ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲਾਂ 'ਤੇ ਵਿਸ਼ੇਸ਼ ਚਰਚਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ 'ਤੇ ਸਮੂਹਿਕ ਚਰਚਾ ਦਾ ਰਸਤਾ ਚੁਣਨ ਲਈ ਸਦਨ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ, ਉਹ ਮੰਤਰ ਅਤੇ ਸੱਦਾ ਹੈ, ਜਿਸ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਊਰਜਾਵਾਨ ਅਤੇ ਪ੍ਰੇਰਿਤ ਕੀਤਾ, ਬਲੀਦਾਨ ਅਤੇ ਤਪੱਸਿਆ ਦਾ ਰਸਤਾ ਦਿਖਾਇਆ ਅਤੇ ਇਹ ਸਦਨ ਵਿੱਚ ਮੌਜੂਦ ਸਾਰਿਆਂ ਲਈ ਇੱਕ ਸਨਮਾਨ ਦੀ ਗੱਲ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮਾਣ ਦੀ ਗੱਲ ਹੈ ਕਿ ਦੇਸ਼ ਵੰਦੇ ਮਾਤਰਮ ਦੇ 150 ਸਾਲਾਂ ਦੇ ਇਤਿਹਾਸਕ ਮੌਕੇ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਇਤਿਹਾਸ ਦੀਆਂ ਅਣਗਿਣਤ ਘਟਨਾਵਾਂ ਸਾਡੇ ਸਾਹਮਣੇ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚਰਚਾ ਨਾ ਸਿਰਫ਼ ਸਦਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦੇ ਸਰੋਤ ਵਜੋਂ ਵੀ ਕੰਮ ਕਰ ਸਕਦੀ ਹੈ, ਜੇਕਰ ਸਾਰੇ ਸਮੂਹਿਕ ਤੌਰ 'ਤੇ ਇਸ ਦੀ ਚੰਗੀ ਵਰਤੋ ਕਰਦੇ ਹਨ।
ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਅਜਿਹਾ ਸਮਾਂ ਹੈ, ਜਦੋਂ ਇਤਿਹਾਸ ਦੇ ਬਹੁਤ ਸਾਰੇ ਪ੍ਰੇਰਨਾਦਾਇਕ ਅਧਿਆਇ ਇੱਕ ਵਾਰ ਫਿਰ ਸਾਡੇ ਸਾਹਮਣੇ ਪ੍ਰਗਟ ਹੋ ਰਹੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਨੇ ਹਾਲ ਹੀ ਵਿੱਚ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਾਣ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਸਰਦਾਰ ਵੱਲਭ ਭਾਈ ਪਟੇਲ ਅਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਵਰ੍ਹੇਗੰਢ ਵੀ ਮਨਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੇ ਹਾਲ ਹੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਵੰਦੇ ਮਾਤਰਮ ਦੇ 150ਵੇਂ ਸਾਲ ਦੇ ਮੌਕੇ 'ਤੇ, ਸਦਨ ਆਪਣੀ ਸਮੂਹਿਕ ਊਰਜਾ ਮਹਿਸੂਸ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੰਦੇ ਮਾਤਰਮ ਦੀ 150 ਸਾਲਾ ਯਾਤਰਾ ਕਈ ਮੀਲ ਪੱਥਰਾਂ ਤੋਂ ਲੰਘੀ ਹੈ। ਇਹ ਯਾਦ ਕਰਦੇ ਹੋਏ ਕਿ ਜਦੋਂ ਵੰਦੇ ਮਾਤਰਮ ਨੇ 50 ਸਾਲ ਪੂਰੇ ਕੀਤੇ ਤਾਂ ਦੇਸ਼ ਬਸਤੀਵਾਦੀ ਸ਼ਾਸਨ ਅਧੀਨ ਰਹਿਣ ਲਈ ਮਜਬੂਰ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਇਹ 100 ਸਾਲ ਤੱਕ ਪਹੁੰਚਿਆ, ਤਾਂ ਦੇਸ਼ ਐਮਰਜੈਂਸੀ ਦੀਆਂ ਜ਼ੰਜੀਰਾਂ ਨਾਲ ਜਕੜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਵੰਦੇ ਮਾਤਰਮ ਦੇ ਸ਼ਤਾਬਦੀ ਜਸ਼ਨਾਂ ਦੇ ਸਮੇਂ, ਭਾਰਤ ਦੇ ਸੰਵਿਧਾਨ ਦਾ ਗਲ਼ਾ ਘੁੱਟ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਟਿੱਪਣੀ ਕੀਤੀ ਕਿ ਜਦੋਂ ਵੰਦੇ ਮਾਤਰਮ ਨੇ 100 ਸਾਲ ਪੂਰੇ ਕੀਤੇ, ਤਾਂ ਦੇਸ਼ ਲਈ ਜਿਊਣ ਅਤੇ ਮਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਕੈਦ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਸ ਗੀਤ ਨੇ ਦੇਸ਼ ਦੀ ਆਜ਼ਾਦੀ ਨੂੰ ਊਰਜਾ ਦਿੱਤੀ ਸੀ, ਜਦੋਂ ਇਸ ਨੇ 100 ਸਾਲ ਪੂਰੇ ਕੀਤੇ ਸਨ, ਪਰ ਬਦਕਿਸਮਤੀ ਨਾਲ ਇਹ ਸਾਡੇ ਇਤਿਹਾਸ ਦੇ ਇੱਕ ਕਾਲੇ ਅਧਿਆਇ ਨਾਲ ਜੁੜਿਆ ਹੈ, ਜਦੋਂ ਲੋਕਤੰਤਰ ਖ਼ੁਦ ਗੰਭੀਰ ਦਬਾਅ ਹੇਠ ਸੀ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਵੰਦੇ ਮਾਤਰਮ ਦੇ 150 ਸਾਲ ਉਸ ਮਹਾਨ ਅਧਿਆਇ ਅਤੇ ਮਹਿਮਾ ਨੂੰ ਮੁੜ ਸਥਾਪਿਤ ਕਰਨ ਦਾ ਮੌਕਾ ਪੇਸ਼ ਕਰਦੇ ਹਨ ਅਤੇ ਸਦਨ ਅਤੇ ਰਾਸ਼ਟਰ ਨੂੰ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ ਹੈ"। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਵੰਦੇ ਮਾਤਰਮ ਸੀ, ਜਿਸਨੇ 1947 ਵਿੱਚ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਅਤੇ ਆਜ਼ਾਦੀ ਸੰਗਰਾਮ ਦੀ ਭਾਵਨਾਤਮਕ ਅਗਵਾਈ ਇਸਦੇ ਸੱਦੇ ਵਿੱਚ ਸ਼ਾਮਲ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ 150 ਸਾਲਾਂ 'ਤੇ ਵੰਦੇ ਮਾਤਰਮ 'ਤੇ ਚਰਚਾ ਸ਼ੁਰੂ ਕਰਨ ਲਈ ਖੜ੍ਹੇ ਹੋਏ, ਤਾਂ ਸੱਤਾਧਾਰੀ ਜਾਂ ਵਿਰੋਧੀ ਧਿਰ ਦੀ ਕੋਈ ਵੰਡ ਨਹੀਂ ਸੀ, ਕਿਉਂਕਿ ਮੌਜੂਦ ਸਾਰਿਆਂ ਲਈ ਇਹ ਸੱਚਮੁੱਚ ਵੰਦੇ ਮਾਤਰਮ ਦੇ ਕਰਜ਼ ਨੂੰ ਸਵੀਕਾਰ ਕਰਨ ਦਾ ਮੌਕਾ ਸੀ, ਜਿਸ ਨੇ ਟੀਚਾ-ਮੁਖੀ ਨੇਤਾਵਾਂ ਨੂੰ ਆਜ਼ਾਦੀ ਅੰਦੋਲਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ, ਜਿਸ ਦੇ ਨਤੀਜੇ ਵਜੋਂ ਆਜ਼ਾਦੀ ਮਿਲੀ, ਜੋ ਅੱਜ ਸਾਰਿਆਂ ਨੂੰ ਸਦਨ ਵਿੱਚ ਬੈਠਣ ਦੀ ਆਗਿਆ ਦੇ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਅਤੇ ਪ੍ਰਤੀਨਿਧੀਆਂ ਲਈ, ਇਹ ਉਸ ਕਰਜ਼ ਨੂੰ ਸਵੀਕਾਰ ਕਰਨ ਦਾ ਇੱਕ ਪਵਿੱਤਰ ਮੌਕਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪ੍ਰੇਰਨਾ ਨਾਲ, ਵੰਦੇ ਮਾਤਰਮ ਦੀ ਭਾਵਨਾ, ਜਿਸਨੇ ਆਜ਼ਾਦੀ ਲਈ ਲੜਾਈ ਲੜੀ, ਪੂਰੇ ਦੇਸ਼ - ਉੱਤਰ, ਦੱਖਣ, ਪੂਰਬ ਅਤੇ ਪੱਛਮ - ਨੂੰ ਇੱਕ ਆਵਾਜ਼ ਵਿੱਚ ਜੋੜਿਆ, ਇੱਕ ਵਾਰ ਫਿਰ ਸਾਡਾ ਮਾਰਗ-ਦਰਸ਼ਨ ਕਰੇ। ਉਨ੍ਹਾਂ ਸਾਰਿਆਂ ਨੂੰ ਇਕੱਠੇ ਅੱਗੇ ਵਧਣ, ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ 150ਵੇਂ ਵੰਦੇ ਮਾਤਰਮ ਨੂੰ ਸਾਰਿਆਂ ਲਈ ਪ੍ਰੇਰਨਾ ਅਤੇ ਊਰਜਾ ਦਾ ਸਰੋਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ ਆਤਮ-ਨਿਰਭਰ ਰਾਸ਼ਟਰ ਬਣਾਉਣ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਸੰਕਲਪ ਨੂੰ ਮੁੜ ਦੁਹਰਾਉਣ ਦਾ ਮੌਕਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਵੰਦੇ ਮਾਤਰਮ ਦੀ ਯਾਤਰਾ 1875 ਵਿੱਚ ਬੰਕਿਮ ਚੰਦਰ ਜੀ ਨਾਲ ਸ਼ੁਰੂ ਹੋਈ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਗੀਤ ਉਸ ਸਮੇਂ ਰਚਿਆ ਗਿਆ ਸੀ, ਜਦੋਂ 1857 ਦੇ ਆਜ਼ਾਦੀ ਸੰਗਰਾਮ ਤੋਂ ਬਾਅਦ, ਬਰਤਾਨਵੀ ਸਾਮਰਾਜ ਅਸਥਿਰ ਸੀ ਅਤੇ ਭਾਰਤ 'ਤੇ ਕਈ ਤਰ੍ਹਾਂ ਦੇ ਦਬਾਅ ਅਤੇ ਬੇਇਨਸਾਫ਼ੀ ਥੋਪੀ ਗਈ ਸੀ, ਜਿਸ ਨਾਲ ਇਸਦੇ ਲੋਕਾਂ ਨੂੰ ਅਧੀਨਗੀ ਲਈ ਮਜਬੂਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਸ ਸਮੇਂ ਦੌਰਾਨ, ਅੰਗਰੇਜ਼ਾਂ ਦਾ ਰਾਸ਼ਟਰੀ ਗੀਤ, 'ਗੌਡ ਸੇਵ ਦ ਕੁਈਨ', ਭਾਰਤ ਦੇ ਹਰ ਘਰ ਵਿੱਚ ਫੈਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਦੋਂ ਹੀ ਬੰਕਿਮ ਦਾ ਨੇ ਇੱਕ ਚੁਣੌਤੀ ਦਿੱਤੀ, ਜ਼ੋਰਦਾਰ ਜਵਾਬ ਦਿੱਤਾ ਅਤੇ ਉਸ ਵਿਰੋਧ ਤੋਂ ਵੰਦੇ ਮਾਤਰਮ ਦਾ ਜਨਮ ਹੋਇਆ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੁਝ ਸਾਲਾਂ ਬਾਅਦ 1882 ਵਿੱਚ, ਜਦੋਂ ਬੰਕਿਮ ਚੰਦਰ ਨੇ 'ਆਨੰਦ ਮੱਠ' ਲਿਖਿਆ, ਤਾਂ ਇਸ ਗੀਤ ਨੂੰ ਰਚਨਾ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਵੰਦੇ ਮਾਤਰਮ ਨੇ ਹਜ਼ਾਰਾਂ ਸਾਲਾਂ ਤੋਂ ਭਾਰਤ ਦੀਆਂ ਨਾੜੀਆਂ ਵਿੱਚ ਡੂੰਘਾਈ 'ਚ ਵੱਸੇ ਵਿਚਾਰ ਨੂੰ ਮੁੜ ਸੁਰਜੀਤ ਕੀਤਾ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵੰਦੇ ਮਾਤਰਮ ਰਾਹੀਂ ਦੇਸ਼ ਨੂੰ ਉਹੀ ਭਾਵਨਾ, ਉਹੀ ਕਦਰਾਂ-ਕੀਮਤਾਂ, ਉਹੀ ਸਭਿਆਚਾਰ ਅਤੇ ਉਹੀ ਪਰੰਪਰਾ ਸਭ ਤੋਂ ਵਧੀਆ ਸ਼ਬਦਾਂ ਅਤੇ ਨੇਕ ਭਾਵਨਾ ਨਾਲ ਤੋਹਫ਼ੇ ਵਜੋਂ ਦਿੱਤੀ ਗਈ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੰਦੇ ਮਾਤਰਮ ਸਿਰਫ਼ ਸਿਆਸੀ ਆਜ਼ਾਦੀ ਲਈ ਇੱਕ ਮੰਤਰ ਨਹੀਂ ਸੀ ਜਾਂ ਸਿਰਫ਼ ਅੰਗਰੇਜ਼ਾਂ ਨੂੰ ਭਜਾਉਣ ਅਤੇ ਆਪਣਾ ਰਸਤਾ ਬਣਾਉਣ ਬਾਰੇ ਨਹੀਂ ਸੀ; ਇਹ ਇਸ ਤੋਂ ਕਿਤੇ ਪਰੇ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਮਾਤ ਭੂਮੀ ਨੂੰ ਆਜ਼ਾਦ ਕਰਨ, ਭਾਰਤ ਮਾਤਾ ਨੂੰ ਬੇੜੀਆਂ ਤੋਂ ਮੁਕਤ ਕਰਨ ਲਈ ਇੱਕ ਪਵਿੱਤਰ ਲੜਾਈ ਵੀ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਵੰਦੇ ਮਾਤਰਮ ਦੇ ਪਿਛੋਕੜ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦੀ ਧਾਰਾ ਨੂੰ ਦੇਖਦੇ ਹਾਂ, ਤਾਂ ਸਾਨੂੰ ਵੈਦਿਕ ਯੁੱਗ ਤੋਂ ਇੱਕ ਆਵਰਤੀ ਸੱਚਾਈ ਦਿਖਾਈ ਦਿੰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਅਸੀਂ ਵੰਦੇ ਮਾਤਰਮ ਆਖਦੇ ਹਾਂ, ਤਾਂ ਇਹ ਸਾਨੂੰ ਵੈਦਿਕ ਐਲਾਨ ਦੀ ਯਾਦ ਦਿਵਾਉਂਦਾ ਹੈ ਜਿਸਦਾ ਅਰਥ ਹੈ ਕਿ ਇਹ ਧਰਤੀ ਮੇਰੀ ਮਾਂ ਹੈ ਅਤੇ ਮੈਂ ਉਸਦਾ ਪੁੱਤਰ ਹਾਂ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹੀ ਵਿਚਾਰ ਭਗਵਾਨ ਸ਼੍ਰੀ ਰਾਮ ਨੇ ਉਦੋਂ ਦੁਹਰਾਇਆ ਸੀ ਜਦੋਂ ਉਨ੍ਹਾਂ ਨੇ ਲੰਕਾ ਦੀ ਸ਼ਾਨ ਨੂੰ ਤਿਆਗ ਦਿੱਤਾ ਸੀ, "ਜਨਨੀ ਜਨਮਭੂਮਿੱਛਾ ਸਵਰਗਾਦਪੀ ਗਰਿਆਸੀ" ਦਾ ਐਲਾਨ ਕੀਤਾ ਸੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੰਦੇ ਮਾਤਰਮ ਇਸ ਮਹਾਨ ਸਭਿਆਚਾਰਕ ਪਰੰਪਰਾ ਦਾ ਆਧੁਨਿਕ ਰੂਪ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਬੰਕਿਮ ਦਾ ਨੇ ਵੰਦੇ ਮਾਤਰਮ ਦੀ ਰਚਨਾ ਕੀਤੀ, ਤਾਂ ਇਹ ਕੁਦਰਤੀ ਤੌਰ 'ਤੇ ਆਜ਼ਾਦੀ ਅੰਦੋਲਨ ਦੀ ਆਵਾਜ਼ ਬਣ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ, ਵੰਦੇ ਮਾਤਰਮ ਹਰ ਭਾਰਤੀ ਦਾ ਸੰਕਲਪ ਬਣ ਗਿਆ।
ਯਾਦ ਕਰਦੇ ਹੋਏ ਕਿ ਕੁਝ ਦਿਨ ਪਹਿਲਾਂ, 150ਵੇਂ ਵੰਦੇ ਮਾਤਰਮ ਦੇ ਉਦਘਾਟਨ ਸਮੇਂ, ਸ਼੍ਰੀ ਮੋਦੀ ਨੇ ਕਿਹਾ ਸੀ ਕਿ ਵੰਦੇ ਮਾਤਰਮ ਵਿੱਚ ਹਜ਼ਾਰਾਂ ਸਾਲਾਂ ਦੀ ਸਭਿਆਚਾਰਕ ਊਰਜਾ ਸਮਾਈ ਹੋਈ ਹੈ, ਇਹ ਆਜ਼ਾਦੀ ਦੀ ਭਾਵਨਾ ਰੱਖਦਾ ਹੈ ਅਤੇ ਇਸ ਵਿੱਚ ਆਜ਼ਾਦ ਭਾਰਤ ਦਾ ਦ੍ਰਿਸ਼ਟੀਕੋਣ ਵੀ ਹੈ।ਉਨ੍ਹਾਂ ਟਿੱਪਣੀ ਕੀਤੀ ਕਿ ਬਰਤਾਨਵੀ ਯੁੱਗ ਦੌਰਾਨ, ਭਾਰਤ ਨੂੰ ਕਮਜ਼ੋਰ, ਅਯੋਗ, ਆਲਸੀ ਅਤੇ ਵਿਹਲੇ ਵਜੋਂ ਦਰਸਾਉਣ ਦਾ ਇੱਕ ਫੈਸ਼ਨ ਉਭਰਿਆ ਸੀ ਅਤੇ ਬਸਤੀਵਾਦੀ ਪ੍ਰਭਾਵ ਅਧੀਨ ਪੜ੍ਹੇ-ਲਿਖੇ ਲੋਕ ਵੀ ਇਸੇ ਭਾਸ਼ਾ ਨੂੰ ਬੋਲਦੇ ਸਨ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੰਕਿਮ ਦਾ ਨੇ ਇਸ ਹੀਣ ਭਾਵਨਾ ਨੂੰ ਦੂਰ ਕੀਤਾ ਅਤੇ ਵੰਦੇ ਮਾਤਰਮ ਰਾਹੀਂ ਭਾਰਤ ਦੇ ਸ਼ਕਤੀਸ਼ਾਲੀ ਰੂਪ ਨੂੰ ਪ੍ਰਗਟ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੰਕਿਮ ਦਾ ਨੇ ਅਜਿਹੀਆਂ ਸਤਰਾਂ ਦੀ ਰਚਨਾ ਕੀਤੀ ਜੋ ਇਸ ਗੱਲ 'ਤੇ ਜ਼ੋਰ ਦਿੰਦੀਆਂ ਸਨ ਕਿ ਭਾਰਤ ਮਾਤਾ ਗਿਆਨ ਅਤੇ ਖ਼ੁਸ਼ਹਾਲੀ ਦੀ ਦੇਵੀ ਹੈ ਅਤੇ ਦੁਸ਼ਮਣਾਂ ਵਿਰੁੱਧ ਹਥਿਆਰ ਚਲਾਉਣ ਵਾਲੀ ਕ੍ਰੋਧੀ ਚੰਡਿਕਾ ਵੀ ਹੈ।
ਇਹ ਗੱਲ ਜ਼ੋਰ ਦੇ ਕੇ ਕਿ ਇਨ੍ਹਾਂ ਸ਼ਬਦਾਂ, ਭਾਵਨਾਵਾਂ ਅਤੇ ਪ੍ਰੇਰਨਾਵਾਂ ਨੇ ਗ਼ੁਲਾਮੀ ਦੀ ਨਿਰਾਸ਼ਾ ਵਿੱਚ ਭਾਰਤੀਆਂ ਨੂੰ ਹਿੰਮਤ ਦਿੱਤੀ, ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਇਨ੍ਹਾਂ ਸਤਰਾਂ ਨੇ ਲੱਖਾਂ ਦੇਸ਼ ਵਾਸੀਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਇਹ ਸੰਘਰਸ਼ ਜ਼ਮੀਨ ਦੇ ਟੁਕੜੇ ਲਈ ਨਹੀਂ ਸੀ, ਨਾ ਹੀ ਸਿਰਫ਼ ਸੱਤਾ ਦੇ ਸਿੰਘਾਸਣ 'ਤੇ ਕਬਜ਼ਾ ਕਰਨ ਲਈ ਸੀ, ਸਗੋਂ ਬਸਤੀਵਾਦ ਦੀਆਂ ਜ਼ੰਜੀਰਾਂ ਨੂੰ ਤੋੜਨ ਅਤੇ ਮਹਾਨ ਪਰੰਪਰਾਵਾਂ, ਸ਼ਾਨਦਾਰ ਸੱਭਿਆਚਾਰ ਅਤੇ ਹਜ਼ਾਰਾਂ ਸਾਲਾਂ ਦੇ ਮਾਣਮੱਤੇ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਲਈ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਮਾਤਰਮ ਦਾ ਲੋਕਾਂ ਨਾਲ ਡੂੰਘਾ ਸਬੰਧ ਸਾਡੇ ਆਜ਼ਾਦੀ ਸੰਗਰਾਮ ਦੀ ਇੱਕ ਲੰਮੀ ਗਾਥਾ ਵਜੋਂ ਪ੍ਰਗਟ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਕਿਸੇ ਨਦੀ ਦਾ ਜ਼ਿਕਰ ਕੀਤਾ ਜਾਂਦਾ ਹੈ - ਭਾਵੇਂ ਉਹ ਸਿੰਧੂ, ਸਰਸਵਤੀ, ਕਾਵੇਰੀ, ਗੋਦਾਵਰੀ, ਗੰਗਾ, ਜਾਂ ਯਮੁਨਾ ਹੋਵੇ - ਇਹ ਆਪਣੇ ਨਾਲ ਸਭਿਆਚਾਰ ਦੀ ਇੱਕ ਧਾਰਾ, ਵਿਕਾਸ ਦਾ ਪ੍ਰਵਾਹ ਅਤੇ ਮਨੁੱਖੀ ਜੀਵਨ ਦਾ ਪ੍ਰਭਾਵ ਲੈ ਕੇ ਜਾਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸੇ ਤਰ੍ਹਾਂ, ਆਜ਼ਾਦੀ ਸੰਗਰਾਮ ਦਾ ਹਰ ਪੜਾਅ ਵੰਦੇ ਮਾਤਰਮ ਦੀ ਭਾਵਨਾ ਨਾਲ ਵਹਿੰਦਾ ਸੀ, ਅਤੇ ਇਸਦੇ ਕੰਢਿਆਂ ਨੇ ਉਸ ਭਾਵਨਾ ਨੂੰ ਪਾਲਿਆ-ਪੋਸਿਆ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹਾ ਕਾਵਿਕ ਪ੍ਰਗਟਾਵਾ, ਜਿੱਥੇ ਆਜ਼ਾਦੀ ਦੀ ਪੂਰੀ ਯਾਤਰਾ ਵੰਦੇ ਮਾਤਰਮ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਸੀ, ਸ਼ਾਇਦ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲੇਗਾ।
ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੰਗਰੇਜ਼ਾਂ ਨੂੰ 1857 ਤੋਂ ਬਾਅਦ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਲਈ ਭਾਰਤ ਵਿੱਚ ਲੰਬੇ ਸਮੇਂ ਤੱਕ ਰਹਿਣਾ ਮੁਸ਼ਕਲ ਹੋਵੇਗਾ, ਅਤੇ ਉਨ੍ਹਾਂ ਵੱਲੋਂ ਲਿਆਂਦੇ ਗਏ ਸੁਪਨਿਆਂ ਨਾਲ, ਉਨ੍ਹਾਂ ਨੂੰ ਲੱਗਿਆ ਕਿ ਜਦੋਂ ਤੱਕ ਭਾਰਤ ਵੰਡਿਆ ਨਹੀਂ ਜਾਂਦਾ, ਜਦੋਂ ਤੱਕ ਇਸ ਦੇ ਲੋਕਾਂ ਨੂੰ ਆਪਸ ਵਿੱਚ ਲੜਨ ਲਈ ਮਜਬੂਰ ਨਹੀਂ ਕੀਤਾ ਜਾਂਦਾ, ਇੱਥੇ ਰਾਜ ਕਰਨਾ ਅਸੰਭਵ ਹੋਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੰਗਰੇਜ਼ਾਂ ਨੇ 'ਪਾੜੋ ਅਤੇ ਰਾਜ ਕਰੋ' ਦਾ ਰਸਤਾ ਚੁਣਿਆ ਅਤੇ ਬੰਗਾਲ ਨੂੰ ਆਪਣੀ ਪ੍ਰਯੋਗਸ਼ਾਲਾ ਬਣਾਇਆ, ਕਿਉਂਕਿ ਉਹ ਜਾਣਦੇ ਸਨ ਕਿ ਉਸ ਸਮੇਂ ਬੰਗਾਲ ਦੀ ਬੌਧਿਕ ਤਾਕਤ ਨੇ ਰਾਸ਼ਟਰ ਨੂੰ ਦਿਸ਼ਾ, ਸ਼ਕਤੀ ਅਤੇ ਪ੍ਰੇਰਨਾ ਦਿੱਤੀ, ਜੋ ਭਾਰਤ ਦੀ ਸਮੂਹਿਕ ਤਾਕਤ ਦਾ ਕੇਂਦਰ ਬਿੰਦੂ ਬਣ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਕਾਰਨ ਸੀ ਕਿ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੰਗਾਲ ਨੂੰ ਤੋੜਨ ਲਈ ਕੰਮ ਕੀਤਾ, ਇਹ ਮੰਨਦੇ ਹੋਏ ਕਿ ਇੱਕ ਵਾਰ ਬੰਗਾਲ ਵੰਡਿਆ ਗਿਆ, ਤਾਂ ਦੇਸ਼ ਵੀ ਢਹਿ ਜਾਵੇਗਾ, ਅਤੇ ਉਹ ਆਪਣਾ ਰਾਜ ਜਾਰੀ ਰੱਖ ਸਕਣਗੇ। ਉਨ੍ਹਾਂ ਯਾਦ ਕੀਤਾ ਕਿ 1905 ਵਿੱਚ, ਜਦੋਂ ਅੰਗਰੇਜ਼ਾਂ ਨੇ ਬੰਗਾਲ ਨੂੰ ਵੰਡਣ ਦਾ ਪਾਪ ਕੀਤਾ ਸੀ, ਤਾਂ ਵੰਦੇ ਮਾਤਰਮ ਚੱਟਾਨ ਵਾਂਗ ਮਜ਼ਬੂਤੀ ਨਾਲ ਖੜ੍ਹਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੰਗਾਲ ਦੀ ਏਕਤਾ ਲਈ, ਵੰਦੇ ਮਾਤਰਮ ਹਰ ਗਲੀ ਵਿੱਚ ਗੂੰਜਦਾ ਨਾਅਰਾ ਬਣ ਗਿਆ, ਜੋ ਲੋਕਾਂ ਨੂੰ ਪ੍ਰੇਰਿਤ ਕਰਦਾ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੰਗਾਲ ਦੀ ਵੰਡ ਦੇ ਨਾਲ, ਅੰਗਰੇਜ਼ਾਂ ਨੇ ਭਾਰਤ ਨੂੰ ਕਮਜ਼ੋਰ ਕਰਨ ਦੇ ਡੂੰਘੇ ਬੀਜ ਬੀਜਣ ਦੀ ਕੋਸ਼ਿਸ਼ ਕੀਤੀ, ਪਰ ਵੰਦੇ ਮਾਤਰਮ, ਇੱਕ ਆਵਾਜ਼ ਅਤੇ ਇੱਕਜੁੱਟ ਕਰਨ ਵਾਲੇ ਧਾਗੇ ਵਜੋਂ, ਅੰਗਰੇਜ਼ਾਂ ਲਈ ਇੱਕ ਚੁਣੌਤੀ ਅਤੇ ਦੇਸ਼ ਲਈ ਤਾਕਤ ਦੀ ਚਟਾਨ ਬਣ ਗਿਆ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਵੇਂ ਬੰਗਾਲ ਦੀ ਵੰਡ ਹੋਈ, ਇਸਨੇ ਇੱਕ ਵਿਸ਼ਾਲ ਸਵਦੇਸ਼ੀ ਅੰਦੋਲਨ ਨੂੰ ਜਨਮ ਦਿੱਤਾ, ਅਤੇ ਉਸ ਸਮੇਂ ਵੰਦੇ ਮਾਤਰਮ ਹਰ ਜਗ੍ਹਾ ਗੂੰਜਿਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੰਗਰੇਜ਼ਾਂ ਨੇ ਬੰਕਿਮ ਚੰਦਰ ਚੈਟਰਜੀ ਵੱਲੋਂ ਬਣਾਈ ਗਈ ਭਾਵਨਾ ਦੀ ਸ਼ਕਤੀ ਨੂੰ ਮਹਿਸੂਸ ਕੀਤਾ, ਜਿਸ ਦੇ ਗੀਤ ਨੇ ਉਨ੍ਹਾਂ ਦੀਆਂ ਨੀਂਹਾਂ ਨੂੰ ਏਨਾ ਹਿਲਾ ਦਿੱਤਾ ਕਿ ਉਨ੍ਹਾਂ ਨੂੰ ਇਸ 'ਤੇ ਕਾਨੂੰਨੀ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਗਾਉਣ 'ਤੇ ਸਜ਼ਾ ਦਿੱਤੀ ਜਾਂਦੀ ਸੀ, ਇਸ ਨੂੰ ਛਾਪਣ 'ਤੇ ਸਜ਼ਾ ਦਿੱਤੀ ਜਾਂਦੀ ਸੀ ਅਤੇ ਵੰਦੇ ਮਾਤਰਮ ਸ਼ਬਦ ਬੋਲਣ 'ਤੇ ਵੀ ਸਖ਼ਤ ਕਾਨੂੰਨਾਂ ਤਹਿਤ ਸਜ਼ਾ ਮਿਲਦੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੈਂਕੜੇ ਔਰਤਾਂ ਨੇ ਆਜ਼ਾਦੀ ਸੰਘਰਸ਼ ਦੀ ਅਗਵਾਈ ਕੀਤੀ ਅਤੇ ਯੋਗਦਾਨ ਪਾਇਆ, ਬਰੀਸਾਲ ਦੀ ਉਦਾਹਰਣ ਦਿੰਦੇ ਹੋਏ, ਜਿੱਥੇ ਵੰਦੇ ਮਾਤਰਮ ਗਾਉਣ ਲਈ ਸਭ ਤੋਂ ਵੱਡੇ ਅੱਤਿਆਚਾਰ ਕੀਤੇ ਗਏ ਸਨ। ਉਨ੍ਹਾਂ ਯਾਦ ਕੀਤਾ ਕਿ ਮਾਵਾਂ, ਭੈਣਾਂ ਅਤੇ ਬੱਚੇ ਬਰੀਸਾਲ ਵਿੱਚ ਵੰਦੇ ਮਾਤਰਮ ਦੀ ਸ਼ਾਨ ਦੀ ਰਾਖੀ ਲਈ ਅੱਗੇ ਆਏ ਸਨ। ਸ਼੍ਰੀ ਮੋਦੀ ਨੇ ਦਲੇਰ ਸਰੋਜਨੀ ਘੋਸ਼ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਵੰਦੇ ਮਾਤਰਮ 'ਤੇ ਪਾਬੰਦੀ ਨਹੀਂ ਹਟ ਜਾਂਦੀ, ਉਹ ਆਪਣੀਆਂ ਚੂੜੀਆਂ ਉਤਾਰ ਦੇਣਗੇ ਅਤੇ ਦੁਬਾਰਾ ਨਹੀਂ ਪਹਿਨਣਗੇ, ਇਹ ਉਨ੍ਹਾਂ ਸਮਿਆਂ ਵਿੱਚ ਬਹੁਤ ਮਹੱਤਵ ਰੱਖਦਾ ਸੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਸੀ, ਉਨ੍ਹਾਂ ਨੂੰ ਛੋਟੀ ਉਮਰ ਵਿੱਚ ਕੋੜੇ ਮਾਰੇ ਜਾਂਦੇ ਸਨ, ਕੈਦ ਕੀਤਾ ਜਾਂਦਾ ਸੀ, ਫਿਰ ਵੀ ਉਹ ਸਵੇਰ ਦੇ ਜਲੂਸਾਂ ਵਿੱਚ ਵੰਦੇ ਮਾਤਰਮ ਦਾ ਜਾਪ ਕਰਦੇ ਰਹਿੰਦੇ ਸਨ, ਅੰਗਰੇਜ਼ਾਂ ਦਾ ਵਿਰੋਧ ਕਰਦੇ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੰਗਾਲ ਦੀਆਂ ਗਲੀਆਂ ਵਿੱਚ ਇੱਕ ਬੰਗਾਲੀ ਗੀਤ ਗੂੰਜਦਾ ਸੀ ਜਿਸਦਾ ਅਰਥ ਹੈ, "ਪਿਆਰੀ ਮਾਂ, ਭਾਵੇਂ ਮੈਂ ਤੁਹਾਡੀ ਸੇਵਾ ਕਰਦੇ ਹੋਏ ਅਤੇ ਵੰਦੇ ਮਾਤਰਮ ਦਾ ਜਾਪ ਕਰਦੇ ਹੋਏ ਮਰ ਜਾਵਾਂ, ਉਹ ਜੀਵਨ ਧੰਨ ਹੈ" ਜੋ ਬੱਚਿਆਂ ਦੀ ਆਵਾਜ਼ ਬਣ ਗਿਆ ਅਤੇ ਰਾਸ਼ਟਰ ਨੂੰ ਹਿੰਮਤ ਦਿੱਤੀ।
ਸ਼੍ਰੀ ਮੋਦੀ ਨੇ ਅੱਗੇ ਯਾਦ ਕੀਤਾ ਕਿ 1905 ਵਿੱਚ ਹਰਿਤਪੁਰ ਪਿੰਡ ਵਿੱਚ, ਵੰਦੇ ਮਾਤਰਮ ਦਾ ਜਾਪ ਕਰਨ ਵਾਲੇ ਬਹੁਤ ਛੋਟੇ ਬੱਚਿਆਂ ਨੂੰ ਬੇਰਹਿਮੀ ਨਾਲ ਕੋੜੇ ਮਾਰੇ ਗਏ ਸਨ, ਜ਼ਿੰਦਗੀ ਅਤੇ ਮੌਤ ਦੇ ਸੰਘਰਸ਼ ਲਈ ਮਜਬੂਰ ਕੀਤਾ ਗਿਆ ਸੀ। ਇਸੇ ਤਰ੍ਹਾਂ, 1906 ਵਿੱਚ, ਨਾਗਪੁਰ ਦੇ ਨੀਲ ਸਿਟੀ ਹਾਈ ਸਕੂਲ ਦੇ ਬੱਚਿਆਂ ਨੂੰ ਉਸੇ "ਅਪਰਾਧ" ਲਈ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸਨੇ ਇਕੱਠੇ ਹੋ ਕੇ ਵੰਦੇ ਮਾਤਰਮ ਦਾ ਜਾਪ ਕੀਤਾ ਸੀ, ਆਪਣੀ ਤਾਕਤ ਨਾਲ ਮੰਤਰ ਦੀ ਸ਼ਕਤੀ ਨੂੰ ਸਾਬਤ ਕੀਤਾ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਬਹਾਦਰ ਪੁੱਤਰਾਂ ਨੇ ਬਿਨਾਂ ਕਿਸੇ ਡਰ ਦੇ ਫਾਂਸੀ ਦੇ ਤਖ਼ਤੇ 'ਤੇ ਚੜ੍ਹਾਈ ਕੀਤੀ, ਆਪਣੇ ਆਖਰੀ ਸਾਹਾਂ 'ਤੇ ਵੰਦੇ ਮਾਤਰਮ ਦਾ ਨਾਅਰਾ ਲਗਾਇਆ - ਖੁਦੀਰਾਮ ਬੋਸ, ਮਦਨ ਲਾਲ ਢੀਂਗਰਾ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕੁੱਲਾ ਖਾਨ, ਰੋਸ਼ਨ ਸਿੰਘ, ਰਾਜੇਂਦਰਨਾਥ ਲਹਿਰੀ, ਰਾਮਕ੍ਰਿਸ਼ਨ ਬਿਸਵਾਸ ਅਤੇ ਅਣਗਿਣਤ ਹੋਰ ਜਿਨ੍ਹਾਂ ਨੇ ਆਪਣੇ ਬੁੱਲ੍ਹਾਂ 'ਤੇ ਵੰਦੇ ਮਾਤਰਮ ਨਾਲ ਫਾਂਸੀ ਦੇ ਰੱਸੇ ਨੂੰ ਗਲ ਵਿੱਚ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਇਹ ਕੁਰਬਾਨੀਆਂ ਵੱਖ-ਵੱਖ ਜੇਲ੍ਹਾਂ, ਵੱਖ-ਵੱਖ ਖੇਤਰਾਂ ਵਿੱਚ, ਵੱਖ-ਵੱਖ ਚਿਹਰਿਆਂ ਅਤੇ ਭਾਸ਼ਾਵਾਂ ਵਿੱਚ ਹੋਈਆਂ, ਪਰ ਮੰਤਰ ਇੱਕ ਸੀ - ਵੰਦੇ ਮਾਤਰਮ, ਇੱਕ ਭਾਰਤ, ਇੱਕ ਮਹਾਨ ਭਾਰਤ ਦਾ ਪ੍ਰਤੀਕ। ਪ੍ਰਧਾਨ ਮੰਤਰੀ ਨੇ ਚਟਗਾਓਂ ਵਿਦਰੋਹ ਨੂੰ ਯਾਦ ਕੀਤਾ, ਜਿੱਥੇ ਨੌਜਵਾਨ ਕ੍ਰਾਂਤੀਕਾਰੀਆਂ ਨੇ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ, ਜਿਸ ਵਿੱਚ ਹਰਗੋਪਾਲ ਬਾਲ, ਪੁਲਿਨ ਵਿਕਾਸ ਘੋਸ਼ ਅਤੇ ਤ੍ਰਿਪੁਰ ਸੇਨ ਵਰਗੇ ਨਾਮ ਇਤਿਹਾਸ ਵਿੱਚ ਚਮਕ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਾਸਟਰ ਸੂਰਿਆ ਸੇਨ ਨੂੰ 1934 ਵਿੱਚ ਫਾਂਸੀ ਦਿੱਤੀ ਗਈ ਸੀ, ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਇਸ ਵਿੱਚ ਸਿਰਫ਼ ਇੱਕ ਸ਼ਬਦ ਗੂੰਜਦਾ ਸੀ - ਵੰਦੇ ਮਾਤਰਮ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਲੋਕਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਕਿਉਂਕਿ ਵਿਸ਼ਵ ਇਤਿਹਾਸ ਵਿੱਚ ਕਿਤੇ ਵੀ ਅਜਿਹੀ ਕੋਈ ਕਵਿਤਾ ਜਾਂ ਗੀਤ ਨਹੀਂ ਮਿਲਦਾ ਜੋ ਸਦੀਆਂ ਤੋਂ ਲੱਖਾਂ ਲੋਕਾਂ ਨੂੰ ਇੱਕ ਟੀਚੇ ਵੱਲ ਪ੍ਰੇਰਿਤ ਕਰਦਾ ਹੋਵੇ, ਉਨ੍ਹਾਂ ਨੂੰ ਆਪਣਾ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਹੋਵੇ, ਜਿਵੇਂ ਕਿ ਵੰਦੇ ਮਾਤਰਮ ਨੇ ਕੀਤਾ ਸੀ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਬਸਤੀਵਾਦ ਦੇ ਸਮੇਂ ਦੌਰਾਨ ਵੀ, ਭਾਰਤ ਨੇ ਅਜਿਹੇ ਵਿਅਕਤੀ ਪੈਦਾ ਕੀਤੇ ਜੋ ਭਾਵਨਾ ਦਾ ਇੰਨਾ ਡੂੰਘਾ ਗੀਤ ਬਣਾਉਣ ਦੇ ਸਮਰੱਥ ਸਨ, ਜੋ ਕਿ ਮਨੁੱਖਤਾ ਲਈ ਇੱਕ ਅਜੂਬਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਸਦਾ ਮਾਣ ਨਾਲ ਐਲਾਨ ਕਰਨਾ ਚਾਹੀਦਾ ਹੈ ਅਤੇ ਫਿਰ ਦੁਨੀਆ ਵੀ ਇਸਦਾ ਜਸ਼ਨ ਮਨਾਉਣਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੰਦੇ ਮਾਤਰਮ ਆਜ਼ਾਦੀ ਦਾ ਮੰਤਰ ਸੀ, ਕੁਰਬਾਨੀ ਦਾ ਮੰਤਰ ਸੀ, ਊਰਜਾ ਦਾ ਮੰਤਰ ਸੀ, ਪਵਿੱਤਰਤਾ ਦਾ ਮੰਤਰ ਸੀ, ਸਮਰਪਣ ਦਾ ਮੰਤਰ ਸੀ, ਤਿਆਗ ਅਤੇ ਤਪੱਸਿਆ ਦਾ ਮੰਤਰ ਸੀ ਅਤੇ ਉਹ ਮੰਤਰ ਸੀ ਜੋ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਦਿੰਦਾ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮੰਤਰ ਵੰਦੇ ਮਾਤਰਮ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ, "ਇੱਕ ਧਾਗੇ ਵਿੱਚ ਬੱਝੇ ਹਜ਼ਾਰਾਂ ਮਨ ਹਨ, ਇੱਕ ਕੰਮ ਲਈ ਸਮਰਪਿਤ ਹਜ਼ਾਰਾਂ ਜੀਵਨ ਹਨ - ਵੰਦੇ ਮਾਤਰਮ।"
ਇਹ ਦੱਸਦੇ ਹੋਏ ਕਿ ਉਸ ਸਮੇਂ ਦੌਰਾਨ, ਵੰਦੇ ਮਾਤਰਮ ਦੀਆਂ ਰਿਕਾਰਡਿੰਗਾਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਅਤੇ ਲੰਡਨ ਤੱਕ ਪਹੁੰਚੀਆਂ, ਜੋ ਕਿ ਕ੍ਰਾਂਤੀਕਾਰੀਆਂ ਲਈ ਇੱਕ ਤਰ੍ਹਾਂ ਦਾ ਤੀਰਥ ਬਣ ਗਿਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਵੀਰ ਸਾਵਰਕਰ ਨੂੰ ਇੰਡੀਆ ਹਾਊਸ ਵਿੱਚ ਵੰਦੇ ਮਾਤਰਮ ਗਾਉਂਦੇ ਦੇਖਿਆ, ਜਿੱਥੇ ਇਹ ਗੀਤ ਵਾਰ-ਵਾਰ ਗੂੰਜਦਾ ਸੀ, ਜੋ ਦੇਸ਼ ਲਈ ਜਿਊਣ ਅਤੇ ਮਰਨ ਲਈ ਤਿਆਰ ਲੋਕਾਂ ਲਈ ਪ੍ਰੇਰਨਾ ਦਾ ਇੱਕ ਮਹਾਨ ਸਰੋਤ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸੇ ਸਮੇਂ, ਬਿਪਿਨ ਚੰਦਰ ਪਾਲ ਅਤੇ ਮਹਾਰਿਸ਼ੀ ਅਰਬਿੰਦੋ ਘੋਸ਼ ਨੇ ਇੱਕ ਅਖਬਾਰ ਸ਼ੁਰੂ ਕੀਤਾ ਅਤੇ ਇਸਦਾ ਨਾਮ 'ਵੰਦੇ ਮਾਤਰਮ' ਰੱਖਿਆ, ਕਿਉਂਕਿ ਇਹ ਗੀਤ ਹਰ ਕਦਮ 'ਤੇ ਅੰਗਰੇਜ਼ਾਂ ਦੀ ਨੀਂਦ ਨੂੰ ਭੰਗ ਕਰਨ ਲਈ ਕਾਫ਼ੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅੰਗਰੇਜ਼ਾਂ ਨੇ ਅਖ਼ਬਾਰਾਂ 'ਤੇ ਪਾਬੰਦੀਆਂ ਲਗਾਈਆਂ, ਤਾਂ ਮੈਡਮ ਭੀਕਾਜੀ ਕਾਮਾ ਨੇ ਪੈਰਿਸ ਵਿੱਚ ਇੱਕ ਪੇਪਰ ਪ੍ਰਕਾਸ਼ਤ ਕੀਤਾ ਅਤੇ ਇਸਦਾ ਨਾਮ 'ਵੰਦੇ ਮਾਤਰਮ' ਰੱਖਿਆ।
"ਵੰਦੇ ਮਾਤਰਮ ਨੇ ਭਾਰਤ ਨੂੰ ਆਤਮ-ਨਿਰਭਰਤਾ ਦਾ ਰਸਤਾ ਵੀ ਦਿਖਾਇਆ", ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਦੌਰਾਨ, ਮਾਚਿਸ ਤੋਂ ਲੈ ਕੇ ਵੱਡੇ ਜਹਾਜ਼ਾਂ ਤੱਕ, ਵੰਦੇ ਮਾਤਰਮ ਲਿਖਣ ਦੀ ਪਰੰਪਰਾ ਵਿਦੇਸ਼ੀ ਕੰਪਨੀਆਂ ਨੂੰ ਚੁਣੌਤੀ ਦੇਣ ਦਾ ਇੱਕ ਮਾਧਿਅਮ ਬਣ ਗਈ ਅਤੇ ਸਵਦੇਸ਼ੀ ਦੇ ਮੰਤਰ ਵਿੱਚ ਬਦਲ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਜ਼ਾਦੀ ਦਾ ਮੰਤਰ ਸਵਦੇਸ਼ੀ ਦੇ ਮੰਤਰ ਵਜੋਂ ਫੈਲਿਆ।
ਪ੍ਰਧਾਨ ਮੰਤਰੀ ਨੇ 1907 ਦੀ ਇੱਕ ਹੋਰ ਘਟਨਾ ਨੂੰ ਯਾਦ ਕੀਤਾ, ਜਦੋਂ ਵੀ.ਓ. ਚਿਦੰਬਰਮ ਪਿੱਲਈ ਨੇ ਸਵਦੇਸ਼ੀ ਕੰਪਨੀ ਲਈ ਇੱਕ ਜਹਾਜ਼ ਬਣਾਇਆ ਅਤੇ ਉਸ ਉੱਤੇ ਵੰਦੇ ਮਾਤਰਮ ਲਿਖਿਆ। ਉਨ੍ਹਾਂ ਕਿਹਾ ਕਿ ਰਾਸ਼ਟਰੀ ਕਵੀ ਸੁਬਰਾਮਣੀਆ ਭਾਰਤੀ ਨੇ ਵੰਦੇ ਮਾਤਰਮ ਦਾ ਤਾਮਿਲ ਵਿੱਚ ਅਨੁਵਾਦ ਕੀਤਾ ਅਤੇ ਭਜਨ ਰਚੇ, ਜਿਸ ਵਿੱਚ ਵੰਦੇ ਮਾਤਰਮ ਪ੍ਰਤੀ ਸ਼ਰਧਾ ਉਨ੍ਹਾਂ ਦੇ ਕਈ ਦੇਸ਼ ਭਗਤੀ ਦੇ ਗੀਤਾਂ ਵਿੱਚ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤੀ ਨੇ ਭਾਰਤ ਦਾ ਝੰਡਾ ਗੀਤ ਵੀ ਲਿਖਿਆ, ਜਿਸ ਵਿੱਚ ਵੰਦੇ ਮਾਤਰਮ ਨਾਲ ਉੱਕਰੇ ਹੋਏ ਝੰਡੇ ਦਾ ਵਰਣਨ ਕੀਤਾ ਗਿਆ ਸੀ। ਉਨ੍ਹਾਂ ਨੇ ਤਾਮਿਲ ਕਵਿਤਾ ਦਾ ਹਵਾਲਾ ਦਿੱਤਾ ਜਿਸਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਸੀ: "ਹੇ ਦੇਸ਼ ਭਗਤੋ, ਦੇਖੋ ਅਤੇ ਸਤਿਕਾਰ ਨਾਲ ਸਲਾਮ ਕਰੋ, ਮੇਰੀ ਮਾਂ ਦੇ ਦੈਵੀ ਝੰਡੇ ਅੱਗੇ ਝੁਕੋ।"
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਹ ਵੰਦੇ ਮਾਤਰਮ 'ਤੇ ਮਹਾਤਮਾ ਗਾਂਧੀ ਦੀਆਂ ਭਾਵਨਾਵਾਂ ਨੂੰ ਸਦਨ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਯਾਦ ਕੀਤਾ ਕਿ ਦੱਖਣੀ ਅਫ਼ਰੀਕਾ ਤੋਂ ਪ੍ਰਕਾਸ਼ਿਤ ਹਫ਼ਤਾਵਾਰੀ ਜਰਨਲ, 'ਇੰਡੀਅਨ ਓਪੀਨੀਅਨ' ਵਿੱਚ, ਮਹਾਤਮਾ ਗਾਂਧੀ ਨੇ 2 ਦਸੰਬਰ 1905 ਨੂੰ ਲਿਖਿਆ ਸੀ। ਗਾਂਧੀ ਜੀ ਨੇ ਜ਼ਿਕਰ ਕੀਤਾ ਕਿ ਬੰਕਿਮ ਚੰਦਰ ਵੱਲੋਂ ਰਚਿਆ ਵੰਦੇ ਮਾਤਰਮ, ਪੂਰੇ ਬੰਗਾਲ ਵਿੱਚ ਬਹੁਤ ਮਸ਼ਹੂਰ ਹੋ ਗਿਆ ਸੀ, ਅਤੇ ਸਵਦੇਸ਼ੀ ਅੰਦੋਲਨ ਦੌਰਾਨ, ਵਿਸ਼ਾਲ ਇਕੱਠ ਹੋਏ ਸਨ ਜਿੱਥੇ ਲੱਖਾਂ ਲੋਕਾਂ ਨੇ ਬੰਕਿਮ ਦਾ ਗੀਤ ਗਾਇਆ। ਪ੍ਰਧਾਨ ਮੰਤਰੀ ਨੇ ਗਾਂਧੀ ਜੀ ਦੇ ਸ਼ਬਦਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਗੀਤ ਏਨਾ ਮਸ਼ਹੂਰ ਹੋ ਗਿਆ ਸੀ ਕਿ ਇਹ ਲਗਭਗ ਰਾਸ਼ਟਰੀ ਗਾਣ ਵਰਗਾ ਬਣ ਗਿਆ ਸੀ। ਗਾਂਧੀ ਜੀ ਨੇ ਲਿਖਿਆ ਕਿ ਇਸ ਦੀਆਂ ਭਾਵਨਾਵਾਂ ਨੇਕ ਸਨ, ਦੂਜੇ ਦੇਸ਼ਾਂ ਦੇ ਗੀਤਾਂ ਨਾਲੋਂ ਮਿੱਠੀਆਂ ਸਨ, ਅਤੇ ਇਸਦਾ ਇੱਕੋ ਇੱਕ ਮੰਤਵ ਸਾਡੇ ਅੰਦਰ ਦੇਸ਼ ਭਗਤੀ ਨੂੰ ਜਗਾਉਣਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗਾਂਧੀ ਜੀ ਨੇ ਇਸ ਗੀਤ ਨੂੰ ਭਾਰਤ ਨੂੰ ਮਾਤਾ ਦੇ ਰੂਪ ਵਿੱਚ ਵੇਖਣ ਅਤੇ ਉਸਦੀ ਪੂਜਕ ਵਜੋਂ ਦਰਸਾਇਆ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵੰਦੇ ਮਾਤਰਮ, ਜਿਸ ਨੂੰ ਮਹਾਤਮਾ ਗਾਂਧੀ ਨੇ 1905 ਵਿੱਚ ਰਾਸ਼ਟਰੀ ਗੀਤ ਵਜੋਂ ਦੇਖਿਆ ਸੀ ਅਤੇ ਜੋ ਦੇਸ਼ ਦੇ ਅੰਦਰ ਅਤੇ ਵਿਦੇਸ਼ ਵਿੱਚ ਹਰੇਕ ਭਾਰਤੀ ਲਈ ਅਥਾਹ ਤਾਕਤ ਦਾ ਸਰੋਤ ਸੀ, ਨੂੰ ਬਾਅਦ ਵਿੱਚ ਪਿਛਲੀ ਸਦੀ ਦੌਰਾਨ ਵੱਡੀ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਸਵਾਲ ਕੀਤਾ ਕਿ ਵੰਦੇ ਮਾਤਰਮ ਨਾਲ ਅਜਿਹਾ ਵਿਸ਼ਵਾਸਘਾਤ ਕਿਉਂ ਹੋਇਆ, ਅਜਿਹਾ ਅਨਿਆਂ ਕਿਉਂ ਕੀਤਾ ਗਿਆ ਅਤੇ ਕਿਹੜੀਆਂ ਤਾਕਤਾਂ ਏਨੀਆਂ ਸ਼ਕਤੀਸ਼ਾਲੀ ਸਨ ਕਿ ਉਨ੍ਹਾਂ ਨੇ ਸਤਿਕਾਰਯੋਗ ਬਾਪੂ ਦੀਆਂ ਭਾਵਨਾਵਾਂ ਨੂੰ ਵੀ ਢੱਕ ਦਿੱਤਾ, ਇਸ ਪਵਿੱਤਰ ਪ੍ਰੇਰਨਾ ਨੂੰ ਵਿਵਾਦ ਵਿੱਚ ਘਸੀਟਿਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਕਿ ਅਸੀਂ ਵੰਦੇ ਮਾਤਰਮ ਦੇ 150 ਸਾਲ ਮਨਾ ਰਹੇ ਹਾਂ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਹਾਲਾਤ ਬਾਰੇ ਜਾਣੂ ਕਰਵਾਈਏ ਜਿਨ੍ਹਾਂ ਕਾਰਨ ਇਹ ਵਿਸ਼ਵਾਸਘਾਤ ਹੋਇਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁਸਲਿਮ ਲੀਗ ਦੀ ਵੰਦੇ ਮਾਤਰਮ ਦੇ ਵਿਰੋਧ ਦੀ ਸਿਆਸਤ ਤੇਜ਼ ਹੋ ਰਹੀ ਸੀ, ਅਤੇ ਮੁਹੰਮਦ ਅਲੀ ਜਿਨਾਹ ਨੇ 15 ਅਕਤੂਬਰ, 1937 ਨੂੰ ਲਖਨਊ ਤੋਂ ਵੰਦੇ ਮਾਤਰਮ ਦੇ ਵਿਰੁੱਧ ਨਾਅਰਾ ਲਗਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸਲਿਮ ਲੀਗ ਦੇ ਬੇਬੁਨਿਆਦ ਬਿਆਨਾਂ ਦਾ ਸਖ਼ਤੀ ਨਾਲ ਜਵਾਬ ਦੇਣ ਅਤੇ ਉਨ੍ਹਾਂ ਦੀ ਨਿੰਦਾ ਕਰਨ ਦੀ ਬਜਾਏ, ਤਤਕਾਲੀ ਕਾਂਗਰਸ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ ਵੰਦੇ ਮਾਤਰਮ ਪ੍ਰਤੀ ਆਪਣੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ (ਆਈਐੱਨਸੀ) ਪਾਰਟੀ ਦੀ ਵਚਨਬੱਧਤਾ ਦੀ ਪੁਸ਼ਟੀ ਨਹੀਂ ਕੀਤੀ ਅਤੇ ਵੰਦੇ ਮਾਤਰਮ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਯਾਦ ਕੀਤਾ ਕਿ ਜਿਨਾਹ ਦੇ ਵਿਰੋਧ ਤੋਂ ਸਿਰਫ਼ ਪੰਜ ਦਿਨ ਬਾਅਦ, 20 ਅਕਤੂਬਰ 1937 ਨੂੰ, ਨਹਿਰੂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਜਿਨਾਹ ਦੀ ਭਾਵਨਾ ਨਾਲ ਸਹਿਮਤੀ ਪ੍ਰਗਟਾਈ ਗਈ ਅਤੇ ਕਿਹਾ ਗਿਆ ਕਿ ਵੰਦੇ ਮਾਤਰਮ ਦਾ 'ਆਨੰਦ ਮੱਠ' ਪਿਛੋਕੜ ਮੁਸਲਮਾਨਾਂ ਨੂੰ ਪਰੇਸ਼ਾਨ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਨਹਿਰੂ ਦੇ ਸ਼ਬਦਾਂ ਦਾ ਹਵਾਲਾ ਦਿੱਤਾ: "ਮੈਂ ਵੰਦੇ ਮਾਤਰਮ ਗੀਤ ਦਾ ਪਿਛੋਕੜ ਪੜ੍ਹਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਪਿਛੋਕੜ ਮੁਸਲਮਾਨਾਂ ਨੂੰ ਭੜਕਾ ਸਕਦਾ ਹੈ।"
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਤੋਂ ਬਾਅਦ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਇੱਕ ਬਿਆਨ ਆਇਆ ਕਿ 26 ਅਕਤੂਬਰ 1937 ਤੋਂ, ਕਾਂਗਰਸ ਵਰਕਿੰਗ ਕਮੇਟੀ ਕੋਲਕਾਤਾ ਵਿੱਚ ਵੰਦੇ ਮਾਤਰਮ ਦੀ ਵਰਤੋਂ ਦੀ ਸਮੀਖਿਆ ਕਰਨ ਲਈ ਮੀਟਿੰਗ ਕਰੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਮੀਖਿਆ ਲਈ ਬੰਕਿਮ ਬਾਬੂ ਦਾ ਬੰਗਾਲ, ਬੰਕਿਮ ਬਾਬੂ ਦਾ ਕੋਲਕਾਤਾ ਚੁਣਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਹੈਰਾਨ ਅਤੇ ਹੈਰਾਨ ਸੀ ਅਤੇ ਦੇਸ਼ ਭਰ ਦੇ ਦੇਸ਼ ਭਗਤਾਂ ਨੇ ਸਵੇਰ ਦੇ ਜਲੂਸ ਕੱਢ ਕੇ ਅਤੇ ਵੰਦੇ ਮਾਤਰਮ ਗਾ ਕੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਦਕਿਸਮਤੀ ਨਾਲ 26 ਅਕਤੂਬਰ, 1937 ਨੂੰ ਕਾਂਗਰਸ ਨੇ ਵੰਦੇ ਮਾਤਰਮ ਨਾਲ ਸਮਝੌਤਾ ਕੀਤਾ, ਇਸ ਨੂੰ ਆਪਣੇ ਫ਼ੈਸਲੇ ਵਿੱਚ ਵੰਡ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਮਾਜਿਕ ਸਦਭਾਵਨਾ ਦੇ ਪਰਦੇ ਪਿੱਛੇ ਲੁਕੋਇਆ ਗਿਆ ਸੀ, ਪਰ ਇਤਿਹਾਸ ਗਵਾਹ ਹੈ ਕਿ ਕਾਂਗਰਸ ਮੁਸਲਿਮ ਲੀਗ ਅੱਗੇ ਝੁਕ ਗਈ ਅਤੇ ਇਸਦੇ ਦਬਾਅ ਹੇਠ ਕੰਮ ਕੀਤਾ, ਤੁਸ਼ਟੀਕਰਨ ਦੀ ਰਾਜਨੀਤੀ ਅਪਣਾਈ।
ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਤੁਸ਼ਟੀਕਰਨ ਦੀ ਸਿਆਸਤ ਦੇ ਦਬਾਅ ਹੇਠ, ਕਾਂਗਰਸ ਵੰਦੇ ਮਾਤਰਮ ਦੀ ਵੰਡ ਲਈ ਝੁਕੀ ਅਤੇ ਇਸ ਲਈ ਇੱਕ ਦਿਨ ਭਾਰਤ ਦੀ ਵੰਡ ਲਈ ਝੁਕਣਾ ਪਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੇ ਆਪਣੇ ਫ਼ੈਸਲੇ ਆਊਟਸੋਰਸ ਕੀਤੇ ਹਨ, ਅਤੇ ਅਫ਼ਸੋਸ ਦੀ ਗੱਲ ਹੈ ਕਿ ਇਸਦੀਆਂ ਨੀਤੀਆਂ ਅਜੇ ਵੀ ਬਦਲੀਆਂ ਨਹੀਂ ਹਨ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਅਤੇ ਇਸਦੇ ਸਹਿਯੋਗੀਆਂ ਦੀ ਤੁਸ਼ਟੀਕਰਨ ਦੀ ਸਿਆਸਤ ਕਰਨ ਅਤੇ ਵੰਦੇ ਮਾਤਰਮ ਸਬੰਧੀ ਵਿਵਾਦ ਪੈਦਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਦੀ ਆਲੋਚਨਾ ਕੀਤੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕਿਸੇ ਵੀ ਰਾਸ਼ਟਰ ਦਾ ਅਸਲ ਕਿਰਦਾਰ ਉਸਦੇ ਚੰਗੇ ਸਮੇਂ ਵਿੱਚ ਨਹੀਂ ਸਗੋਂ ਚੁਣੌਤੀ ਅਤੇ ਸੰਕਟ ਦੇ ਸਮੇਂ ਵਿੱਚ ਪ੍ਰਗਟ ਹੁੰਦਾ ਹੈ, ਜਦੋਂ ਇਸ ਨੂੰ ਮਜ਼ਬੂਤ ਮਨੋਬਲ, ਤਾਕਤ ਅਤੇ ਸਮਰੱਥਾ ਦੇ ਕਸੌਟੀ 'ਤੇ ਪਰਖਿਆ ਅਤੇ ਸਾਬਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 1947 ਵਿੱਚ ਆਜ਼ਾਦੀ ਤੋਂ ਬਾਅਦ, ਜਦੋਂ ਕਿ ਦੇਸ਼ ਦੀਆਂ ਚੁਣੌਤੀਆਂ ਅਤੇ ਤਰਜੀਹਾਂ ਬਦਲ ਗਈਆਂ, ਰਾਸ਼ਟਰ ਦੀ ਭਾਵਨਾ ਅਤੇ ਜੀਵਨ ਸ਼ਕਤੀ ਉਹੀ ਰਹੀ, ਜੋ ਪ੍ਰੇਰਿਤ ਕਰਦੀ ਰਹੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਭਾਰਤ ਸੰਕਟ ਦਾ ਸਾਹਮਣਾ ਕਰਦਾ ਹੈ, ਰਾਸ਼ਟਰ ਵੰਦੇ ਮਾਤਰਮ ਦੀ ਭਾਵਨਾ ਨਾਲ ਅੱਗੇ ਵਧਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ 15 ਅਗਸਤ ਅਤੇ 26 ਜਨਵਰੀ ਵਰਗੇ ਮੌਕਿਆਂ 'ਤੇ, ਇਹ ਭਾਵਨਾ ਹਰ ਜਗ੍ਹਾ ਦਿਖਾਈ ਦਿੰਦੀ ਹੈ ਕਿਉਂਕਿ ਤਿਰੰਗਾ ਹਰ ਘਰ ਵਿੱਚ ਮਾਣ ਨਾਲ ਲਹਿਰਾਉਂਦਾ ਹੈ। ਉਨ੍ਹਾਂ ਯਾਦ ਕੀਤਾ ਕਿ ਅਨਾਜ ਸੰਕਟ ਦੌਰਾਨ, ਇਹ ਵੰਦੇ ਮਾਤਰਮ ਦੀ ਭਾਵਨਾ ਸੀ, ਜਿਸ ਨੇ ਕਿਸਾਨਾਂ ਨੂੰ ਦੇਸ਼ ਦੇ ਅਨਾਜ ਭੰਡਾਰ ਭਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੀ ਆਜ਼ਾਦੀ ਨੂੰ ਕੁਚਲਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਦੋਂ ਸੰਵਿਧਾਨ ਨਾਲ ਧੋਖਾ ਕੀਤਾ ਗਿਆ ਅਤੇ ਐਮਰਜੈਂਸੀ ਲਗਾਈ ਗਈ, ਤਾਂ ਇਹ ਵੰਦੇ ਮਾਤਰਮ ਦੀ ਤਾਕਤ ਸੀ, ਜਿਸ ਨੇ ਰਾਸ਼ਟਰ ਨੂੰ ਉੱਠਣ ਅਤੇ ਉਨ੍ਹਾਂ ਨੂੰ ਹਰਾਉਣ ਦੇ ਯੋਗ ਬਣਾਇਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਵੀ ਦੇਸ਼ 'ਤੇ ਜੰਗਾਂ ਥੋਪੀਆਂ ਗਈਆਂ, ਜਦੋਂ ਵੀ ਸੰਘਰਸ਼ ਸ਼ੁਰੂ ਹੋਏ, ਇਹ ਵੰਦੇ ਮਾਤਰਮ ਦੀ ਭਾਵਨਾ ਸੀ, ਜਿਸ ਨੇ ਜਵਾਨਾਂ ਨੂੰ ਸਰਹੱਦਾਂ 'ਤੇ ਦ੍ਰਿੜ੍ਹਤਾ ਨਾਲ ਖੜ੍ਹੇ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਭਾਰਤ ਮਾਤਾ ਦਾ ਝੰਡਾ ਜਿੱਤ ਵਿੱਚ ਲਹਿਰਾਉਂਦਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਦੇ ਆਲਮੀ ਸੰਕਟ ਦੌਰਾਨ ਵੀ, ਰਾਸ਼ਟਰ ਉਸੇ ਭਾਵਨਾ ਨਾਲ ਖੜ੍ਹਾ ਰਿਹਾ, ਚੁਣੌਤੀ ਨੂੰ ਹਰਾਇਆ ਅਤੇ ਅੱਗੇ ਵਧਿਆ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਰਾਸ਼ਟਰ ਦੀ ਤਾਕਤ ਹੈ, ਊਰਜਾ ਦਾ ਇੱਕ ਸ਼ਕਤੀਸ਼ਾਲੀ ਪ੍ਰਵਾਹ ਜੋ ਦੇਸ਼ ਨੂੰ ਭਾਵਨਾਵਾਂ ਨਾਲ ਜੋੜਦਾ ਹੈ, ਚੇਤਨਾ ਦੀ ਇੱਕ ਧਾਰਾ ਹੈ, ਅਤੇ ਤਰੱਕੀ ਨੂੰ ਅੱਗੇ ਵਧਾਉਣ ਵਾਲੇ ਅਟੁੱਟ ਸਭਿਆਚਾਰਕ ਪ੍ਰਵਾਹ ਦਾ ਪ੍ਰਤੀਬਿੰਬ ਹੈ। "ਵੰਦੇ ਮਾਤਰਮ ਸਿਰਫ਼ ਯਾਦ ਦਾ ਸਮਾਂ ਨਹੀਂ ਹੈ, ਸਗੋਂ ਨਵੀਂ ਊਰਜਾ ਅਤੇ ਪ੍ਰੇਰਨਾ ਪ੍ਰਾਪਤ ਕਰਨ ਅਤੇ ਇਸ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸਮਾਂ ਹੈ", ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਵੰਦੇ ਮਾਤਰਮ ਦਾ ਕਰਜ਼ਦਾਰ ਹੈ, ਜਿਸ ਨੇ ਸਾਨੂੰ ਇੱਥੇ ਲਿਆਉਣ ਵਾਲਾ ਰਸਤਾ ਬਣਾਇਆ ਅਤੇ ਇਸ ਲਈ ਇਸਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਕੋਲ ਹਰ ਚੁਣੌਤੀ ਨੂੰ ਹੱਲ ਕਰਨ ਦੀ ਸਮਰੱਥਾ ਹੈ, ਅਤੇ ਵੰਦੇ ਮਾਤਰਮ ਦੀ ਭਾਵਨਾ ਉਸ ਤਾਕਤ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਗੀਤ ਜਾਂ ਭਜਨ ਨਹੀਂ ਹੈ, ਸਗੋਂ ਪ੍ਰੇਰਨਾ ਦਾ ਇੱਕ ਸਰੋਤ ਹੈ, ਜੋ ਸਾਨੂੰ ਰਾਸ਼ਟਰ ਪ੍ਰਤੀ ਸਾਡੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਦਾ ਹੈ, ਅਤੇ ਇਸਨੂੰ ਲਗਾਤਾਰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ ਕਿ ਅਸੀਂ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਅੱਗੇ ਵਧਾ ਰਹੇ ਹਾਂ, ਵੰਦੇ ਮਾਤਰਮ ਸਾਡੀ ਪ੍ਰੇਰਨਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਮਾਂ ਅਤੇ ਸਰੂਪ ਬਦਲ ਸਕਦੇ ਹਨ, ਮਹਾਤਮਾ ਗਾਂਧੀ ਵੱਲੋਂ ਪ੍ਰਗਟ ਕੀਤੀ ਗਈ ਭਾਵਨਾ ਅੱਜ ਵੀ ਮਜ਼ਬੂਤੀ ਰੱਖਦੀ ਹੈ ਅਤੇ ਵੰਦੇ ਮਾਤਰਮ ਸਾਨੂੰ ਇੱਕਜੁੱਟ ਕਰਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮਹਾਨ ਨੇਤਾਵਾਂ ਦਾ ਸੁਪਨਾ ਇੱਕ ਆਜ਼ਾਦ ਭਾਰਤ ਦਾ ਸੀ, ਜਦਕਿ ਅੱਜ ਦੀ ਪੀੜ੍ਹੀ ਦਾ ਸੁਪਨਾ ਇੱਕ ਖ਼ੁਸ਼ਹਾਲ ਭਾਰਤ ਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਵੰਦੇ ਮਾਤਰਮ ਦੀ ਭਾਵਨਾ ਨੇ ਆਜ਼ਾਦੀ ਦੇ ਸੁਪਨੇ ਨੂੰ ਉਸਾਰਿਆ, ਉਸੇ ਤਰ੍ਹਾਂ ਇਹ ਖ਼ੁਸ਼ਹਾਲੀ ਦੇ ਸੁਪਨੇ ਨੂੰ ਵੀ ਉਸਾਰਿਆ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਇਸ ਭਾਵਨਾ ਨਾਲ ਅੱਗੇ ਵਧਣ, ਇੱਕ ਆਤਮ-ਨਿਰਭਰ ਭਾਰਤ ਬਣਾਉਣ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹਾਸਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਆਜ਼ਾਦੀ ਤੋਂ 50 ਸਾਲ ਪਹਿਲਾਂ ਕੋਈ ਆਜ਼ਾਦ ਭਾਰਤ ਦਾ ਸੁਪਨਾ ਦੇਖ ਸਕਦਾ ਹੈ, ਤਾਂ 2047 ਤੋਂ 25 ਸਾਲ ਪਹਿਲਾਂ ਅਸੀਂ ਵੀ ਇੱਕ ਖ਼ੁਸ਼ਹਾਲ ਅਤੇ ਵਿਕਸਿਤ ਭਾਰਤ ਦਾ ਸੁਪਨਾ ਦੇਖ ਸਕਦੇ ਹਾਂ, ਅਤੇ ਇਸਨੂੰ ਸਾਕਾਰ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਇਸ ਮੰਤਰ ਅਤੇ ਸੰਕਲਪ ਨਾਲ, ਵੰਦੇ ਮਾਤਰਮ ਪ੍ਰੇਰਿਤ ਕਰਦਾ ਰਹੇਗਾ, ਸਾਨੂੰ ਸਾਡੇ ਕਰਜ਼ ਦੀ ਯਾਦ ਦਿਵਾਉਂਦਾ ਰਹੇਗਾ, ਆਪਣੀ ਭਾਵਨਾ ਨਾਲ ਸਾਡੀ ਅਗਵਾਈ ਕਰੇਗਾ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਰਾਸ਼ਟਰ ਨੂੰ ਇੱਕਜੁੱਟ ਕਰੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਚਰਚਾ ਰਾਸ਼ਟਰ ਨੂੰ ਭਾਵਨਾਵਾਂ ਨਾਲ ਭਰਪੂਰ ਬਣਾਉਣ, ਦੇਸ਼ ਨੂੰ ਪ੍ਰੇਰਿਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਊਰਜਾਵਾਨ ਬਣਾਉਣ ਦਾ ਕਾਰਨ ਬਣੇਗੀ ਅਤੇ ਉਨ੍ਹਾਂ ਨੇ ਇਸ ਮੌਕੇ ਲਈ ਸ਼ੁਕਰੀਆ ਅਦਾ ਕੀਤਾ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
Vande Mataram energised our freedom movement. pic.twitter.com/mVIsgP9ReC
— PMO India (@PMOIndia) December 8, 2025
It is a matter of pride for all of us that we are witnessing 150 years of Vande Mataram. pic.twitter.com/flDfMayNkQ
— PMO India (@PMOIndia) December 8, 2025
Vande Mataram is the force that drives us to achieve the dreams our freedom fighters envisioned. pic.twitter.com/E8Wz4JOk5C
— PMO India (@PMOIndia) December 8, 2025
Vande Mataram rekindled an idea deeply rooted in India for thousands of years. pic.twitter.com/jTOLlgoeyO
— PMO India (@PMOIndia) December 8, 2025
वंदेमातरम् में हजारों वर्ष की सांस्कृतिक ऊर्जा भी थी, इसमें आजादी का जज्बा भी था और आजाद भारत का विजन भी था। pic.twitter.com/Iccb21NsP4
— PMO India (@PMOIndia) December 8, 2025
The deep connection of Vande Mataram with the people reflects the journey of our freedom movement. pic.twitter.com/dMp9jbZMsJ
— PMO India (@PMOIndia) December 8, 2025
Vande Mataram gave strength and direction to our freedom movement. pic.twitter.com/2gLniGt4Sa
— PMO India (@PMOIndia) December 8, 2025
Vande Mataram! pic.twitter.com/QRAYjrjPp8
— PMO India (@PMOIndia) December 8, 2025


