ਇਹ ਯੋਜਨਾ ਪਰੰਪਰਾਗਤ ਸ਼ਿਲਪ ਵਿੱਚ ਲਗੇ ਲੋਕਾਂ ਨੂੰ ਸਹਾਇਤਾ ਅਤੇ ਕੌਸ਼ਲ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਿਤ ਹੈ
ਪੀਐੱਮ ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਕੀਤਾ ਜਾਵੇਗਾ’
ਪੀਐੱਮ ਵਿਸ਼ਵਕਰਮਾ ਦਾ ਵਿਆਪਕ ਦਾਇਰਾ – ਇਸ ਵਿੱਚ 18 ਸ਼ਿਲਪਾਂ ਨੂੰ ਸ਼ਾਮਲ ਕੀਤਾ ਜਾਵੇਗਾ
ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਪਹਿਚਾਣ ਪੱਤਰ ਦੇ ਜ਼ਰੀਏ ਵਿਸ਼ਵਕਰਮਾਵਾਂ ਨੂੰ ਮਾਨਤਾ ਪ੍ਰਦਾਨ ਕੀਤੀ ਜਾਵੇਗੀ
ਵਿਸ਼ਵਕਰਮਾਵਾਂ ਨੂੰ ਸਕਿੱਲ ਅੱਪਗ੍ਰੇਡੇਸ਼ਨ ਦੇ ਲਈ ਰਿਣ ਸਹਾਇਤਾ ਅਤੇ ਟ੍ਰੇਨਿੰਗ ਭੀ ਦਿੱਤੀ ਜਾਵੇਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵਕਰਮਾ ਜਯੰਤੀ ਦੇ ਅਵਸਰ ’ਤੇ 17 ਸਤੰਬਰ, 2023 ਨੂੰ ਸਵੇਰੇ ਲਗਭਗ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਸਥਿਤ ਇੰਡੀਆ ਇੰਟਰਨੈਸ਼ਨਲ ਕਨਵੈਂਸ਼ਨ ਐਂਡ ਐਕਸਪੋ ਸੈਂਟਰ ’ਤੇ “ਪੀਐੱਮ ਵਿਸ਼ਵਕਰਮਾ” ਨਾਮ ਤੋਂ ਇੱਕ ਨਵੀਂ ਯੋਜਨਾ ਲਾਂਚ ਕਰਨਗੇ।

 ਪ੍ਰਧਾਨ ਮੰਤਰੀ ਦਾ ਪਰੰਪਰਾਗਤ ਸ਼ਿਲਪ ਵਿੱਚ ਲਗੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ’ਤੇ ਨਿਰੰਤਰ ਧਿਆਨ ਕੇਂਦ੍ਰਿਤ ਰਿਹਾ ਹੈ। ਇਹ ਫੋਕਸ ਨਾ ਕੇਵਲ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਆਰਥਿਕ ਰੂਪ ਨਾਲ ਸਹਾਇਤਾ ਪ੍ਰਦਾਨ ਕਰਨ ਬਲਕਿ ਸਥਾਨਕ ਉਤਪਾਦਾਂ, ਕਲਾ ਅਤੇ ਸ਼ਿਲਪ ਦੇ ਜ਼ਰੀਏ ਸਦੀਆਂ ਪੁਰਾਣੀ ਪਰੰਪਰਾ, ਸੱਭਿਆਚਾਰ ਅਤੇ ਵਿਵਿਧ ਵਿਰਾਸਤ ਨੂੰ ਜੀਵਤ ਅਤੇ ਸਮ੍ਰਿੱਧ ਬਣਾਈ ਰੱਖਣ ਦੀ ਇੱਛਾ ਤੋਂ ਭੀ ਪ੍ਰੇਰਿਤ ਹੈ।

ਪੀਐੱਮ ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ, ਬਾਇਓਮੀਟ੍ਰਿਕ ਅਧਾਰਿਤ ਪੀਐੱਮ ਵਿਸ਼ਵਕਰਮਾ ਪੋਰਟਲ ਦਾ ਉਪਯੋਗ ਕਰਕੇ ਕੌਮਨ ਸਰਵਿਸ ਸੈਂਟਰ ਦੇ ਜ਼ਰੀਏ ਵਿਸ਼ਵਕਰਮਾ ਦੀ ਫ੍ਰੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਪਹਿਚਾਣ-ਪੱਤਰ, ਮੂਲਭੂਤ ਅਤੇ ਅਡਵਾਂਸ ਟ੍ਰੇਨਿੰਗ ਨਾਲ ਜੁੜੇ ਸਕਿੱਲ ਅੱਪਗ੍ਰੇਡੇਸ਼ਨ, 15,000 ਰੁਪਏ ਦਾ ਟੂਲਕਿਟ ਪ੍ਰੋਤਸਾਹਨ, 5 ਪ੍ਰਤੀਸ਼ਤ ਦੀ ਰਿਆਇਤੀ ਵਿਆਜ ਦਰ ’ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਤੱਕ ਕੋਲੈਟਰਲ ਫ੍ਰ ਕ੍ਰੈਡਿਟ ਸਹਾਇਤਾ, ਡਿਜੀਟਲ ਲੈਣ-ਦੇਣ ਦੇ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਦੇ ਜ਼ਰੀਏ ਮਾਨਤਾ ਪ੍ਰਦਾਨ ਕੀਤੀ ਜਾਵੇਗੀ।

ਇਹ ਯੋਜਨਾ ਦਾ ਉਦੇਸ਼ ਗੁਰੂ-ਵਿਸ਼ਾ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਵਿਸ਼ਵਕਰਮਾਂ ਦੁਆਰਾ ਪਰੰਪਰਾਗਤ ਕੌਸ਼ਲ ਦੇ ਪਰਿਵਾਰ-ਅਧਾਰਿਤ ਪ੍ਰਥਾ ਨੂੰ ਮਜ਼ਬੂਤ ਬਣਾਉਣਾ ਅਤੇ ਪੋਸ਼ਿਤ ਕਰਨਾ ਹੈ। ਪੀਐੱਮ ਵਿਸ਼ਵਕਰਮਾ ਦਾ ਮੁੱਖ ਫੋਕਸ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹ ਘਰੇਲੂ ਅਤੇ ਗਲੋਬਲ ਵੈਲਿਊ ਚੇਨਸ ਦੇ ਨਾਲ ਏਕੀਕ੍ਰਿਤ ਹੋਣ।

ਇਹ ਯੋਜਨਾ ਪੂਰੇ ਭਾਰਤ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪੀਐੱਮ ਵਿਸ਼ਵਕਰਮਾ ਦੇ ਤਹਿਤ 18 ਪਰੰਪਰਾਗਤ ਸ਼ਿਲਪਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਵਿੱਚ (i) ਤਰਖਾਣ; (ii) ਕਿਸ਼ਤੀ ਬਣਾਉਣ ਵਾਲੇ; (iii) ਹਥਿਆਰਸਾਜ; (iv) ਲੁਹਾਰ; (v) ਹਥੌੜਾ ਅਤੇ ਟੂਲ ਕਿੱਟ ਨਿਰਮਾਤਾ; (vi) ਤਾਲਾ ਬਣਾਉਣ ਵਾਲਾ; (vii) ਸੁਨਿਆਰ; (viii) ਕੁਮਹਾਰ; (ix) ਮੂਰਤੀਕਾਰ, ਪੱਥਰ ਤੋੜਨ ਵਾਲਾ; (x) ਮੋਚੀ (ਜੁੱਤਾ/ਜੁੱਤਾ ਕਾਰੀਗਰ); (xi) ਰਾਜਮਿਸਤਰੀ; (xii) ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ/ਕੌਇਰ ਬੁਣਕਰ; (xiii) ਗੁੱਡੀਆਂ ਅਤੇ ਖਿਡੌਣੇ ਨਿਰਮਾਤਾ (ਪਰੰਪਰਾਗਤ); (xiv) ਨਾਈ; (xv) ਮਾਲਾ ਬਣਾਉਣ ਵਾਲਾ; (xvi) ਧੋਬੀ; (xvii) ਦਰਜੀ; ਅਤੇ (xviii) ਮੱਛੀ ਪਕੜਨ ਦਾ ਜਾਲ ਬਣਾਉਣ ਵਾਲਾ ਸ਼ਾਮਲ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
BrahMos and beyond: How UP is becoming India’s defence capital

Media Coverage

BrahMos and beyond: How UP is becoming India’s defence capital
NM on the go

Nm on the go

Always be the first to hear from the PM. Get the App Now!
...
PM Modi shares Sanskrit Subhashitam emphasising the importance of Farmers
December 23, 2025

The Prime Minister, Shri Narendra Modi, shared a Sanskrit Subhashitam-

“सुवर्ण-रौप्य-माणिक्य-वसनैरपि पूरिताः।

तथापि प्रार्थयन्त्येव कृषकान् भक्ततृष्णया।।”

The Subhashitam conveys that even when possessing gold, silver, rubies, and fine clothes, people still have to depend on farmers for food.

The Prime Minister wrote on X;

“सुवर्ण-रौप्य-माणिक्य-वसनैरपि पूरिताः।

तथापि प्रार्थयन्त्येव कृषकान् भक्ततृष्णया।।"