42 ਵਰ੍ਹਿਆਂ ਦੇ ਅੰਤਰਾਲ ਦੇ ਬਾਅਦ ਭਾਰਤ ਵਿੱਚ ਆਯੋਜਿਤ ਕੀਤੀ ਜਾ ਰਹੀ ਆਈਏਟੀਏ ਏਜੀਐੱਮ (IATA AGM)
ਪ੍ਰਧਾਨ ਮੰਤਰੀ ਗਲੋਬਲ ਏਵੀਏਸ਼ਨ ਸੀਈਓਜ਼ (Global Aviation CEOs) ਨੂੰ ਸੰਬੋਧਨ ਕਰਨਗੇ

ਵਿਸ਼ਵ-ਪੱਧਰੀ ਹਵਾਈ ਬਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਜੂਨ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ਾਮ ਲਗਭਗ 5 ਵਜੇ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਸਲਾਨਾ ਜਨਰਲ ਮੀਟਿੰਗ (ਏਜੀਐੱਮ-AGM) ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਭੀ ਕਰਨਗੇ।

ਆਈਏਟੀਏ (IATA) ਦੀ 81ਵੀਂ ਸਲਾਨਾ ਜਨਰਲ ਮੀਟਿੰਗ ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) 1 ਤੋਂ 3 ਜੂਨ ਤੱਕ ਆਯੋਜਿਤ ਕੀਤੇ ਜਾਣਗੇ। ਭਾਰਤ ਵਿੱਚ ਪਿਛਲੀ ਸਲਾਨਾ ਜਨਰਲ ਮੀਟਿੰਗ 42 ਸਾਲ ਪਹਿਲੇ 1983 ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਟੌਪ ਗਲੋਬਲ  ਏਵੀਏਸ਼ਨ ਇੰਡਸਟ੍ਰੀ ਦੇ ਪ੍ਰਤੀਨਿਧੀਆਂ, ਸਰਕਾਰੀ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਪ੍ਰਤੀਨਿਧੀਆਂ ਸਹਿਤ 1,600 ਤੋਂ ਅਧਿਕ ਪ੍ਰਤੀਭਾਗੀ ਸ਼ਾਮਲ ਸਨ।

ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) ਏਵੀਏਸ਼ਨ ਇੰਡਸਟ੍ਰੀ ਦੇ ਸਾਹਮਣੇ ਆਉਣ ਵਾਲੇ ਪ੍ਰਮੁੱਖ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਨ੍ਹਾਂ ਵਿੱਚ ਏਅਰਲਾਇਨ ਇੰਡਸਟ੍ਰੀ ਦੀ ਅਰਥਵਿਵਸਥਾ, ਹਵਾਈ ਸੰਪਰਕ, ਊਰਜਾ ਸੁਰੱਖਿਆ, ਟਿਕਾਊ ਹਵਾਬਾਜ਼ੀ ਈਂਧਣ ਉਤਪਾਦਨ, ਵਿੱਤਪੋਸ਼ਣ ਡੀਕਾਰਬੋਨਾਇਜ਼ੇਸ਼ਨ, ਇਨੋਵੇਸ਼ਨ ਆਦਿ ਸ਼ਾਮਲ ਹਨ। ਦੁਨੀਆ ਭਰ ਦੇ ਹਵਾਬਾਜ਼ੀ ਪ੍ਰਤੀਨਿਧੀ ਅਤੇ ਮੀਡੀਆ ਪ੍ਰਤੀਨਿਧੀ  ਹਵਾਬਾਜ਼ੀ ਪਰਿਦ੍ਰਿਸ਼ (ਏਵੀਏਸ਼ਨ ਲੈਂਡਸਕੇਪ- aviation landscape) ਵਿੱਚ ਭਾਰਤ ਦੇ ਜ਼ਿਕਰਯੋਗ ਪਰਿਵਰਤਨ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਦੇ ਯੋਗਦਾਨ ਦੇ ਭੀ ਸਾਖੀ ਬਣਨਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Teachers: The artists of education

Media Coverage

Teachers: The artists of education
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਸਤੰਬਰ 2026
September 07, 2026

Vasudhaiva Kutumbakam in Action: Tech Hub, Border Villages, Global Leadership by PM Modi