Excellencies,

ਨਮਸਕਾਰ!(Namaskar!)
 

ਅੱਜ ਇਸ ਸਮਿਟ (Summit) ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਥਾਈਲੈਂਡ ਦੀ ਪ੍ਰਧਾਨ ਮੰਤਰੀ Her Excellency ਸ਼ਿਨਾਵਾਤ੍ਰਾ ਜੀ ਦਾ ਆਭਾਰ ਵਿਅਕਤ ਕਰਦਾ ਹਾਂ।


Excellencies,
 

ਸਭ ਤੋਂ ਪਹਿਲੇ, ਮੈਂ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੁਚਾਲ ਦੇ ਕਾਰਨ ਹੋਈ ਜਾਨ-ਮਾਲ ਦੀ ਹਾਨੀ ‘ਤੇ ਸਾਰੇ ਭਾਰਤੀਆਂ ਦੀ ਤਰਫ਼ੋਂ ਗਹਿਰੀਆਂ ਸੋਗ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ। ਅਤੇ, ਇਸ ਆਪਦਾ ਵਿੱਚ ਜੋ ਲੋਕ ਘਾਇਲ ਹੋਏ ਹਨ, ਉਨ੍ਹਾਂ ਦੀ ਅੱਛੀ ਸਿਹਤ ਦੀ ਕਾਮਨਾ ਕਰਦਾ ਹਾਂ।


Excellencies,
 

ਪਿਛਲੇ ਤਿੰਨ ਵਰ੍ਹਿਆਂ ਵਿੱਚ ਬਿਮਸਟੈੱਕ (BIMSTEC) ਦੀ ਪ੍ਰਧਾਨਗੀ ਅਤੇ ਸੰਚਾਲਨ ਨੂੰ ਕੁਸ਼ਲਤਾਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦੇ ਲਈ ਮੈਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ।

ਬਿਮਸਟੈੱਕ (BIMSTEC) ਦੱਖਣ ਏਸ਼ੀਆ ਅਤੇ ਪੂਰਬ ਏਸ਼ੀਆ ਨੂੰ ਜੋੜਨ ਵਾਲਾ ਇੱਕ ਸੇਤੂ (ਮਹੱਤਵਪੂਰਨ ਪੁਲ਼-vital bridge) ਹੈ, ਇਹ ਖੇਤਰੀ ਸੰਪਰਕ, ਸਹਿਯੋਗ ਅਤੇ ਸਮ੍ਰਿੱਧੀ ਦੇ ਨਵੇਂ ਰਾਹ ਖੋਲ੍ਹਣ ਦੇ  ਲਈ ਇੱਕ ਪ੍ਰਭਾਵੀ ਮੰਚ ਦੇ ਰੂਪ ਵਿੱਚ ਉੱਭਰ ਰਿਹਾ ਹੈ।


ਇਹ ਖੁਸ਼ੀ ਦੀ ਬਾਤ ਹੈ ਕਿ ਪਿਛਲੇ ਸਾਲ ‘BIMSTEC Charter’ ਲਾਗੂ ਹੋ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਜ ਅਸੀਂ ਜੋ ‘ਬੈਂਕਾਕ ਵਿਜ਼ਨ 2030’ (Bangkok Vision 2030) ਅਪਣਾ ਰਹੇ ਹਾਂ, ਉਹ Bay of Bengal ਖੇਤਰ ਵਿੱਚ ਸਮ੍ਰਿੱਧੀ, ਸੁਰੱਖਿਆ ਅਤੇ ਸਮਾਵੇਸ਼ਤਾ ਦੇ ਸਾਡੇ ਸੰਕਲਪ ਨੂੰ ਸਾਕਾਰ ਕਰੇਗਾ।

 

Excellencies,

ਬਿਮਸਟੈੱਕ (BIMSTEC) ਨੂੰ ਹੋਰ ਸਸ਼ਕਤ ਬਣਾਉਣ ਦੇ ਲਈ ਸਾਨੂੰ ਇਸ ਦੇ ਕਾਰਜ ਖੇਤਰ ਅਤੇ ਸਮਰੱਥਾ ਦਾ ਨਿਰੰਤਰ ਵਿਸਤਾਰ ਕਰਦੇ ਰਹਿਣਾ ਹੋਵੇਗਾ।

 

ਇਹ ਖੁਸ਼ੀ ਦੀ ਬਾਤ ਹੈ ਕਿ Home Ministers’ ਮਕੈਨਿਜ਼ਮ ਨੂੰ ਸੰਸਥਾਗਤ ਰੂਪ ਦਿੱਤਾ ਜਾ ਰਿਹਾ ਹੈ। Cyber crime, cyber security, counter-terrorism, drug and human trafficking ਦੇ ਖ਼ਿਲਾਫ਼ ਲੜਾਈ ਵਿੱਚ ਇਹ ਫੋਰਮ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਦੇ ਲਈ ਮੈਂ ਇਸ ਵਰ੍ਹੇ ਭਾਰਤ ਵਿੱਚ ਇਸ ਦੀ ਪਹਿਲੀ ਬੈਠਕ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਦਾ ਹਾਂ।


Excellencies,
 

ਖੇਤਰੀ ਵਿਕਾਸ ਦੇ ਲਈ, physical ਦੇ ਨਾਲ-ਨਾਲ digital ਅਤੇ energy connectivity ਅਤਿਅੰਤ ਮਹੱਤਵਪੂਰਨ ਹੈ।

ਮੈਨੂੰ ਖੁਸ਼ੀ ਹੈ ਕਿ ਬੰਗਲੁਰੂ ਸਥਿਤ BIMSTEC Energy Centre ਨੇ ਕਾਰਜ ਸ਼ੁਰੂ ਕਰ ਦਿੱਤਾ ਹੈ। ਮੇਰਾ ਸੁਝਾਅ ਹੈ ਕਿ ਸਾਡੀਆਂ ਟੀਮਸ electric grid interconnection ‘ਤੇ ਤੇਜ਼ੀ ਨਾਲ ਕੰਮ ਕਰਨ।

ਭਾਰਤ ਵਿੱਚ Digital Public Infrastructure, ਯਾਨੀ ਡੀਪੀਆਈ (DPI) ਨਾਲ ਪਬਲਿਕ ਸਰਵਿਸ ਡਿਲਿਵਰੀ ਵਿੱਚ ਕ੍ਰਾਂਤੀ ਆਈ ਹੈ। ਗੁੱਡ ਗਵਰਨੈਂਸ ਅਤੇ ਪਾਰਦਰਸ਼ਤਾ ਵਧੀ ਹੈ। ਅਤੇ ਫਾਇਨੈਂਸ਼ਿਅਲ inclusion ਨੂੰ ਬਲ ਮਿਲਿਆ ਹੈ। ਬਿਮਸਟੈੱਕ ਮੈਂਬਰ ਦੇਸ਼ਾਂ ਦੇ ਨਾਲ ਡੀਪੀਆਈ (DPI)  ਦਾ ਅਨੁਭਵ ਸਾਂਝਾ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ। ਇਸ ਦੇ ਲਈ ਬਿਮਸਟੈੱਕ ਦੇਸ਼ਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਦੇ ਲਈ ਇੱਕ pilot study ਕੀਤੀ ਜਾ ਸਕਦੀ ਹੈ।

 

ਨਾਲ ਹੀ, ਭਾਰਤ ਦੇ Unified payment Interface, ਯਾਨੀ ਯੂਪੀਆਈ (UPI) ਅਤੇ ਬਿਮਸਟੈੱਕ ਖੇਤਰ ਵਿੱਚ payment systems ਦੇ ਦਰਮਿਆਨ connectivity ਦਾ ਭੀ ਪ੍ਰਸਤਾਵ ਰੱਖਦਾ ਹਾਂ। ਇਸ ਨਾਲ ਵਪਾਰ, ਉਦਯੋਗ ਅਤੇ ਟੂਰਿਜ਼ਮ, ਸਾਰੇ ਪੱਧਰਾਂ ‘ਤੇ ਲਾਭ ਹੋਵੇਗਾ।

 

Excellencies,
 

ਟ੍ਰੇਡ ਅਤੇ ਬਿਜ਼ਨਸ ਕਨੈਕਟਿਵਿਟੀ ਭੀ ਸਾਡੀ ਪ੍ਰਗਤੀ ਲਈ ਮਹੱਤਵਪੂਰਨ ਹਨ।

ਸਾਡੇ businesses ਦੇ ਦਰਮਿਆਨ ਸਹਿਯੋਗ ਅਤੇ ਤਾਲਮੇਲ ਵਧਾਉਣ ਦੇ ਲਈ, ਮੈਂ BIMSTEC Chamber of Commerce ਦੀ ਸਥਾਪਨਾ ਦਾ ਪ੍ਰਸਤਾਵ ਰੱਖਦਾ ਹਾਂ। ਨਾਲ ਹੀ, ਵਧੇਰੇ ਆਰਥਿਕ ਸ਼ਮੂਲੀਅਤ (economic engagement.) ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ BIMSTEC Business Summit ਭੀ ਆਯੋਜਿਤ ਕੀਤਾ ਜਾਵੇਗਾ।

ਮੇਰਾ ਸੁਝਾਅ ਹੈ ਕਿ ਬਿਮਸਟੈੱਕ ਖੇਤਰ (BIMSTEC region) ਵਿੱਚ local currency ਵਿੱਚ ਵਪਾਰ ਦੀਆਂ ਸੰਭਾਵਨਾਵਾਂ ‘ਤੇ ਇੱਕ feasibility study ਭੀ ਕੀਤੀ ਜਾਣੀ ਚਾਹੀਦੀ ਹੈ।


Excellencies,
 

Free, open, secure and safe Indian Ocean ਸਾਡੀ ਸਾਂਝੀ ਪ੍ਰਾਥਮਿਕਤਾ ਹੈ। ਅੱਜ ਸੰਪੰਨ ਹੋਏ Maritime Transport Agreement ਨਾਲ ਮਰਚੈਂਟ ਸ਼ਿਪਿੰਗ ਅਤੇ ਕਾਰਗੋ ਟ੍ਰਾਂਸਪੋਰਟ ਵਿੱਚ ਸਹਿਯੋਗ ਮਜ਼ਬੂਤ ਹੋਵੇਗਾ। ਵਪਾਰ ਨੂੰ ਗਤੀ ਮਿਲੇਗੀ।


ਸਾਡਾ ਪ੍ਰਸਤਾਵ ਹੈ ਕਿ ਭਾਰਤ ਵਿੱਚ ਇੱਕ Sustainable Maritime Transport Centre ਦੀ ਸਥਾਪਨਾ ਕੀਤੀ ਜਾਵੇ। ਇਹ Centre ਸਮਰੱਥਾ ਨਿਰਮਾਣ, ਰਿਸਰਚ, ਇਨੋਵੇਸ਼ਨ ਅਤੇ ਮੈਰੀਟਾਇਮ ਨੀਤੀਆਂ ਵਿੱਚ ਤਾਲਮੇਲ ਵਧਾਉਣ ਦੇ ਲਈ ਕੰਮ ਕਰੇਗਾ। ਮੈਰੀਟਾਇਮ ਸਕਿਉਰਿਟੀ ਵਿੱਚ ਸਾਡੇ ਸਹਿਯੋਗ ਨੂੰ ਭੀ ਹੁਲਾਰਾ ਮਿਲੇਗਾ।


Excellencies,

ਹਾਲ ਹੀ ਵਿੱਚ ਆਏ ਭੁਚਾਲ ਨੇ ਸਾਨੂੰ ਯਾਦ ਦਿਵਾਇਆ ਕਿ ਬਿਮਸਟੈੱਕ ਖੇਤਰ ਪ੍ਰਾਕ੍ਰਿਤਿਕ ਆਪਦਾਵਾਂ ਦੇ ਪ੍ਰਤੀ ਕਿਤਨਾ vulnerable ਹੈ।(The recent earthquake has been a stark reminder of how vulnerable the BIMSTEC region remains to natural disasters.)

ਭਾਰਤ ਹਮੇਸ਼ਾ ਆਪਣੇ ਮਿੱਤਰ ਦੇਸ਼ਾਂ ਦੇ ਲਈ First Responder ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਾਡਾ ਸੁਭਾਗ ਹੈ ਕਿ ਮਿਆਂਮਾਰ ਦੇ ਲੋਕਾਂ ਦੇ ਲਈ ਸਮੇਂ ‘ਤੇ ਰਾਹਤ ਪਹੁੰਚਾਉਣ ਦੇ ਸਮਰੱਥ ਰਹੇ ਹਾਂ। ਆਪਦਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ, ਲੇਕਿਨ ਉਨ੍ਹਾਂ ਨਾਲ ਨਜਿੱਠਣ ਦੇ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ।

 

ਇਸ ਸੰਦਰਭ ਵਿੱਚ, ਮੈਂ ਭਾਰਤ ਵਿੱਚ BIMSTEC Centre of Excellence for Disaster Management ਸਥਾਪਿਤ ਕਰਨ ਦਾ ਪ੍ਰਸਤਾਵ ਰੱਖਦਾ ਹਾਂ। ਇਹ Centre, ਆਪਦਾ ਪ੍ਰਬੰਧਨ, ਰਾਹਤ ਅਤੇ ਪੁਨਰਵਾਸ ਵਿੱਚ ਸਹਿਯੋਗ ਕਰੇਗਾ। ਨਾਲ ਹੀ, ਇਸ ਵਰ੍ਹੇ ਬਿਮਸਟੈੱਕ Disaster Management Authorities ਦੇ ਦਰਮਿਆਨ ਚੌਥੀ joint exercise ਭਾਰਤ ਵਿੱਚ ਕੀਤੀ ਜਾਵੇਗੀ।



Excellencies,
 

ਪਬਲਿਕ ਹੈਲਥ ਸਾਡੀ ਸਮਾਜਿਕ ਪ੍ਰਗਤੀ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ।(Public health is a vital pillar of our collective social development.)

ਮੈਨੂੰ ਕਹਿੰਦੇ ਹੋਏ ਖੁਸ਼ੀ ਹੈ ਕਿ ਬਿਮਸਟੈੱਕ ਦੇਸ਼ਾਂ ਵਿੱਚ cancer care ਵਿੱਚ ਟ੍ਰੇਨਿੰਗ ਅਤੇ capacity building ਦੇ ਲਈ ਭਾਰਤ ਸਹਿਯੋਗ ਦੇਵੇਗਾ। ਹੋਲਿਸਟਿਕ ਹੈਲਥ ਦੀ ਦ੍ਰਿਸ਼ਟੀ ਤੋਂ, traditional medicine ਵਿੱਚ ਰਿਸਰਚ ਅਤੇ ਪ੍ਰਸਾਰ ਦੇ ਲਈ ਇੱਕ Centre of excellence ਸਥਾਪਿਤ ਕੀਤਾ ਜਾਵੇਗਾ।

ਉਸੇ ਤਰ੍ਹਾਂ, ਕਿਸਾਨਾਂ ਦੇ ਲਾਭ ਦੇ ਲਈ knowledge and best practices ਦੇ ਅਦਾਨ-ਪ੍ਰਦਾਨ, research ਅਤੇ capacity building ਦੇ ਲਈ, ਭਾਰਤ ਵਿੱਚ ਇੱਕ Centre of Excellence ਖੋਲ੍ਹਣ ਦਾ ਪ੍ਰਸਤਾਵ ਰੱਖਦੇ ਹਾਂ।


Excellencies,
 

Space ਖੇਤਰ ਵਿੱਚ ਭਾਰਤ ਦੇ ਵਿਗਿਆਨੀਆਂ ਨੇ ਜੋ ਪ੍ਰਗਤੀ ਕੀਤੀ ਹੈ, ਉਹ ਗਲੋਬਲ ਸਾਊਥ ਦੇ ਸਾਰੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ। ਅਸੀਂ ਆਪਣੇ ਅਨੁਭਵ ਆਪ ਸਭ ਦੇ ਨਾਲ ਸਾਂਝੇ ਕਰਨ ਦੇ ਲਈ ਤਿਆਰ ਹਾਂ।

ਇਸ ਸੰਦਰਭ ਵਿੱਚ, ਬਿਮਸਟੈੱਕ ਦੇਸ਼ਾਂ (BIMSTEC countries) ਲਈ ਮੈਨਪਾਵਰ ਟ੍ਰੇਨਿੰਗ, nano-satellites ਦੇ ਨਿਰਮਾਣ ਅਤੇ ਲਾਂਚ, remote sensing data ਦੇ ਉਪਯੋਗ ਦੇ ਲਈ ਗ੍ਰਾਊਂਡ ਸਟੇਸ਼ਨ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਦਾ ਹਾਂ।


Excellencies,
 

ਨੌਜਵਾਨਾਂ ਦੀ skilling ਦੇ ਲਈ ਅਸੀਂ "BODHI”,ਯਾਨੀ, "BIMSTEC for Organised Development of Human resource Infrastructure” initiative ਸ਼ੁਰੂ ਕਰਾਂਗੇ।

ਇਸ ਦੇ  ਤਹਿਤ, ਬਿਮਸਟੈੱਕ ਦੇਸ਼ਾਂ ਦੇ 300 ਨੌਜਵਾਨਾਂ ਨੂੰ ਹਰ ਸਾਲ ਭਾਰਤ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ।
ਭਾਰਤ ਦੇ Forestry Research Institute ਵਿੱਚ ਬਿਮਸਟੈੱਕ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਦਿੱਤਾ ਜਾਵੇਗਾ। ਨਾਲੰਦਾ ਯੂਨੀਵਰਸਿਟੀ ਵਿੱਚ ਭੀ ਸਕਾਲਰਸ਼ਿਪ ਸਕੀਮ ਦਾ ਵਿਸਤਾਰ ਕੀਤਾ ਜਾਵੇਗਾ। ਬਿਮਸਟੈੱਕ  ਮੈਂਬਰ ਦੇਸ਼ਾਂ ਦੇ ਯੁਵਾ diplomats ਦੇ ਲਈ ਹਰ ਸਾਲ ਟ੍ਰੇਨਿੰਗ programme ਆਯੋਜਿਤ ਕੀਤਾ ਜਾਵੇਗਾ।


Excellencies,
 

ਸਾਡੀ ਸਾਂਝੀ ਸੱਭਿਆਚਾਰਕ ਵਿਰਾਸਤ ਸਾਡੇ ਸਬੰਧਾਂ ਦੀ ਮਜ਼ਬੂਤ ਨੀਂਹ ਹੈ।

ਓਡੀਸ਼ਾ ਦੀ ‘ਬਾਲੀ ਜਾਤਰਾ’(‘Bali Jatra’ of Odisha), ਬੋਧੀ ਅਤੇ ਹਿੰਦੂ ਪਰੰਪਰਾਵਾਂ ਦੇ ਗਹਿਰੇ ਇਤਿਹਾਸਿਕ ਸਬੰਧ, ਸਾਡੀਆਂ ਭਾਸ਼ਾਵਾਂ, ਇਹ ਸਾਰੇ ਸਾਡੇ ਸੱਭਿਆਚਾਰਕ ਜੁੜਾਅ ਦੇ ਪ੍ਰਤੀਕ ਹਨ।

ਇਨ੍ਹਾਂ ਸੰਪਰਕਾਂ ਨੂੰ ਉਜਾਗਰ ਕਰਨ ਦੇ ਲਈ, ਇਸ ਵਰ੍ਹੇ ਭਾਰਤ ਵਿੱਚ ਪਹਿਲੇ ਬਿਮਸਟੈੱਕ Traditional Music Festival ਦਾ ਆਯੋਜਨ ਕੀਤਾ ਜਾਵੇਗਾ।


Excellencies,
 

ਸਾਡੇ ਨੌਜਵਾਨਾਂ ਦੇ ਦਰਮਿਆਨ ਅਦਾਨ-ਪ੍ਰਦਾਨ ਵਧਾਉਣ ਦੇ ਲਈ, ਇਸ ਵਰ੍ਹੇ BIMSTEC Young Leaders’ Summit ਆਯੋਜਿਤ ਕੀਤਾ ਜਾਵੇਗਾ। ਅਤੇ, ਬਿਮਸਟੈੱਕ Hackathon ਅਤੇ Young Professional Visitors programme ਦੀ ਸ਼ੁਰੂਆਤ ਕੀਤੀ ਜਾਵੇਗੀ।

ਖੇਡਾਂ ਦੇ ਖੇਤਰ ਵਿੱਚ, ਭਾਰਤ ਵਿੱਚ ਇਸ ਵਰ੍ਹੇ ‘BIMSTEC Athletics Meet’ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਦਾ ਹਾਂ। 2027 ਵਿੱਚ, ਬਿਮਸਟੈੱਕ (BIMSTEC)  ਦੀ 30ਵੀਂ ਵਰ੍ਹੇਗੰਢ ਦੇ ਅਵਸਰ ‘ਤੇ, ਅਸੀਂ ਪਹਿਲੀਆਂ BIMSTEC Games host ਕਰਨ ਦਾ ਐਲਾਨ ਕਰਦੇ ਹਾਂ।


Excellencies,
 

ਬਿਮਸਟੈੱਕ (BIMSTEC) ਸਾਡੇ ਲਈ ਕੇਵਲ ਇੱਕ ਖੇਤਰੀ ਸੰਗਟਨ ਨਹੀਂ ਹੈ। ਇਹ ਸਾਡੇ ਸਮਾਵੇਸ਼ੀ ਵਿਕਾਸ ਅਤੇ ਸੁਰੱਖਿਆ ਦਾ ਇੱਕ ਮਾਡਲ ਹੈ। ਇਹ ਸਾਡੇ ਸਾਂਝੇ ਸੰਕਲਪਾਂ ਅਤੇ ਸਮੂਹਿਕ ਸ਼ਕਤੀ ਦਾ ਪ੍ਰਤੀਕ ਹੈ।

ਇਹ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਦੀ ਧਾਰਨਾ ਦਾ ਇੱਕ ਸਾਕਾਰ ਰੂਪ ਹੈ। (It embodies the spirit of "Sabka Saath, Sabka Vikas, Sabka Prayas”)


ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਕਜੁੱਟਤਾ, ਸਹਿਯੋਗ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਾਂਗੇ, ਅਤੇ ਮਿਲ ਕੇ ਬਿਮਸਟੈੱਕ (BIMSTEC)  ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵਾਂਗੇ!

ਅੰਤ ਵਿੱਚ, ਮੈਂ ਬਿਮਸਟੈੱਕ ਦੇ ਆਗਾਮੀ ਪ੍ਰਧਾਨ (incoming Chair of BIMSTEC) ਬੰਗਲਾਦੇਸ਼ ਦਾ ਸੁਆਗਤ ਕਰਦਾ ਹਾਂ, ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Insurance industry's premium growth tops 20% for the first time in FY26

Media Coverage

Insurance industry's premium growth tops 20% for the first time in FY26
NM on the go

Nm on the go

Always be the first to hear from the PM. Get the App Now!
...
Prime Minister condoles demise of Baba Adhav Ji
December 09, 2025

The Prime Minister, Shri Narendra Modi, condoled the passing away of Baba Adhav Ji today.

The Prime Minister said Baba Adhav Ji will be remembered for his efforts to serve society through various causes, notably empowering the marginalised and furthering labour welfare.

In a post on X, Shri Modi wrote:

“Baba Adhav Ji will be remembered for his efforts to serve society through various causes, notably empowering the marginalised and furthering labour welfare. Pained by his passing away. My thoughts are with his family and admirers. Om Shanti.” 

“विविध सामाजिक कामांसाठी आयुष्य वाहून घेत समाजसेवा करणारे, विशेषतः वंचितांचे सबलीकरण आणि कामगार कल्याणासाठी लढणारे बाबा आढावजी, त्यांच्या या कार्यासाठी सदैव स्मरणात राहतील. त्यांच्या निधनाने अतिशय दुःख झाले आहे. त्यांचे कुटुंब आणि प्रशंसकांप्रति माझ्या संवेदना. ॐ शांती.”