ਪ੍ਰਧਾਨ ਮੰਤਰੀ ਨੇ ਅੱਜ ਬੈਂਕਾਕ ਦੇ ਦੁਸਿਤ ਪੈਲੇਸ (Dusit Palace) ਵਿੱਚ ਥਾਈਲੈਂਡ ਦੇ ਮਹਾਮਹਿਮ ਰਾਜੇ ਮਹਾ ਵਜੀਰਾਲੋਂਗਕੋਰਨ ਫ੍ਰਾ ਵਾਜਿਰਾਕਲਾਓਚਾਓਯੁਹੁਆ (His Majesty King Maha Vajiralongkorn Phra Vajiraklaochaoyuhua) ਅਤੇ ਮਹਾਮਹਿਮ ਰਾਣੀ ਸੁਥਿਦਾ ਬਜਰਾਸੁਧਾਬਿਮਲਾਲਕਸ਼ਣ (Her Majesty Queen Suthida Bajrasudhabimalalakshana) ਦੇ ਨਾਲ ਸ਼ਾਹੀ ਮੁਲਾਕਾਤ ਕੀਤੀ।
ਇਸ ਦੌਰਾਨ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸਾਂਝੀ ਸੱਭਿਆਚਾਰਕ ਵਿਰਾਸਤ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ (relics of Lord Buddha) ਦਾ ਉਲੇਖ ਕੀਤਾ, ਜੋ ਪਿਛਲੇ ਵਰ੍ਹੇ ਭਾਰਤ ਤੋਂ ਥਾਈਲੈਂਡ ਲਿਆਂਦੇ ਗਏ ਸਨ ਅਤੇ ਇਸ ਪਹਿਲ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸਬੰਧਾਂ (people-to-people ties) ਨੂੰ ਹੋਰ ਮਜ਼ਬੂਤ ਕਰਨ ਵਿੱਚ ਸਕਾਰਾਤਮਕ ਪ੍ਰਭਾਵ ਪਾਇਆ ਹੈ। ਇਸ ਦੇ ਇਲਾਵਾ, ਉਨ੍ਹਾਂ ਨੇ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਬਹੁਆਯਾਮੀ ਸਬੰਧਾਂ (multifaceted ties) ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਭੀ ਵਿਚਾਰ-ਵਟਾਂਦਰਾ ਕੀਤਾ।
Called on Maha Vajiralongkorn, the King of Thailand. We talked about the robust friendship between India and Thailand and how to make it even stronger. pic.twitter.com/FJE958U1mn
— Narendra Modi (@narendramodi) April 4, 2025


