ਮੈਂ 11-12 ਨਵੰਬਰ, 2025 ਨੂੰ ਭੂਟਾਨ ਦੇ ਦੌਰੇ ’ਤੇ ਜਾਵਾਂਗਾ।
ਭੂਟਾਨ ਦੇ ਲੋਕਾਂ ਨਾਲ ਮਹਾਮਹਿਮ ਚੌਥੇ ਰਾਜੇ ਦਾ 70ਵਾਂ ਜਨਮ ਦਿਨ ਮਨਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।
ਭੂਟਾਨ ਵਿੱਚ ਵਿਸ਼ਵ ਸ਼ਾਂਤੀ ਪ੍ਰਾਰਥਨਾ ਉਤਸਵ ਦੌਰਾਨ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦਾ ਪ੍ਰਦਰਸ਼ਨ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਸਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਦਰਸਾਉਂਦਾ ਹੈ।
ਇਹ ਦੌਰਾ ਪੁਨਤਸਾਂਗਛੂ-II ਪਣ-ਬਿਜਲੀ ਪ੍ਰੋਜੈਕਟ ਦੇ ਉਦਘਾਟਨ ਦੇ ਨਾਲ ਸਾਡੀ ਸਫਲ ਊਰਜਾ ਸਾਂਝੇਦਾਰੀ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੋਵੇਗਾ।
ਮੈਂ ਭੂਟਾਨ ਦੇ ਰਾਜਾ, ਮਹਾਮਹਿਮ ਚੌਥੇ ਰਾਜਾ ਅਤੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੂੰ ਮਿਲਣ ਲਈ ਚਾਹਵਾਨ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੇਰਾ ਦੌਰਾ ਸਾਡੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਾਂਝੀ ਤਰੱਕੀ ਅਤੇ ਖ਼ੁਸ਼ਹਾਲੀ ਵੱਲ ਸਾਡੇ ਯਤਨਾਂ ਨੂੰ ਮਜ਼ਬੂਤ ਕਰੇਗਾ।
ਭਾਰਤ ਅਤੇ ਭੂਟਾਨ ਦਰਮਿਆਨ ਸਤੀ ਅਤੇ ਸਹਿਯੋਗ ਦੇ ਮਿਸਾਲੀ ਸਬੰਧ ਹਨ, ਜੋ ਆਪਸੀ ਡੂੰਘੇ ਵਿਸ਼ਵਾਸ, ਸਮਝ ਅਤੇ ਸਦਭਾਵਨਾ 'ਤੇ ਅਧਾਰਤ ਹਨ। ਸਾਡੀ ਭਾਈਵਾਲੀ ਸਾਡੀ "ਗੁਆਂਢੀ ਪਹਿਲਾਂ" ਨੀਤੀ ਦਾ ਇੱਕ ਮੁੱਖ ਥੰਮ੍ਹ ਹੈ ਅਤੇ ਗੁਆਂਢੀ ਦੇਸ਼ਾਂ ਵਿਚਕਾਰ ਮਿਸਾਲੀ ਦੋਸਤਾਨਾ ਸਬੰਧਾਂ ਦਾ ਇੱਕ ਮਾਡਲ ਹੈ।
Leaving for Bhutan, where I will attend various programmes. This visit comes at a time when Bhutan is marking the 70th birthday of His Majesty the Fourth King. I will be holding talks with His Majesty the King of Bhutan, His Majesty the Fourth King and Prime Minister Tshering…
— Narendra Modi (@narendramodi) November 11, 2025


