prime Minister wrote on X;

दुनिया की अलग-अलग संस्कृतियों का सम्मान करने से लोगों के बीच विश्वास और सहयोग की भावना बढ़ती है। इससे आपसी समझ और भाईचारा और मजबूत होता है।

देशाचारान् समयाञ्जातिधर्मान् बुभूषते यस्तु परावरज्ञः।

स तत्र तत्राधिगतः सदैव महाजनस्याधिपत्यं करोति॥