Excellencies,

ਇਸ ਵਰ੍ਹੇ ਦੇ ਚੁਣੌਤੀਪੂਰਨ ਗਲੋਬਲ ਅਤੇ ਖੇਤਰੀ ਵਾਤਾਵਰਣ ਵਿੱਚ SCO ਦੀ ਪ੍ਰਭਾਵੀ ਅਗਵਾਈ ਦੇ ਲਈ ਮੈਂ ਪ੍ਰੈਜ਼ੀਡੈਂਟ ਮਿਰਜ਼ਿਯੋਯੇਵ ਨੂੰ ਹਿਰਦੇ ਤੋਂ ਵਧਾਈਆਂ ਦਿੰਦਾ ਹਾਂ।

ਅੱਜ, ਜਦੋਂ ਪੂਰਾ ਵਿਸ਼ਵ ਮਹਾਮਾਰੀ ਦੇ ਬਾਅਦ ਆਰਥਿਕ ਰਿਕਵਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, SCO ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। SCO ਦੇ ਮੈਂਬਰ ਦੇਸ਼ ਗਲੋਬਲ GDP ਵਿੱਚ ਲਗਭਗ 30 ਪ੍ਰਤੀਸ਼ਤ ਦਾ ਯੋਗਦਾਨ ਦਿੰਦੇ ਹਨ, ਅਤੇ ਵਿਸ਼ਵ ਦੀ 40 ਪ੍ਰਤੀਸ਼ਤ ਜਨਸੰਖਿਆ ਵੀ  SCO ਦੇਸ਼ਾਂ ਵਿੱਚ ਨਿਵਾਸ ਕਰਦੀ ਹੈ। ਭਾਰਤ SCO ਮੈਂਬਰਾਂ ਦੇ ਦਰਮਿਆਨ ਅਧਿਕ ਸਹਿਯੋਗ ਅਤੇ ਆਪਸੀ ਵਿਸ਼ਵਾਸ ਦਾ ਸਮਰਥਨ ਕਰਦਾ ਹੈ। ਮਹਾਮਾਰੀ ਅਤੇ ਯੂਕ੍ਰੇਨ ਦੇ ਸੰਕਟ ਨਾਲ ਗਲੋਬਲ ਸਪਲਾਈ ਚੇਨਸ ਵਿੱਚ ਕਈ ਰੁਕਾਵਟਾਂ ਉਤਪੰਨ ਹੋਈਆਂ, ਜਿਸ ਦੇ ਕਾਰਨ ਪੂਰਾ ਵਿਸ਼ਵ ਅਭੂਤਪੂਰਵ ਊਰਜਾ ਅਤੇ ਅਨਾਜ ਸੰਕਟ ਦਾ ਸਾਹਮਣਾ ਕਰ ਰਿਹਾ ਹੈ।  SCO ਨੂੰ ਸਾਡੇ ਖੇਤਰ ਵਿੱਚ ਭਰੋਸੇਯੋਗ, ਰੈਜ਼ਿਲਿਐਂਟ ਅਤੇ  diversified ਸਪਲਾਈ ਚੇਨਸ ਵਿਕਸਿਤ ਕਰਨ ਦੇ  ਲਈ ਪ੍ਰਯਤਨ ਕਰਨੇ ਚਾਹੀਦੇ ਹਨ। ਇਸ ਦੇ ਲਈ ਬਿਹਤਰ  connectivity ਦੀ ਜ਼ਰੂਰਤ ਤਾਂ ਹੋਵੇਗੀ ਹੀ, ਨਾਲ ਹੀ ਇਹ ਵੀ ਮਹੱਤਵਪੂਰਨ ਹੋਵੇਗਾ ਕਿ ਅਸੀਂ ਸਾਰੇ ਇੱਕ ਦੂਸਰੇ ਨੂੰ transit ਦਾ ਪੂਰਾ ਅਧਿਕਾਰ ਦੇਈਏ।

Excellencies,
ਅਸੀਂ ਭਾਰਤ ਨੂੰ ਇੱਕ manufacturing hub ਬਣਾਉਣ ’ਤੇ ਪ੍ਰਗਤੀ ਕਰ ਰਹੇ ਹਾਂ। ਭਾਰਤ ਦਾ ਯੂਵਾ ਅਤੇ ਪ੍ਰਤਿਭਾਸ਼ਾਲੀ workforce ਸਾਨੂੰ ਸੁਭਾਵਿਕ ਰੂਪ ਨਾਲ competitive ਬਣਾਉਂਦਾ ਹੈ। ਇਸ ਵਰ੍ਹੇ ਭਾਰਤ ਦੀ ਅਰਥਵਿਵਸਥਾ ਵਿੱਚ 7.5 ਪ੍ਰਤੀਸ਼ਤ ਵਾਧੇ ਦੀ ਆਸ਼ਾ ਹੈ, ਜੋ ਵਿਸ਼ਵ ਦੀਆਂ ਬੜੀਆਂ economies ਵਿੱਚ ਸਭ ਤੋਂ ਅਧਿਕ ਹੋਵੇਗੀ। ਸਾਡੇ people-centric development model ਵਿੱਚ ਟੈਕਨੋਲੋਜੀ ਦੇ ਉਚਿਤ ਉਪਯੋਗ ’ਤੇ ਵੀ ਬਹੁਤ focus ਕੀਤਾ ਜਾ ਰਿਹਾ ਹੈ। ਅਸੀਂ ਹਰੇਕ ਸੈਕਟਰ ਵਿੱਚ ਇਨੋਵੇਸ਼ਨ ਦਾ ਸਮਰਥਨ ਕਰ ਰਹੇ ਹਾਂ। ਅੱਜ ਭਾਰਤ ਵਿੱਚ 70,000 ਤੋਂ ਅਧਿਕ ਸਟਾਰਟ-ਅੱਪਸ ਹਨ, ਜਿਨ੍ਹਾਂ ਵਿੱਚੋਂ 100 ਤੋਂ ਅਧਿਕ ਯੂਨੀਕੌਰਨ ਹਨ। ਸਾਡਾ ਇਹ ਅਨੁਭਵ ਕਈ ਹੋਰ SCO ਮੈਂਬਰਾਂ ਦੇ ਵੀ ਕੰਮ ਆ ਸਕਦਾ ਹੈ। ਇਸੇ ਉਦੇਸ਼ ਨਾਲ ਅਸੀਂ ਇੱਕ ਨਵੇਂ Special Working Group on Startups and Innovation ਦੀ ਸਥਾਪਨਾ ਕਰਕੇ SCO ਦੇ ਮੈਂਬਰ ਦੇਸ਼ਾਂ ਦੇ ਨਾਲ ਆਪਣਾ ਅਨੁਭਵ ਸਾਂਝਾ ਕਰਨ ਦੇ ਲਈ ਤਿਆਰ ਹਾਂ।  
Excellencies,
ਵਿਸ਼ਵ ਅੱਜ ਇੱਕ ਹੋਰ ਬੜੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ-ਅਤੇ ਇਹ ਹੈ ਸਾਡੇ ਨਾਗਰਿਕਾਂ ਦੀ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨਾ। ਇਸ ਸਮੱਸਿਆ ਦਾ ਇੱਕ ਸੰਭਾਵਿਤ ਸਮਾਧਾਨ ਹੈ
millets ਦੀ ਖੇਤੀ ਅਤੇ ਉਪਭੋਗ ਨੂੰ ਹੁਲਾਰਾ ਦੇਣਾ। Millets ਇੱਕ ਐਸਾ ਸੁਪਰਫੂਡ ਹੈ, ਜੋ ਨਾ ਸਿਰਫ਼ SCO ਦੇਸ਼ਾਂ ਵਿੱਚ, ਬਲਕਿ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਉਗਾਇਆ ਜਾ ਰਿਹਾ ਹੈ, ਅਤੇ ਖੁਰਾਕ ਸੰਕਟ ਨਾਲ ਨਿਪਟਣ ਦੇ ਲਈ ਇੱਕ ਪਰੰਪਰਾਗਤ, ਪੋਸ਼ਕ ਅਤੇ ਘੱਟ ਲਾਗਤ ਵਾਲਾ ਵਿਕਲਪ ਹੈ। ਸਾਲ 2023 ਨੂੰ UN International Year of Millets ਦੇ ਰੂਪ ਵਿੱਚ ਮਨਾਇਆ ਜਾਵੇਗਾ। ਸਾਨੂੰ SCO ਦੇ ਤਹਿਤ ਇੱਕ ‘ਮਿਲੇਟ ਫੂਡ ਫੈਸਟੀਵਲ’ ਦੇ ਆਯੋਜਨ ’ਤੇ ਵਿਚਾਰ ਕਰਨਾ ਚਾਹੀਦਾ ਹੈ।

ਭਾਰਤ ਅੱਜ ਵਿਸ਼ਵ ਵਿੱਚ medical and wellness tourism ਦੇ ਲਈ ਸਭ ਤੋਂ ਕਿਫ਼ਾਇਤੀ destinations ਵਿੱਚੋਂ ਇੱਕ ਹੈ। ਅਪ੍ਰੈਲ 2022 ਵਿੱਚ ਗੁਜਰਾਤ ਵਿੱਚ WHO Global Centre for Traditional Medicine ਦਾ ਉਦਘਾਟਨ ਕੀਤਾ ਗਿਆ। ਪਰੰਪਰਾਗਤ ਚਿਕਿਤਸਾ ਦੇ ਲਈ ਇਹ WHO ਦਾ ਪਹਿਲਾ ਅਤੇ ਇੱਕਮਾਤਰ ਗਲੋਬਲ ਸੈਂਟਰ ਹੋਵੇਗਾ। ਸਾਨੂੰ SCO ਦੇਸ਼ਾਂ ਦੇ ਦਰਮਿਆਨ ਟ੍ਰੈਡਿਸ਼ਨਲ ਮੈਡੀਸਿਨ ’ਤੇ ਸਹਿਯੋਗ ਵਧਾਉਣਾ ਚਾਹੀਦਾ ਹੈ। ਇਸ ਦੇ ਲਈ ਭਾਰਤ ਇੱਕ ਨਵੇਂ SCO Working Group on Traditional Medicine ’ਤੇ ਪਹਿਲ ਲਵੇਗਾ।

ਆਪਣੀ ਬਾਤ ਸਮਾਪਤ ਕਰਨ ਤੋਂ ਪਹਿਲਾਂ ਮੈਂ ਪ੍ਰੈਜ਼ੀਡੈਂਟ ਮਿਰਜ਼ਿਯੋਯੇਵ ਨੂੰ ਅੱਜ ਦੀ ਬੈਠਕ ਦੇ ਉਤਕ੍ਰਿਸ਼ਟ ਸੰਚਾਲਨ ਅਤੇ ਉਨ੍ਹਾਂ ਦੀ ਗਰਮਜੋਸ਼ੀ ਨਾਲ ਭਰੀ ਮਹਿਮਾਨਨਿਵਾਜ਼ੀ ਦੇ ਲਈ ਫਿਰ ਤੋਂ ਧੰਨਵਾਦ ਅਦਾ ਕਰਦਾ ਹਾਂ।

ਤੁਹਾਡਾ ਬਹੁਤ-ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Will walk shoulder to shoulder': PM Modi pushes 'Make in India, Partner with India' at Russia-India forum

Media Coverage

'Will walk shoulder to shoulder': PM Modi pushes 'Make in India, Partner with India' at Russia-India forum
NM on the go

Nm on the go

Always be the first to hear from the PM. Get the App Now!
...
Prime Minister condoles loss of lives in fire mishap in Arpora, Goa
December 07, 2025
Announces ex-gratia from PMNRF

The Prime Minister, Shri Narendra Modi has condoled the loss of lives in fire mishap in Arpora, Goa. Shri Modi also wished speedy recovery for those injured in the mishap.

The Prime Minister informed that he has spoken to Goa Chief Minister Dr. Pramod Sawant regarding the situation. He stated that the State Government is providing all possible assistance to those affected by the tragedy.

The Prime Minister posted on X;

“The fire mishap in Arpora, Goa is deeply saddening. My thoughts are with all those who have lost their loved ones. May the injured recover at the earliest. Spoke to Goa CM Dr. Pramod Sawant Ji about the situation. The State Government is providing all possible assistance to those affected.

@DrPramodPSawant”

The Prime Minister also announced an ex-gratia from PMNRF of Rs. 2 lakh to the next of kin of each deceased and Rs. 50,000 for those injured.

The Prime Minister’s Office posted on X;

“An ex-gratia of Rs. 2 lakh from PMNRF will be given to the next of kin of each deceased in the mishap in Arpora, Goa. The injured would be given Rs. 50,000: PM @narendramodi”