Share
 
Comments
ਆਈਐੱਨਐੱਸ ਵਿਕ੍ਰਾਂਤ ਨੂੰ ਭਾਰਤ ਦੇ ਪ੍ਰਮੁੱਖ ਉਦਯੋਗਿਕ ਘਰਾਣਿਆਂ ਦੇ ਨਾਲ-ਨਾਲ 100 ਤੋਂ ਵੱਧ ਐੱਮਐੱਸਐੱਮਈ ਦੁਆਰਾ ਸਪਲਾਈ ਕੀਤੇ ਸਵਦੇਸ਼ੀ ਉਪਕਰਣਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ
ਇਹ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਬੜਾ ਬੇੜਾ ਹੈ ਅਤੇ ਇਸ ਵਿੱਚ ਅਤਿ ਆਧੁਨਿਕ ਸਵੈ-ਚਾਲਨ ਵਿਸ਼ੇਸ਼ਤਾਵਾਂ ਹਨ
ਬਸਤੀਵਾਦੀ ਅਤੀਤ ਤੋਂ ਛੁਟਕਾਰੇ ਦੀ ਨਿਸ਼ਾਨਦੇਹੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਵੇਂ ਜਲ ਸੈਨਾ ਚਿੰਨ੍ਹ ਦਾ ਉਦਘਾਟਨ ਕੀਤਾ, ਇਹ ਚਿੰਨ੍ਹ ਛਤਰਪਤੀ ਸ਼ਿਵਾਜੀ ਨੂੰ ਸਮਰਪਿਤ ਕੀਤਾ
“ਆਈਐੱਨਐੱਸ ਵਿਕ੍ਰਾਂਤ ਸਿਰਫ਼ ਇੱਕ ਜੰਗੀ ਬੇੜਾ ਨਹੀਂ ਹੈ। ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਹੈ"
"ਆਈਐੱਨਐੱਸ ਵਿਕ੍ਰਾਂਤ ਭਾਰਤ ਦੇ ਆਤਮਨਿਰਭਰ ਬਣਨ ਦਾ ਇੱਕ ਵਿਲੱਖਣ ਪ੍ਰਤੀਬਿੰਬ ਹੈ"
"ਆਈਐੱਨਐੱਸ ਵਿਕ੍ਰਾਂਤ ਸਵਦੇਸ਼ੀ ਸਮਰੱਥਾ, ਸਵਦੇਸ਼ੀ ਸਰੋਤਾਂ ਅਤੇ ਸਵਦੇਸ਼ੀ ਹੁਨਰ ਦਾ ਪ੍ਰਤੀਕ ਹੈ"
"ਹੁਣ ਤੱਕ ਭਾਰਤੀ ਜਲ ਸੈਨਾ ਦੇ ਝੰਡੇ 'ਤੇ ਗੁਲਾਮੀ ਦੀ ਪਹਿਚਾਣ ਬਣੀ ਹੋਈ ਸੀ। ਪਰ ਅੱਜ ਤੋਂ ਛਤਰਪਤੀ ਸ਼ਿਵਾਜੀ ਦੀ ਪ੍ਰੇਰਣਾ ਨਾਲ ਸਮੁੰਦਰ ਅਤੇ ਅਸਮਾਨ ਵਿੱਚ ਨਵਾਂ ਜਲ ਸੈਨਾ ਝੰਡਾ ਲਹਿਰਾਏਗਾ"
"ਵਿਕ੍ਰਾਂਤ 'ਤੇ ਜਲ ਸੈਨਾ ਦੀਆਂ ਕਈ ਮਹਿਲਾ ਜਵਾਨ ਤੈਨਾਤ ਹੋਣਗੀਆਂ। ਸਮੁੰਦਰ ਦੀ ਅਪਾਰ ਸ਼ਕਤੀ, ਅਸੀਮ ਮਹ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਐੱਨਐੱਸ ਵਿਕ੍ਰਾਂਤ ਦੇ ਰੂਪ ਵਿੱਚ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਨੂੰ ਕਮਿਸ਼ਨ ਕੀਤਾ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਬਸਤੀਵਾਦੀ ਅਤੀਤ ਨੂੰ ਦੂਰ ਕਰਦੇ ਹੋਏ ਅਤੇ ਅਮੀਰ ਭਾਰਤੀ ਸਮੁੰਦਰੀ ਵਿਰਾਸਤ ਨੂੰ ਢੁਕਵਾਂ ਬਣਾਉਣ ਵਾਲੇ ਨਵੇਂ ਜਲ ਸੈਨਾ ਚਿੰਨ੍ਹ (ਨਿਸ਼ਾਨ) ਦਾ ਵੀ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਕੇਰਲ ਦੇ ਤਟ 'ਤੇ ਭਾਰਤ, ਹਰ ਭਾਰਤੀ ਇੱਕ ਨਵੇਂ ਭਵਿੱਖ ਦਾ ਸੂਰਜ ਚੜ੍ਹਦਾ ਦੇਖ ਰਿਹਾ ਹੈ। ਆਈਐੱਨਐੱਸ ਵਿਕ੍ਰਾਂਤ 'ਤੇ ਆਯੋਜਿਤ ਕੀਤਾ ਜਾ ਰਿਹਾ ਇਹ ਸਮਾਗਮ ਵਿਸ਼ਵ ਪੱਧਰ 'ਤੇ ਭਾਰਤ ਦੇ ਵਧ ਰਹੇ ਹੌਸਲੇ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖ ਰਹੇ ਹਾਂ, ਜਿੱਥੇ ਉਨ੍ਹਾਂ ਨੇ ਸਮਰੱਥ ਅਤੇ ਮਜ਼ਬੂਤ ​​ਭਾਰਤ ਦੀ ਕਲਪਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਵਿਕ੍ਰਾਂਤ ਵਿਸ਼ਾਲ, ਭਾਰੀ ਅਤੇ ਲੰਬਾ-ਚੌੜਾ ਹੈ। ਵਿਕ੍ਰਾਂਤ ਵੱਖਰਾ ਹੈ, ਵਿਕ੍ਰਾਂਤ ਖਾਸ ਵੀ ਹੈ। ਵਿਕ੍ਰਾਂਤ ਸਿਰਫ਼ ਇੱਕ ਜੰਗੀ ਬੇੜਾ ਨਹੀਂ ਹੈ। ਇਹ 21ਵੀਂ ਸਦੀ ਵਿੱਚ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਜੇਕਰ ਟੀਚੇ ਦੂਰ ਹਨ, ਸਫ਼ਰ ਲੰਬੇ ਹਨ, ਸਮੁੰਦਰ ਅਤੇ ਚੁਣੌਤੀਆਂ ਬੇਅੰਤ ਹਨ - ਤਾਂ ਭਾਰਤ ਦਾ ਜਵਾਬ ਵਿਕ੍ਰਾਂਤ ਹੈ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਬੇਮਿਸਾਲ ਅੰਮ੍ਰਿਤ ਵਿਕ੍ਰਾਂਤ ਹੈ। ਵਿਕ੍ਰਾਂਤ ਭਾਰਤ ਦੇ ਆਤਮਨਿਰਭਰ ਬਣਨ ਦਾ ਵਿਲੱਖਣ ਪ੍ਰਤੀਬਿੰਬ ਹੈ।

ਰਾਸ਼ਟਰ ਦੀ ਨਵੀਂ ਭਾਵਨਾ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਦੇ ਭਾਰਤ ਲਈ ਕੋਈ ਵੀ ਚੁਣੌਤੀ ਬਹੁਤ ਔਖੀ ਨਹੀਂ ਹੈ। ਉਨ੍ਹਾਂ ਕਿਹਾ, ''ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ, ਜੋ ਸਵਦੇਸ਼ੀ ਤਕਨੀਕ ਨਾਲ ਇੰਨੇ ਵੱਡੇ ਏਅਰਕ੍ਰਾਫਟ ਕੈਰੀਅਰ ਦਾ ਨਿਰਮਾਣ ਕਰਦੇ ਹਨ। ਅੱਜ ਆਈਐੱਨਐੱਸ ਵਿਕ੍ਰਾਂਤ ਨੇ ਦੇਸ਼ ਨੂੰ ਇੱਕ ਨਵੇਂ ਆਤਮਵਿਸ਼ਵਾਸ ਨਾਲ ਭਰ ਦਿੱਤਾ ਹੈ ਅਤੇ ਦੇਸ਼ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ।” ਪ੍ਰਧਾਨ ਮੰਤਰੀ ਨੇ ਜਲ ਸੈਨਾ, ਕੋਚੀਨ ਸ਼ਿਪਯਾਰਡ ਦੇ ਇੰਜੀਨੀਅਰਾਂ, ਵਿਗਿਆਨੀਆਂ ਅਤੇ ਵਿਸ਼ੇਸ਼ ਤੌਰ 'ਤੇ ਪ੍ਰੋਜੈਕਟ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਯੋਗਦਾਨ ਨੂੰ ਮੰਨਿਆ ਅਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਓਨਮ ਦੇ ਖੁਸ਼ੀਆਂ ਭਰੇ ਅਤੇ ਸ਼ੁਭ ਮੌਕੇ ਦਾ ਜ਼ਿਕਰ ਕੀਤਾ ਜੋ ਇਸ ਅਵਸਰ ਨੂੰ ਹੋਰ ਵੀ ਖੁਸ਼ਹਾਲ ਬਣਾ ਰਿਹਾ ਹੈ।

ਆਈਐੱਨਐੱਸ ਵਿਕ੍ਰਾਂਤ ਦੇ ਹਰ ਹਿੱਸੇ ਦੀਆਂ ਆਪਣੀਆਂ ਖੂਬੀਆਂ, ਇੱਕ ਤਾਕਤ, ਆਪਣੀ ਇੱਕ ਵਿਕਾਸ ਯਾਤਰਾ ਹੈ। ਇਹ ਸਵਦੇਸ਼ੀ ਸਮਰੱਥਾ, ਸਵਦੇਸ਼ੀ ਸਰੋਤਾਂ ਅਤੇ ਸਵਦੇਸ਼ੀ ਹੁਨਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਏਅਰਬੇਸ ਵਿੱਚ ਲਗਾਇਆ ਗਿਆ ਸਟੀਲ ਵੀ ਸਵਦੇਸ਼ੀ ਹੈ, ਜੋ ਡੀਆਰਡੀਓ ਦੇ ਵਿਗਿਆਨੀਆਂ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਭਾਰਤੀ ਕੰਪਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ। ਕੈਰੀਅਰ ਦੇ ਵਿਸ਼ਾਲ ਅਨੁਪਾਤ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਤੈਰਦੇ ਸ਼ਹਿਰ ਵਾਂਗ ਹੈ। ਇਹ ਬਿਜਲੀ ਪੈਦਾ ਕਰਦਾ ਹੈ ਜੋ 5000 ਘਰਾਂ ਨੂੰ ਬਿਜਲੀ ਦੇਣ ਲਈ ਕਾਫੀ ਹੈ ਅਤੇ ਵਰਤੀ ਗਈ ਵਾਇਰਿੰਗ ਕੋਚੀ ਤੋਂ ਕਾਸ਼ੀ ਤੱਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਆਈਐੱਨਐੱਸ ਵਿਕ੍ਰਾਂਤ 'ਪੰਚ ਪ੍ਰਣਾਂ' ਦੀ ਆਤਮਾ ਦਾ ਜਿਉਂਦਾ ਜਾਗਦਾ ਰੂਪ ਹੈ, ਜਿਸਦਾ ਐਲਾਨ ਉਨ੍ਹਾਂ ਨੇ ਲਾਲ ਕਿਲੇ ਤੋਂ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਭਾਰਤੀ ਸਮੁੰਦਰੀ ਪਰੰਪਰਾ ਅਤੇ ਜਲ ਸੈਨਾ ਦੀ ਸਮਰੱਥਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੇ ਇਸ ਸਮੁੰਦਰੀ ਸ਼ਕਤੀ ਦੇ ਬਲ 'ਤੇ ਅਜਿਹੀ ਜਲ ਸੈਨਾ ਦਾ ਨਿਰਮਾਣ ਕੀਤਾ, ਜਿਸ ਨੇ ਦੁਸ਼ਮਣਾਂ ਨੂੰ ਪੱਬਾਂ ਭਾਰ ਕਰ ਦਿੱਤਾ। ਜਦੋਂ ਅੰਗਰੇਜ਼ ਭਾਰਤ ਆਏ ਤਾਂ ਉਹ ਭਾਰਤੀ ਬੇੜਿਆਂ ਦੀ ਤਾਕਤ ਤੋਂ ਡਰਦੇ ਸਨ ਅਤੇ ਉਨ੍ਹਾਂ ਰਾਹੀਂ ਵਪਾਰ ਕਰਦੇ ਸਨ। ਇਸ ਲਈ ਉਨ੍ਹਾਂ ਨੇ ਭਾਰਤ ਦੀ ਸਮੁੰਦਰੀ ਸ਼ਕਤੀ ਦੀ ਕਮਰ ਤੋੜਨ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਉਸ ਸਮੇਂ ਬ੍ਰਿਟਿਸ਼ ਸੰਸਦ ਵਿੱਚ ਇੱਕ ਕਾਨੂੰਨ ਬਣਾ ਕੇ ਭਾਰਤੀ ਜਹਾਜ਼ਾਂ ਅਤੇ ਵਪਾਰੀਆਂ 'ਤੇ ਕਿੰਨੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਸਨ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਅੱਜ 2 ਸਤੰਬਰ, 2022 ਦੀ ਇਤਿਹਾਸਿਕ ਤਾਰੀਖ ਨੂੰ, ਭਾਰਤ ਨੇ ਗ਼ੁਲਾਮੀ ਦੇ ਬੋਝ, ਗ਼ੁਲਾਮੀ ਦੇ ਚਿੰਨ੍ਹ ਨੂੰ ਉਤਾਰ ਦਿੱਤਾ ਹੈ। ਭਾਰਤੀ ਜਲ ਸੈਨਾ ਨੂੰ ਅੱਜ ਤੋਂ ਨਵਾਂ ਝੰਡਾ ਮਿਲ ਗਿਆ ਹੈ। ਹੁਣ ਤੱਕ ਭਾਰਤੀ ਜਲ ਸੈਨਾ ਦੇ ਝੰਡੇ 'ਤੇ ਗ਼ੁਲਾਮੀ ਦੀ ਪਹਿਚਾਣ ਕਾਇਮ ਸੀ। ਪਰ ਅੱਜ ਤੋਂ ਛਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ ਹੋ ਕੇ ਸਮੁੰਦਰ ਅਤੇ ਅਸਮਾਨ ਵਿੱਚ ਨਵਾਂ ਜਲ ਸੈਨਾ ਝੰਡਾ ਲਹਿਰਾਏਗਾ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਵਿਕ੍ਰਾਂਤ ਸਾਡੇ ਸਮੁੰਦਰੀ ਜ਼ੋਨ ਦੀ ਸੁਰੱਖਿਆ ਲਈ ਉਤਰੇਗਾ ਤਾਂ ਜਲ ਸੈਨਾ ਦੀਆਂ ਕਈ ਮਹਿਲਾ ਜਵਾਨ ਵੀ ਉਸ 'ਤੇ ਤੈਨਾਤ ਰਹਿਣਗੀਆਂ। ਸਮੁੰਦਰ ਦੀ ਅਪਾਰ ਸ਼ਕਤੀ, ਅਸੀਮ ਨਾਰੀ ਸ਼ਕਤੀ ਨਾਲ, ਨਵੇਂ ਭਾਰਤ ਦੀ ਇਹ ਬੁਲੰਦ ਪਹਿਚਾਣ ਬਣ ਰਹੀ ਹੈ। ਹੁਣ ਭਾਰਤੀ ਜਲ ਸੈਨਾ ਨੇ ਮਹਿਲਾਵਾਂ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਜੋ ਪਾਬੰਦੀਆਂ ਸਨ, ਉਹ ਹੁਣ ਹਟਾਈਆਂ ਜਾ ਰਹੀਆਂ ਹਨ। ਜਿਸ ਤਰ੍ਹਾਂ ਸਮਰੱਥ ਲਹਿਰਾਂ ਲਈ ਕੋਈ ਸੀਮਾਵਾਂ ਨਹੀਂ ਹੁੰਦੀਆਂ, ਉਸੇ ਤਰ੍ਹਾਂ ਭਾਰਤ ਦੀਆਂ ਬੇਟੀਆਂ ਲਈ ਕੋਈ ਸੀਮਾਵਾਂ ਜਾਂ ਪਾਬੰਦੀਆਂ ਨਹੀਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੂੰਦ-ਬੂੰਦ ਪਾਣੀ ਨਾਲ ਵਿਸ਼ਾਲ ਸਮੁੰਦਰ ਬਣ ਜਾਂਦਾ ਹੈ। ਉਨ੍ਹਾਂ ਇਸ ਆਜ਼ਾਦੀ ਦਿਵਸ 'ਤੇ ਸਵਦੇਸ਼ੀ ਤੋਪਾਂ ਨਾਲ ਸਲਾਮੀ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਜੇਕਰ ਭਾਰਤ ਦਾ ਹਰ ਨਾਗਰਿਕ ‘ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਜਿਊਣਾ ਸ਼ੁਰੂ ਕਰ ਦੇਵੇ ਤਾਂ ਦੇਸ਼ ਨੂੰ ਆਤਮਨਿਰਭਰ ਹੋਣ ਵਿੱਚ ਦੇਰ ਨਹੀਂ ਲੱਗੇਗੀ।

ਬਦਲਦੀ ਭੂ-ਰਣਨੀਤਕ ਸਥਿਤੀ 'ਤੇ ਟਿੱਪਣੀ ਕਰਦਿਆਂ, ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ, ਹਿੰਦ-ਪ੍ਰਸ਼ਾਂਤ ਖੇਤਰ ਅਤੇ ਹਿੰਦ ਮਹਾਸਾਗਰ ਵਿੱਚ ਸੁਰੱਖਿਆ ਚਿੰਤਾਵਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਪਰ, ਅੱਜ ਇਹ ਖੇਤਰ ਸਾਡੇ ਲਈ ਦੇਸ਼ ਦੀ ਮੁੱਖ ਰੱਖਿਆ ਤਰਜੀਹ ਹੈ। ਇਸ ਲਈ ਅਸੀਂ ਜਲ ਸੈਨਾ ਲਈ ਬਜਟ ਵਧਾਉਣ ਤੋਂ ਲੈ ਕੇ ਇਸ ਦੀ ਸਮਰੱਥਾ ਵਧਾਉਣ ਤੱਕ ਹਰ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਮਜ਼ਬੂਤ ​​ਭਾਰਤ ਇੱਕ ਸ਼ਾਂਤੀਪੂਰਨ ਅਤੇ ਸੁਰੱਖਿਅਤ ਵਿਸ਼ਵ ਲਈ ਰਾਹ ਪੱਧਰਾ ਕਰੇਗਾ।

ਇਸ ਮੌਕੇ ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜਯਨ, ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਵੀ ਮੁਰਲੀਧਰਨ, ਸ਼੍ਰੀ ਅਜੈ ਭੱਟ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ, ਜਲ ਸੈਨਾ ਦੇ ਮੁਖੀ ਸ਼੍ਰੀ ਆਰ ਹਰੀ ਕੁਮਾਰ ਹਾਜ਼ਰ ਸਨ।

ਆਈਐੱਨਐੱਸ ਵਿਕ੍ਰਾਂਤ

ਆਈਐੱਨਐੱਸ ਵਿਕ੍ਰਾਂਤ ਨੂੰ ਭਾਰਤੀ ਜਲ ਸੈਨਾ ਦੇ ਇਨ-ਹਾਊਸ ਵਾਰਸ਼ਿਪ ਡਿਜ਼ਾਈਨ ਬਿਊਰੋ (ਡਬਲਿਊਡੀਬੀ) ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਅਧੀਨ ਇੱਕ ਜਨਤਕ ਖੇਤਰ ਦੇ ਸ਼ਿਪਯਾਰਡ, ਕੋਚੀਨ ਸ਼ਿਪਯਾਰਡ ਲਿਮਿਟਿਡ ਦੁਆਰਾ ਬਣਾਇਆ ਗਿਆ ਹੈ। ਵਿਕ੍ਰਾਂਤ ਨੂੰ ਅਤਿ-ਆਧੁਨਿਕ ਸਵੈਚਾਲਨ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤਾ ਗਿਆ ਹੈ ਅਤੇ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਬੜਾ ਬੇੜਾ ਹੈ।

ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦਾ ਨਾਮ ਉਸ ਦੇ ਸ਼ਾਨਦਾਰ ਪੂਰਵਗਾਮੀ, ਭਾਰਤ ਦੇ ਪਹਿਲੇ ਏਅਰਕ੍ਰਾਫਟ ਕੈਰੀਅਰ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਨੇ 1971 ਦੀ ਜੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਵਿੱਚ ਦੇਸ਼ ਦੇ ਬੜੇ ਉਦਯੋਗਿਕ ਘਰਾਣਿਆਂ ਦੇ ਨਾਲ-ਨਾਲ 100 ਤੋਂ ਵੱਧ ਐੱਮਐੱਸਐੱਮਈ ਨੂੰ ਸ਼ਾਮਲ ਕਰਦੇ ਹੋਏ ਵੱਡੀ ਗਿਣਤੀ ਵਿੱਚ ਸਵਦੇਸ਼ੀ ਉਪਕਰਣ ਅਤੇ ਮਸ਼ੀਨਰੀ ਲਗਾਈ ਗਈ ਹੈ। ਵਿਕ੍ਰਾਂਤ ਦੇ ਚਾਲੂ ਹੋਣ ਨਾਲ, ਭਾਰਤ ਦੇ ਪਾਸ ਦੋ ਕਾਰਜਸ਼ੀਲ ਏਅਰਕ੍ਰਾਫਟ ਕੈਰੀਅਰ ਹੋਣਗੇ, ਜੋ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨਗੇ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਬਸਤੀਵਾਦੀ ਅਤੀਤ ਨੂੰ ਦੂਰ ਕਰਦੇ ਹੋਏ ਅਤੇ ਸਮ੍ਰਿੱਧ ਭਾਰਤੀ ਸਮੁੰਦਰੀ ਵਿਰਾਸਤ ਨੂੰ ਢੁਕਵਾਂ ਬਣਾਉਣ ਵਾਲੇ ਨਵੇਂ ਜਲ ਸੈਨਾ ਚਿੰਨ੍ਹ (ਨਿਸ਼ਾਨ) ਦਾ ਵੀ ਉਦਘਾਟਨ ਕੀਤਾ।

 

 

 

 

 

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
PM Modi’s Digital India vision an accelerator of progress: Google CEO Pichai

Media Coverage

PM Modi’s Digital India vision an accelerator of progress: Google CEO Pichai
...

Nm on the go

Always be the first to hear from the PM. Get the App Now!
...
PM greets Indian Navy on Navy Day
December 04, 2022
Share
 
Comments

The Prime Minister, Shri Narendra Modi has greeted all navy personnel and their families on the occasion of Navy Day.

In a tweet, the Prime Minister said;

"Best wishes on Navy Day to all navy personnel and their families. We in India are proud of our rich maritime history. The Indian Navy has steadfastly protected our nation and has distinguished itself with its humanitarian spirit during challenging times."