Share
 
Comments
“ਨੌਜਵਾਨ ਊਰਜਾ ਨਾਲ ਦੇਸ਼ ਦੇ ਵਿਕਾਸ ਨੂੰ ਮਿਲ ਰਹੀ ਹੈ ਨਵੀਂ ਗਤੀ”
“8 ਸਾਲਾਂ ਦੇ ਥੋੜ੍ਹੇ ਸਮੇਂ ’ਚ, ਦੇਸ਼ ਦੀ ਸਟਾਰਟਅੱਪ ਕਹਾਣੀ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ”
“2014 ਤੋਂ ਬਾਅਦ, ਸਰਕਾਰ ਨੇ ਨੌਜਵਾਨਾਂ ਦੀ ਇਨੋਵੇਸ਼ਨ ਦੀ ਤਾਕਤ ਵਿੱਚ ਵਿਸ਼ਵਾਸ ਬਹਾਲ ਕੀਤਾ ਅਤੇ ਇੱਕ ਅਨੁਕੂਲ ਪ੍ਰਣਾਲੀ ਦੀ ਸਿਰਜਣਾ ਕੀਤੀ”
“7 ਸਾਲ ਪਹਿਲਾਂ ਸਟਾਰਟ-ਅੱਪ ਇੰਡੀਆ ਦੀ ਸ਼ੁਰੂਆਤ ਵਿਚਾਰਾਂ ਨੂੰ ਇਨੋਵੇਸ਼ਨ ਵਿੱਚ ਬਦਲਣ ਅਤੇ ਉਨ੍ਹਾਂ ਨੂੰ ਉਦਯੋਗ ਵਿੱਚ ਲਿਜਾਣ ਲਈ ਇੱਕ ਵੱਡਾ ਕਦਮ ਸੀ”
“ਭਾਰਤ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਅਤੇ ਈਜ਼ ਆਵ੍ ਲਿਵਿੰਗ ਉੱਤੇ ਬੇਮਿਸਾਲ ਜ਼ੋਰ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੰਦੌਰ ਵਿੱਚ ਆਯੋਜਿਤ ਮੱਧ ਪ੍ਰਦੇਸ਼ ਸਟਾਰਟਅੱਪ ਕਨਕਲੇਵ ਦੌਰਾਨ ਮੱਧ ਪ੍ਰਦੇਸ਼ ਸਟਾਰਟਅੱਪ ਪਾਲਿਸੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਮੱਧ ਪ੍ਰਦੇਸ਼ ਸਟਾਰਟਅੱਪ ਪੋਰਟਲ ਵੀ ਲਾਂਚ ਕੀਤਾ, ਜੋ ਸਟਾਰਟਅੱਪ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਸਟਾਰਟਅੱਪ ਉੱਦਮੀਆਂ ਨਾਲ ਵੀ ਗੱਲਬਾਤ ਕੀਤੀ।

ਔਨਲਾਈਨ ਸਟੋਰ ‘ਕਿਰਾਨਾ ਸਟੋਰਜ਼ – ਸ਼ੌਪ ਕਿਰਾਨਾ’ ਦੇ ਬਾਨੀ ਸ਼੍ਰੀ ਤਨੂ ਤੇਜਸ ਸਾਰਸਵਤ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਿਛੋਕੜ ਬਾਰੇ ਜਾਣਕਾਰੀ ਲੈਂਦਿਆਂ ਪੁੱਛਿਆ ਕਿ ਉਨ੍ਹਾਂ ਨੂੰ ਇਹ ਕਾਰੋਬਾਰ ਸ਼ੁਰੂ ਕਰਨ ਦਾ ਵਿਚਾਰ ਕਿਵੇਂ ਆਇਆ। ਪ੍ਰਧਾਨ ਮੰਤਰੀ ਨੇ ਇਸ ਕਾਰੋਬਾਰ ਵਿੱਚ ਮੌਕਿਆਂ ਅਤੇ ਵਾਧੇ ਬਾਰੇ ਪੁੱਛਿਆ। ਉਨ੍ਹਾਂ ਇਹ ਵੀ ਪੁੱਛਿਆ ਕਿ ਉਨ੍ਹਾਂ ਦੇ ਸਟਾਰਟਅੱਪ ਨਾਲ ਕਿੰਨੇ ਕਿਰਾਨਾ ਸਟੋਰ ਜੁੜੇ ਹੋਏ ਹਨ ਅਤੇ ਉਸ ਨੇ ਆਪਣੇ ਸਟਾਰਟਅੱਪ ਲਈ ਇੰਦੌਰ ਨੂੰ ਕਿਉਂ ਚੁਣਿਆ ਹੈ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਕੋਈ ਸਟ੍ਰੀਟ ਵਿਕਰੇਤਾਵਾਂ ਨੂੰ ਸੰਗਠਿਤ ਕਰ ਸਕਦਾ ਹੈ ਜਿਨ੍ਹਾਂ ਨੂੰ ਸਵਨਿਧੀ ਦਾ ਲਾਭ ਮਿਲਦਾ ਹੈ।

ਭੋਪਾਲ ਤੋਂ ਉਮੰਗ ਸ਼੍ਰੀਧਰ ਡਿਜ਼ਾਈਨਸ ਪ੍ਰਾਈਵੇਟ ਲਿਮਿਟਿਡ ਦੇ ਬਾਨੀ ਸ਼੍ਰੀਮਤੀ ਉਮੰਗ ਸ਼੍ਰੀਧਰ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੂੰ ਖਾਦੀ ਵਿੱਚ ਉਨ੍ਹਾਂ ਦੀ ਇਨੋਵੇਸ਼ਨ ਅਤੇ ਵੱਡੀਆਂ ਕੰਪਨੀਆਂ ਲਈ ਉਤਪਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਇਸ ਸਟਾਰਟਅੱਪ ਦਾ ਸਫ਼ਰ ਸਰਕਾਰ ਨਾਲ ਮੇਲ ਖਾਂਦਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ 2014 ਵਿੱਚ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਮਹਿਲਾਵਾਂ ਨਾਲ ਆਪਣੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਉਸ ਸੁਧਾਰ ਅਤੇ ਮੁੱਲ ਵਾਧੇ ਬਾਰੇ ਪੁੱਛਿਆ ਜੋ ਉਨ੍ਹਾਂ ਆਪਣੇ ਸਟਾਰਟਅੱਪ ਰਾਹੀਂ ਮਹਿਲਾਵਾਂ ਵਿੱਚ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਕਾਰੀਗਰਾਂ ਦੀ ਆਮਦਨ ਵਿੱਚ ਲਗਭਗ 300 ਫੀ ਸਦੀ ਵਾਧਾ ਹੋਇਆ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਕਾਰੀਗਰ ਤੋਂ ਉੱਦਮੀ ਬਣਨ ਲਈ ਗ੍ਰੈਜੂਏਟ ਹੋਣ ਦੀ ਸਿਖਲਾਈ ਦੇਣ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਉਨ੍ਹਾਂ ਦੇ ਕੰਮ ਬਾਰੇ ਪੁੱਛਗਿੱਛ ਕੀਤੀ ਅਤੇ ਇੱਕ ਨੌਕਰੀ ਸਿਰਜਕ ਅਤੇ ਇੱਕ ਪ੍ਰੇਰਣਾ ਸਰੋਤ ਹੋਣ ਲਈ ਉਸ ਦੀ ਤਾਰੀਫ਼ ਕੀਤੀ।

ਇੰਦੌਰ ਤੋਂ ਸ਼੍ਰੀ ਤੌਸੀਫ ਖਾਨ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਸੰਸਥਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਤਕਨੀਕੀ ਹੱਲ ਤਿਆਰ ਕੀਤੇ ਹਨ, ਜੋ ਕਿਸਾਨਾਂ ਨੂੰ ਡਿਜੀਟਲ ਅਤੇ ਭੌਤਿਕ ਸਾਧਨਾਂ ਰਾਹੀਂ ਪ੍ਰਦਾਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਕੋਈ ਆਪਣੇ ਸਟਾਰਟਅੱਪ ਨਾਲ ਜੁੜੇ ਕਿਸਾਨਾਂ ਲਈ ਮਿੱਟੀ ਪਰਖ ਸਹੂਲਤਾਂ ਨੂੰ ਜੋੜ ਸਕਦਾ ਹੈ। ਪ੍ਰਧਾਨ ਮੰਤਰੀ ਨੂੰ ਮਿੱਟੀ ਪਰਖ ਕਰਨ ਦੇ ਤਰੀਕਿਆਂ ਅਤੇ ਕਿਸਾਨਾਂ ਨਾਲ ਡਿਜੀਟਲ ਰੂਪ ਵਿੱਚ ਰਿਪੋਰਟ ਸਾਂਝੀ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਉਹ ਜੈਵਿਕ ਅਤੇ ਮਾਇਕ੍ਰੋਬੀਅਲ ਖਾਦ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਸਾਨਾਂ ਵਿੱਚ ਕੁਦਰਤੀ ਖੇਤੀ ਨੂੰ ਅਪਣਾਉਣ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਸਵੱਛ ਸਰਵੇਖਣ ਵਿੱਚ ਇੰਦੌਰ ਦੀ ਬਿਹਤਰੀ ਦੀ ਤਰ੍ਹਾਂ, ਇੰਦੌਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਰਸਾਇਣ ਮੁਕਤ ਖੇਤੀ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਊਰਜਾ ਨਾਲ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਮਿਲ ਰਹੀ ਹੈ। ਇੱਕ ਭਾਵਨਾ ਹੈ, ਜਿਵੇਂ ਕਿ ਇੱਕ ਕਿਰਿਆਸ਼ੀਲ ਸਟਾਰਟਅੱਪ ਪਾਲਿਸੀ ਹੈ, ਦੇਸ਼ ਵਿੱਚ ਓਨੀ ਹੀ ਮਿਹਨਤੀ ਸਟਾਰਟਅੱਪ ਲੀਡਰਸ਼ਿਪ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 8 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਦੇਸ਼ ਦੀ ਸਟਾਰਟਅੱਪ ਕਹਾਣੀ ਵਿੱਚ ਵੱਡੀ ਤਬਦੀਲੀ ਆਈ ਹੈ। ਉਨ੍ਹਾਂ ਯਾਦ ਕੀਤਾ ਕਿ 2014 ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਬਣੀ ਸੀ, ਦੇਸ਼ ਵਿੱਚ ਸਟਾਰਟਅੱਪਸ ਦੀ ਗਿਣਤੀ ਲਗਭਗ 300-400 ਸੀ। ਅੱਜ ਲਗਭਗ 70000 ਮਾਨਤਾ ਪ੍ਰਾਪਤ ਸਟਾਰਟਅੱਪ ਹਨ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਹਰ 7-8 ਦਿਨਾਂ ਬਾਅਦ ਇੱਕ ਨਵਾਂ ਯੂਨੀਕੌਰਨ ਬਣ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਸਟਾਰਟ-ਅੱਪਸ ਦੀ ਵਿਵਿਧਤਾ ਨੂੰ ਵੀ ਨੋਟ ਕੀਤਾ। ਉਨ੍ਹਾਂ ਨੇ ਕਿਹਾ ਕਿ ਲਗਭਗ 50% ਸਟਾਰਟਅੱਪ ਟੀਅਰ II ਅਤੇ ਟੀਅਰ III ਸ਼ਹਿਰਾਂ ਤੋਂ ਹਨ ਅਤੇ ਉਹ ਕਈ ਰਾਜਾਂ ਅਤੇ ਸ਼ਹਿਰਾਂ ਨੂੰ ਕਵਰ ਕਰਦੇ ਹਨ। ਉਹ 50 ਤੋਂ ਵੱਧ ਉਦਯੋਗਾਂ ਨਾਲ ਜੁੜੇ ਹੋਏ ਹਨ। ਉਸਨੇ ਕਿਹਾ ਕਿ ਸਟਾਰਟਅੱਪ ਅਸਲ ਸੰਸਾਰ ਦੀਆਂ ਸਮੱਸਿਆਵਾਂ ਦਾ ਹੱਲ ਦਿੰਦੇ ਹਨ। ਅੱਜ ਦੇ ਸਟਾਰਟਅੱਪ ਭਵਿੱਖ ਦੇ MNC (ਬਹੁ–ਰਾਸ਼ਟਰੀ ਕੰਪਨੀ) ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਟਾਰਟਅੱਪ ਦੀ ਧਾਰਨਾ ਦੀ ਚਰਚਾ 8 ਸਾਲ ਪਹਿਲਾਂ ਕੇਵਲ ਕੁਝ ਲੋਕਾਂ ਵਿੱਚ ਹੁੰਦੀ ਸੀ ਅਤੇ ਹੁਣ ਆਮ ਲੋਕਾਂ ਵਿੱਚ ਚਰਚਾ ਦਾ ਹਿੱਸਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਬੇਲੋੜੀ ਨਹੀਂ ਸਗੋਂ ਸੋਚੀ ਸਮਝੀ ਰਣਨੀਤੀ ਦਾ ਨਤੀਜਾ ਹੈ।

ਉਨ੍ਹਾਂ ਭਾਰਤ ਵਿੱਚ ਇਨੋਵੇਟਿਵ ਸਮਾਧਨਾਂ ਦੀ ਕਹਾਣੀ 'ਤੇ ਵਿਚਾਰ ਕੀਤਾ ਅਤੇ ਆਈਟੀ ਕ੍ਰਾਂਤੀ ਦੀ ਗਤੀ ਲਈ ਉਤਸ਼ਾਹ ਦੀ ਘਾਟ ਅਤੇ ਮੌਕੇ ਵਰਤਣ ’ਚ ਨਾਕਾਮ ਰਹਿਣ 'ਤੇ ਅਫਸੋਸ ਪ੍ਰਗਟ ਕੀਤਾ। ਪੂਰਾ ਇੱਕ ਦਹਾਕਾ ਉਸ ਸਮੇਂ ਦੇ ਘੁਟਾਲਿਆਂ ਅਤੇ ਹਫੜਾ-ਦਫੜੀ ਵਿੱਚ ਬਰਬਾਦ ਹੋ ਗਿਆ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ, ਸਰਕਾਰ ਨੇ ਨੌਜਵਾਨਾਂ ਦੀ ਇਨੋਵੇਸ਼ਨ ਸ਼ਕਤੀ ਵਿੱਚ ਵਿਸ਼ਵਾਸ ਬਹਾਲ ਕੀਤਾ ਅਤੇ ਇੱਕ ਅਨੁਕੂਲ ਵਾਤਾਵਰਣ ਪ੍ਰਣਾਲੀ ਦੀ ਸਿਰਜਣਾ ਕੀਤੀ। ਉਨ੍ਹਾਂ ਵਿਚਾਰ ਤੋਂ ਇਨੋਵੇਸ਼ਨ ਤੱਕ ਉਦਯੋਗ ਤੱਕ ਦੀ ਰੂਪ–ਰੇਖਾ ਬਣਾ ਕੇ ਸੈਕਟਰ ਨੂੰ ਅੱਗੇ ਵਧਾਉਣ ਲਈ ਤਿੰਨ-ਪੱਖੀ ਪਹੁੰਚ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਰਣਨੀਤੀ ਦਾ ਪਹਿਲਾ ਹਿੱਸਾ ਵਿਚਾਰ, ਇਨੋਵੇਸ਼ਨ, ਪ੍ਰਫੁੱਲਤ ਹੋਣ ਅਤੇ ਉਦਯੋਗ ਦੀ ਧਾਰਨਾ ਸੀ। ਇਨ੍ਹਾਂ ਪ੍ਰਕਿਰਿਆਵਾਂ ਨਾਲ ਸਬੰਧਿਤ ਸੰਸਥਾਵਾਂ ਬਣਾਈਆਂ ਅਤੇ ਮਜ਼ਬੂਤ ਕੀਤੀਆਂ ਗਈਆਂ। ਦੂਜਾ, ਸਰਕਾਰੀ ਨਿਯਮਾਂ ਵਿੱਚ ਢਿੱਲ। ਤੀਜੇ, ਇੱਕ ਨਵਾਂ ਈਕੋਸਿਸਟਮ ਬਣਾ ਕੇ ਇਨੋਵੇਸ਼ਨ ਲਈ ਮਾਨਸਿਕਤਾ ਵਿੱਚ ਤਬਦੀਲੀ ਲਿਆਂਦੀ ਗਈ। ਇਸ ਨੂੰ ਧਿਆਨ 'ਚ ਰੱਖਦਿਆਂ ਹੈਕਾਥੌਨ ਜਿਹੇ ਕਦਮ ਉਠਾਏ ਗਏ। 15 ਲੱਖ ਪ੍ਰਤਿਭਾਸ਼ਾਲੀ ਨੌਜਵਾਨ ਸਟਾਰਟਅੱਪਸ ਲਈ ਇੱਕ ਈਕੋਸਿਸਟਮ ਬਣਾਉਣ ਵਾਲੀ ਇਸ ਹੈਕਾਥਨ ਲਹਿਰ ਵਿੱਚ ਸ਼ਾਮਲ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ 7 ਸਾਲ ਪਹਿਲਾਂ ਸਟਾਰਟ-ਅੱਪ ਇੰਡੀਆ ਦੀ ਸ਼ੁਰੂਆਤ ਵਿਚਾਰਾਂ ਨੂੰ ਇਨੋਵੇਸ਼ਨ ਵਿੱਚ ਬਦਲਣ ਅਤੇ ਉਨ੍ਹਾਂ ਨੂੰ ਉਦਯੋਗ ਵਿੱਚ ਲਿਜਾਣ ਲਈ ਇੱਕ ਵੱਡਾ ਕਦਮ ਸੀ। ਇੱਕ ਸਾਲ ਬਾਅਦ, ਅਟਲ ਇਨੋਵੇਸ਼ਨ ਮਿਸ਼ਨ ਦੀ ਸ਼ੁਰੂਆਤ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਇਨਕਿਊਬੇਸ਼ਨ ਸੈਂਟਰਾਂ ਦੀ ਸਥਾਪਨਾ ਨਾਲ ਕੀਤੀ ਗਈ ਸੀ। 10 ਹਜ਼ਾਰ ਤੋਂ ਵੱਧ ਸਕੂਲਾਂ ਵਿੱਚ ਟਿੰਕਰਿੰਗ ਲੈਬ ਹਨ ਅਤੇ 75 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇਨੋਵੇਸ਼ਨ ਦੇ ਮਾਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਵੀ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ। ਇਨੋਵੇਸ਼ਨ ਸੈਕਟਰ ਵਿੱਚ ਨਿਜੀ ਨਿਵੇਸ਼ ਵਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੁਲਾੜ ਖੇਤਰ, ਮੈਪਿੰਗ, ਡਰੋਨ ਆਦਿ ਵਿੱਚ ਕੀਤੇ ਗਏ ਸੁਧਾਰ ਸਟਾਰਟਅੱਪਸ ਲਈ ਨਵੇਂ ਮੌਕੇ ਖੋਲ੍ਹ ਰਹੇ ਹਨ। ਸਟਾਰਟਅੱਪਸ ਦੇ ਉਤਪਾਦਾਂ ਨੂੰ ਬਜ਼ਾਰ ਵਿੱਚ ਲਿਆਉਣ ਦੀ ਸੌਖ ਵਿੱਚ ਸੁਧਾਰ ਕਰਨ ਲਈ, GeM ਪੋਰਟਲ ਦੀ ਸਥਾਪਨਾ ਕੀਤੀ ਗਈ ਸੀ। GeM ਪੋਰਟਲ 'ਤੇ 13000 ਤੋਂ ਵੱਧ ਸਟਾਰਟਅੱਪ ਰਜਿਸਟਰਡ ਹਨ ਅਤੇ ਪੋਰਟਲ 'ਤੇ 6500 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੇ ਹਨ। ਡਿਜੀਟਲ ਇੰਡੀਆ ਨੇ ਸਟਾਰਟਅੱਪ ਦੇ ਵਿਕਾਸ ਅਤੇ ਨਵੇਂ ਬਜ਼ਾਰਾਂ ਨੂੰ ਖੋਲ੍ਹਣ ਲਈ ਇੱਕ ਵੱਡਾ ਹੁਲਾਰਾ ਦਿੱਤਾ। ਉਨ੍ਹਾਂ ਕਿਹਾ ਕਿ ਟੂਰਿਜ਼ਮ ਖੇਤਰ ਦੇ ਵਿਕਾਸ ਵਿੱਚ ਸਟਾਰਟਅੱਪਸ ਦੀ ਵੱਡੀ ਭੂਮਿਕਾ ਹੈ। ਸਟਾਰਟਅੱਪਸ ਵੋਕਲ ਫੌਰ ਲੋਕਲ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰਨਗੇ। ਸਟਾਰਟਅੱਪ ਆਦਿਵਾਸੀਆਂ ਨੂੰ ਉਨ੍ਹਾਂ ਦੇ ਦਸਤਕਾਰੀ ਅਤੇ ਉਤਪਾਦਾਂ ਨੂੰ ਬਜ਼ਾਰ ਵਿੱਚ ਲਿਆਉਣ ਵਿੱਚ ਵੀ ਮਦਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੇਮਿੰਗ ਉਦਯੋਗ ਅਤੇ ਖਿਡੌਣਾ ਉਦਯੋਗ ਨੂੰ ਵੱਡਾ ਹੁਲਾਰਾ ਦੇ ਰਹੀ ਹੈ। ਉਨ੍ਹਾਂ ਸਟਾਰਟਅੱਪਸ ਲਈ ਫਰੰਟੀਅਰ ਟੈਕਨੋਲੋਜੀਆਂ ਵਿੱਚ ਸੰਭਾਵਨਾਵਾਂ ਨੂੰ ਵੀ ਨੋਟ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 800 ਤੋਂ ਵੱਧ ਭਾਰਤੀ ਸਟਾਰਟਅੱਪ ਖੇਡਾਂ ਦੇ ਖੇਤਰ ਨਾਲ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ “ਸਾਨੂੰ ਭਾਰਤ ਦੀ ਸਫ਼ਲਤਾ ਨੂੰ ਨਵੀਂ ਗਤੀ ਅਤੇ ਉਚਾਈ ਪ੍ਰਦਾਨ ਕਰਨੀ ਹੋਵੇਗੀ। ਅੱਜ ਭਾਰਤ ਜੀ-20 ਦੇਸ਼ਾਂ ਦੀਆਂ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਸਮਾਰਟਫੋਨ, ਡਾਟਾ ਖਪਤ ਦੇ ਮਾਮਲੇ 'ਚ ਭਾਰਤ ਪਹਿਲੇ ਸਥਾਨ 'ਤੇ ਹੈ ਅਤੇ ਇੰਟਰਨੈੱਟ ਖਪਤਕਾਰਾਂ ਦੇ ਮਾਮਲੇ 'ਚ ਦੂਸਰੇ ਸਥਾਨ 'ਤੇ ਹੈ। ਗਲੋਬਲ ਰਿਟੇਲ ਇੰਡੈਕਸ ਵਿੱਚ ਭਾਰਤ ਦੂਸਰੇ ਸਥਾਨ 'ਤੇ ਹੈ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਦੇਸ਼ ਹੈ ਅਤੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਬਜ਼ਾਰ ਭਾਰਤ ਵਿੱਚ ਹੈ। ਭਾਰਤ ਨੇ ਇਸ ਸਾਲ 470 ਅਰਬ ਡਾਲਰ ਦੀ ਵਪਾਰਕ ਬਰਾਮਦ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਹੋਇਆ ਹੈ। ਭਾਰਤ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਦੇ ਨਾਲ-ਨਾਲ ਈਜ਼ ਆਵ੍ ਲਿਵਿੰਗ 'ਤੇ ਬੇਮਿਸਾਲ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਤੱਥਾਂ ’ਤੇ ਹਰ ਭਾਰਤੀ ਨੂੰ ਮਾਣ ਮਹਿਸੂਸ ਹੁੰਦਾ ਹੈ ਅਤੇ ਇਹ ਵਿਸ਼ਵਾਸ ਪੈਦਾ ਕਰਦੇ ਹਨ ਕਿ ਭਾਰਤ ਦੀ ਵਿਕਾਸ ਕਹਾਣੀ ਇਸ ਦਹਾਕੇ ਵਿੱਚ ਨਵੀਂ ਊਰਜਾ ਨਾਲ ਅੱਗੇ ਵਧੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਸਾਡੇ ਪ੍ਰਯਤਨ ਦੇਸ਼ ਦੀ ਦਿਸ਼ਾ ਤੈਅ ਕਰਨਗੇ ਅਤੇ ਅਸੀਂ ਆਪਣੇ ਸਮੂਹਿਕ ਪ੍ਰਯਤਨਾਂ ਨਾਲ ਦੇਸ਼ ਦੀਆਂ ਇੱਛਾਵਾਂ ਨੂੰ ਪੂਰਾ ਕਰਾਂਗੇ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
Today's India is an aspirational society: PM Modi on Independence Day

Popular Speeches

Today's India is an aspirational society: PM Modi on Independence Day
India at 75: How aviation sector took wings with UDAN

Media Coverage

India at 75: How aviation sector took wings with UDAN
...

Nm on the go

Always be the first to hear from the PM. Get the App Now!
...
Social Media Corner 15th August 2022
August 15, 2022
Share
 
Comments

Citizens across the nation heartily celebrate 75th Year of Indian Independence.