ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਿਰਸਵਾਰਥ ਭਾਵਨਾ ਨਾਲ ਕੀਤੇ ਗਏ ਕਾਰਜ ਹੀ ਸੱਚੀ ਮਨੁੱਖਤਾ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਅਜਿਹੇ ਕਾਰਜ ਨਾ ਸਿਰਫ਼ ਅਧਿਆਤਮਕ ਖ਼ੁਸ਼ੀ ਪ੍ਰਦਾਨ ਕਰਦੇ ਹਨ, ਸਗੋਂ ਸਮਾਜ ਦੇ ਕਲਿਆਣ ਵਿੱਚ ਵੀ ਯੋਗਦਾਨ ਪਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ –
“अद्रोहः सर्वभूतेषु कर्मणा मनसा गिरा।
अनुग्रहश्च दानं च शीलमेतत्प्रशस्यते॥”
ਸੁਭਾਸ਼ਤਮ ਇਹ ਸੰਦੇਸ਼ ਦਿੰਦਾ ਹੈ ਕਿ ਕਿਸੇ ਵੀ ਜੀਵ ਪ੍ਰਤੀ ਮਨ, ਬਚਨ ਅਤੇ ਕਰਮ ਤੋਂ ਕੋਈ ਦੁਰਭਾਵਨਾ ਨਾ ਰੱਖਣਾ, ਸਭ ਪ੍ਰਤੀ ਦਇਆ ਦੀ ਭਾਵਨਾ ਅਤੇ ਦਿਲ ਖੋਲ੍ਹ ਕੇ ਦਾਨ ਕਰਨਾ -ਇਸ ਨੂੰ ਕਿਰਦਾਰ ਦਾ ਸਰਬਉੱਚ ਰੂਪ ਮੰਨਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ:
"ਨਿਰਸਵਾਰਥ ਭਾਵਨਾ ਨਾਲ ਕੀਤਾ ਗਿਆ ਕਾਰਜ ਹੀ ਸੱਚੀ ਮਨੁੱਖਤਾ ਹੈ। ਇਹ ਨਾਲ ਅਧਿਆਤਮਕ ਖ਼ੁਸ਼ੀ ਤਾਂ ਮਿਲਦੀ ਹੀ ਹੈ, ਸਮਾਜ ਦਾ ਵੀ ਕਲਿਆਣ ਹੁੰਦਾ ਹੈ।
अद्रोहः सर्वभूतेषु कर्मणा मनसा गिरा।
अनुग्रहश्च दानं च शीलमेतत्प्रशस्यते॥”
निस्वार्थ भाव से किया गया कर्म ही सच्ची मानवता है। इससे आत्मिक खुशी तो मिलती ही है, समाज का भी कल्याण होता है।
— Narendra Modi (@narendramodi) May 6, 2026
अद्रोहः सर्वभूतेषु कर्मणा मनसा गिरा।
अनुग्रहश्च दानं च शीलमेतत्प्रशस्यते॥ pic.twitter.com/5C9w0KNQwH


