ਕਨਕਲੇਵ ਵਿੱਚ ਦੇਸ਼ ਭਰ ਦੇ ਸਿਵਲ ਸਰਵਿਸਜ਼ ਟ੍ਰੇਨਿੰਗ ਇੰਸਟੀਟਿਊਟਸ ਦੇ ਪ੍ਰਤੀਨਿਧੀ ਹਿੱਸਾ ਲੈਣਗੇ
ਇਹ ਕਨਕਲੇਵ, ਦੇਸ਼ ਭਰ ਵਿੱਚ ਟ੍ਰੇਨਿੰਗ ਇੰਸਟੀਟਿਊਟਸ ਦੇ ਦਰਮਿਆਨ ਆਪਸੀ ਸਹਿਯੋਗ ਨੂੰ ਹੁਲਾਰਾ ਦੇਵੇਗਾ ਅਤੇ ਸਿਵਲ ਸਰਵੈਂਟਸ ਦੇ ਲਈ ਟ੍ਰੇਨਿੰਗ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਜੂਨ, 2023 ਨੂੰ ਸਵੇਰੇ 10:30 ਵਜੇ ਇੰਟਰਨੈਸ਼ਨਲ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਪ੍ਰਗਤੀ ਮੈਦਾਨ,  ਨਵੀਂ ਦਿੱਲੀ ਵਿੱਚ ਪਹਿਲੇ ਨੈਸ਼ਨਲ ਟ੍ਰੇਨਿੰਗ ਕਨਕਲੇਵ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ ।

ਪ੍ਰਧਾਨ ਮੰਤਰੀ , ਸਿਵਲ ਸਰਵਿਸਿਜ਼ ਦੇ ਸਮਰੱਥਾ ਨਿਰਮਾਣ ਦੇ ਜ਼ਰੀਏ,  ਦੇਸ਼ ਵਿੱਚ ਸ਼ਾਸਨ ਪ੍ਰਕਿਰਿਆ ਅਤੇ ਨੀਤੀ ਲਾਗੂਕਰਨ ਵਿੱਚ ਸੁਧਾਰ ਦੇ ਸਮਰਥਕ ਰਹੇ ਹਨ। ਇਸ ਵਿਜ਼ਨ  ਦੇ ਮਾਰਗਦਰਸ਼ਨ ਵਿੱਚ,  ਨੈਸ਼ਨਲ ਪ੍ਰੋਗਰਾਮ ਫੌਰ ਸਿਵਲ ਸਰਵਿਸਿਜ਼ ਕਪੈਸਿਟੀ ਬਿਲਡਿੰਗ (ਐੱਨਪੀਸੀਐੱਸਸੀਬੀ)- ਮਿਸ਼ਨ ਕਰਮਯੋਗੀ ਦੀ ਸ਼ੁਰੂਆਤ ਕੀਤੀ ਗਈ,  ਤਾਕਿ ਸਹੀ ਦ੍ਰਿਸ਼ਟੀਕੋਣ,  ਕੌਸ਼ਲ ਅਤੇ ਗਿਆਨ ਦੇ ਨਾਲ,  ਭਵਿੱਖ ਦੀਆਂ ਜ਼ਰੂਰਤਾਂ  ਦੇ ਅਨੁਰੂਪ ਸਿਵਲ ਸਰਵਿਸ ਤਿਆਰ ਕੀਤੀ ਜਾ ਸਕੇ ।  ਇਹ ਕਨਕਲੇਵ ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

ਦੇਸ਼ ਭਰ ਵਿੱਚ ਸਿਵਲ ਸਰਵਿਸਿਜ਼ ਟ੍ਰੇਨਿੰਗ ਇੰਸਟੀਟਿਊਟਸ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਸਿਵਲ ਸਰਵੈਂਟਸ ਦੇ ਲਈ ਟ੍ਰੇਨਿੰਗ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ,  ਸਮਰੱਥਾ ਨਿਰਮਾਣ ਕਮਿਸ਼ਨ ਦੁਆਰਾ ਨੈਸ਼ਨਲ ਟ੍ਰੇਨਿੰਗ ਕਨਕਲੇਵ ਦਾ ਆਯੋਜਨ ਕੀਤਾ ਜਾ ਰਿਹਾ ਹੈ ।

ਕਨਕਲੇਵ ਵਿੱਚ ਸੈਂਟਰਲ ਟ੍ਰੇਨਿੰਗ ਇੰਸਟੀਟਿਊਟਸ,  ਸਟੇਟ ਐਡਮਿਨਿਸਟ੍ਰੇਟਿਵ ਟ੍ਰੇਨਿੰਗ ਇੰਸਟੀਟਿਊਟਸ,  ਰੀਜਨਲ ਅਤੇ ਜ਼ੋਨਲ ਟ੍ਰੇਨਿੰਗ ਇੰਸਟੀਟਿਊਟਸ ਅਤੇ ਰਿਸਚਰ ਇੰਸਟੀਟਿਊਟਸ ਸਹਿਤ ਟ੍ਰੇਨਿੰਗ ਇੰਸਟੀਟਿਊਟਸ  ਦੇ 1500 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈਣਗੇ।  ਸਲਾਹ-ਮਸ਼ਵਰੇ ਵਿੱਚ ਕੇਂਦਰ ਸਰਕਾਰ ਦੇ ਵਿਭਾਗਾਂ ,  ਰਾਜ ਸਰਕਾਰਾਂ,  ਸਥਾਨਕ ਸਰਕਾਰਾਂ  ਦੇ ਸਿਵਲ ਸਰਵੈਂਟਸ  ਦੇ ਨਾਲ - ਨਾਲ ਪ੍ਰਾਈਵੇਟ ਸੈਕਟਰ  ਦੇ ਮਾਹਰ ਵੀ ਹਿੱਸਾ ਲੈਣਗੇ ।

ਇਹ ਸਭਾ ਵਿਚਾਰਾਂ  ਦੇ ਅਦਾਨ - ਪ੍ਰਦਾਨ ਨੂੰ ਹੁਲਾਰਾ ਦੇਵੇਗੀ,  ਦਰਪੇਸ਼ ਚੁਣੌਤੀਆਂ ਅਤੇ ਉਪਲਬਧ ਅਵਸਰਾਂ ਦੀ ਪਹਿਚਾਣ ਕਰੇਗੀ ਅਤੇ ਸਮਰੱਥਾ ਨਿਰਮਾਣ ਲਈ ਕਾਰਵਾਈ ਯੋਗ ਸਮਾਧਾਨ ਪੇਸ਼ ਕਰੇਗੀ ਅਤੇ ਵਿਆਪਕ ਰਣਨੀਤੀ ਤਿਆਰ ਕਰੇਗੀ।  ਕਨਕਲੇਵ ਵਿੱਚ ਅੱਠ ਪੈਨਲ ਡਿਸਕਸ਼ਨਸ ਹੋਣਗੀਆਂ,  ਜਿਨ੍ਹਾਂ ਵਿੱਚੋਂ ਹਰੇਕ ਸਿਵਲ ਸਰਵਿਸਿਜ਼ ਟ੍ਰੇਨਿੰਗ ਇੰਸਟੀਟਿਊਟ ਨਾਲ ਸਬੰਧਿਤ ਪ੍ਰਮੁੱਖ ਵਿਸ਼ਿਆਂ ;  ਜਿਵੇਂ ਕਿ ਫੈਕਲਟੀ ਵਿਕਾਸ ,  ਟ੍ਰੇਨਿੰਗ ਇੰਪੈਕਟ ਅਸੈੱਸਮੈਂਟ ਅਤੇ ਕੰਟੈਂਟ ਡਿਜੀਟਾਇਜੇਸ਼ਨ ਆਦਿ ‘ਤੇ ਧਿਆਨ ਕੇਂਦ੍ਰਿਤ ਕਰੇਗੀ ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Oman, India’s Gulf 'n' West Asia Gateway

Media Coverage

Oman, India’s Gulf 'n' West Asia Gateway
NM on the go

Nm on the go

Always be the first to hear from the PM. Get the App Now!
...
Prime Minister condoles passing of renowned writer Vinod Kumar Shukla ji
December 23, 2025

The Prime Minister, Shri Narendra Modi has condoled passing of renowned writer and Jnanpith Awardee Vinod Kumar Shukla ji. Shri Modi stated that he will always be remembered for his invaluable contribution to the world of Hindi literature.

The Prime Minister posted on X:

"ज्ञानपीठ पुरस्कार से सम्मानित प्रख्यात लेखक विनोद कुमार शुक्ल जी के निधन से अत्यंत दुख हुआ है। हिन्दी साहित्य जगत में अपने अमूल्य योगदान के लिए वे हमेशा स्मरणीय रहेंगे। शोक की इस घड़ी में मेरी संवेदनाएं उनके परिजनों और प्रशंसकों के साथ हैं। ओम शांति।"