ਭਾਰਤ ਦੇ ਵਿਵਿਧ ਖੇਤਰਾਂ ਅਤੇ ਪਰੰਪਰਾਵਾਂ ਦਾ ਪ੍ਰਤੀਨਿਧਤਵ ਕਰਨ ਵਾਲੀਆਂ ਤਸਕਰੀ ਕੀਤੀਆਂ ਗਈਆਂ 105 ਪ੍ਰਾਚੀਨ ਕਲਾਕ੍ਰਿਤੀਆਂ ਸੰਯੁਕਤ ਰਾਜ ਅਮਰੀਕਾ ਤੋਂ ਵਾਪਸ ਆ ਰਹੀਆਂ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਭਾਰਤ ਦੇ ਵਿਭਿੰਨ ਖੇਤਰਾਂ ਅਤੇ ਪਰੰਪਰਾਵਾਂ ਦਾ ਪ੍ਰਤੀਨਿਧਤਵ ਕਰਨ ਵਾਲੀ ਤਸਕਰੀ ਕੀਤੀਆਂ ਗਈਆਂ 105 ਪ੍ਰਾਚੀਨ ਕਲਾਕ੍ਰਿਤੀਆਂ ਸੰਯੁਕਤ ਰਾਜ ਅਮਰੀਕਾ ਤੋਂ ਵਾਪਸ ਆ ਰਹੀਆਂ ਹਨ।
ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
‘‘ਇਸ ਨਾਲ ਹਰੇਕ ਭਾਰਤੀ ਪ੍ਰਸੰਨ ਹੋਵੇਗਾ। ਇਸ ਦੇ ਲਈ ਯੂਐੱਸਏ ਦਾ ਆਭਾਰੀ ਹਾਂ। ਇਨ੍ਹਾਂ ਕੀਮਤੀ ਕਲਾਕ੍ਰਿਤੀਆਂ ਦਾ ਅਤਿਅਧਿਕ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਹੈ। ਉਨ੍ਹਾਂ ਦੀ ਘਰ ਵਾਪਸੀ ਸਾਡੀ ਵਿਰਾਸਤ ਅਤੇ ਸਮ੍ਰਿੱਧ ਇਤਿਹਾਸ ਨੂੰ ਸੁਰੱਖਿਅਤ ਕਰਨ ਵਿੱਚ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।’’
This will make every Indian happy. Grateful to USA for this. These precious artefacts hold immense cultural and religious significance. Their homecoming is a testament to our commitment to preserving our heritage and rich history. https://t.co/uUpIalYNga
— Narendra Modi (@narendramodi) July 19, 2023


