92 ਪ੍ਰਤੀਸ਼ਤ ਲਕਸ਼ਿਤ ਪਿੰਡਾਂ ਵਿੱਚ ਡ੍ਰੋਨ ਸਰਵੇਖਣ ਪਹਿਲੇ ਹੀ ਪੂਰਾ ਹੋ ਚੁੱਕਿਆ ਹੈ
ਲਗਭਗ 2.25 ਕਰੋੜ ਪ੍ਰਾਪਰਟੀ ਕਾਰਡ ਤਿਆਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜਨਵਰੀ ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 230 ਤੋਂ ਅਧਿਕ ਜ਼ਿਲ੍ਹਿਆਂ ਦੇ 50000 ਤੋਂ ਅਧਿਕ ਪਿੰਡਾਂ ਵਿੱਚ ਸੰਪਤੀ ਮਾਲਕਾਂ ਨੂੰ ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ 65 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ ਵੰਡਣਗੇ।

ਪ੍ਰਧਾਨ ਮੰਤਰੀ ਦੁਆਰਾ ਸਵਾਮਿਤਵ ਯੋਜਨਾ(SVAMITVA scheme) ਦੀ ਸ਼ੁਰੂਆਤ ਪਿੰਡਾਂ ਵਿੱਚ ਵਸੇ ਹੋਏ ਖੇਤਰਾਂ ਵਿੱਚ ਘਰਾਂ ਦੇ ਮਾਲਕ ਪਰਿਵਾਰਾਂ ਨੂੰ ਸਰਵੇਖਣ ਨਾਲ ਸਬੰਧਿਤ ਨਵੀਨਤਮ ਡ੍ਰੋਨ ਟੈਕਨੋਲੋਜੀ ਦੇ ਜ਼ਰੀਏ ‘ਅਧਿਕਾਰਾਂ ਦਾ ਰਿਕਾਰਡ’ (‘Record of Rights’) ਪ੍ਰਦਾਨ ਕਰਕੇ ਗ੍ਰਾਮੀਣ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਅੱਗੇ ਵਧਾਉਣ ਦੀ ਦ੍ਰਿਸ਼ਟੀ ਨਾਲ ਕੀਤੀ ਗਈ ਸੀ।

ਇਹ ਯੋਜਨਾ ਪ੍ਰਾਪਰਟੀਆਂ ਦੇ ਮੁਦਰੀਕਰਣ ਅਤੇ ਬੈਂਕ ਲੋਨਸ ਦੇ ਜ਼ਰੀਏ ਸੰਸਥਾਗਤ ਰਿਣ (institutional credit) ਨੂੰ ਸੰਭਵ ਬਣਾਉਣ; ਪ੍ਰਾਪਰਟੀ-ਸਬੰਧੀ ਵਿਵਾਦਾਂ ਨੂੰ ਘੱਟ ਕਰਨ; ਗ੍ਰਾਮੀਣ ਖੇਤਰਾਂ ਵਿੱਚ ਪ੍ਰਾਪਰਟੀਆਂ ਅਤੇ ਪ੍ਰਾਪਰਟੀ ਟੈਕਸ ਦੇ ਬਿਹਤਰ ਮੁੱਲਾਂਕਣ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਵਿਆਪਕ ਪਿੰਡ-ਪੱਧਰੀ  ਯੋਜਨਾਬੰਦੀ ਵਿੱਚ ਭੀ ਮਦਦ ਕਰਦੀ ਹੈ।

ਕੁੱਲ 3.17 ਲੱਖ ਤੋਂ ਅਧਿਕ ਪਿੰਡਾਂ ਵਿੱਚ ਡ੍ਰੋਨ ਸਰਵੇਖਣ (Drone survey) ਪੂਰਾ ਹੋ ਚੁੱਕਿਆ ਹੈ, ਜਿਸ ਵਿੱਚ ਲਕਸ਼ਿਤ ਪਿੰਡਾਂ ਦਾ 92 ਪ੍ਰਤੀਸ਼ਤ ਹਿੱਸਾ ਸ਼ਾਮਲ ਹੈ। ਹੁਣ ਤੱਕ 1.53 ਲੱਖ ਤੋਂ ਅਧਿਕ ਪਿੰਡਾਂ ਦੇ ਲਈ ਲਗਭਗ 2.25 ਕਰੋੜ ਪ੍ਰਾਪਰਟੀ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ।

 

ਇਸ ਯੋਜਨਾ ਨੇ ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਤ੍ਰਿਪੁਰਾ, ਗੋਆ, ਉੱਤਰਾਖੰਡ ਅਤੇ ਹਰਿਆਣਾ ਵਿੱਚ ਪੂਰਨ ਸੰਤ੍ਰਿਪਤਾ (full saturation) ਹਾਸਲ ਕਰ ਲਈ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਾਲ-ਨਾਲ ਕਈ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿੱਚ ਭੀ ਡ੍ਰੋਨ ਸਰਵੇਖਣ (Drone survey) ਪੂਰਾ ਹੋ ਚੁੱਕਿਆ ਹੈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Decoding NEP 2020: Facts Versus Fearmongering

Media Coverage

Decoding NEP 2020: Facts Versus Fearmongering
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਮਾਰਚ 2025
March 20, 2025

Citizen Appreciate PM Modi's Governance: Catalyzing Economic and Social Change