ਆਤਮਨਿਰਭਰ ਅਤੇ ਇਨੋਵੇਸ਼ਨ ਅਧਾਰਿਤ ਭਾਰਤ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਰੂਪ ਕਨਕਲੇਵ ਵਿੱਚ ਇਨੋਵੇਸ਼ਨ ਅਧਾਰਿਤ ਪ੍ਰਮੁੱਖ ਪ੍ਰੋਜੈਕਟਾਂ ‘ਤੇ ਪਹਿਲ ਸ਼ੁਰੂ ਕੀਤੀ ਜਾਵੇਗੀ
ਕਨਕਲੇਵ ਦਾ ਉਦੇਸ਼ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਵਿੱਚ ਵਿਆਪਕ ਪੱਧਰ ‘ਤੇ ਨਿਜੀ ਨਿਵੇਸ਼ ਨੂੰ ਹੁਲਾਰਾ ਦੇਣਾ ਹੈ
ਕਨਕਲੇਵ ਵਿੱਚ ਡੀਪ ਟੈੱਕ ਸਟਾਰਟਅੱਪ ਸ਼ੋਅਕੇਸ ਵਿੱਚ ਦੁਨੀਆ ਭਰ ਤੋਂ ਅਤਿਅਧਿਕ ਇਨੋਵੇਸ਼ਨ ਪ੍ਰਦਰਸ਼ਿਤ ਕੀਤੇ ਜਾਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਪ੍ਰੈਲ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਯੁਗਮ ਕਨਕਲੇਵ ਵਿੱਚ ਹਿੱਸਾ ਲੈਣਗੇ ਅਤੇ ਇਸ ਨੂੰ ਸੰਬੋਧਨ ਕਰਨਗੇ।

ਯੁਗਮ (ਸੰਸਕ੍ਰਿਤ ਵਿੱਚ ਅਰਥ ਹੈ ‘ਸੰਗਮ’) ਆਪਣੀ ਤਰ੍ਹਾਂ ਦਾ ਪਹਿਲਾ ਅਹਿਮ ਨੀਤੀਗਤ ਸੰਮੇਲਨ ਹੈ ਜਿਸ ਵਿੱਚ ਸਰਕਾਰ, ਅਕਾਦਮਿਕ ਖੇਤਰ, ਉਦਯੋਗ ਜਗਤ ਅਤੇ ਇਨੋਵੇਸ਼ਨ ਈਕੋਸਿਸਟਮ ਨਾਲ ਸਬੰਧਿਤ ਦਿੱਗਜ ਸ਼ਾਮਲ ਹੋਣਗੇ। ਵਾਧਵਾਨੀ ਫਾਊਂਡੇਸ਼ਨ ਅਤੇ ਸਰਕਾਰ ਦੇ ਪ੍ਰਤਿਸ਼ਠਾਨਾਂ ਦੇ ਸੰਯੁਕਤ ਨਿਵੇਸ਼ ਨਾਲ ਲਗਭਗ 1,400 ਕਰੋੜ ਰੁਪਏ ਦੇ ਸਹਿਯੋਗੀ ਪ੍ਰੋਜੈਕਟ ਰਾਹੀਂ ਸੰਚਾਲਿਤ ਇਹ ਕਨਕਲੇਵ ਭਾਰਤ ਦੀ ਇਨੋਵੇਸ਼ਨ ਯਾਤਰਾ ਵਿੱਚ ਵਰਣਨਯੋਗ ਭੂਮਿਕਾ ਨਿਭਾਏਗਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਆਤਮਨਿਰਭਰ ਅਤੇ ਇਨੋਵੇਸ਼ਨ ਅਧਾਰਿਤ ਅਗਵਾਈ ਵਾਲੇ ਭਾਰਤ ਦੇ ਵਿਜ਼ਨ ਦੇ ਅਨੁਰੂਪ ਕਨਕਲੇਵ ਵਿੱਚ ਕਈ ਪ੍ਰਮੁੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਨ੍ਹਾਂ ਵਿੱਚ ਆਈਆਈਟੀ ਕਾਨਪੁਰ (ਏਆਈ ਅਤੇ ਇੰਟੈਲੀਜੈਂਟ ਸਿਸਟਮ) ਅਤੇ ਆਈਆਈਟੀ ਬੌਂਬੇ (ਬਾਇਓਸਾਇੰਸਿਜ਼, ਬਾਇਓਟੈਕਨੋਲੋਜੀ, ਹੈਲਥ ਅਤੇ ਮੈਡੀਸਨ) ਵਿੱਚ  ਸੁਪਰਹੱਬ ਸਥਾਪਿਤ ਕਰਨਾ ਸ਼ਾਮਲ ਹਨ। ਖੋਜ ਵਪਾਰੀਕਰਣ ਨੂੰ ਹੁਲਾਰਾ ਦੇਣ ਲਈ ਟੌਪ ਸੋਧ ਸੰਸਥਾਨਾਂ ਵਿੱਚ ਵਾਧਵਾਨੀ ਇਨੋਵੇਸ਼ਨ ਨੈੱਟਵਰਕ (ਡਬਲਿਊਆਈਐੱਨ) ਕੇਂਦਰ ਅਤੇ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (ਏਐੱਨਆਰਐੱਫ) ਨਾਲ ਸਾਂਝੇਦਾਰੀ ਵੀ ਸ਼ਾਮਲ ਹੈ।

ਕਨਕਲੇਵ ਵਿੱਚ ਅਧਿਕਾਰੀਆਂ, ਉਦਯੋਗ ਜਗਤ ਦੇ ਸ਼ਿਖਰ ਦੇ ਦਿੱਗਜ਼ਾਂ ਅਤੇ ਅਕਾਦਮਿਕ ਲੀਡਰਸ ਦੀ ਭਾਈਵਾਲੀ ਵਿੱਚ ਉੱਚ ਪੱਧਰੀ ਗੋਲਮੇਜ਼ ਬੈਠਕਾਂ ਅਤੇ ਪੈਨਲ ਚਰਚਾਵਾਂ, ਖੋਜ ਨੂੰ ਵਰਤੋਂ ਵਿੱਚ ਲਿਆਉਣ ਦੀ ਤੁਰੰਤ ਸਮਰੱਥਾ ‘ਤੇ ਕਾਰਜਸ਼ੀਲਤਾ ਮੁਖੀ ਸੰਵਾਦ ਸੈਸ਼ਨ ਆਯੋਜਿਤ ਕੀਤੇ ਜਾਣਗੇ। ਡੀਪ ਟੈੱਕ ਸਟਾਰਟਅੱਪ ਸ਼ੋਅਕੇਸ ਵਿੱਚ ਦੇਸ਼ ਭਰ ਤੋਂ ਅਤਿਆਧੁਨਿਕ ਇਨੋਵੇਸ਼ਨ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਸਹਿਯੋਗ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਨੈੱਟਵਰਕਿੰਗ ਦੇ ਅਵਸਰ ਵੀ ਕਨਕਲੇਵ ਵਿੱਚ ਮਿਲਣਗੇ।

ਕਨਕਲੇਵ ਦਾ ਉਦੇਸ਼ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਵਿੱਚ ਵਿਆਪਕ ਨਿਜੀ ਨਿਵੇਸ਼ ਨੂੰ ਉਤਪ੍ਰੇਰਿਤ ਕਰਨਾ ਉੱਨਤ ਤਕਨੀਕ ਵਿੱਚ ਖੋਜ ਤੋਂ ਲੈ ਕੇ ਇਸ ਦੇ ਵਪਾਰੀਕਰਣ ਤੱਕ ਵਿੱਚ ਤੇਜ਼ੀ ਲਿਆਉਣਾ; ਸਿੱਖਿਆ, ਉਦਯੋਗ ਜਗਤ ਅਤੇ ਸਰਕਾਰ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ; ਏਐੱਨਆਰਐੱਫ (ANRF) ਅਤੇ ਏਆਈਸੀਟੀਈ (AICTE) ਜਿਹੀਆਂ ਰਾਸ਼ਟਰੀ ਪਹਿਲਕਦਮੀਆਂ ਨੂੰ ਅੱਗੇ ਵਧਾਉਣਾ; ਸੰਸਥਾਨਾਂ ਵਿੱਚ ਇਨੋਵੇਸ਼ਨ ਦੀ ਪਹੁੰਚ ਨੂੰ ਵਿਆਪਕ ਬਣਾਉਣਾ ਅਤੇ ਵਿਕਸਿਤ ਭਾਰਤ @2047 ਦੀ ਦਿਸ਼ਾ ਵਿੱਚ ਨੈਸ਼ਨਲ ਇਨੋਵੇਸ਼ਨ ਅਲਾਇਨਮੈਂਟ ਨੂੰ ਹੁਲਾਰਾ ਦੇਣਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Second consignment of 37.5 tonnes HADR aid reaches flood-hit Nepal; India sends 47.5 tonnes of relief material in total

Media Coverage

Second consignment of 37.5 tonnes HADR aid reaches flood-hit Nepal; India sends 47.5 tonnes of relief material in total
NM on the go

Nm on the go

Always be the first to hear from the PM. Get the App Now!
...
Prime Minister pays homage to Mahatma Ayyankali on his birth anniversary
August 28, 2026

The Prime Minister, Shri Narendra Modi, has paid homage to Mahatma Ayyankali on his birth anniversary, today. Shri Modi remembered Mahatma Ayyankali as a great pioneer of social justice, who dedicated his life to the empowerment and welfare of the marginalised. The Prime Minister highlighted his efforts to secure educational opportunities for the marginalised, improve the lives of agricultural workers and serve the poor.

The Prime Minister posted on X:

Paying homage to Mahatma Ayyankali on his birth anniversary!

He is remembered as a great pioneer of social justice. His efforts to secure educational opportunities for the marginalised, improve the lives of agricultural workers and serve the poor remain very inspiring. His life gives strength to all those working for social empowerment.