ਯੋਗ ਮਨੁੱਖਤਾ ਨੂੰ ਭਾਰਤ ਦਾ ਸਦੀਵੀ ਤੋਹਫ਼ਾ ਹੈ! ਮਨ, ਸਰੀਰ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਜੋੜਦਿਆਂ, ਇਹ ਇੱਕ ਵਧੇਰੇ ਸਿਹਤਮੰਦ, ਸੰਤੁਲਿਤ ਅਤੇ ਇਕਸੁਰਤਾ ਵਾਲੇ ਵਿਸ਼ਵ ਦੀ ਪ੍ਰੇਰਨਾ ਦਿੰਦਾ ਹੈ: ਪ੍ਰਧਾਨ ਮੰਤਰੀ
ਅਹਿਮਦਾਬਾਦ ਯੂਨੈਸਕੋ ਦੀ ਵਿਸ਼ਵ ਵਿਰਾਸਤੀ ਨਗਰੀ ਹੈ ਅਤੇ ਭਾਰਤ ਦੇ ਇਸ ਇਤਿਹਾਸਕ ਸ਼ਹਿਰ ਵਿੱਚ ਇਹ ਸਮਾਗਮ ਹੋਣਾ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ: ਪ੍ਰਧਾਨ ਮੰਤਰੀ
ਵਿਸ਼ਵ ਯੋਗ ਦਿਵਸ ਤੋਂ ਪਹਿਲਾਂ ਕਰਵਾਈ ਗਈ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਆਪਣੇ ਨਾਲ ਸਿਹਤ ਅਤੇ ਤੰਦਰੁਸਤੀ ਦੀ ਦੋਹਰੀ ਸੌਗਾਤ ਲੈ ਕੇ ਆਈ ਹੈ: ਪ੍ਰਧਾਨ ਮੰਤਰੀ
ਇਸ ਚੈਂਪੀਅਨਸ਼ਿਪ ਰਾਹੀਂ ਯੋਗਾਸਨ ਨੂੰ ਇੱਕ ਮੁਕਾਬਲੇਬਾਜ਼ੀ ਵਾਲੀ ਖੇਡ ਵਜੋਂ ਨਵੀਂ ਪਛਾਣ ਮਿਲੇਗੀ ਅਤੇ ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਯੋਗਾਸਨ ਨੂੰ ਓਲੰਪਿਕ ਅਤੇ ਹੋਰ ਮਲਟੀ-ਸਪੋਰਟਸ ਈਵੈਂਟਸ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਅਹਿਮਦਾਬਾਦ ਵਿੱਚ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ, ਜੋ ਕਿ ਆਲਮੀ ਖੇਡ ਵਿਰਾਸਤ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਅੱਜ ਅਹਿਮਦਾਬਾਦ ਦੀ ਧਰਤੀ ਤੋਂ ਵਿਸ਼ਵ ਦੀ ਖੇਡ ਵਿਰਾਸਤ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ।”

ਇਸ ਅਹਿਮ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਦੁਨੀਆ ਭਰ ਤੋਂ ਆਏ ਖਿਡਾਰੀਆਂ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਅਹਿਮਦਾਬਾਦ ਵੱਲੋਂ ਕੀਤੇ ਜਾਣ ਉੱਤੇ ਖ਼ੁਸ਼ੀ ਪ੍ਰਗਟਾਈ। ਸ਼੍ਰੀ ਮੋਦੀ ਨੇ ਕਿਹਾ, “ਅਹਿਮਦਾਬਾਦ ਯੂਨੈਸਕੋ ਦੀ ਵਿਸ਼ਵ ਵਿਰਾਸਤ ਨਗਰੀ ਹੈ, ਅਤੇ ਭਾਰਤ ਦੇ ਇਸ ਇਤਿਹਾਸਕ ਸ਼ਹਿਰ ਵਿੱਚ ਇਹ ਸਮਾਗਮ ਹੋਣਾ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।”

ਆਲਮੀ ਪੱਧਰ ਉੱਤੇ ਕਰਵਾਏ ਜਾ ਰਹੇ ਯੋਗ ਸਮਾਗਮਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21 ਜੂਨ ਨੂੰ ਵਿਸ਼ਵ ਯੋਗ ਦਿਵਸ ਵੱਖ-ਵੱਖ ਦੇਸ਼ਾਂ ਵਿੱਚ ਕਈ ਪ੍ਰੋਗਰਾਮਾਂ ਨਾਲ ਮਨਾਇਆ ਜਾਵੇਗਾ, ਜਦਕਿ ਇਸ ਦਾ ਮੁੱਖ ਪ੍ਰੋਗਰਾਮ ਭਾਰਤ ਦੇ ਇੱਕ ਹੋਰ ਇਤਿਹਾਸਕ ਸ਼ਹਿਰ ਕੋਲਕਾਤਾ ਵਿੱਚ ਕਰਵਾਇਆ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ, “ਵਿਸ਼ਵ ਯੋਗ ਦਿਵਸ ਤੋਂ ਪਹਿਲਾਂ ਕਰਵਾਈ ਗਈ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਆਪਣੇ ਨਾਲ ਸਿਹਤ ਅਤੇ ਤੰਦਰੁਸਤੀ ਦੀ ਦੋਹਰੀ ਸੌਗਾਤ ਲੈ ਕੇ ਆਈ ਹੈ।”

ਯੋਗ ਨੂੰ ਆਲਮੀ ਪਛਾਣ ਦਿਵਾਉਣ ਦੇ ਭਾਰਤ ਦੇ ਸਫ਼ਰ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲਗਭਗ ਇੱਕ ਦਹਾਕਾ ਪਹਿਲਾਂ ਭਾਰਤ ਨੇ ਸੰਯੁਕਤ ਰਾਸ਼ਟਰ (ਯੂਐੱਨ) ਅੱਗੇ ਕੌਮਾਂਤਰੀ ਯੋਗ ਦਿਵਸ ਐਲਾਨਣ ਦਾ ਮਤਾ ਰੱਖਿਆ ਸੀ। ਇਸ ਦਾ ਮਕਸਦ ਭਾਰਤ ਦੀ ਪ੍ਰਾਚੀਨ ਪਰੰਪਰਾ ਨੂੰ ਪੂਰੀ ਮਨੁੱਖਤਾ ਦੀ ਸਿਹਤ ਅਤੇ ਸਮੂਹਿਕ ਭਲਾਈ ਨਾਲ ਜੋੜਨਾ ਸੀ। ਸ਼੍ਰੀ ਮੋਦੀ ਨੇ ਕਿਹਾ, “ਸੰਯੁਕਤ ਰਾਸ਼ਟਰ ਵਿੱਚ 190 ਦੇਸ਼ਾਂ ਨੇ ਭਾਰਤ ਦੇ ਇਸ ਮਤੇ ਦਾ ਸਮਰਥਨ ਕੀਤਾ ਸੀ।”

ਯੋਗ ਦੀ ਵਧਦੀ ਆਲਮੀ ਮਾਨਤਾ ਉੱਤੇ ਤਸੱਲੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੇ ਯੋਗ, ਧਿਆਨ ਅਤੇ ਪ੍ਰਾਣਾਯਾਮ ਨੂੰ ਆਪਣੇ ਰੋਜ਼ਾਨਾ ਜੀਵਨ ਅਤੇ ਜੀਵਨ-ਸ਼ੈਲੀ ਦਾ ਹਿੱਸਾ ਬਣਾ ਲਿਆ ਹੈ। ਜਿਉਂਦੀਆਂ-ਜਾਗਦੀਆਂ ਪਰੰਪਰਾਵਾਂ ਦੇ ਲਗਾਤਾਰ ਵਿਕਸਿਤ ਹੋ ਰਹੇ ਸਰੂਪ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਨੂੰ ਯੋਗ ਦੇ ਇੱਕ ਨਵੇਂ ਅਤੇ ਆਧੁਨਿਕ ਰੂਪ ਵਿੱਚ ਅਹਿਮ ਬਦਲਾਅ ਵਾਲੇ ਪੜਾਅ ਦੀ ਸ਼ੁਰੂਆਤ ਦੱਸਿਆ। ਯੋਗਾਸਨ ਨੂੰ ਇੱਕ ਮਾਨਤਾ ਪ੍ਰਾਪਤ ਮੁਕਾਬਲੇਬਾਜ਼ੀ ਵਾਲੀ ਖੇਡ ਵਜੋਂ ਸਥਾਪਤ ਕਰਨ ਵਿੱਚ ਇਸ ਚੈਂਪੀਅਨਸ਼ਿਪ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਵਿੱਖ ਵਿੱਚ ਇਸ ਨੂੰ ਵਿਸ਼ਵ ਦੇ ਪ੍ਰਮੁੱਖ ਖੇਡ ਸਮਾਗਮਾਂ ਵਿੱਚ ਥਾਂ ਮਿਲੇਗੀ। ਸ਼੍ਰੀ ਮੋਦੀ ਨੇ ਕਿਹਾ, “ਇਸ ਚੈਂਪੀਅਨਸ਼ਿਪ ਰਾਹੀਂ ਯੋਗਾਸਨ ਨੂੰ ਇੱਕ ਮੁਕਾਬਲੇਬਾਜ਼ੀ ਵਾਲੀ ਖੇਡ ਵਜੋਂ ਨਵੀਂ ਪਛਾਣ ਮਿਲੇਗੀ, ਅਤੇ ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਯੋਗਾਸਨ ਨੂੰ ਓਲੰਪਿਕ ਅਤੇ ਹੋਰ ਮਲਟੀ-ਸਪੋਰਟਸ ਈਵੈਂਟਸ (ਬਹੁ-ਖੇਡ ਸਮਾਗਮਾਂ) ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।”

ਅਹਿਮਦਾਬਾਦ ਦੀ ਮੋਹਰੀ ਭੂਮਿਕਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਯੋਗਾਸਨ ਨੂੰ ਆਲਮੀ ਖੇਡ ਜਗਤ ਵਿੱਚ ਮੁੱਖ ਧਾਰਾ ਦੀ ਪਛਾਣ ਦਿਵਾਉਣ ਵੱਲ ਅਹਿਮ ਭੂਮਿਕਾ ਨਿਭਾਏਗੀ। ਇੱਕ ਖੇਡ ਵਜੋਂ ਯੋਗ ਦੇ ਵਿਕਾਸ ਦੇ ਵੱਡੇ ਆਰਥਿਕ ਅਤੇ ਪੇਸ਼ੇਵਰ ਪ੍ਰਭਾਵਾਂ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵੱਖ-ਵੱਖ ਖੇਤਰਾਂ ਅਤੇ ਪੇਸ਼ਿਆਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ। ਸ਼੍ਰੀ ਮੋਦੀ ਨੇ ਕਿਹਾ, “ਜਿਵੇਂ-ਜਿਵੇਂ ਯੋਗਾਸਨ ਖੇਡ ਦਾ ਵਿਸਥਾਰ ਹੋਵੇਗਾ, ਉਵੇਂ-ਉਵੇਂ ਨਵੀਆਂ ਸੰਭਾਵਨਾਵਾਂ ਵੀ ਵਧਣਗੀਆਂ, ਜਿਸ ਨਾਲ ਖਿਡਾਰੀਆਂ, ਟ੍ਰੇਨਰਾਂ, ਖੇਡ ਵਿਗਿਆਨੀਆਂ, ਖੋਜਕਾਰਾਂ ਅਤੇ ਈਵੈਂਟ ਮੈਨੇਜਰਾਂ ਲਈ ਕਰੀਅਰ ਦੇ ਨਵੇਂ ਮੌਕੇ ਪੈਦਾ ਹੋਣਗੇ।”

ਇਸ ਸਾਲ ਦੇ ਕੌਮਾਂਤਰੀ ਯੋਗ ਦਿਵਸ ਦੇ ਥੀਮ “ਯੋਗਾ ਫੌਰ ਹੈਲਦੀ ਏਜਿੰਗ” ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਅਜੋਕੀਆਂ ਆਲਮੀ ਸਿਹਤ ਚਿੰਤਾਵਾਂ ਅਤੇ ਲੰਬੀ ਉਮਰ ਦੀ ਇੱਛਾ ਰੱਖਣ ਵਾਲੀ ਆਧੁਨਿਕ ਆਬਾਦੀ ਲਈ ਯੋਗ ਦੀ ਅਹਿਮੀਅਤ ਉੱਤੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਕਿਹਾ, “ਜੋ ਲੋਕ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਚੁਸਤ ਬਣੇ ਰਹਿਣ ਦੇ ਤਰੀਕੇ ਲੱਭ ਰਹੇ ਹਨ, ਉਨ੍ਹਾਂ ਲਈ ਯੋਗ ਇੱਕ ਬਹੁਤ ਢੁਕਵਾਂ ਬਦਲ ਹੈ।”

ਯੋਗ ਨੂੰ ਇੱਕ ਪਾਸੇ ਮੁਕਤੀ ਦਿਵਾਉਣ ਵਾਲੀ ਸਾਧਨਾ ਅਤੇ ਦੂਜੇ ਪਾਸੇ ਸਸਤਾ ਸਿਹਤ ਹੱਲ ਦੱਸਦਿਆਂ ਸ਼੍ਰੀ ਮੋਦੀ ਨੇ ਇਸਦੇ ਸਭ ਦੀ ਪਹੁੰਚ ਵਿੱਚ ਹੋਣ ਦਾ ਸੁਨੇਹਾ ਦਿੱਤਾ। ਜਨਤਕ ਸਿਹਤ ਲਈ ਯਾਦ ਰੱਖਣ ਯੋਗ ਮੰਤਰ ਦਿੰਦਿਆਂ ਉਨ੍ਹਾਂ ਨੇ ਯੋਗ ਦੀ ਬਿਮਾਰੀਆਂ ਦੂਰ ਕਰਨ ਦੀ ਤਾਕਤ ਨੂੰ ਸੌਖੇ ਸ਼ਬਦਾਂ ਵਿੱਚ ਬਿਆਨ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਰੋਜ਼ ਯੋਗ ਕਰੋ, ਅਤੇ ਯੋਗ ਸਾਰੇ ਰੋਗਾਂ ਨੂੰ ਦੂਰ ਭਜਾ ਦੇਵੇਗਾ।”

ਆਯੁਸ਼ ਮੰਤਰਾਲੇ ਵੱਲੋਂ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਸ਼ੁਰੂ ਕੀਤੀ ਗਈ ‘ਯੋਗਾ 365’ ਮੁਹਿੰਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਆਲਮੀ ਪੱਧਰ ਉੱਤੇ ਵੱਡੇ ਪੱਧਰ ਦੀ ਸ਼ਮੂਲੀਅਤ ਦਾ ਸੱਦਾ ਦਿੱਤਾ। ਉਨ੍ਹਾਂ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਆਪੋ-ਆਪਣੇ ਦੇਸ਼ਾਂ ਵਿੱਚ ਪਰਤ ਕੇ ਯੋਗ ਦੇ ਆਲਮੀ ਅੰਬੈਸਡਰ ਬਣਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਪ੍ਰੇਰਨਾਦਾਇਕ ਸ਼ਖਸੀਅਤਾਂ ਵਜੋਂ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਤੁਸੀਂ ਆਪੋ-ਆਪਣੇ ਦੇਸ਼ਾਂ ਵਿੱਚ ਪਰਤੋ, ਤਾਂ ‘ਯੋਗਾ 365’ ਦੇ ਅੰਬੈਸਡਰ ਵਜੋਂ ਯੋਗ ਦਾ ਇਹ ਸੁਨੇਹਾ ਆਪਣੇ ਨਾਲ ਲੈ ਕੇ ਜਾਓ ਅਤੇ ਆਪਣੇ ਤਜਰਬੇ ਅਤੇ ਵਿਸ਼ਵਾਸ ਰਾਹੀਂ ਪੂਰੀ ਦੁਨੀਆ ਨੂੰ ਇਸ ਸੁਨੇਹੇ ਨਾਲ ਜੋੜੋ।”

ਮੁਕਾਬਲੇ ਦੇ ਨਤੀਜਿਆਂ ਤੋਂ ਪਰੇ ਸਾਰੇ ਭਾਗੀਦਾਰਾਂ ਨੂੰ ਇਤਿਹਾਸ ਸਿਰਜਣ ਵਾਲੇ ਦੱਸਦਿਆਂ ਸ਼੍ਰੀ ਮੋਦੀ ਨੇ ਇਸ ਪਹਿਲੇ ਸਮਾਗਮ ਵਿੱਚ ਉਨ੍ਹਾਂ ਦੀ ਮੌਜੂਦਗੀ ਦੀ ਖ਼ਾਸ ਅਹਿਮੀਅਤ ਉੱਤੇ ਜ਼ੋਰ ਦਿੱਤਾ।

ਵਿਸ਼ਵ ਪੱਧਰੀ ਖਿਡਾਰੀਆਂ ਦੀ ਪ੍ਰੇਰਨਾਦਾਇਕ ਭੂਮਿਕਾ ਮੰਨਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਹੁਨਰ, ਲਗਨ ਅਤੇ ਅਨੁਸ਼ਾਸਨ ਦੁਨੀਆ ਭਰ ਦੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ। ਸ਼੍ਰੀ ਮੋਦੀ ਨੇ ਕਿਹਾ, “ਤੁਹਾਡੀ ਵਚਨਬੱਧਤਾ ਦੁਨੀਆ ਭਰ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।”

ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਕਰਦਿਆਂ ਸ਼੍ਰੀ ਮੋਦੀ ਨੇ ਐਲਾਨ ਕੀਤਾ, “ਮੈਂ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026, ਅਹਿਮਦਾਬਾਦ ਦੀ ਸ਼ੁਰੂਆਤ ਦਾ ਐਲਾਨ ਕਰਦਾ ਹਾਂ!”

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s power sector set for strong FY27 growth on rising demand, capacity additions: Report

Media Coverage

India’s power sector set for strong FY27 growth on rising demand, capacity additions: Report
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam applauding the courage and perseverance of India's Youth
July 20, 2026

The Prime Minister, Shri Narendra Modi, shared a Sanskrit Subhashitam applauding the courage and perseverance of India's Youth:

"प्राप्यापदं न व्यथते कदाचिदुद्योगमन्विच्छति चाप्रमत्तः।

दुःखं च काले सहते महात्मा धुरन्धरस्तस्य जिताः सपत्नाः॥"

Shri Modi said that our youth is achieving historic success through their courage, self-confidence, and relentless hard work, and this is the greatest strength of a rapidly developing India.

The Prime Minister posted on X:

आज हमारे युवा साथी धैर्य, आत्मविश्वास और अथक परिश्रम से ऐतिहासिक सफलता हासिल कर रहे हैं। यही विकसित हो रहे भारत की सबसे बड़ी ताकत है।

प्राप्यापदं न व्यथते कदाचिदुद्योगमन्विच्छति चाप्रमत्तः।

दुःखं च काले सहते महात्मा धुरन्धरस्तस्य जिताः सपत्नाः॥