ਦੋ ਦਿਨੀਂ ਸਮਾਗਮ (Samagam) ਦਾ ਆਯੋਜਨ, ਐੱਨਈਪੀ 2020 (NEP 2020) ਦੇ ਲਾਂਚ ਦੀ ਤੀਸਰੀ ਵਰ੍ਹੇਗੰਢ ਦੇ ਮੌਕੇ ‘ਤੇ ਹੋ ਰਿਹਾ ਹੈ
ਪ੍ਰਧਾਨ ਮੰਤਰੀ ਪੀਐੱਮ ਸ਼੍ਰੀ ਸਕੀਮ(PM SHRI Scheme) ਦੇ ਤਹਿਤ ਫੰਡਾਂ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ
ਪ੍ਰਧਾਨ ਮੰਤਰੀ ਸਿੱਖਿਆ ਅਤੇ ਕੌਸ਼ਲ ਪਾਠਕ੍ਰਮ ਦੀਆਂ 12 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਪੁਸਤਕਾਂ ਜਾਰੀ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੁਲਾਈ, 2023 ਨੂੰ ਸਵੇਰੇ 10 ਵਜੇ ਦਿੱਲੀ ਦੇ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿੱਚ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bharatiya Shiksha Samagam) ਦਾ ਉਦਘਾਟਨ ਕਰਨਗੇ। ਇਹ ਸਮਾਗਮ ਰਾਸ਼ਟਰੀ ਸਿੱਖਿਆ ਨੀਤੀ 2020 (National Education Policy 2020) ਦੀ ਤੀਸਰੀ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਹੋ ਰਿਹਾ ਹੈ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਪੀਐੱਮ ਸ਼੍ਰੀ ਸਕੀਮ (PM SHRI Scheme) ਦੇ ਤਹਿਤ ਫੰਡਾਂ ਦੇ ਪਹਿਲੀ ਕਿਸ਼ਤ ਜਾਰੀ ਕਰਨਗੇ। ਇਹ ਸਕੂਲ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਨਾਲ ਸਿੱਖਿਆ ਪ੍ਰਦਾਨ ਕਰਨਗੇ ਕਿ ਉਹ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਪਰਿਕਲਪਨਾ ਦੇ ਅਨੁਰੂਪ ਇੱਕ ਸਮਤਾਪੂਰਨ, ਸਮਾਵੇਸ਼ੀ ਅਤੇ ਬਹੁਲਵਾਦੀ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲੇ ਨਾਗਰਿਕ ਬਣ ਸਕਣ। ਪ੍ਰਧਾਨ ਮੰਤਰੀ ਸਿੱਖਿਆ ਅਤੇ ਕੌਸ਼ਲ ਪਾਠਕ੍ਰਮ ਦੀਆਂ 12 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਪੁਸਤਕਾਂ ਜਾਰੀ ਕਰਨਗੇ।

 

ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ, ਨੌਜਵਾਨਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਅੰਮ੍ਰਿਤ ਕਾਲ ਵਿੱਚ ਦੇਸ਼ ਦੀ ਅਗਵਾਈ ਪ੍ਰਦਾਨ ਕਰਨ ਦੇ ਸਮਰੱਥ ਕਰਨ ਦੇ ਉਦੇਸ਼ ਨਾਲ ਐੱਨਈਪੀ 2020 (NEP 2020) ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਉਦੇਸ਼ ਭਵਿੱਖ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਹੈ ਤੇ ਉਨ੍ਹਾਂ ਨੂੰ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜੀ ਰੱਖਣਾ ਹੈ। ਆਪਣੇ ਲਾਗੂਕਰਨ ਦੇ ਤਿੰਨ ਵਰ੍ਹਿਆਂ ਦੇ ਦੌਰਾਨ ਇਸ ਨੀਤੀ ਨੇ ਸਕੂਲ, ਉਚੇਰੀ ਸਿੱਖਿਆ ਅਤੇ ਕੌਸ਼ਲ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਕੀਤੇ ਹਨ। 29 ਅਤੇ 30 ਜੁਲਾਈ ਨੂੰ ਆਯੋਜਿਤ ਹੋਣ ਵਾਲਾ ਇਹ ਦੋ ਦਿਨੀਂ ਪ੍ਰੋਗਰਾਮ ਸਿੱਖਿਆ-ਸ਼ਾਸਤਰੀਆਂ, ਖੇਤਰ ਮਾਹਿਰਾਂ, ਨੀਤੀ ਨਿਰਮਾਤਾਵਾਂ, ਉਦਯੋਗ ਪ੍ਰਤੀਨਿਧੀਆਂ, ਅਧਿਆਪਕਾਂ ਅਤੇ ਸਕੂਲਾਂ, ਉਚੇਰੀ ਸਿੱਖਿਆ ਅਤੇ ਕੌਸ਼ਲ ਸੰਸਥਾਵਾਂ ਦੇ ਵਿਦਿਆਰਥੀਆਂ ਸਹਿਤ ਹੋਰ ਲੋਕਾਂ ਨੂੰ ਐੱਨਈਪੀ 2020 ਨੂੰ ਲਾਗੂ ਕਰਨ ਸਬੰਧੀ ਆਪਣੀ ਅੰਤਰਦ੍ਰਿਸ਼ਟੀ, ਸਫ਼ਲਤਾ ਦੀਆਂ ਗਾਥਾਵਾਂ ਅਤੇ ਬਿਹਤਰੀਨ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਤੇ ਇਨ੍ਹਾਂ ਨੂੰ ਹੋਰ ਅੱਗੇ ਲੈ ਜਾਣ ਦੇ ਕ੍ਰਮ ਵਿੱਚ ਰਣਨੀਤੀਆਂ ਤਿਆਰ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ।

 

ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (The Akhil Bhartiya Shiksha Samagam) ਵਿੱਚ 16 ਸੈਸ਼ਨ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਗੁਣਵੱਤਾਪੂਰਨ ਸਿੱਖਿਆ ਅਤੇ ਸ਼ਾਸਨ ਤੱਕ ਪਹੁੰਚ, ਨਿਆਂਸੰਗਤ ਅਤੇ ਸਮਾਵੇਸ਼ੀ ਸਿੱਖਿਆ, ਸਮਾਜਿਕ-ਆਰਥਿਕ ਤੌਰ ‘ਤੇ ਵੰਚਿਤ ਸਮੂਹ ਦੇ ਮੁੱਦੇ, ਨੈਸ਼ਨਲ ਇੰਸਟੀਟਿਊਟ ਰੈਂਕਿੰਗ ਫ੍ਰੇਮਵਰਕ, ਭਾਰਤੀ ਗਿਆਨ ਪ੍ਰਣਾਲੀ (Indian knowledge System), ਸਿੱਖਿਆ ਦਾ ਅੰਤਰਰਾਸ਼ਟਰੀਕਰਣ ਸਮੇਤ ਹੋਰ ਵਿਸ਼ਿਆਂ ‘ਤੇ ਚਰਚਾ ਹੋਵੇਗੀ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India and France strengthen defence ties: MBDA and Naval group set to boost 'Make in India' initiative

Media Coverage

India and France strengthen defence ties: MBDA and Naval group set to boost 'Make in India' initiative
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 5 ਅਕਤੂਬਰ 2023
October 05, 2024

Modi Government’s Reforms That Perform Ensuring Growth and Prosperity for India