“ਡਿਜੀਟਲ ਅਰਥਵਿਵਸਥਾ ‘ਤੇ ਚਰਚਾ ਦੇ ਲਈ ਬੰਗਲੁਰੂ ਤੋਂ ਬਿਹਤਰ ਕੋਈ ਸ‍ਥਾਨ ਨਹੀਂ”
“ਭਾਰਤ ਦਾ ਡਿਜੀਟਲ ਪਰਿਵਰਤਨ ਇਨੋਵੇਸ਼ਨ ਵਿੱਚ ਅਟੁੱਟ ਵਿਸ਼ਵਾਸ ਅਤੇ ਤੇਜ਼ ਲਾਗੂਕਰਣ ਦੇ ਪ੍ਰਤੀ ਇਸ ਦੀ ਪ੍ਰਤੀਬੱਧਤਾ ਤੋਂ ਪ੍ਰੇਰਿਤ ਹੈ”
“ਸ਼ਾਸਨ ਵਿੱਚ ਬਦਲਾਅ ਲਿਆਉਣ ਅਤੇ ਇਸ ਨੂੰ ਅਧਿਕ ਕੁਸ਼ਲ, ਸਮਾਵੇਸ਼ੀ , ਤੀਬਰ ਅਤੇ ਪਾਰਦਰਸ਼ੀ ਬਣਾਉਣ ਲਈ ਰਾਸ਼ਟਰ ਟੈਕਨੋਲੋਜੀ ਦਾ ਲਾਭ ਉਠਾ ਰਿਹਾ ਹੈ”
“ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਆਲਮੀ ਚੁਣੌਤੀਆਂ ਦੇ ਲਈ ਵਿਵਹਾਰਕ, ਸੁਰੱਖਿਅਤ ਅਤੇ ਸਮਾਵੇਸ਼ੀ ਸਮਾਧਾਨ ਪ੍ਰਦਾਨ ਕਰਦਾ ਹੈ”
“ਇਸ ਤਰ੍ਹਾਂ ਦੀ ਵਿਵਿਧਤਾ ਦੇ ਨਾਲ, ਭਾਰਤ ਸਮਾਧਾਨ ਦੇ ਲਈ ਇੱਕ ਆਦਰਸ਼ ਪ੍ਰਯੋਗਸ਼ਾਲਾ ਹੈ ; ਭਾਰਤ ਵਿੱਚ ਸਫ਼ਲ ਹੋਏ ਸਮਾਧਾਨ ਨੂੰ ਦੁਨੀਆ ਵਿੱਚ ਕਿਤੇ ਭੀ ਸਰਲਤਾ ਨਾਲ ਲਾਗੂ ਕੀਤਾ ਜਾ ਸਕਦਾ ਹੈ’
“ਇੱਕ ਸੁਰੱਖਿਅਤ, ਭਰੋਸੇਮੰਦ ਅਤੇ ਲਚੀਲੀ ਡਿਜੀਟਲ ਅਰਥਵਿਵਸਥਾ ਦੇ ਲਈ ਜੀ-20 ਉੱਚ ਪੱਧਰੀ ਸਿਧਾਂਤਾਂ ‘ਤੇ ਆਮ ਸਹਿਮਤੀ ਬਣਾਉਣਾ ਮਹੱਤਵਪੂਰਨ ਹੈ”
ਪ੍ਰਧਾਨ ਮੰਤਰੀ ਨੇ ਕਿਹਾ - “ਮਨੁੱਖਤਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਟੈਕਨੋਲੋਜੀ ਅਧਾਰਿਤ ਸਮਾਧਾਨਾਂ ਦਾ ਪੂਰਾ ਈਕੋਸਿਸ‍ਟਮ ਤਿਆਰ ਕੀਤਾ ਜਾ ਸਕਦਾ ਹੈ , ਇਸ ਨੂੰ ਸਾਡੇ ਤੋਂ ਕੇਵਲ ਚਾਰ ਸੀ ਅਰਥਾਤ ਦ੍ਰਿੜ੍ਹ ਵਿਸ਼ਵਾਸ , ਪ੍ਰਤੀਬੱਧਤਾ , ਤਾਲਮੇਲ ਅਤੇ ਸਹਿਯੋਗ (the four C's - Conviction, Commitment, Coordination, a

ਪ੍ਰਧਾਨ ਮੰਤਰੀ,  ਸ਼੍ਰੀ ਨਰੇਂਦਰ ਮੋਦੀ  ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਅੱਜ ਬੰਗਲੁਰੂ ਵਿੱਚ ਆਯੋਜਿਤ ਜੀ-20 ਡਿਜੀਟਲ  ਅਰਥਵਿਵਸਥਾ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ ।

ਇਕੱਠ ਨੂੰ ਸੰਬੋਧਨ ਕਰਦੇ ਹੋਏ ,  ਪ੍ਰਧਾਨ ਮੰਤਰੀ  ਨੇ ਬੰਗਲੁਰੂ  ਸ਼ਹਿਰ ਵਿੱਚ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਇੰਸ, ਟੈਕਨੋਲੋਜੀ ਅਤੇ ਉੱਦਮਸ਼ੀਲਤਾ ਦੀ ਭਾਵਨਾ  ਅਤੇ ਡਿਜੀਟਲ ਅਰਥਵਿਵਸਥਾ ਬਾਰੇ ਚਰਚਾ ਕਰਨ ਦੇ ਲਈ ਇਸ ਤੋਂ ਬਿਹਤਰ ਸ‍ਥਾਨ ਨਹੀਂ ਹੋ ਸਕਦਾ।

 

ਪ੍ਰਧਾਨ ਮੰਤਰੀ  ਨੇ ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਹੋਏ ਅਭੂਤਪੂਰਵ ਡਿਜੀਟਲ ਪਰਿਵਰਤਨ ਦੇ ਲਈ 2015 ਵਿੱਚ ਡਿਜੀਟਲ  ਇੰਡੀਆ ਪਹਿਲ  ਦੀ ਸ਼ੁਰੂਆਤ ਨੂੰ ਕ੍ਰੈਡਿਟ ਦਿੱਤਾ ।  ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਦਾ ਡਿਜੀਟਲ ਪਰਿਵਰਤਨ ਇਨੋਵੇਸ਼ਨ ਵਿੱਚ ਇਸ ਦੇ ਅਟੁੱਟ ਵਿਸ਼ਵਾਸ ਅਤੇ ਤੀਬਰ ਲਾਗੂਕਰਣ ਦੇ ਲਈ ਇਸ ਦੀ ਪ੍ਰਤੀਬੱਧਤਾ ਅਤੇ ਸਮਾਵੇਸ਼ ਦੀ ਭਾਵਨਾ  ਤੋਂ ਪ੍ਰੇਰਿਤ ਹੈ ਜਿਸ ਵਿੱਚ ਕੋਈ ਭੀ ਪਿੱਛੇ ਨਹੀਂ ਹੈ।

 

ਇਸ ਪਰਿਵਰਤਨ ਦੇ ਪੈਮਾਨੇ, ਗਤੀ ਅਤੇ ਦਾਇਰੇ ਦਾ ਉਲੇਖ ਕਰਦੇ ਹੋਏ ,  ਪ੍ਰਧਾਨ ਮੰਤਰੀ  ਨੇ ਭਾਰਤ  ਦੇ 850 ਮਿਲੀਅਨ ਇੰਟਰਨੈੱਟ ਯੂਜ਼ਰਸ ਦੀ ਭੀ ਚਰਚਾ ਕੀਤੀ ਜੋ ਦੁਨੀਆ ਵਿੱਚ ਕੁਝ ਸਭ ਤੋਂ ਸਸਤੀਆਂ  ਡਾਟਾ ਲਾਗਤਾਂ ਦਾ ਆਨੰਦ ਲੈਂਦੇ ਹਨ।  ਸ਼੍ਰੀ ਮੋਦੀ ਨੇ ਸ਼ਾਸਨ ਨੂੰ ਬਦਲਣ ਅਤੇ ਇਸ ਨੂੰ ਅਧਿਕ ਕੁਸ਼ਲ ,  ਸਮਾਵੇਸ਼ੀ ,  ਤੇਜ਼ ਅਤੇ ਪਾਰਦਰਸ਼ੀ ਬਣਾਉਣ ਵਾਸਤੇ ਟੈਕਨੋਲੋਜੀ ਦਾ ਲਾਭ ਉਠਾਉਣ ਦਾ ਉਲੇਖ ਕੀਤਾ ਅਤੇ 1.3 ਬਿਲੀਅਨ ਤੋਂ ਅਧਿਕ ਲੋਕਾਂ ਨੂੰ ਕਵਰ ਕਰਨ ਵਾਲੇ ਭਾਰਤ  ਦੇ ਅਦੁੱਤੀ ਡਿਜੀਟਲ ਪਹਿਚਾਣ ਮੰਚ ਆਧਾਰ (Aadhaar) ਦੀ ਭੀ ਉਦਾਹਰਣ ਦਿੱਤੀ ।  ਉਨ੍ਹਾਂ ਨੇ ਜੇਏਐੱਮ ਟ੍ਰਿਨਿਟੀ- ਜਨ ਧਨ ਬੈਂਕ ਖਾਤਿਆਂ ,  ਆਧਾਰ ਅਤੇ ਮੋਬਾਈਲ (JAM trinity- Jan Dhan bank accounts, Aadhaar, and Mobile) ਦਾ ਉਲੇਖ ਕੀਤਾ ,  ਜਿਨ੍ਹਾਂ  ਦੇ ਜ਼ਰੀਏ ਵਿੱਤੀ ਸਮਾਵੇਸ਼ਨ ਅਤੇ ਯੂਪੀਆਈ ਭੁਗਤਾਨ ਪ੍ਰਣਾਲੀ ਵਿੱਚ ਕ੍ਰਾਂਤੀ ਆ ਚੁੱਕੀ ਹੈ ,  ਇਨ੍ਹਾਂ ਸਾਧਨਾਂ ਨਾਲ ਹਰ ਮਹੀਨੇ ਲਗਭਗ 10 ਬਿਲੀਅਨ ਲੈਣ-ਦੇਣ ਹੁੰਦੇ ਹਨ , ਅਤੇ ਗਲੋਬਲ ਰੀਅਲ-ਟਾਈਮ ਭੁਗਤਾਨ ਦਾ 45 ਪ੍ਰਤੀਸ਼ਤ ਭਾਰਤ ਵਿੱਚ ਹੁੰਦਾ ਹੈ । 

 

ਪ੍ਰਧਾਨ ਮੰਤਰੀ  ਨੇ ਪ੍ਰਤੱਖ ਲਾਭ ਤਬਾਦਲੇ (Direct Benefits Transfer) ਯੋਜਨਾ ਦਾ ਭੀ ਉਲੇਖ ਕਰਦੇ ਹੋਏ ਕਿਹਾ ਕਿ ਇਸ ਪ੍ਰਣਾਲੀ ਵਿੱਚ ਖਾਮੀਆਂ ਨੂੰ ਦੂਰ ਕਰਨ  ਨਾਲ 33 ਅਰਬ ਡਾਲਰ ਤੋਂ ਭੀ ਅਧਿਕ ਦੀ ਬੱਚਤ ਭੀ ਹੋਈ ਹੈ ।  ਭਾਰਤ  ਦੇ ਕੋਵਿਡ ਟੀਕਾਕਰਣ ਅਭਿਆਨ ਦਾ ਸਮਰਥਨ ਕਰਨ ਵਾਲੇ ਕੋਵਿਨ ਪੋਰਟਲ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ  ਨੇ ਦੱਸਿਆ ਕਿ ਇਸ ਨੇ ਡਿਜੀਟਲ  ਤੌਰ ‘ਤੇ ਵੈਰੀਫਿਕੇਸ਼ਨ ਯੋਗ ਪ੍ਰਮਾਣਪੱਤਰਾਂ  ਦੇ ਨਾਲ 2 ਬਿਲੀਅਨ ਤੋਂ ਅਧਿਕ ਵੈਕਸੀਨ ਖੁਰਾਕ ਦੀ ਡਿਲਿਵਰੀ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ ।  ਸ਼੍ਰੀ ਮੋਦੀ ਨੇ ਗਤੀ-ਸ਼ਕਤੀ ਮੰਚ (Gati-Shakti platform) ਦਾ ਭੀ ਉਲੇਖ ਕੀਤਾ ਜੋ ਬੁਨਿਆਦੀ ਢਾਂਚੇ ਅਤੇ ਰਸਦ ਨੂੰ ਮੈਪ ਕਰਨ ਲਈ ਟੈਕਨੋਲੋਜੀ ਅਤੇ ਸਥਾਨਕ ਯੋਜਨਾ ਦਾ ਉਪਯੋਗ ਕਰਦਾ ਹੈ , ਜਿਸ ਨਾਲ ਯੋਜਨਾ ਬਣਾਉਣ,  ਲਾਗਤ ਨੂੰ ਘੱਟ ਕਰਨ ਅਤੇ ਵੰਡ ਦੀ ਗਤੀ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ ।  ਪ੍ਰਧਾਨ ਮੰਤਰੀ  ਨੇ ਕਿਹਾ ਕਿ ਔਨਲਾਈਨ ਜਨਤਕ ਖਰੀਦ ਪ‍ਲੈਟਫਾਰਮ-ਗਵਰਨਮੈਂਟ ਈ-ਮਾਰਕਿਟਪਲੇਸ  ਦੇ ਜ਼ਰੀਏ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਸ਼‍ਠਾ ਲਿਆਂਦੀ ਜਾ ਸਕੀ ਹੈ ।  ਉਨ੍ਹਾਂ ਨੇ  ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (Open Network for Digital Commerce) ਦੀ ਭੀ ਜਾਣਕਾਰੀ ਦਿੱਤੀ ਜਿਸ ਦੇ ਜ਼ਰੀਏ ਈ-ਕਮਰਸ ਦਾ ਲੋਕਤੰਤਰੀਕਰਣ ਕੀਤਾ ਜਾ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਡਿਜੀਟਾਇਜ਼ਡ ਟੈਕਸੇਸ਼ਨ ਸਿਸਟਮਸ ਪਾਰਦਰਸ਼ਤਾ ਅਤੇ ਈ-ਗਵਰਨੈਂਸ ਨੂੰ ਹੁਲਾਰਾ ਦੇ ਰਹੇ ਹਨ ।  ਪ੍ਰਧਾਨ ਮੰਤਰੀ  ਨੇ ਏਆਈ-ਸੰਚਾਲਿਤ ਭਾਸ਼ਾ ਅਨੁਵਾਦ ਮੰਚ (an AI-powered language translation platform) ‘ਭਾਸ਼ਿਨੀ’(Bhashini)   ਦੇ ਵਿਕਾਸ ਦਾ ਭੀ ਉਲੇਖ ਕੀਤਾ, ਜੋ ਕਿ ਭਾਰਤ ਦੀ ਸਾਰੀਆਂ ਵਿਵਿਧ ਭਾਸ਼ਾਵਾਂ ਵਿੱਚ ਡਿਜੀਟਲ  ਸਮਾਵੇਸ਼ਨ ਦਾ ਸਮਰਥਨ ਕਰੇਗਾ ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਆਲਮੀ ਚੁਣੌਤੀਆਂ ਦੇ ਲਈ ਵਿਹਾਰਕ, ਸੁਰੱਖਿਅਤ ਅਤੇ ਸਮਾਵੇਸ਼ੀ ਸਮਾਧਾਨ ਪ੍ਰਦਾਨ ਕਰਦਾ ਹੈ। ਦੇਸ਼ ਦੀ ਅਸਧਾਰਣ ਵਿਵਿਧਤਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ  ਨੇ ਬਲ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਦਰਜਨਾਂ ਭਾਸ਼ਾਵਾਂ ਅਤੇ ਸੈਂਕੜੇ ਬੋਲੀਆਂ ਹਨ ।  ਉਨ੍ਹਾਂ ਨੇ ਕਿਹਾ ਕਿ ਇਹ ਦੁਨੀਆ ਭਰ  ਦੇ ਹਰ ਧਰਮ ਅਤੇ ਅਣਗਿਣਤ ਸੱਭਿਆਚਾਰਕ ਪ੍ਰਥਾਵਾਂ ਦਾ ਘਰ ਹੈ ।  ਪ੍ਰਧਾਨ ਮੰਤਰੀ  ਨੇ ਕਿਹਾ ਕਿ ਪ੍ਰਾਚੀਨ ਪਰੰਪਰਾਵਾਂ ਤੋਂ ਲੈ ਕੇ ਨਵੀਨਤਮ ਟੈਕਨੋਲੋਜੀਆਂ ਤੱਕ,  ਭਾਰਤ ਵਿੱਚ ਸਾਰਿਆਂ ਲਈ ਕੁਝ ਨਾ ਕੁਝ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਿਵਿਧਤਾ  ਦੇ ਨਾਲ,  ਭਾਰਤ ਸਮਾਧਾਨ ਲਈ ਇੱਕ ਆਦਰਸ਼ ਪ੍ਰੀਖਣ ਪ੍ਰਯੋਗਸ਼ਾਲਾ ਹੈ । 

 

ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਵਿੱਚ ਸਫ਼ਲ ਹੋਣ ਵਾਲੇ ਸਮਾਧਾਨ ਨੂੰ ਦੁਨੀਆ ਵਿੱਚ ਕਿਤੇ ਭੀ ਅਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ ।  ਪ੍ਰਧਾਨ ਮੰਤਰੀ  ਨੇ ਸਪਸ਼ਟ ਕੀਤਾ ਕਿ ਭਾਰਤ ਦੁਨੀਆ  ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਲਈ ਤਿਆਰ ਹੈ ਅਤੇ ਕੋਵਿਡ ਮਹਾਮਾਰੀ  ਦੇ ਦੌਰਾਨ ਆਲਮੀ ਭਲਾਈ ਲਈ ਪੇਸ਼ ਕੀਤੇ ਜਾ ਰਹੇ ਕੋਵਿਨ ਪਲੈਟਫਾਰਮ (CoWIN platform) ਦੀ ਉਦਾਹਰਣ ਦਿੱਤੀ।  ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਇੱਕ ਔਨਲਾਈਨ ਗਲੋਬਲ ਪਬਲਿਕ ਡਿਜੀਟਲ  ਗੁਡਸ ਰਿਪਾਜ਼ਿਟਰੀ-ਦ ਇੰਡੀਆ ਸਟੈਕ (Global Public Digital Goods Repository - the India Stack) ਬਣਾਇਆ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ  ਵਿਸ਼ੇਸ਼ ਕਰਕੇ ਗਲੋਬਲ ਸਾਊਥ  ਦੇ ਨਾਲ-ਨਾਲ ਕੋਈ ਭੀ ਪਿੱਛੇ ਨਾ ਛੁਟੇ ।

 

ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਕਾਰਜ ਸਮੂਹ ਜੀ-20 ਵਰਚੁਅਲ ਗਲੋਬਲ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਰਿਪਾਜ਼ਿਟਰੀ ਦਾ ਨਿਰਮਾਣ ਕਰ ਰਿਹਾ ਹੈ ।  ਉਨ੍ਹਾਂ ਨੇ ਕਿਹਾ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਲਈ ਸਮਾਨ ਪ੍ਰਾਰੂਪ (Common Framework) ‘ਤੇ ਪ੍ਰਗਤੀ ਦੇ ਲਈ ਸਾਰਿਆਂ ਵਾਸਤੇ ਇੱਕ ਪਾਰਦਰਸ਼ੀ,  ਜਵਾਬਦੇਹ ਅਤੇ ਨਿਰਪੱਖ ਡਿਜੀਟਲ  ਈਕੋਸਿਸ‍ਟਮ ਬਣਾਉਣ ਵਿੱਚ ਮਦਦ ਮਿਲੇਗੀ ।  ਉਨ੍ਹਾਂ ਨੇ ਡਿਜੀਟਲ ਕੌਸ਼ਲ ਦੀ ਕ੍ਰਾਸ ਕੰਟਰੀ ਤੁਲਨਾ ਦੀ ਸੁਵਿਧਾ ਅਤੇ ਡਿਜੀਟਲ ਕੌਸ਼ਲ  ‘ਤੇ ਇੱਕ ਵਰਚੁਅਲ ਕੌਸ਼ਲ  ਕੇਂਦਰ ਸਥਾਪਿਤ ਕਰਨ ਲਈ ਇੱਕ ਪ੍ਰਾਰੂਪ ਤਿਆਰ ਕਰਨ  ਦੇ ਪ੍ਰਯਾਸਾਂ ਦਾ ਭੀ ਸੁਆਗਤ ਕੀਤਾ ।  ਉਨ੍ਹਾਂ ਨੇ ਕਿਹਾ ਕਿ ਭਵਿੱਖ ਦੇ ਲਈ ਤਿਆਰ ਕਾਰਜਬਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਮਹੱਤਵਪੂਰਨ ਪ੍ਰਯਾਸ ਹਨ ।  ਡਿਜੀਟਲ ਅਰਥਵਿਵਸਥਾ  ਦੇ ਆਲਮੀ ਪੱਧਰ ‘ਤੇ ਫੈਲਣ  ਦੇ ਨਾਲ-ਨਾਲ ਸੁਰੱਖਿਆ ਖ਼ਤਰਿਆਂ ਅਤੇ ਚੁਣੌਤੀਆਂ ਨੂੰ ਦੇਖਦੇ ਹੋਏ,  ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸੁਰੱਖਿਅਤ,  ਭਰੋਸੇਯੋਗ ਅਤੇ ਲਚੀਲੀ ਡਿਜੀਟਲ ਅਰਥਵਿਵਸਥਾ ਲਈ ਜੀ-20 ਉੱਚ ਪੱਧਰੀ ਸਿਧਾਂਤਾਂ ‘ਤੇ ਆਮ ਸਹਿਮਤੀ ਬਣਾਉਣਾ ਮਹੱਤਵਪੂਰਨ ਹੈ ।

 

 

 ਪ੍ਰਧਾਨ ਮੰਤਰੀ  ਨੇ ਕਿਹਾ ਕਿ ਅਸੀਂ ਵਰਤਮਾਨ ਵਿੱਚ ਜਿਸ ਤਰ੍ਹਾਂ ਟੈਕਨੋਲੋਜੀ ਨਾਲ ਜੁੜੇ ਹਾਂ,  ਇਹ ਸਾਰਿਆਂ ਦੇ ਲਈ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦਾ ਭਰੋਸਾ ਦਿਵਾਉਂਦੀ ਹੈ।  ਪ੍ਰਧਾਨ ਮੰਤਰੀ  ਨੇ ਕਿਹਾ ਕਿ ਜੀ-20 ਦੇਸ਼ਾਂ  ਦੇ ਪਾਸ ਇੱਕ ਸਮਾਵੇਸ਼ੀ, ਸਮ੍ਰਿੱਧ ਅਤੇ ਸੁਰੱਖਿਅਤ ਆਲਮੀ ਡਿਜੀਟਲ  ਭਵਿੱਖ ਦੀ ਨੀਂਹ ਰੱਖਣ ਦਾ ਇੱਕ ਅਨੂਠਾ ਅਵਸਰ ਹੈ ।  ਉਨ੍ਹਾਂ ਨੇ ਕਿਹਾ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚੇ  ਦੇ ਮਾਧਿਅਮ ਨਾਲ ਵਿੱਤੀ ਸਮਾਵੇਸ਼ਨ ਅਤੇ ਉਤਪਾਦਕਤਾ ਨੂੰ ਵਧਾਇਆ ਜਾ ਸਕਦਾ ਹੈ।  ਉਨ੍ਹਾਂ ਨੇ ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਦੁਆਰਾ ਡਿਜੀਟਲ ਟੈਕਨੋਲੋਜੀ ਦੇ ਉਪਯੋਗ ਨੂੰ ਹੁਲਾਰਾ ਦੇਣ, ਗਲੋਬਲ ਡਿਜੀਟਲ  ਹੈਲਥ ਈਕੋਸਿਸ‍ਟਮ ਬਣਾਉਣ ਲਈ ਰੂਪ-ਰੇਖਾ ਸਥਾਪਿਤ ਕਰਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਸੁਰੱਖਿਅਤ ਅਤੇ ਜ਼ਿੰਮੇਦਾਰ ਉਪਯੋਗ ਦੇ ਲਈ ਇੱਕ ਪ੍ਰਾਰੂਪ ਵਿਕਸਿਤ ਕਰਨ ਦਾ ਸੁਝਾਅ ਦਿੱਤਾ।  ਪ੍ਰਧਾਨ ਮੰਤਰੀ  ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਨੁੱਖਤਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਟੈਕਨੋਲੋਜੀ ਅਧਾਰਿਤ ਸਮਾਧਾਨਾਂ ਦਾ ਇੱਕ ਪੂਰਾ ਈਕੋਸਿਸ‍ਟਮ ਤਿਆਰ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ ਕਿ ਸਾਨੂੰ ਕੇਵਲ ਚਾਰ ਸੀ ਅਰਥਾਤ ਦ੍ਰਿੜ੍ਹ ਵਿਸ਼ਵਾਸ ,  ਪ੍ਰਤੀਬੱਧਤਾ,  ਤਾਲਮੇਲ ਅਤੇ ਸਹਿਯੋਗ (the four C's - Conviction, Commitment, Coordination, and Collaboration) ਦੀ ਜ਼ਰੂਰਤ ਹੈ।  ਪ੍ਰਧਾਨ ਮੰਤਰੀ  ਨੇ ਵਿਸ਼ਵਾਸ ਵਿਅਕਤ ਕੀਤਾ ਕਿ ਕਾਰਜ ਸਮੂਹ ਸਾਨੂੰ ਉਸ ਦਿਸ਼ਾ ਵੱਲ ਅੱਗੇ ਲੈ ਜਾਵੇਗਾ ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Bharat Tex showcases India's cultural diversity through traditional garments: PM Modi

Media Coverage

Bharat Tex showcases India's cultural diversity through traditional garments: PM Modi
NM on the go

Nm on the go

Always be the first to hear from the PM. Get the App Now!
...
Prime Minister welcomes Amir of Qatar H.H. Sheikh Tamim Bin Hamad Al Thani to India
February 17, 2025

The Prime Minister, Shri Narendra Modi extended a warm welcome to the Amir of Qatar, H.H. Sheikh Tamim Bin Hamad Al Thani, upon his arrival in India.

The Prime Minister said in X post;

“Went to the airport to welcome my brother, Amir of Qatar H.H. Sheikh Tamim Bin Hamad Al Thani. Wishing him a fruitful stay in India and looking forward to our meeting tomorrow.

@TamimBinHamad”