Sardar Patel and Birsa Munda shared the vision of national unity: PM Modi
Let’s pledge to make India a global animation powerhouse: PM Modi
Journey towards Aatmanirbhar Bharat has become a Jan Abhiyan: PM Modi
Stop, think and act: PM Modi on Digital arrest frauds
Many extraordinary people across the country are helping to preserve our cultural heritage: PM
Today, people around the world want to know more about India: PM Modi
Glad to see that people in India are becoming more aware of fitness: PM Modi

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।


ਸਾਥੀਓ, ਭਾਰਤ ਦੇ ਹਰ ਯੁਗ ਵਿੱਚ ਕੁਝ ਚੁਣੌਤੀਆਂ ਆਈਆਂ ਅਤੇ ਹਰ ਯੁਗ ਵਿੱਚ ਅਜਿਹੇ ਅਸਧਾਰਣ ਭਾਰਤ ਵਾਸੀ ਜਨਮੇ, ਜਿਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ। ਅੱਜ ਦੀ ‘ਮਨ ਕੀ ਬਾਤ’ ਵਿੱਚ ਮੈਂ ਸਾਹਸ ਅਤੇ ਦੂਰਦ੍ਰਿਸ਼ਟੀ ਰੱਖਣ ਵਾਲੇ ਅਜਿਹੇ ਹੀ ਦੋ ਮਹਾਨਾਇਕਾਂ ਦੀ ਚਰਚਾ ਕਰਾਂਗਾ। ਇਨ੍ਹਾਂ ਦੀ ਇਸ ਸਮੇਂ 150ਵੀਂ ਜਨਮ ਜਯੰਤੀ ਨੂੰ ਦੇਸ਼ ਨੇ ਮਨਾਉਣ ਦਾ ਫ਼ੈਸਲਾ ਕੀਤਾ ਹੈ। 31 ਅਕਤੂਬਰ ਤੋਂ ਸਰਦਾਰ ਪਟੇਲ ਦੀ 150ਵੀਂ ਜਨਮ ਜਯੰਤੀ ਦਾ ਵਰ੍ਹਾ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 15 ਨਵੰਬਰ ਤੋਂ ਭਗਵਾਨ ਬਿਰਸਾਮੁੰਡਾ ਦਾ 150ਵਾਂ ਜਨਮ ਜਯੰਤੀ ਵਰ੍ਹਾ ਸ਼ੁਰੂ ਹੋਵੇਗਾ। ਇਨ੍ਹਾਂ ਦੋਵਾਂ ਮਹਾਪੁਰਸ਼ਾਂ ਨੇ ਵੱਖ-ਵੱਖ ਚੁਣੌਤੀਆਂ ਦੇਖੀਆਂ ਪਰ ਦੋਹਾਂ ਦਾ ਸੰਕਲਪ ਇੱਕ ਸੀ ‘ਦੇਸ਼ ਦੀ ਏਕਤਾ’।


ਸਾਥੀਓ, ਬੀਤੇ ਸਾਲਾਂ ਵਿੱਚ ਦੇਸ਼ ਨੇ ਅਜਿਹੇ ਮਹਾਨ ਨਾਇਕ-ਨਾਇਕਾਵਾਂ ਦੀਆਂ ਜਨਮ ਜਯੰਤੀਆਂ ਨੂੰ ਨਵੀਂ ਊਰਜਾ ਨਾਲ ਮਨਾ ਕੇ ਨਵੀਂ ਪੀੜ੍ਹੀ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ। ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਜਯੰਤੀ ਮਨਾਈ ਸੀ ਤਾਂ ਕਿੰਨਾ ਕੁਝ ਖਾਸ ਹੋਇਆ ਸੀ। ਨਿਊਯਾਰਕ ਦੇ ਟਾਇਮਸ ਸਕੁਏਅਰ ਤੋਂ ਅਫਰੀਕਾ ਦੇ ਛੋਟੇ ਜਿਹੇ ਪਿੰਡ ਤੱਕ ਵਿਸ਼ਵ ਦੇ ਲੋਕਾਂ ਨੇ ਭਾਰਤ ਦੇ ਸੱਚ ਅਤੇ ਅਹਿੰਸਾ ਦੇ ਸੰਦੇਸ਼ ਨੂੰ ਸਮਝਿਆ, ਉਸ ਨੂੰ ਫਿਰ ਤੋਂ ਜਾਣਿਆ, ਉਸ ਨੂੰ ਜੀਵਿਆ। ਨੌਜਵਾਨਾਂ ਤੋਂ ਬਜ਼ੁਰਗਾਂ ਤੱਕ, ਭਾਰਤੀਆਂ ਤੋਂ ਵਿਦੇਸ਼ੀਆਂ ਤੱਕ ਹਰੇਕ ਨੇ ਗਾਂਧੀ ਜੀ ਦੇ ਉਪਦੇਸ਼ਾਂ ਨੂੰ ਨਵੇਂ ਸੰਦਰਭ ਵਿੱਚ ਸਮਝਿਆ, ਨਵੀਂ ਵੈਸ਼ਵਿਕ ਪਰਿਸਥਿਤੀਆਂ ਵਿੱਚ ਉਨ੍ਹਾਂ ਨੂੰ ਜਾਣਿਆ। ਜਦੋਂ ਅਸੀਂ ਸਵਾਮੀ ਵਿਵੇਕਾਨੰਦ ਜੀ ਦੀ 150ਵੀਂ ਜਨਮ ਜਯੰਤੀ ਮਨਾਈ ਤਾਂ ਦੇਸ਼ ਦੇ ਨੌਜਵਾਨਾਂ ਨੂੰ ਭਾਰਤ ਦੀ ਅਧਿਆਤਮਿਕ ਅਤੇ ਸੰਸਕ੍ਰਿਤਕ ਸ਼ਕਤੀ ਨੂੰ ਨਵੀਆਂ ਪਰਿਭਾਸ਼ਾਵਾਂ ਨਾਲ ਸਮਝਿਆ। ਇਨ੍ਹਾਂ ਯੋਜਨਾਵਾਂ ਨੇ ਸਾਨੂੰ ਇਹ ਅਹਿਸਾਸ ਦਿਵਾਇਆ ਕਿ ਸਾਡੇ ਮਹਾਪੁਰਖ ਅਤੀਤ ਵਿੱਚ ਗੁਆਚ ਨਹੀਂ ਜਾਂਦੇ, ਸਗੋਂ ਉਨ੍ਹਾਂ ਦਾ ਜੀਵਨ ਸਾਡੇ ਵਰਤਮਾਨ ਨੂੰ ਭਵਿੱਖ ਦਾ ਰਸਤਾ ਵਿਖਾਉਂਦਾ ਹੈ।


ਸਾਥੀਓ, ਸਰਕਾਰ ਨੇ ਭਾਵੇਂ ਇਨ੍ਹਾਂ ਮਹਾਨ ਸ਼ਖਸੀਅਤਾਂ ਦੀ 150ਵੀਂ ਜਨਮ ਜਯੰਤੀ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ, ਲੇਕਿਨ ਤੁਹਾਡੀ ਭਾਗੀਦਾਰੀ ਹੀ ਇਸ ਮੁਹਿੰਮ ਵਿੱਚ ਜਾਨ ਫੂਕੇਗੀ, ਇਸ ਨੂੰ ਜਿਊਂਦਾ-ਜਾਗਦਾ ਬਣਾਏਗੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਮੁਹਿੰਮ ਦਾ ਹਿੱਸਾ ਬਣੋ। ਲੌਹ ਪੁਰਸ਼ ਸਰਦਾਰ ਪਟੇਲ ਨਾਲ ਜੁੜੇ ਆਪਣੇ ਵਿਚਾਰ ਅਤੇ ਕਾਰਜ #Sardar150 ਦੇ ਨਾਲ ਸਾਂਝਾ ਕਰੋ ਅਤੇ ਧਰਤੀਆਬਾ ਬਿਰਸਾ ਮੁੰਡਾ ਦੀਆਂ ਪ੍ਰੇਰਣਾਵਾਂ ਨੂੰ #BirsaMunda150 ਦੇ ਨਾਲ ਦੁਨੀਆ ਦੇ ਸਾਹਮਣੇ ਲਿਆਓ। ਆਓ ਇਕੱਠੇ ਮਿਲ ਕੇ ਇਸ ਉਤਸਵ ਨੂੰ ਭਾਰਤ ਦੀ ਅਨੇਕਤਾ ਵਿੱਚ ਏਕਤਾ ਦਾ ਉਤਸਵ ਬਣਾਈਏ, ਇਸ ਨੂੰ ਵਿਰਾਸਤ ਨਾਲ ਵਿਕਾਸ ਦਾ ਉਤਸਵ ਬਣਾਈਏ।


ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਉਹ ਦਿਨ ਜ਼ਰੂਰ ਯਾਦ ਹੋਣਗੇ ਜਦੋਂ ‘ਛੋਟਾ ਭੀਮ’ ਟੀ. ਵੀ. ’ਤੇ ਆਉਣਾ ਸ਼ੁਰੂ ਹੋਇਆ ਸੀ, ਬੱਚੇ ਤਾਂ ਇਸ ਨੂੰ ਕਦੇ ਭੁੱਲ ਨਹੀਂ ਸਕਦੇ। ਕਿੰਨੀ ਉਤਸੁਕਤਾ ਸੀ ‘ਛੋਟਾ ਭੀਮ’ ਨੂੰ ਲੈ ਕੇ, ਤੁਹਾਨੂੰ ਹੈਰਾਨੀ ਹੋਵੇਗੀ ਕਿ ਅੱਜ ‘ਢੋਲਕਪੁਰ ਦਾ ਢੋਲ’ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੂਸਰੇ ਦੇਸ਼ ਦੇ ਬੱਚਿਆਂ ਨੂੰ ਵੀ ਖੂਬ ਆਕਰਸ਼ਿਤ ਕਰਦਾ ਹੈ। ਇਸੇ ਤਰ੍ਹਾਂ ਸਾਡੇ ਦੂਸਰੇ ਐਨੀਮੇਟਿਡ ਸੀਰੀਅਲ, ‘ਕ੍ਰਿਸ਼ਨਾ’, ‘ਹਨੂਮਾਨ’, ਮੋਟੂ ਪਤਲੂ ਦੇ ਚਾਹੁਣ ਵਾਲੇ ਵੀ ਦੁਨੀਆ ਭਰ ਵਿੱਚ ਹਨ। ਭਾਰਤ ਦਾ ਐਨੀਮੇਸ਼ਨ ਕਰੈਕਟਰ ਇੱਥੋਂ ਦੀਆਂ ਐਮੀਨੇਸ਼ਨ ਨੂੰ ਵੀ ਆਪਣੇ ਕੰਟੈਂਟ ਅਤੇ ਰਚਨਾਤਮਕਤਾ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਪਸੰਦ ਕੀਤੀਆਂ ਜਾ ਰਹੀਆਂ ਹਨ। ਤੁਸੀਂ ਵੇਖਿਆ ਹੋਵੇਗਾ ਕਿ ਸਮਾਰਟ ਫੋਨ ਤੋਂ ਲੈ ਕੇ ਸਿਨੇਮਾ ਸਕਰੀਨ ਤੱਕ, ਗੇਮਿੰਗ ਕੰਸੋਲ ਤੋਂ ਲੈ ਕੇ ਵਰਚੁਅਲ ਰਿਐਲਿਟੀ ਤੱਕ ਐਮੀਨੇਸ਼ਨ ਹਰ ਜਗ੍ਹਾ ਮੌਜੂਦ ਹੈ। ਐਮੀਨੇਸ਼ਨ ਦੀ ਦੁਨੀਆ ਵਿੱਚ ਭਾਰਤ ਨਵੀਂ ਕ੍ਰਾਂਤੀ ਕਰਨ ਦੀ ਰਾਹ ’ਤੇ ਹੈ। ਭਾਰਤ ਦੇ ਗੇਮਿੰਗ ਸਪੇਸ ਦਾ ਵੀ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਭਾਰਤੀ ਖੇਡ ਵੀ ਇਨ੍ਹੀਂ ਦਿਨੀਂ ਦੁਨੀਆ ਭਰ ਵਿੱਚ ਹਰਮਨਪਿਆਰੇ ਹੋ ਰਹੇ ਹਨ। ਕੁਝ ਮਹੀਨੇ ਪਹਿਲਾਂ ਮੈਂ ਭਾਰਤ ਦੇ ਲੀਡਿੰਗ ਗੇਮਰਸ ਨਾਲ ਮੁਲਾਕਾਤ ਕੀਤੀ ਸੀ ਤਾਂ ਮੈਨੂੰ ਭਾਰਤੀ ਖੇਡਾਂ ਦੀ ਹੈਰਾਨੀਜਨਕ ਰਚਨਾਤਮਕਤਾ ਅਤੇ ਗੁਣਵੱਤਾ ਨੂੰ ਜਾਨਣ-ਸਮਝਣ ਦਾ ਮੌਕਾ ਮਿਲਿਆ ਸੀ। ਵਾਕਿਆ ਹੀ ਦੇਸ਼ ਵਿੱਚ ਰਚਨਾਤਮਕ ਊਰਜਾ ਦੀ ਇੱਕ ਲਹਿਰ ਚਲ ਰਹੀ ਹੈ। ਐਮੀਨੇਸ਼ਨ ਦੀ ਦੁਨੀਆ ਵਿੱਚ ‘ਮੇਡ ਇਨ ਇੰਡੀਆ’, ਅਤੇ ‘ਮੇਡ ਬਾਏ ਇੰਡੀਅਨਸ’ ਛਾਇਆ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਭਾਰਤ ਦੇ ਟੈਲੰਟ, ਵਿਦੇਸ਼ੀ ਪ੍ਰੋਡੱਕਸ਼ਨ ਦਾ ਵੀ ਅਹਿਮ ਹਿੱਸਾ ਬਣ ਰਹੇ ਹਨ। ਹੁਣ ਵਾਲੀ ਸਪਾਈਡਰਮੈਨ ਹੋਵੇ, ਟ੍ਰਾਂਸਫਾਰਮਰਸ ਇਨ੍ਹਾਂ ਦੋਵਾਂ ਫਿਲਮਾਂ ਵਿੱਚ ਹਰੀ ਨਾਰਾਇਣ ਰਾਜੀਵ ਦੇ ਯੋਗਦਾਨ ਦੀ ਲੋਕਾਂ ਨੇ ਖੂਬ ਸ਼ਲਾਘਾ ਕੀਤੀ ਹੈ। ਭਾਰਤ ਦੇ ਐਮੀਨੇਸ਼ਨ ਸਟੂਡੀਓ, ਡਿਜ਼ਨੀ ਅਤੇ ਵਾਰਨਰ ਬ੍ਰਦਰਸ ਵਰਗੀਆਂ ਦੁਨੀਆ ਦੀਆਂ ਜਾਣੀਆਂ-ਪਹਿਚਾਣੀਆਂ ਪ੍ਰੋਡਕਸ਼ਨ ਕੰਪਨੀਆਂ ਦੇ ਨਾਲ ਕੰਮ ਕਰ ਰਹੇ ਹਨ।


ਸਾਥੀਓ, ਅੱਜ ਸਾਡੇ ਨੌਜਵਾਨ ‘ਓਰੀਜ਼ਨਲ ਇੰਡੀਅਨ ਕੰਟੈਂਟ’ ਜਿਸ ਵਿੱਚ ਸਾਡੀ ਸੰਸਕ੍ਰਿਤੀ ਦੀ ਝਲਕ ਹੁੰਦੀ ਹੈ, ਉਹ ਤਿਆਰ ਕਰ ਰਹੇ ਹਨ। ਇਨ੍ਹਾਂ ਨੂੰ ਦੁਨੀਆ ਭਰ ਵਿੱਚ ਵੇਖਿਆ ਜਾ ਰਿਹਾ ਹੈ। ਐਨੀਮੇਸ਼ਨ ਸੈਕਟਰ ਅੱਜ ਇੱਕ ਅਜਿਹੀ ਇੰਡਸਟ੍ਰੀ ਦਾ ਰੂਪ ਲੈ ਚੁੱਕਾ ਹੈ ਜੋ ਕਿ ਦੂਸਰੀਆਂ ਇੰਡਸਟ੍ਰੀਆਂ ਨੂੰ ਤਾਕਤ ਦੇ ਰਿਹਾ ਹੈ, ਜਿਵੇਂ ਇਨ੍ਹੀਂ ਦਿਨੀਂ ਵੀ. ਆਰ. ਟੂਰਿਜ਼ਮ ਬਹੁਤ ਪ੍ਰਸਿੱਧ ਹੋ ਰਿਹਾ ਹੈ। ਤੁਸੀਂ ਵਰਚੁਅਲ ਟੂਰ ਦੇ ਮਾਧਿਅਮ ਨਾਲ ਅਜੰਤਾ ਦੀਆਂ ਗੁਫਾਵਾਂ ਨੂੰ ਦੇਖ ਸਕਦੇ ਹੋ, ਕੋਨਾਰਕ ਮੰਦਿਰ ਦੇ ਕੋਰੀਡੋਰ ਵਿੱਚ ਟਹਿਲ ਸਕਦੇ ਹੋ ਜਾਂ ਫਿਰ ਵਾਰਾਣਸੀ ਦੇ ਘਾਟਾਂ ਦਾ ਅਨੰਦ ਲੈ ਸਕਦੇ ਹੋ। ਇਹ ਸਾਰੇ ਵੀ. ਆਰ. ਐਨੀਮੇਸ਼ਨ ਭਾਰਤ ਦੇ ਕਰੀਏਟਰਜ਼ ਨੇ ਤਿਆਰ ਕੀਤੇ ਹਨ। ਵੀ. ਆਰ. ਦੇ ਮਾਧਿਅਮ ਨਾਲ ਇਨ੍ਹਾਂ ਥਾਵਾਂ ਨੂੰ ਵੇਖਣ ਤੋਂ ਬਾਅਦ ਕਈ ਲੋਕ ਅਸਲ ਵਿੱਚ ਇਨ੍ਹਾਂ ਸੈਲਾਨੀ ਥਾਵਾਂ ਦਾ ਦੌਰਾ ਕਰਨਾ ਚਾਹੁੰਦੇ ਹਨ, ਯਾਨੀ ਟੂਰਿਸਟ ਡੈਸਟੀਨੇਸ਼ਨ ਦਾ ਵਰਚੁਅਲ ਟੂਰ। ਲੋਕਾਂ ਦੇ ਮਨ ਵਿੱਚ ਜਿਗਿਆਸਾ ਪੈਦਾ ਕਰਨ ਦਾ ਮਾਧਿਅਮ ਬਣ ਗਿਆ ਹੈ। ਅੱਜ ਇਸ ਸੈਕਟਰ ਵਿੱਚ ਐਨੀਮੇਸ਼ਨਸ ਦੇ ਨਾਲ ਹੀ ਸਟੋਰੀ ਟੈਲਰਸ, ਲੇਖਕ, ਵਾਇਸ ਓਵਰ ਐਕਸਪਰਟ, ਮਿਊਜ਼ੀਸ਼ੀਅਨ, ਗੇਮ ਡਿਵੈਲਪਰ. ਵੀ. ਆਰ. ਅਤੇ ਏ. ਆਰ. ਐਕਸਪਰਟ, ਉਨ੍ਹਾਂ ਦੀ ਵੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਲਈ ਮੈਂ ਭਾਰਤ ਦੇ ਨੌਜਵਾਨਾਂ ਨੂੰ ਕਹਾਂਗਾ - ਆਪਣੀ ਰਚਨਾਤਮਕਤਾ ਨੂੰ ਵਿਸਥਾਰ ਦਿਓ, ਕੀ ਪਤਾ ਦੁਨੀਆ ਦਾ ਅਗਲਾ  ਸੁਪਰਹਿੱਟ ਐਨੀਮੇਸ਼ਨ ਤੁਹਾਡੇ ਕੰਪਿਊਟਰ ਤੋਂ ਨਿਕਲੇ। ਅਗਲਾ ਵਾਇਰਲ ਗੇਮ ਤੁਹਾਡਾ ਕਰੀਏਸ਼ਨ ਹੋ ਸਕਦਾ ਹੈ। ਐਜੂਕੇਸ਼ਨਲ ਐਨੀਮੇਸ਼ਨ ਵਿੱਚ ਤੁਹਾਡਾ ਇਨੋਵੇਸ਼ਨ ਬੜੀ ਸਫ਼ਲਤਾ ਹਾਸਲ ਕਰ ਸਕਦਾ ਹੈ। ਇਸੇ 28 ਅਕਤੂਬਰ ਨੂੰ ਯਾਨੀ ਕੱਲ੍ਹ ਵਰਲਡ ਐਨੀਮੇਸ਼ਨ ਡੇ ਵੀ ਮਨਾਇਆ ਜਾਵੇਗਾ। ਆਓ ਅਸੀਂ ਭਾਰਤ ਨੂੰ ਗਲੋਬਲ ਐਨੀਮੇਸ਼ਨ ਪਾਵਰ ਹੱਬ ਬਣਾਉਣ ਦਾ ਸੰਕਲਪ ਲਈਏ।


ਮੇਰੇ ਪਿਆਰੇ ਦੇਸ਼ਵਾਸੀਓ, ਸਵਾਮੀ ਵਿਵੇਕਾਨੰਦ ਨੇ ਇੱਕ ਵਾਰ ਸਫ਼ਲਤਾ ਦਾ ਮੰਤਰ ਦਿੱਤਾ ਸੀ, ਉਨ੍ਹਾਂ ਦਾ ਮੰਤਰ ਸੀ - ਕੋਈ ਇੱਕ ਆਈਡੀਆ ਲਓ, ਉਸ ਇੱਕ ਆਈਡੀਆ ਨੂੰ ਆਪਣੀ ਜ਼ਿੰਦਗੀ ਬਣਾਓ, ਉਸ ਨੂੰ ਸੋਚੋ, ਉਸ ਦਾ ਸੁਪਨਾ ਵੇਖੋ, ਇਸ ਨੂੰ ਜੀਣਾ ਸ਼ੁਰੂ ਕਰੋ। ਅੱਜ ‘ਆਤਮਨਿਰਭਰ ਭਾਰਤ ਅਭਿਯਾਨ’ ਵੀ ਸਫ਼ਲਤਾ ਦੇ ਇਸੇ ਮੰਤਰ ’ਤੇ ਚਲ ਰਹੀ ਹੈ। ਇਹ ਮੁਹਿੰਮ ਸਾਡੀ ਸਮੂਹਿਕ ਚੇਤਨਾ ਦਾ ਹਿੱਸਾ ਬਣ ਗਈ ਹੈ। ਲਗਾਤਾਰ ਪੈਰ-ਪੈਰ ’ਤੇ ਸਾਡੀ ਪ੍ਰੇਰਣਾ ਬਣ ਗਈ ਹੈ। ਆਤਮਨਿਰਭਰਤਾ ਸਾਡੀ ਪਾਲਿਸੀ ਹੀ ਨਹੀਂ, ਸਗੋਂ ਪੈਸ਼ਨ ਬਣ ਗਿਆ ਹੈ। ਬਹੁਤ ਸਾਲ ਨਹੀਂ ਹੋਏ, ਸਿਰਫ਼ 10 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਜੇਕਰ ਕੋਈ ਕਹਿੰਦਾ ਸੀ ਕਿ ਕਿਸੇ ਕੰਪਲੈਕਸ ਟੈਕਨੋਲੋਜੀ ਨੂੰ ਭਾਰਤ ਵਿੱਚ ਵਿਕਸਿਤ ਕਰਨਾ ਹੈ ਤਾਂ ਕਈ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਤੇ ਕਈ ਮਜ਼ਾਕ ਉਡਾਉਂਦੇ ਸਨ - ਲੇਕਿਨ ਅੱਜ ਉਹੀ ਲੋਕ ਦੇਸ਼ ਦੀ ਸਫ਼ਲਤਾ ਨੂੰ ਵੇਖ ਕੇ ਹੈਰਾਨ ਹੋ ਰਹੇ ਹਨ। ਆਤਮਨਿਰਭਰ ਹੋ ਰਿਹਾ ਭਾਰਤ ਹਰ ਖੇਤਰ ਵਿੱਚ ਕਮਾਲ ਕਰ ਰਿਹਾ ਹੈ। ਤੁਸੀਂ ਸੋਚੋ ਇੱਕ ਜ਼ਮਾਨੇ ਵਿੱਚ ਮੋਬਾਈਲ ਫੋਨ ਆਯਾਤ ਕਰਨ ਵਾਲਾ ਭਾਰਤ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ। ਕਦੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਆ ਉਪਕਰਣ ਖਰੀਦਣ ਵਾਲਾ ਭਾਰਤ ਅੱਜ 85 ਦੇਸ਼ਾਂ ਨੂੰ ਨਿਰਯਾਤ ਵੀ ਕਰ ਰਿਹਾ ਹੈ। ਹੁਣ ਸਪੇਸ ਟੈਕਨੋਲੋਜੀ ਵਿੱਚ ਭਾਰਤ ਅੱਜ ਚੰਦਰਮਾ ਦੇ ਦੱਖਣੀ ਧਰੂਵ ’ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣਿਆ ਹੈ ਅਤੇ ਇੱਕ ਗੱਲ ਤਾਂ ਮੈਨੂੰ ਸਭ ਤੋਂ ਜ਼ਿਆਦਾ ਚੰਗੀ ਲੱਗਦੀ ਹੈ, ਉਹ ਇਹ ਹੈ ਕਿ ਆਤਮਨਿਰਭਰਤਾ ਦੀ ਇਹ ਮੁਹਿੰਮ ਹੁਣ ਸਿਰਫ਼ ਸਰਕਾਰੀ ਮੁਹਿੰਮ ਨਹੀਂ ਹੈ, ਹੁਣ ਆਤਮਨਿਰਭਰ ਭਾਰਤ ਅਭਿਆਨ ਇੱਕ ਜਨ ਅਭਿਆਨ ਬਣ ਰਿਹਾ ਹੈ - ਹਰ ਖੇਤਰ ਵਿੱਚ ਉਪਲਬਧੀਆਂ ਜਾਂ ਪ੍ਰਾਪਤੀਆਂ ਅਸੀਂ ਹਾਸਲ ਕਰ ਰਹੇ ਹਾਂ। ਜਿਵੇਂ ਇਸੇ ਮਹੀਨੇ ਲੱਦਾਖ ਦੇ ਹਾਨਲੇ ਵਿੱਚ ਅਸੀਂ ਏਸ਼ੀਆ ਦੀ ਸਭ ਤੋਂ ਵੱਡੀ ‘Imaging Telescope MACE’  ਦਾ ਵੀ ਉਦਘਾਟਨ ਕੀਤਾ ਹੈ। ਇਹ 4300 ਮੀਟਰ ਦੀ ਉਚਾਈ ’ਤੇ ਸਥਿਤ ਹੈ। ਜਾਣਦੇ ਹੋ ਇਸ ਦੀ ਖਾਸ ਗੱਲ ਕੀ ਹੈ! ਇਹ ‘ਮੇਡ ਇਨ ਇੰਡੀਆ’ ਹੈ। ਸੋਚੋ ਜਿਸ ਥਾਂ ’ਤੇ ਮਾਈਨਸ 30 ਡਿਗਰੀ ਦੀ ਠੰਡ ਪੈਂਦੀ ਹੋਵੋ, ਜਿੱਥੇ ਆਕਸੀਜ਼ਨ ਤੱਕ ਦੀ ਕਮੀ ਹੋਵੇ, ਉੱਥੇ ਸਾਡੇ ਵਿਗਿਆਨਕਾਂ ਅਤੇ ਲੋਕਲ ਇੰਡਸਟ੍ਰੀ ਨੇ ਉਹ ਕਰ ਵਿਖਾਇਆ ਹੈ ਜੋ ਏਸ਼ੀਆ ਦੇ ਕਿਸੇ ਦੇਸ਼ ਨੇ ਨਹੀਂ ਕੀਤਾ। ਹਾਨਲੇ ਦਾ ਟੈਲੀਸਕੋਪ ਭਾਵੇਂ ਦੂਰ ਦੀ ਦੁਨੀਆ ਵੇਖ ਰਿਹਾ ਹੋਵੇ ਪਰ ਇਹ ਸਾਨੂੰ ਇੱਕ ਚੀਜ਼ ਹੋਰ ਵੀ ਵਿਖਾ ਰਿਹਾ ਹੈ ਅਤੇ ਇਹ ਚੀਜ਼ ਹੈ - ਆਤਮਨਿਰਭਰ ਭਾਰਤ ਦੀ ਸਮਰੱਥਾ।


ਸਾਥੀਓ, ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇੱਕ ਕੰਮ ਜ਼ਰੂਰ ਕਰੋ। ਆਤਮਨਿਰਭਰ ਹੁੰਦੇ ਭਾਰਤ ਦੇ ਜ਼ਿਆਦਾ ਤੋਂ ਜ਼ਿਆਦਾ ਉਦਾਹਰਣ, ਅਜਿਹੇ ਯਤਨਾਂ ਨੂੰ ਸ਼ੇਅਰ ਕਰੋ। ਤੁਸੀਂ ਆਪਣੇ ਗੁਆਂਢ ਵਿੱਚ ਕਿਹੜਾ ਨਵਾਂ ਇਨੋਵੇਸ਼ਨ ਵੇਖਿਆ, ਕਿਹੜੇ ਲੋਕਲ ਸਟਾਰਟਅਪ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, #AatmanirbharInnovation ਦੇ ਨਾਲ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀਆਂ ਲਿਖੋ ਅਤੇ ਆਤਮਨਿਰਭਰ ਭਾਰਤ ਦੀ ਖੁਸ਼ੀ ਮਨਾਓ। ਤਿਉਹਾਰਾਂ ਦੇ ਇਸ ਮੌਸਮ ਵਿੱਚ ਤਾਂ ਅਸੀਂ ਸਾਰੇ ਆਤਮਨਿਰਭਰ ਭਾਰਤ ਦੀ ਇਸ ਮੁਹਿੰਮ ਨੂੰ ਹੋਰ ਵੀ ਮਜ਼ਬੂਤ ਕਰਦੇ ਹਾਂ। ਅਸੀਂ ‘ਵੋਕਲ ਫੌਰ ਲੋਕਲ’ ਦੇ ਮੰਤਰ ਨਾਲ ਆਪਣੀ ਖਰੀਦਦਾਰੀ ਕਰਦੇ ਹਾਂ। ਇਹ ਨਵਾਂ ਭਾਰਤ ਹੈ, ਜਿੱਥੇ ਅਸੰਭਵ ਸਿਰਫ਼ ਇੱਕ ਚੁਣੌਤੀ ਹੈ, ਜਿੱਥੇ ‘ਮੇਕ ਇਨ ਇੰਡੀਆ’ ਹੁਣ ‘ਮੇਕ ਫਾਰ ਦਾ ਵਰਲਡ’ ਬਣ ਗਿਆ ਹੈ। ਜਿੱਥੇ ਹਰ ਨਾਗਰਿਕ ਇਨੋਵੇਟਰ ਹੈ, ਜਿੱਥੇ ਹਰ ਚੁਣੌਤੀ ਇੱਕ ਮੌਕਾ ਹੈ। ਅਸੀਂ ਨਾ ਸਿਰਫ਼ ਭਾਰਤ ਨੂੰ ਆਤਮਨਿਰਭਰ ਬਣਾਉਣਾ ਹੈ, ਸਗੋਂ ਆਪਣੇ ਦੇਸ਼ ਨੂੰ ਇਨੋਵੇਸ਼ਨ ਦੇ ਗਲੋਬਲ ਪਾਵਰ ਹਾਊਸ ਦੇ ਰੂਪ ਵਿੱਚ ਮਜਬੂਤ ਵੀ ਕਰਨਾ ਹੈ।


ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਤੁਹਾਨੂੰ ਇੱਕ ਆਡੀਓ ਸੁਣਾਉਂਦਾ ਹਾਂ।


###### (audio)

Transcription of Audio Byte

 


ਫਰਾਡ ਕਾਲਰ 1:  ਹੈਲੋ


ਪੀੜਿਤ : ਸਰ ਨਮਸਤੇ ਸਰ।


ਫਰਾਡ ਕਾਲਰ 1 : ਨਮਸਤੇ।


ਪੀੜਿਤ : ਸਰ ਬੋਲੋ ਸਰ।


ਫਰਾਡ ਕਾਲਰ 1 : ਵੇਖੋ ਇਹ ਜੋ ਤੁਸੀਂ ਐੱਫ. ਆਈ. ਆਰ. ਨੰਬਰ ਮੈਨੂੰ ਭੇਜਿਆ ਹੈ, ਇਸ ਨੰਬਰ ਦੇ ਖ਼ਿਲਾਫ਼ 17 ਸ਼ਿਕਾਇਤਾਂ ਹਨ ਸਾਡੇ ਕੋਲ। ਤੁਸੀਂ ਇਹ ਨੰਬਰ ਯੂਸ ਕਰ ਰਹੇ ਹੋ।


ਪੀੜਿਤ : ਮੈਂ ਇਹ ਨਹੀਂ ਯੂਸ ਕਰਦਾ ਹਾਂ ਸਰ।


ਫਰਾਡ ਕਾਲਰ 1 : ਹੁਣ ਕਿੱਥੋਂ ਗੱਲ ਕਰ ਰਹੇ ਹੋ।


ਪੀੜਿਤ : ਸਰ ਕਰਨਾਟਕਾ ਸਰ, ਹੁਣ ਘਰ ਵਿੱਚ ਹੀ ਹਾਂ ਸਰ।


ਫਰਾਡ ਕਾਲਰ 1 : ਚਲੋ ਤੁਸੀਂ ਮੈਨੂੰ ਆਪਣੀ ਸਟੇਟਮੈਂਟ ਰਿਕਾਰਡ ਕਰਾਓ ਤਾਂ ਕਿ ਇਹ ਨੰਬਰ ਬਲਾਕ ਕਰ ਦਿੱਤਾ ਜਾਵੇ। ਭਵਿੱਖ ਵਿੱਚ ਤੁਹਾਨੂੰ ਕੋਈ ਮੁਸ਼ਕਿਲ ਨਾ ਹੋਵੇ, ਓਕੇ।


ਪੀੜਿਤ : ਯੈਸ ਸਰ।


ਫਰਾਡ ਕਾਲਰ 1 : ਹੁਣ ਮੈਂ ਤੁਹਾਨੂੰ ਕਨੈਕਟ ਕਰ ਰਿਹਾ ਹਾਂ, ਇਹ ਤੁਹਾਡਾ ਇਨਵੈਸਟੀਗੇਸ਼ਨ ਅਫ਼ਸਰ ਹੈ, ਤੁਸੀਂ ਆਪਣੀ ਸਟੇਟਮੈਂਟ ਰਿਕਾਰਡ ਕਰਵਾਓ ਤਾਂ ਕਿ ਇਹ ਨੰਬਰ ਬਲਾਕ ਕਰ ਦਿੱਤਾ ਜਾਵੇ, ਓਕੇ।


ਪੀੜਿਤ : ਯੈਸ ਸਰ।


ਫਰਾਡ ਕਾਲਰ 1 : ਹਾਂ ਜੀ ਦੱਸੋ ਕਿ ਮੈਂ ਕਿਸ ਦੇ ਨਾਲ ਗੱਲ ਕਰ ਰਿਹਾ ਹਾਂ। ਆਪਣਾ ਆਧਾਰ ਕਾਰਡ ਮੈਨੂੰ ਸ਼ੋ ਕਰੋ, ਵੈਰੀਫਾਈ ਕਰਨ ਦੇ ਲਈ ਦੱਸੋ।


ਪੀੜਿਤ : ਸਰ ਮੇਰੇ ਕੋਲ ਅਜੇ ਨਹੀਂ ਹੈ ਸਰ ਆਧਾਰ ਕਾਰਡ ਸਰ, ਪਲੀਸ ਸਰ।


ਫਰਾਡ ਕਾਲਰ 1 : ਫੋਨ, ਤੁਹਾਡੇ ਫੋਨ ਵਿੱਚ ਹੈ।


ਪੀੜਿਤ : ਨਹੀਂ ਸਰ।


ਫਰਾਡ ਕਾਲਰ 1 : ਫੋਨ ਵਿੱਚ ਆਧਾਰ ਕਾਰਡ ਦੀ ਪਿੱਚਰ ਨਹੀਂ ਹੈ ਤੁਹਾਡੇ ਕੋਲ।


ਪੀੜਿਤ : ਨਹੀਂ ਸਰ।


ਫਰਾਡ ਕਾਲਰ 1 : ਨੰਬਰ ਯਾਦ ਹੈ ਤੁਹਾਨੂੰ।


ਪੀੜਿਤ : ਨੰਬਰ ਵੀ ਯਾਦ ਨਹੀਂ ਹੈ ਸਰ।


ਫਰਾਡ ਕਾਲਰ 1: ਅਸੀਂ ਸਿਰਫ਼ ਵੈਰੀਫਾਈ ਕਰਨਾ ਹੈ, ਓਕੇ ਵੈਰੀਫਾਈ ਕਰਨ ਦੇ ਲਈ।


ਪੀੜਿਤ : ਨਹੀਂ ਸਰ।


ਫਰਾਡ ਕਾਲਰ 1 : ਤੁਸੀਂ ਡਰੋ ਨਾ, ਡਰੋ ਨਾ। ਜੇਕਰ ਤੁਸੀਂ ਕੁਝ ਨਹੀਂ ਕੀਤਾ ਤਾਂ ਤੁਸੀਂ ਡਰੋ ਨਾ।


ਪੀੜਿਤ : ਹਾਂ ਸਰ, ਹਾਂ ਸਰ।


ਫਰਾਡ ਕਾਲਰ 1 : ਤੁਹਾਡੇ ਕੋਲ ਆਧਾਰ ਕਾਰਡ ਹੈ ਤਾਂ ਮੈਨੂੰ ਵਿਖਾ ਦਿਓ ਵੈਰੀਫਾਈ ਕਰਨ ਦੇ ਲਈ।


ਪੀੜਿਤ : ਨਹੀਂ ਸਰ, ਨਹੀਂ ਸਰ। ਮੈਂ ਪਿੰਡ ਆਇਆ ਸੀ ਸਰ, ਓਧਰ ਘਰ ਵਿੱਚ ਹੀ ਹੈ ਸਰ।


ਫਰਾਡ ਕਾਲਰ 1 : ਓਕੇ।


ਦੂਸਰੀ ਆਵਾਜ਼ : ਕੀ ਮੈਂ ਅੰਦਰ ਆ ਸਕਦਾ ਹਾਂ ਸਰ।


ਫਰਾਡ ਕਾਲਰ 1 : ਆ ਜਾਓ।


ਫਰਾਡ ਕਾਲਰ 2 : ਜੈ ਹਿੰਦ।


ਫਰਾਡ ਕਾਲਰ 1 : ਜੈ ਹਿੰਦ।


ਫਰਾਡ ਕਾਲਰ 1 : ਇਸ ਵਿਅਕਤੀ ਦੀ ਵਨ ਸਾਈਡਿਡ ਵੀਡੀਓ ਕਾਲ ਰਿਕਾਰਡ ਕਰੋ। ਪ੍ਰੋਟੋਕੋਲ ਦੇ ਅਨੁਸਾਰ, ਓਕੇ।

 

########

 


ਇਹ ਆਡੀਓ ਸਿਰਫ਼ ਜਾਣਕਾਰੀ ਦੇ ਲਈ ਨਹੀਂ ਹੈ, ਇੱਕ ਮਨੋਰੰਜਨ ਵਾਲਾ ਆਡੀਓ ਨਹੀਂ ਹੈ, ਇੱਕ ਗਹਿਰੀ ਚਿੰਤਾ ਨੂੰ ਲੈ ਕੇ ਆਡੀਓ ਆਇਆ ਹੈ। ਤੁਸੀਂ ਹੁਣੇ ਜੋ ਗੱਲਬਾਤ ਸੁਣੀ, ਉਹ ਡਿਜੀਟਲ ਅਰੈਸਟ ਦੇ ਫਰੇਬ ਦੀ ਹੈ। ਇਹ ਗੱਲਬਾਤ ਇੱਕ ਪੀੜਿਤ ਅਤੇ ਫਰਾਡ ਕਰਨ ਵਾਲੇ ਦੇ ਵਿਚਕਾਰ ਹੋਈ ਹੈ। ਡਿਜੀਟਲ ਅਰੈਸਟ ਦੇ ਫਰਾਡ ਵਿੱਚ ਫੋਨ ਕਰਨ ਵਾਲੇ ਕਦੇ ਪੁਲਿਸ, ਕਦੇ ਸੀ.ਬੀ.ਆਈ., ਕਦੇ ਨਾਰਕੋਟਿਕਸ ਅਤੇ ਆਰ.ਬੀ.ਆਈ. ਅਜਿਹੇ ਵੰਨ-ਸੁਵੰਨੇ ਲੇਬਲ ਲਗਾ ਕੇ ਬਨਾਵਟੀ ਅਧਿਕਾਰੀ ਬਣ ਕੇ ਗੱਲ ਕਰਦੇ ਹਨ ਅਤੇ ਬੜੇ ਆਤਮਵਿਸ਼ਵਾਸ ਦੇ ਨਾਲ ਕਰਦੇ ਹਨ। ਮੈਨੂੰ ‘ਮਨ ਕੀ ਬਾਤ’ ਦੇ ਬਹੁਤ ਸਾਰੇ ਸਰੋਤਿਆਂ ਨੇ ਕਿਹਾ ਕਿ ਇਸ ਦੀ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ। ਆਓ, ਮੈਂ ਤੁਹਾਨੂੰ ਦੱਸਦਾ ਹੈ ਕਿ ਇਹ ਫਰਾਡ ਕਰਨ ਵਾਲੇ ਗੈਂਗ ਕੰਮ ਕਿਵੇਂ ਕਰਦੇ ਹਨ। ਇਹ ਖਤਰਨਾਕ ਖੇਡ ਕੀ ਹੈ। ਤੁਹਾਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ, ਹੋਰਾਂ ਨੂੰ ਵੀ ਸਮਝਾਉਣਾ ਉਤਨਾ ਹੀ ਜ਼ਰੂਰੀ ਹੈ। ਪਹਿਲਾ ਦਾਅ - ਤੁਹਾਡੀ ਨਿਜੀ ਜਾਣਕਾਰੀ ਜੋ ਸਭ ਇਕੱਠੀ ਕਰਕੇ ਰੱਖਦੇ ਹਨ। ‘ਤੁਸੀਂ ਪਿਛਲੇ ਮਹੀਨੇ ਗੋਆ ਗਏ ਸੀ’ ਹੈਂ ਨਾ? ਤੁਹਾਡੀ ਬੇਟੀ ਦਿੱਲੀ ਵਿੱਚ ਪੜ੍ਹਦੀ ਹੈ, ਹੈਂ ਨਾ। ਉਹ ਤੁਹਾਡੇ ਬਾਰੇ ਇੰਨੀ ਜਾਣਕਾਰੀ ਇਕੱਠੀ ਕਰਕੇ ਰੱਖਦੇ ਹਨ ਕਿ ਤੁਸੀਂ ਹੈਰਾਨ ਰਹਿ ਜਾਓਗੇ। ਦੂਸਰਾ ਦਾਅ - ਡਰ ਦਾ ਮਾਹੌਲ ਪੈਦਾ ਕਰੋ, ਵਰਦੀ, ਸਰਕਾਰੀ ਦਫ਼ਤਰ ਦਾ ਸੈੱਟਅੱਪ, ਕਾਨੂੰਨੀ ਧਾਰਾਵਾਂ ਜੋ ਤੁਹਾਨੂੰ ਇਤਨਾ ਡਰਾ ਦੇਣਗੇ ਫੋਨ ’ਤੇ ਗੱਲਾਂ-ਗੱਲਾਂ ਵਿੱਚ, ਤੁਸੀਂ ਸੋਚ ਵੀ ਨਹੀਂ ਸਕੋਗੇ ਅਤੇ ਫਿਰ ਉਨ੍ਹਾਂ ਦਾ ਤੀਸਰਾ ਦਾਅ ਸ਼ੁਰੂ ਹੁੰਦਾ ਹੈ। ਤੀਸਰਾ ਦਾਅ - ਸਮੇਂ ਦਾ ਦਬਾਅ, ਹੁਣੇ ਫ਼ੈਸਲਾ ਕਰਨਾ ਹੋਵੇਗਾ, ਵਰਨਾ ਤੁਹਾਨੂੰ ਗਿਰਫ਼ਤਾਰ ਕਰਨਾ ਪਵੇਗਾ - ਇਹ ਲੋਕ ਪੀੜਿਤ ’ਤੇ ਇਤਨਾ ਮਨੋਵਿਗਿਆਨਕ ਦਬਾਅ ਬਣਾ ਦਿੰਦੇ ਹਨ ਕਿ ਉਹ ਸਹਿਮ ਜਾਂਦਾ ਹੈ। ਡਿਜੀਟਲ ਅਰੈਸਟ ਦੇ ਸ਼ਿਕਾਰ ਹੋਣ ਵਾਲਿਆਂ ਵਿੱਚ ਹਰ ਵਰਗ, ਹਰ ਉਮਰ ਦੇ ਲੋਕ ਹਨ। ਲੋਕਾਂ ਨੇ ਡਰ ਦੀ ਵਜ੍ਹਾ ਨਾਲ ਆਪਣੀ ਮਿਹਨਤ ਨਾਲ ਕਮਾਏ ਹੋਏ ਲੱਖਾਂ ਰੁਪਏ ਗੁਆ ਦਿੱਤੇ ਹਨ। ਕਦੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਵੇ ਤਾਂ ਤੁਸੀਂ ਡਰਨਾ ਨਹੀਂ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ, ਫੋਨ ਕਾਲ ਜਾਂ ਵੀਡੀਓ ਕਾਲ ’ਤੇ ਇਸ ਤਰ੍ਹਾਂ ਪੁੱਛਗਿੱਛ ਕਦੇ ਵੀ ਨਹੀਂ ਕਰਦੀ। ਮੈਂ ਤੁਹਾਨੂੰ ਡਿਜੀਟਲ ਸੁਰੱਖਿਆ ਦੇ ਤਿੰਨ ਚਰਨ ਦੱਸਦਾ ਹਾਂ। ਇਹ ਤਿੰਨ ਚਰਨ ਹਨ - ਰੁਕੋ, ਸੋਚੋ, ਐਕਸ਼ਨ ਲਓ। ਕਾਲ ਆਉਂਦਿਆਂ ਹੀ ‘ਰੁਕੋ’, ਘਬਰਾਓ ਨਾ, ਸ਼ਾਂਤ ਰਹੋ, ਜਲਦਬਾਜ਼ੀ ਵਿੱਚ ਕੋਈ ਕਦਮ ਨਾ ਚੁੱਕੋ। ਕਿਸੇ ਨੂੰ ਆਪਣੀ ਨਿਜੀ ਜਾਣਕਾਰੀ ਨਾ ਦਿਓ। ਸੰਭਵ ਹੋਵੇ ਤਾਂ ਸਕਰੀਨ ਸ਼ਾਰਟ ਲਵੋ ਅਤੇ ਰਿਕਾਰਡਿੰਗ ਜ਼ਰੂਰ ਕਰੋ। ਇਸ ਤੋਂ ਬਾਅਦ ਆਉਂਦਾ ਹੈ ਦੂਸਰਾ ਚਰਨ - ਪਹਿਲਾ ਚਰਨ ਸੀ ਰੁਕੋ, ਦੂਸਰਾ ਚਰਨ ਹੈ ਸੋਚੋ। ਕੋਈ ਵੀ ਸਰਕਾਰੀ ਏਜੰਸੀ ਫੋਨ ’ਤੇ ਇੰਝ ਧਮਕੀ ਨਹੀਂ ਦਿੰਦੀ ਨਾ ਹੀ ਵੀਡੀਓ ਕਾਲ ’ਤੇ ਪੁੱਛਗਿੱਛ ਕਰਦੀ ਹੈ, ਨਾ ਹੀ ਇੰਝ ਪੈਸੇ ਦੀ ਮੰਗ ਕਰਦੀ ਹੈ - ਜੇਕਰ ਡਰ ਲਗੇ ਤਾਂ ਸਮਝੋ ਕਿ ਕੁਝ ਗੜਬੜ ਹੈ ਅਤੇ ਪਹਿਲਾ ਚਰਨ, ਦੂਸਰਾ ਚਰਨ ਅਤੇ ਹੁਣ ਮੈਂ ਕਹਿੰਦਾ ਹਾਂ ਤੀਸਰਾ ਚਰਨ। ਪਹਿਲੇ ਚਰਨ ਵਿੱਚ ਮੈਂ ਕਿਹਾ ਰੁਕੋ, ਦੂਸਰੇ ਚਰਨ ਵਿੱਚ ਮੈਂ ਕਿਹਾ ਸੋਚੋ ਅਤੇ ਤੀਸਰਾ ਚਰਨ ਕਹਿੰਦਾ ਹਾਂ ਕਿ ਐਕਸ਼ਨ ਲਓ। ਰਾਸ਼ਟਰੀ ਸਾਈਬਰ ਹੈਲਪਲਾਇਨ 1930 ਡਾਇਲ ਕਰੋ। cybercrime.gov.in ’ਤੇ ਰਿਪੋਰਟ ਕਰੋ। ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦਿਓ। ਸਬੂਤ ਸੁਰੱਖਿਅਤ ਰੱਖੋ। ਰੁਕੋ, ਬਾਅਦ ਵਿੱਚ ਸੋਚੋ ਅਤੇ ਫਿਰ ਐਕਸ਼ਨ ਲਓ। ਇਹ ਤਿੰਨ ਚਰਨ ਤੁਹਾਡੀ ਡਿਜੀਟਲ ਸੁਰੱਖਿਆ ਦੀ ਰੱਖਿਆ ਕਰਨਗੇ।


ਸਾਥੀਓ, ਮੈਂ ਫਿਰ ਕਹਾਂਗਾ ਡਿਜੀਟਲ ਅਰੈਸਟ ਵਰਗੀ ਕੋਈ ਵਿਵਸਥਾ ਕਾਨੂੰਨ ਵਿੱਚ ਨਹੀਂ ਹੈ, ਇਹ ਸਿਰਫ਼ ਫਰਾਡ ਹੈ, ਫਰੇਬ ਹੈ, ਝੂਠ ਹੈ, ਬਦਮਾਸ਼ਾਂ ਦਾ ਗਿਰੋਹ ਹੈ ਅਤੇ ਜੋ ਲੋਕ ਅਜਿਹਾ ਕਰ ਰਹੇ ਹਨ, ਉਹ ਸਮਾਜ ਦੇ ਦੁਸ਼ਮਣ ਹਨ। ਡਿਜੀਟਲ ਅਰੈਸਟ ਦੇ ਨਾਮ ’ਤੇ ਜੋ ਧੋਖਾ ਚਲ ਰਿਹਾ ਹੈ, ਉਸ ਨਾਲ ਨਜਿੱਠਣ ਦੇ ਲਈ ਸਾਰੀਆਂ ਜਾਂਚ ਏਜੰਸੀਆਂ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਇਨ੍ਹਾਂ ਏਜੰਸੀਆਂ ਵਿੱਚ ਤਾਲਮੇਲ ਬਨਾਉਣ ਦੇ ਲਈ ਨੈਸ਼ਨਲ ਸਾਈਬਰ ਕੋਆਰਡੀਨੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਏਜੰਸੀਆਂ ਵੱਲੋਂ ਅਜਿਹੇ ਫਰਾਡ ਕਰਨ ਵਾਲੀਆਂ ਹਜ਼ਾਰਾਂ ਵੀਡੀਓ ਕਾਲਿੰਗ ਆਈ. ਡੀ. ਨੂੰ ਬਲਾਕ ਕੀਤਾ ਗਿਆ ਹੈ। ਲੱਖਾਂ ਸਿਮ ਕਾਰਡ, ਮੋਬਾਈਲ ਫੋਨ ਅਤੇ ਬੈਂਕ ਅਕਾਊਂਟ ਨੂੰ ਵੀ ਬਲਾਕ ਕੀਤਾ ਗਿਆ ਹੈ। ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਪਰ ਡਿਜੀਟਲ ਅਰੈਸਟ ਦੇ ਨਾਂ ’ਤੇ ਹੋ ਰਹੇ ਘੋਟਾਲੇ ਤੋਂ ਬਚਣ ਦੇ ਲਈ ਬਹੁਤ ਜ਼ਰੂਰੀ ਹੈ - ਹਰ ਕਿਸੇ ਦੀ ਜਾਗਰੂਕਤਾ, ਹਰ ਨਾਗਰਿਕ ਦੀ ਜਾਗਰੂਕਤਾ ਜੋ ਲੋਕ ਵੀ ਇਸ ਤਰ੍ਹਾਂ ਦੇ ਸਾਈਬਰ ਫਰਾਡ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ। ਤੁਸੀਂ ਜਾਗਰੂਕਤਾ ਦੇ ਲਈ #SafeDigitalIndia  ਦੀ ਵਰਤੋਂ ਕਰ ਸਕਦੇ ਹੋ। ਮੈਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਕਹਾਂਗਾ ਕਿ ਸਾਈਬਰ ਸਕੈਮ ਦੇ ਖ਼ਿਲਾਫ਼ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਵੀ ਜੋੜਨ। ਸਮਾਜ ਵਿੱਚ ਸਾਰਿਆਂ ਦੇ ਯਤਨਾਂ ਨਾਲ ਹੀ ਅਸੀਂ ਇਸ ਚੁਣੌਤੀ ਦਾ ਮੁਕਾਬਲਾ ਕਰ ਸਕਦੇ ਹਾਂ।

 
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਬਹੁਤ ਸਾਰੇ ਸਕੂਲੀ ਬੱਚੇ ਕੈਲੀਗ੍ਰਾਫੀ ਯਾਨੀ ਸੁਲੇਖ ਵਿੱਚ ਕਾਫੀ ਦਿਲਚਸਪੀ ਰੱਖਦੇ ਹਨ। ਇਸ ਦੇ ਜ਼ਰੀਏ ਸਾਡੀ ਲਿਖਾਈ ਸਾਫ਼, ਸੁੰਦਰ ਅਤੇ ਆਕਰਸ਼ਿਤ ਬਣੀ ਰਹਿੰਦੀ ਹੈ। ਅੱਜ ਜੰਮੂ-ਕਸ਼ਮੀਰ ਵਿੱਚ ਇਸ ਦੀ ਵਰਤੋਂ ਸਥਾਨਕ ਸੰਸਕ੍ਰਿਤੀ ਨੂੰ ਹਰਮਨਪਿਆਰਾ ਬਣਾਉਣ ਦੇ ਲਈ ਕੀਤੀ ਜਾ ਰਹੀ ਹੈ। ਇੱਥੋਂ ਦੇ ਅਨੰਤਨਾਗ ਦੀ ਫਿਰਦੌਸਾ ਬਸ਼ੀਰ ਜੀ, ਉਨ੍ਹਾਂ ਨੂੰ ਕੈਲੀਗ੍ਰਾਫੀ ਵਿੱਚ ਮੁਹਾਰਤ ਹਾਸਿਲ ਹੈ। ਇਸ ਦੇ ਜ਼ਰੀਏ ਉਹ ਸਥਾਨਕ ਸੰਸਕ੍ਰਿਤੀ ਦੇ ਕਈ ਪੱਖਾਂ ਨੂੰ ਸਾਹਮਣੇ ਲਿਆ ਰਹੇ ਹਨ। ਫਿਰਦੌਸਾ ਜੀ ਦੀ ਕੈਲੀਗ੍ਰਾਫੀ ਨੇ ਸਥਾਨਕ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਅਜਿਹਾ ਹੀ ਇੱਕ ਯਤਨ ਊਧਮਪੁਰ ਦੇ ਗੋਰੀਨਾਥ ਵੀ ਕਰ ਰਹੇ ਹਨ। ਇੱਕ ਸਦੀ ਤੋਂ ਵੀ ਜ਼ਿਆਦਾ ਪੁਰਾਣੀ ਸਾਰੰਗੀ ਦੇ ਜ਼ਰੀਏ ਉਹ ਡੋਗਰਾ ਸੰਸਕ੍ਰਿਤੀ ਅਤੇ ਵਿਰਾਸਤ ਦੇ ਵਿਭਿੰਨ ਰੂਪਾਂ ਨੂੰ ਸੰਭਾਲਣ ਵਿੱਚ ਜੁਟੇ ਹਨ। ਸਾਰੰਗੀ ਦੀਆਂ ਧੁੰਨਾਂ ਨਾਲ ਉਹ ਆਪਣੀ ਸੰਸਕ੍ਰਿਤੀ ਨਾਲ ਜੁੜੀਆਂ ਪੁਰਾਣੀਆਂ ਕਹਾਣੀਆਂ ਅਤੇ ਇਤਿਹਾਸਕ ਘਟਨਾਵਾਂ ਨੂੰ ਦਿਲਚਸਪ ਤਰੀਕੇ ਨਾਲ ਦੱਸਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਤੁਹਾਨੂੰ ਅਜਿਹੇ ਕਈ ਅਸਾਧਾਰਣ ਲੋਕ ਮਿਲ ਜਾਣਗੇ ਜੋ ਸੰਸਕ੍ਰਿਤੀ ਦੀ ਵਿਰਾਸਤ ਦੀ ਸੰਭਾਲ ਲਈ ਅੱਗੇ ਆਏ ਹਨ। ਡੀ. ਵੈਕੁੰਠਮ ਲੱਗਭਗ 50 ਸਾਲਾਂ ਤੋਂ ਚੇਰੀਆਲ ਫੋਕ ਆਰਟ ਨੂੰ ਹਰਮਨਪਿਆਰਾ ਬਨਾਉਣ ਵਿੱਚ ਜੁਟੇ ਹੋਏ ਹਨ। ਤੇਲੰਗਾਨਾ ਨਾਲ ਜੁੜੀ ਇਸ ਕਲਾ ਨੂੰ ਅੱਗੇ ਵਧਾਉਣ ਦਾ ਉਨ੍ਹਾਂ ਦਾ ਇਹ ਯਤਨ ਅਨੋਖਾ ਹੈ। ਚੇਰੀਆਲ ਪੇਂਟਿੰਗਸ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਬਹੁਤ ਹੀ ਅਨੋਖੀ ਹੈ। ਉਹ ਇੱਕ ਸਕਰੋਲ ਦੇ ਰੂਪ ਵਿੱਚ ਕਹਾਣੀਆਂ ਨੂੰ ਸਾਹਮਣੇ ਲਿਆਉਂਦੇ ਹਨ। ਇਸ ਵਿੱਚ ਸਾਡੇ ਇਤਿਹਾਸ ਅਤੇ ਮਿਥਿਹਾਸ ਦੀ ਪੂਰੀ ਝਲਕ ਮਿਲਦੀ ਹੈ। ਛੱਤੀਸਗੜ੍ਹ ਵਿੱਚ ਨਾਰਾਇਣਪੁਰ ਦੇ ਬੁਟਲੂਰਾਮ ਮਾਥਰਾ ਜੀ ਅਬੂਝਮਾੜੀਆ ਜਨਜਾਤੀ ਦੀ ਲੋਕ ਕਲਾ ਦੀ ਸੰਭਾਲ ਕਰਨ ਵਿੱਚ ਜੁਟੇ ਹੋਏ ਹਨ। ਪਿਛਲੇ ਚਾਰ ਦਹਾਕਿਆਂ ਤੋਂ ਉਹ ਆਪਣੇ ਇਸ ਮਿਸ਼ਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੀ ਇਹ ਕਲਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਤੇ ‘ਸਵੱਛ ਭਾਰਤ’ ਵਰਗੀਆਂ ਮੁਹਿੰਮਾਂ ਨਾਲ ਲੋਕਾਂ ਨੂੰ ਜੋੜਨ ਵਿੱਚ ਬਹੁਤ ਕਾਰਗਰ  ਰਹੀ ਹੈ।


ਸਾਥੀਓ, ਹੁਣੇ ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਕਸ਼ਮੀਰ ਦੀਆਂ ਵਾਦੀਆਂ ਤੋਂ ਲੈ ਕੇ ਛੱਤੀਸਗੜ੍ਹ ਦੇ ਜੰਗਲਾਂ ਤੱਕ ਸਾਡੀ ਕਲਾ ਅਤੇ ਸੰਸਕ੍ਰਿਤੀ ਨਵੇਂ-ਨਵੇਂ ਰੰਗ ਦਿਖਾ ਰਹੀ ਹੈ, ਪਰ ਇਹ ਗੱਲ ਇੱਥੇ ਖਤਮ ਨਹੀਂ ਹੁੰਦੀ। ਸਾਡੀਆਂ ਇਨ੍ਹਾਂ ਕਲਾਵਾਂ ਦੀ ਖੁਸ਼ਬੂ ਦੂਰ-ਦੂਰ ਤੱਕ ਫੈਲ ਰਹੀ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਲੋਕ ਭਾਰਤੀ ਕਲਾ ਅਤੇ ਸੰਸਕ੍ਰਿਤੀ ਨਾਲ ਮੋਹਿਤ ਹੋ ਰਹੇ ਹਨ। ਜਦੋਂ ਮੈਂ ਤੁਹਾਨੂੰ ਊਧਮਪੁਰ ਵਿੱਚ ਗੂੰਜਦੀ ਸਾਰੰਗੀ ਦੀ ਗੱਲ ਦੱਸ ਰਿਹਾ ਸੀ ਤਾਂ ਮੈਨੂੰ ਯਾਦ ਆਇਆ ਕਿ ਕਿਵੇਂ ਹਜ਼ਾਰਾਂ ਮੀਲ ਦੂਰ ਰੂਸ ਦੇ ਸ਼ਹਿਰ ਯਾਕੂਤਸਕ ਵਿੱਚ ਵੀ ਭਾਰਤੀ ਕਲਾ ਦੀ ਮਿੱਠੀ ਧੁੰਨ ਗੂੰਜ ਰਹੀ ਹੈ। ਕਲਪਨਾ ਕਰੋ ਸਰਦੀ ਦਾ ਇੱਕ-ਅੱਧਾ ਦਿਨ -65 ਡਿਗਰੀ ਤਾਪਮਾਨ, ਚਾਰੇ ਪਾਸੇ ਬਰਫ ਦੀ ਸਫੈਦ ਚਾਦਰ ਅਤੇ ਇੱਥੇ ਇੱਕ ਥੀਏਟਰ ਵਿੱਚ ਦਰਸ਼ਕ ਮੋਹਿਤ ਹੋ ਕੇ ਵੇਖ ਰਹੇ ਹਨ ਕਾਲੀ ਦਾਸ ਦੀ ‘ਅਭਿਗਿਆਨ ਸ਼ਾਕੁੰਤਲਮ’। ਕੀ ਤੁਸੀਂ ਸੋਚ ਸਕਦੇ ਹੋ ਦੁਨੀਆ ਦੇ ਸਭ ਤੋਂ ਠੰਡੇ ਸ਼ਹਿਰ ਯਾਕੂਤਸਕ ਵਿੱਚ ਭਾਰਤੀ ਸਾਹਿਤ ਦੀ ਗਰਮਜੋਸ਼ੀ - ਇਹ ਕਲਪਨਾ ਨਹੀਂ ਸੱਚ ਹੈ, ਸਾਨੂੰ ਸਾਰਿਆਂ ਨੂੰ ਮਾਣ ਅਤੇ ਆਨੰਦ ਨਾਲ ਭਰ ਦੇਣ ਵਾਲਾ ਸੱਚ।


ਸਾਥੀਓ, ਕੁਝ ਹਫ਼ਤੇ ਪਹਿਲਾਂ ਮੈਂ ਲਾਓਸ ਵੀ ਗਿਆ ਸੀ। ਉਹ ਨਵਰਾਤਰੀ ਦਾ ਸਮਾਂ ਸੀ ਅਤੇ ਉੱਥੇ ਮੈਂ ਕੁਝ ਅਨੋਖਾ ਵੇਖਿਆ। ਸਥਾਨਕ ਕਲਾਕਾਰ ‘ਫਲਕ ਫਲਮ’ ਪੇਸ਼ ਕਰ ਰਹੇ ਸਨ, ਲਾਯੋਸ ਦੀ ਰਮਾਇਣ। ਉਨ੍ਹਾਂ ਦੀਆਂ ਅੱਖਾਂ ਵਿੱਚ ਉਹੀ ਭਗਤੀ, ਉਨ੍ਹਾਂ ਦੀ ਆਵਾਜ਼ ਵਿੱਚ ਉਹੀ ਸਮਰਪਣ ਜੋ ਰਮਾਇਣ ਦੇ ਪ੍ਰਤੀ ਸਾਡੇ ਮਨ ਵਿੱਚ ਹੈ। ਇਸੇ ਤਰ੍ਹਾਂ ਕੁਵੈਤ ਵਿੱਚ ਸ਼੍ਰੀ ਅਬਦੁੱਲਾ ਅਲ-ਬਾਰੂਨ ਨੇ ਰਮਾਇਣ ਅਤੇ ਮਹਾਭਾਰਤ ਦਾ ਅਰਬੀ ਵਿੱਚ ਅਨੁਵਾਦ ਕੀਤਾ। ਇਹ ਕਾਰਜ ਸਿਰਫ਼ ਅਨੁਵਾਦ ਨਹੀਂ, ਸਗੋਂ ਦੋ ਮਹਾਨ ਸੰਸਕ੍ਰਿਤੀਆਂ ਦੇ ਵਿਚਕਾਰ ਇੱਕ ਪੁਲ ਹੈ। ਉਨ੍ਹਾਂ ਦਾ ਇਹ ਯਤਨ ਅਰਬ ਜਗਤ ਵਿੱਚ ਭਾਰਤੀ ਸਾਹਿਤ ਦੀ ਨਵੀਂ ਸਮਝ ਵਿਕਸਿਤ ਕਰ ਰਿਹਾ ਹੈ। ਪੇਰੂ ਤੋਂ ਇੱਕ ਹੋਰ ਪ੍ਰੇਰਕ ਉਦਾਹਰਣ ਹੈ - ਅਰਲਿੰਦਾ ਗਾਰਸੀਆ ਉੱਥੋਂ ਦੇ ਨੌਜਵਾਨਾਂ ਨੂੰ ਭਾਰਤ ਨਾਟਯਮ ਸਿਖਾ ਰਹੀ ਹੈ ਤੇ ਮਾਰੀਆ ਵਾਲਦੇਸ ਓਡੀਸ਼ੀ ਨ੍ਰਿਤ ਦੀ ਸਿਖਲਾਈ ਦੇ ਰਹੀ ਹੈ। ਇਨ੍ਹਾਂ ਕਲਾਵਾਂ ਤੋਂ ਪ੍ਰਭਾਵਿਤ ਹੋ ਕੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿੱਚ, ਭਾਰਤੀ ਸ਼ਾਸਤਰੀ ਨ੍ਰਿਤ ਦੀ ਧੁੰਨ ਮਚੀ ਹੋਈ ਹੈ।


ਸਾਥੀਓ, ਵਿਦੇਸ਼ੀ ਧਰਤੀ ’ਤੇ ਭਾਰਤ ਦੇ ਉਦਾਹਰਣ ਦਰਸਾਉਂਦੇ ਹਨ ਕਿ ਭਾਰਤੀ ਸੰਸਕ੍ਰਿਤੀ ਦੀ ਸ਼ਕਤੀ ਕਿੰਨੀ ਅਨੋਖੀ ਹੈ। ਇਹ ਲਗਾਤਾਰ ਵਿਸ਼ਵ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ।


“ਜਹਾਂ-ਜਹਾਂ ਕਲਾ ਹੈ, ਵਹਾਂ-ਵਹਾਂ ਭਾਰਤ ਹੈ”

“ਜਹਾਂ-ਜਹਾਂ ਸੰਸਕ੍ਰਿਤੀ ਹੈ, ਵਹਾਂ-ਵਹਾਂ ਭਾਰਤ ਹੈ”

 

(“जहां-जहां कला है, वहां-वहां भारत है”

“जहां-जहां संस्कृति है, वहां-वहां भारत है”) 

 

ਅੱਜ ਦੁਨੀਆ ਭਰ ਦੇ ਲੋਕ ਭਾਰਤ ਦੇ ਲੋਕਾਂ ਨੂੰ ਜਾਨਣਾ ਚਾਹੁੰਦੇ ਹਨ। ਇਸ ਲਈ ਤੁਹਾਨੂੰ ਸਾਰਿਆਂ ਨੂੰ ਇੱਕ ਅਨੁਰੋਧ ਵੀ ਹੈ। ਆਪਣੇ ਆਸ-ਪਾਸ ਅਜਿਹੀ ਸੰਸਕ੍ਰਿਤਕ ਪਹਿਲ ਨੂੰ #CulturalBridges ਦੇ ਨਾਲ ਸਾਂਝਾ ਕਰੋ। ‘ਮਨ ਕੀ ਬਾਤ’ ਵਿੱਚ ਅਸੀਂ ਅਜਿਹੇ ਉਦਾਹਰਣ ’ਤੇ ਅੱਗੇ ਵੀ ਚਰਚਾ ਕਰਾਂਗੇ।


ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੇ ਵੱਡੇ ਹਿੱਸੇ ਵਿੱਚ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ ਪਰ ਫਿਟਨਸ ਦਾ ਪੈਸ਼ਨ ਫਿਟ ਇੰਡੀਆ ਦੀ ਸਪੀਰਿਟ - ਇਸ ਨੂੰ ਕਿਸੇ ਵੀ ਮੌਸਮ ਵਿੱਚ ਫਰਕ ਨਹੀਂ ਪੈਂਦਾ, ਜਿਸ ਨੂੰ ਫਿਟ ਰਹਿਣ ਦੀ ਆਦਤ ਹੁੰਦੀ ਹੈ, ਉਹ ਗਰਮੀ, ਸਰਦੀ, ਬਰਸਾਤ ਕੁਝ ਵੀ ਨਹੀਂ ਵੇਖਦਾ। ਮੈਨੂੰ ਖੁਸ਼ੀ ਹੈ ਕਿ ਭਾਰਤ ਵਿੱਚ ਹੁਣ ਲੋਕ ਫਿਟਨਸ ਨੂੰ ਲੈ ਕੇ ਬਹੁਤ ਜ਼ਿਆਦਾ ਜਾਗਰੂਕ ਹੋ ਰਹੇ ਹਨ। ਤੁਸੀਂ ਵੀ ਵੇਖ ਰਹੇ ਹੋਵੋਗੇ ਕਿ ਤੁਹਾਡੇ ਆਸ-ਪਾਸ ਦੇ ਪਾਰਕਾਂ ਵਿੱਚ ਲੋਕਾਂ ਦੀ ਗਿਣਤੀ ਵਧ ਰਹੀ ਹੈ। ਪਾਰਕ ਵਿੱਚ ਟਹਿਲਦੇ ਬਜ਼ੁਰਗਾਂ, ਨੌਜਵਾਨਾਂ ਤੇ ਯੋਗ ਕਰਦੇ ਪਰਿਵਾਰਾਂ ਨੂੰ ਵੇਖ ਕੇ ਮੈਨੂੰ ਚੰਗਾ ਲੱਗਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਯੋਗ ਦਿਵਸ ’ਤੇ ਸ੍ਰੀਨਗਰ ਵਿੱਚ ਸੀ, ਬਾਰਿਸ਼ ਦੇ ਬਾਵਜੂਦ ਵੀ ਕਿੰਨੇ ਹੀ ਲੋਕ ਯੋਗ ਦੇ ਲਈ ਜੁਟੇ ਸਨ। ਅਜੇ ਕੁਝ ਦਿਨ ਪਹਿਲਾਂ ਸ੍ਰੀਨਗਰ ਵਿੱਚ ਜੋ ਮੈਰਾਥੌਨ ਹੋਈ ਸੀ, ਉਸ ਵਿੱਚ ਵੀ ਮੈਨੂੰ ਫਿਟ ਰਹਿਣ ਦਾ ਇਹੀ ਉਤਸ਼ਾਹ ਦਿਖਾਈ ਦਿੱਤਾ। ਫਿਟ ਇੰਡੀਆ ਦੀ ਇਹ ਭਾਵਨਾ ਹੁਣ ਇੱਕ ਜਨ ਅੰਦੋਲਨ ਬਣ ਗਈ ਹੈ।


ਸਾਥੀਓ, ਮੈਨੂੰ ਇਹ ਵੇਖ ਕੇ ਵੀ ਚੰਗਾ ਲਗਦਾ ਹੈ ਕਿ ਸਾਡੇ ਸਕੂਲ ਬੱਚਿਆਂ ਦੀ ਫਿਟਨਸ ’ਤੇ ਹੁਣ ਹੋਰ ਜ਼ਿਆਦਾ ਧਿਆਨ ਦੇ ਰਹੇ ਹਨ। ਫਿਟ ਇੰਡੀਆ ਸਕੂਲ ਆਰਸ ਵੀ ਇੱਕ ਅਨੋਖੀ ਪਹਿਲ ਹੈ। ਸਕੂਲ ਆਪਣੇ ਪਹਿਲੇ ਪੀਰੀਅਡ ਦਾ ਇਸਤੇਮਾਲ ਵੱਖ-ਵੱਖ ਫਿਟਨਸ ਗਤੀਵਿਧੀਆਂ ਲਈ ਕਰ ਰਹੇ ਹਨ। ਕਿੰਨੇ ਹੀ ਸਕੂਲਾਂ ਵਿੱਚ ਕਿਸੇ ਦਿਨ ਬੱਚਿਆਂ ਨੂੰ ਯੋਗ ਕਰਵਾਇਆ ਜਾਂਦਾ ਹੈ, ਕਦੇ ਕਿਸੇ ਦਿਨ ਐਰੋਬਿਕਸ ਦੇ ਸੈਸ਼ਨ ਹੁੰਦੇ ਹਨ ਤਾਂ ਇੱਕ ਦਿਨ ਸਪੋਰਟਸ ਸਕਿੱਲਸ ’ਤੇ ਕੰਮ ਕੀਤਾ ਜਾਂਦਾ ਹੈ, ਕਿਸੇ ਦਿਨ ਖੋ-ਖੋ ਅਤੇ ਕਬੱਡੀ ਵਰਗੇ ਰਵਾਇਤੀ ਖੇਡ ਖਿਡਾਏ ਜਾ ਰਹੇ ਹਨ ਅਤੇ ਇਸ ਦਾ ਅਸਰ ਵੀ ਬਹੁਤ ਸ਼ਾਨਦਾਰ ਹੈ, ਹਾਜ਼ਰੀ ਚੰਗੀ ਹੋ ਰਹੀ ਹੈ। ਬੱਚਿਆਂ ਦੀ ਇਕਾਗਰਤਾ ਵਧ ਰਹੀ ਹੈ ਅਤੇ ਬੱਚਿਆਂ ਨੂੰ ਮਜ਼ਾ ਵੀ ਆ ਰਿਹਾ ਹੈ।


ਸਾਥੀਓ, ਮੈਂ ਤੰਦਰੁਸਤੀ ਦੀ ਇਹ ਊਰਜਾ ਹਰ ਜਗ੍ਹਾ ਵੇਖ ਰਿਹਾ ਹਾਂ। ‘ਮਨ ਕੀ ਬਾਤ’ ਦੇ ਵੀ ਬਹੁਤ ਸਾਰੇ ਸਰੋਤਿਆਂ ਨੇ ਮੈਨੂੰ ਆਪਣੇ ਅਨੁਭਵ ਭੇਜੇ ਹਨ। ਕੁਝ ਲੋਕ ਤਾਂ ਬਹੁਤ ਹੀ ਰੋਚਕ ਪ੍ਰਯੋਗ ਕਰ ਰਹੇ ਹਨ। ਜਿਵੇਂ ਇੱਕ ਉਦਾਹਰਣ ਹੈ Family Fitness Hour ਦਾ, ਯਾਨੀ ਇੱਕ ਪਰਿਵਾਰ, ਹਰ ਵੀਕ ਐਂਡ ਇੱਕ ਘੰਟਾ ਫੈਮਿਲੀ ਫਿਟਨਸ ਐਕਟੀਵਿਟੀ ਦੇ ਲਈ ਦੇ ਰਿਹਾ ਹੈ। ਇੱਕ ਹੋਰ ਉਦਾਹਰਣ Indigenous Games Revival ਦਾ ਹੈ, ਯਾਨੀ ਕੁਝ ਪਰਿਵਾਰ ਆਪਣੇ ਬੱਚਿਆਂ ਨੂੰ traditional games ਸਿਖਾ ਰਹੇ ਹਨ, ਖਿਡਾ ਰਹੇ ਹਨ। ਤੁਸੀਂ ਵੀ ਆਪਣੇ ਫਿਟਨਸ ਰੁਟੀਨ ਦੇ ਅਨੁਭਵ #fitIndia  ਦੇ ਨਾਲ ਸੋਸ਼ਲ ਮੀਡੀਆ ’ਤੇ ਜ਼ਰੂਰ ਸ਼ੇਅਰ ਕਰੋ। ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਜ਼ਰੂਰੀ ਜਾਣਕਾਰੀ ਵੀ ਦੇਣਾ ਚਾਹੁੰਦਾ ਹਾਂ। ਇਸ ਵਾਰੀ 31 ਅਕਤੂਬਰ ਨੂੰ ਸਰਦਾਰ ਪਟੇਲ ਜੀ ਦੀ ਜਯੰਤੀ ਦੇ ਦਿਨ ਹੀ ਦੀਵਾਲੀ ਦਾ ਤਿਉਹਾਰ ਵੀ ਹੈ। ਅਸੀਂ ਹਰ ਸਾਲ 31 ਅਕਤੂਬਰ ਨੂੰ ‘ਰਾਸ਼ਟਰੀ ਏਕਤਾ ਦਿਵਸ’ ਤੇ ‘ਰਨ ਫੌਰ ਯੂਨਿਟੀ’ ਦਾ ਆਯੋਜਨ ਕਰਦੇ ਹਾਂ। ਦੀਵਾਲੀ ਦੀ ਵਜ੍ਹਾ ਨਾਲ ਇਸ ਵਾਰ 29 ਅਕਤੂਬਰ ਯਾਨੀ ਮੰਗਲਵਾਰ ਨੂੰ ‘ਰਨ ਫੌਰ ਯੂਨਿਟੀ’ ਦਾ ਆਯੋਜਨ ਕੀਤਾ ਜਾਵੇਗਾ। ਮੇਰੀ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਇਸ ’ਚ ਹਿੱਸਾ ਲਓ। ਦੇਸ਼ ਦੀ ਏਕਤਾ ਦੇ ਮੰਤਰ ਦੇ ਨਾਲ ਹੀ ਫਿਟਨਸ ਦੇ ਮੰਤਰ ਨੂੰ ਵੀ ਹਰ ਪਾਸੇ ਫੈਲਾਓ।


ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਇਤਨਾ ਹੀ। ਤੁਸੀਂ ਆਪਣੇ ਫੀਡਬੈਕ ਜ਼ਰੂਰ ਭੇਜਦੇ ਰਹੋ। ਇਹ ਤਿਉਹਾਰਾਂ ਦਾ ਸਮਾਂ ਹੈ, ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਧਨਤੇਰਸ, ਦੀਵਾਲੀ, ਛੱਠ ਪੂਜਾ, ਗੁਰੂ ਨਾਨਕ ਜਯੰਤੀ ਅਤੇ ਸਾਰੇ ਪਰਵਾਂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਸੀਂ ਸਾਰੇ ਪੂਰੇ ਉਤਸ਼ਾਹ ਦੇ ਨਾਲ ਤਿਉਹਾਰ ਮਨਾਓ। ‘ਵੋਕਲ ਫੌਰ ਲੋਕਲ’ ਦਾ ਮੰਤਰ ਯਾਦ ਰੱਖੋ। ਕੋਸ਼ਿਸ਼ ਕਰੋ ਕਿ ਤਿਉਹਾਰਾਂ ਦੇ ਦੌਰਾਨ ਤੁਹਾਡੇ ਘਰ ਵਿੱਚ ਸਥਾਨਕ ਦੁਕਾਨਦਾਰ ਤੋਂ ਖਰੀਦਿਆ ਗਿਆ ਸਮਾਨ ਜ਼ਰੂਰ ਆਓ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਤਿਉਹਾਰਾਂ ਦੀ ਬਹੁਤ-ਬਹੁਤ ਵਧਾਈ। ਧੰਨਵਾਦ।

 

 

 

 

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Parliament on verge of history, says PM Modi, as it readies to take up women's bills

Media Coverage

Parliament on verge of history, says PM Modi, as it readies to take up women's bills
NM on the go

Nm on the go

Always be the first to hear from the PM. Get the App Now!
...
The Dehradun-Delhi Economic Corridor will transform the entire region: PM Modi in Uttarakhand
April 14, 2026
The Delhi-Dehradun Economic Corridor, being inaugurated today, is a world-class infrastructure project that will deepen connectivity, boost the economy and tourism: PM
With the completion of 25 years since its formation, Uttarakhand has now entered its 26th year; Today, with the inauguration of the Delhi-Dehradun Expressway, another major milestone has been added: PM
The Dehradun-Delhi Economic Corridor will transform the entire region: PM
The Corridor will save time, travel will become cheaper and faster, people will spend less on petrol and diesel, and fares and freight costs will decrease;it will also facilitate employment: PM
Our mountains, these forest areas, this heritage of Devbhoomi, these are very, very sacred places; It is our duty to keep such places clean: PM
Plastic bottles, heaps of garbage in these areas hurt the sanctity of Devbhoomi ; it is very essential that we keep these sites of Devbhoomi, our pilgrimage sites, clean and beautiful: PM

 

भारत माता की जय।

भारत माता की जय।

भारत माता की जय।

उत्तराखंड के राज्यपाल गुरमीत सिंह जी, यहां के लोकप्रिय और कर्मठ युवा मुख्यमंत्री पुष्कर सिंह धामी जी, केंद्रीय मंत्रिमंडल के मेरे साथी नितिन गड़करी जी, अजय टमटा जी, टेक्नॉलोजी के माध्यम से जुड़े उत्तर प्रदेश के मुख्यमंत्री योगी आदित्यनाथ जी, गर्वनर आनंदी बेन, दिल्ली की मुख्यमंत्री रेखा गुप्ता जी, मंच पर उपस्थित प्रदेश भाजपा अध्यक्ष महेंद्र भट्ट जी, पूर्व राज्यपाल भगत सिंह कोश्यारी जी, पूर्व मुख्यमंत्री भाई रमेश पोखरियाल, विजय बहुगुना जी, तीरथ सिंह रावत जी, त्रिवेंद्र सिंह रावत जी, उत्तराखंड सरकार के सभी मंत्रीगण, सांसद और विधायकगण और विशाल संख्या में पधारे मेरे प्यारे भाईयों बहनों।

देवभूमि उत्तराखंड़ की इस पावन धरती पर आप सभी को मेरा प्रणाम। बहुत बडी संख्या में आए हुए पूज्य संतगण को भी प्रणाम। उत्तराखंड का प्यारा भुलों-भैबंदों, बौड़ी-भूलियों, स्याणा-बुजुर्गों, आप सबु तैं नमस्कार! मेरो प्यारो दाजी भाई, दीदी-बैनी, आमा-बाबा सबई लाई मेरो तरफ़ देखी ढोग दिनछू।

इस कार्यक्रम से टेक्नोलॉजी के जरिये भी दिल्ली, यूपी से अनेक लोग जुड़े हैं, मैं सभी का अभिनन्दन करता हूं। सबसे पहले तो मैं आप सबकी क्षमा चाहता हूं, उत्तरप्रदेश और दिल्ली के कार्यक्रम में जुड़े हुए लोगों की भी क्षमा मांगता हूं, कि मुझे यहां पहुंचने में एक घंटे से भी ज्यादा देर हो गई, सब स्थान पर लंबे समय तक आप सबको इंतजार करना पड़ा, और कारण यही था, मैं निकला तो समय पर था, लेकिन करीब-करीब 12 किलोमीटर का रोड शो, काली मंदिर से लेकर के यहां तक, इतना उत्साह इतना उमंग, कि मेरे लिए तेज गति से गाड़ी चलाना बड़ा मुश्किल हो गया। तो धीरे-धीरे लोगों को प्रणाम करते-करते, जनता जनार्दन के आशीर्वाद लेते लेते यहां पहुंचने में मुझे एक घंटे से भी ज्यादा देरी हो गई, और इसके लिए मैं आपकी क्षमा मांगता हूं, और ऐसी धूप में 12 किलोमीटर ये जन सैलाब, ये उत्तराखंड़ का प्यार, माताओं-बहनों का आशीर्वाद, मैं आज उत्तराखंड़ से एक नई ऊर्जा लेकर के जाऊंगा, नई प्रेरणा लेकर के जाऊंगा और मैं इसके लिए हर किसी का हृदय से आभार व्यक्त करता हूं।

साथियों,

आज देश में पर्व त्योहार की उमंग है। विभिन्न हिस्सों में नववर्ष का आगमन हुआ है। मैं देशवासियों को बैसाखी, बोहाग बीहू और पुथांडु की शुभकामनाएं देता हूं!

साथियों,

अगले कुछ ही दिनों में, यमुनोत्री, गंगोत्री, बाबा केदारनाथ, बद्रीनाथ धाम की यात्रा भी शुरू होने जा रही है। इस पवित्र समय का, देश के कोटि-कोटि आस्थावान, श्रद्धाभाव से इंतज़ार करते हैं। मैं पंच बद्री, पंच केदार, पंच प्रयाग और यहां के आराध्य देवों को श्रद्धापूर्वक प्रणाम करता हूं। मैं संतला माता को भी नमन करता हूं। यहां आने से पहले मुझे, मां डाट काली के दर्शन करने का सौभाग्य मिला है। देहरादून शहर पर, मां डाट काली की बड़ी कृपा है। दिल्ली-देहरादून इकनॉमिक कॉरिडोर के इतने बड़े प्रोजेक्ट को पूरा करने में, माता डाट काली का आशीर्वाद बहुत बड़ी शक्ति रहा है।

साथियों,

उत्तराखंड राज्य अपनी स्थापना के 25 वर्ष पूरा करने के साथ ही छब्बीसवें वर्ष में प्रवेश कर चुका है। आज दिल्ली देहरादून एक्सप्रेस-वे के उद्घाटन के साथ इस प्रगति में एक और बड़ी उपलब्धि जुड़ी है। आपको याद होगा, बाबा केदार के दर्शन के बाद मेरे मुंह से अनायास निकला था, कि इस शताब्दी का तीसरा दशक उत्तराखंड का दशक होगा। मुझे बहुत खुशी है कि डबल इंजन सरकार की नीतियों, और उत्तराखंड के लोगों के परिश्रम से, ये युवा राज्य, विकास के नए आयाम जोड़ रहा है। ये प्रोजेक्ट भी, उत्तराखंड के विकास को नई गति देगा। इस एक्सप्रेसवे का बहुत बड़ा हिस्सा यूपी से होकर गुजरता है। इससे गाजियाबाद, बागपत, बड़ौत, शामली और सहारनपुर जैसे अनेक शहरों को भी बहुत फायदा होगा। टूरिज्म के लिहाज से ये प्रोजेक्ट बहुत अहम है। मैं पूरे देश को इस प्रोजेक्ट की बहुत-बहुत बधाई देता हूं।

साथियों,

आज डॉक्टर बाबा साहेब आंबेडकर की जयंती भी है। मैं बाबा साहेब को कोटि-कोटि देशवासियों की ओर से श्रद्धांजलि अर्पित करता हूं। बीते दशक में हमारी सरकार ने जो नीतियां बनाईं, जो निर्णय लिए, वो संविधान की गरिमा को पुनर्स्थापित करने वाले रहे हैं। आर्टिकल 370 हटने के बाद आज पूरे देश में भारत का संविधान लागू है। जिन दर्जनों जिलों में माओवाद-नक्सलवाद खत्म हुआ है, वहां भी अब संविधान की भावना के अनुरूप काम हो रहा है। देश में समान नागरिक संहिता लागू हो, ये हमारे संविधान की अपेक्षा है। उत्तराखंड ने संविधान की इस भावना को आगे बढ़कर और उस भावना को आगे बढ़ाकर पूरे देश को राह दिखाई है।

साथियों,

बाबा साहेब का जीवन, गरीबों को, वंचितों को, शोषितों को न्यायपूर्ण व्यवस्था देने के लिए समर्पित था। हमारी सरकार आज उसी भावना के साथ, हर गरीब, हर वंचित को सच्चा सामाजिक न्याय देने में जुटी है। और सामाजिक न्याय का एक बहुत बड़ा माध्यम, देश का संतुलित विकास है, सबको सुविधा है, सबकी समृद्धि है। इसलिए ही बाबा साहेब आधुनिक इंफ्रास्ट्रक्चर की, औद्योगीकरण की भरपूर वकालत करते थे।

साथियों,

भविष्य की दशा और दिशा क्या होगी, अक्सर लोग, इसके लिए हाथ की रेखाओं को देखते हैं, दिखाते हैं। जो भविष्य वक्ता होते हैं ना, वो हस्त रेखाएं देखते हैं, और हर व्यक्ति के भविष्य के विषय में बताते हैं। मैं इस विज्ञान को तो नहीं जानता हूं, लेकिन कहते हैं कि ये भी एक शास्त्र है। अब ये तो हो गई व्यक्ति के भाग्य की जो उसके हाथ में रेखाएं हैं उसकी बात, लेकिन मैं अगर इसी संदर्भ मे बात को, इसी संदर्भ को राष्ट्र-जीवन से जोड़कर के देखूं, तो राष्ट्र की भाग्य रेखाएं कौन सी होती हैं? राष्ट्र की भाग्य रेखाएं ये हमारी ये सड़कें होती हैं, हमारे हाईवे होते हैं, हमारे एक्सप्रेसवे होते हैं, एयरवे, रेलवे, वॉटरवे, ये हमारे राष्ट्र की भाग्य रेखाएं होती हैं। और बीते एक दशक से हमारा देश, विकसित भारत बनाने के लिए विकास की ऐसी ही भाग्य रेखाओं के निर्माण में जुटा हुआ है। ये विकास रेखाएं सिर्फ आज की सुविधाएं नहीं हैं, ये आने वाली पीढ़ियों की समृद्धि की गारंटी हैं और ये मोदी की भी गारंटी है। बीते दशक से हमारी सरकार राष्ट्र की इन विकास-रेखाओं पर अभूतपूर्व निवेश कर रही है। मैं आपको एक आंकड़ा देता हूं। अभी नितिन जी ने बहुत सारे आंकड़ें सिर्फ उत्तराखंड़ से संबंधित बताए हैं आपको। देखिए साल 2014 तक ऐसे इंफ्रास्ट्रक्चर के लिए साल में, पूरे देश में, 2 लाख करोड़ रुपए भी खर्च नहीं होते थे। ये मैं पूरे हिन्दुस्तान की बात बताता हूं, 2 लाख करोड़ भी नहीं होते थे, आज ये छह गुना अधिक, 12 लाख करोड़ रुपए से भी ज्यादा हो चुका है। यहां उत्तराखंड में ही, सवा दो लाख करोड़ रुपए से अधिक के इंफ्रास्ट्रक्चर प्रोजेक्ट्स पर काम जारी है। 2014 के पहले पूरे देश के लिए 2 लाख करोड़, आज अकेले उत्तराखंड़ के लिए सवा दो लाख करोड़ रूपया। कभी उत्तराखंड के गांवों में सड़क के इंतज़ार में पीढ़ियां बदल जाती थीं। आज डबल इंजन सरकार के प्रयासों से, अब सड़क गांव तक पहुंच रही है, जो गांव पहले वीरान पड़ गए थे, वो फिर से जीवंत हो रहे हैं। चारधाम महामार्ग परियोजना हो, रेल परियोजनाओं का विस्तार हो, केदारनाथ और हेमकुंड साहिब रोपवे हो, विकास की ये रेखाएं, इस क्षेत्र के कोने-कोने में जीवन की भी भाग्य रेखाएं बन रही हैं।

साथियों,

21वीं सदी का भारत आज जिस स्पीड और जिस स्केल पर काम कर रहा है, उसकी पूरी दुनिया चर्चा कर रही है। मैं आपको उत्तराखंड, पश्चिमी यूपी और दिल्ली का ही उदाहरण देता हूं। कुछ सप्ताह पहले ही, दिल्ली मेट्रो का विस्तार हुआ, मेरठ में मेट्रो-सेवा की शुरुआत हुई, दिल्ली-मेरठ नमो-भारत रेल देश को समर्पित की गई, नोएडा इंटरनेशनल एयरपोर्ट की शुरुआत हुई, हवाई जहाजों के लिए MRO फेसिलिटी पर काम शुरू हुआ, और आज, देहरादून-दिल्ली एक्सप्रेसवे शुरु हो रहा है।

साथियों,

इतने छोटे से रीजन में ये सब इतने कम समय में हो रहा है। कल्पना कीजिए, देश में कितने बड़े पैमाने पर इंफ्रास्ट्रक्चर बन रहा है। और इसलिए ही मैं कहता हूं - 21वीं सदी का भारत, आधुनिक इंफ्रास्ट्रक्चर के जिस नए युग में प्रवेश कर रहा है, वो अभूतपूर्व है, अकल्पनीय है।

साथियों,

आज भारत के अलग-अलग हिस्सों को जोड़ने वाले, अनेक इकोनॉमिक कॉरिडोर्स, उस पर काम चल रहा है। जैसे दिल्ली-मुबंई इंडस्ट्रियल कॉरिडोर, बेंगलुरू-मुंबई इंडस्ट्रियल कॉरिडोर, ईस्ट कोस्ट इकोनॉमिक कॉरिडोर, अमृतसर-कोलकाता इंडस्ट्रियल कॉरिडोर, ऐसे बहुत से इकोनॉमिक कॉरिडोर देश में बनाए जा रहे हैं। ये इकोनॉमिक कॉरिडोर, प्रगति के नए द्वार हैं, गेटवे हैं, डोर हैं। और इनसे उम्मीदों की डोर भी जुड़ी हुई है। ये इकोनॉमिक कॉरिडोर, सड़क के अलावा नए-नए व्यापार-कारोबार का मार्ग बनाते हैं। फैक्ट्रियों के लिए, गोदामों के लिए पूरा नेटवर्क, उसका आधार तैयार करते हैं।

साथियों,

देहरादून-दिल्ली इकोनॉमिक कॉरिडोर से भी इस पूरे क्षेत्र का कायाकल्प होने जा रहा है। पहला फायदा तो ये है कि इससे समय बचेगा, आना-जाना सस्ता और तेज होगा, लोगों का पेट्रोल-डीजल कम खर्च होगा, किराया-भाड़ा कम होगा, और दूसरा बड़ा फायदा रोजगार का होगा। अभी इसके निर्माण में 12 हजार करोड़ रुपए खर्च हुए, तो हज़ारों श्रमिकों को काम मिला है। साथ ही, जो इंजीनियर हैं, अन्य स्किल्ड वर्कफोर्स हैं, ट्रांसपोर्ट से, उससे जुड़े साथी हैं, उनको भी बहुत बड़ी मात्रा में काम मिला है। किसानों और पशुपालकों की उपज भी, अब तेज़ गति से, बड़ी मंडियों और बड़े बाज़ारों तक पहुंचेगी।

साथियों,

इस शानदार एक्सप्रेस-वे से उत्तराखंड के टूरिज्म को बहुत ही बड़ा फायदा होगा। देहरादून, हरिद्वार, ऋषिकेश, मसूरी और चारधाम यात्रा के लिए ये सबसे प्रमुख मार्ग बनेगा। और हम सभी जानते हैं, जब टूरिज्म का विकास होता है, तो हर कोई कुछ न कुछ कमाता है। होटल हो, ढाबे वाले हो, टैक्सी हो, ऑटो हो, होम स्टे हो, सबको इसका फायदा होता है।

साथियों,

मुझे खुशी है कि आज उत्तराखंड, विंटर टूरिज्म, विंटर स्पोर्टस और wed in india, शादी के लिए, बहुत बेहतरीन डेस्टिनेशन बनता जा रहा है।

साथियों,

उत्तराखंड की अर्थव्यवस्था के लिए बारहमासी पर्यटन बहुत जरूरी है। इसलिए मेरा सर्दियों में होने वाली धार्मिक यात्राओं को लेकर बहुत आग्रह रहा है। और मुझे खुशी है कि हर साल इन यात्राओं में लोगों की संख्या बढ़ रही है। आपको याद होगा, मैं 2023 में आदि कैलाश और ओम पर्वत की यात्रा पर गया था। पहले बहुत जाता था, बीच में बिल्कुल जा नहीं पाया, कई वर्षों के बाद मैं गया, और मुझे मुख्यमंत्री जी बता रहे थे, गर्वनर साहब बीच मे आए, वो भी बता रहे थे कि 2023 में वहां गया और उसके बाद, बहुत बड़ी संख्या में श्रद्धालु वहां जा रहे हैं। पहले वहां कुछ सौ लोग ही सर्दियों में यात्रा के लिए जाते थे। साल 2025 में, करीब-करीब 40 हजार से अधिक लोगों ने इन पवित्र स्थानों की यात्रा की है। कभी एक हजार नहीं होते थे, अगर चालीस हजार पहुंचते हैं तो यहां के लोगों की रोजी-रोटी की कितनी बड़ी ताकत आ जाती है। इसी तरह साल 2024 में शीतकालीन चारधाम यात्रा में, करीब अस्सी हज़ार श्रद्धालु आए थे। 2025 में ये संख्या डेढ़ लाख पार कर चुकी है।

साथियों,

हम ऐसा विकसित भारत बनाने में जुटे हैं, जहां प्रगति भी हो, प्रकृति भी हो और संस्कृति भी हो। और इसलिए, आज होने वाले हर निर्माण को, इन्हीं त्रिवेणी, प्रगति, प्रकृति और सांस्कृति की त्रिवेणी, इन्हीं मूल्यों के आधार पर विकसित किया जा रहा है। इंफ्रास्ट्रक्चर से इंसानों को भी सुविधा हो, और वहां रहने वाले वन्यजीवों को भी असुविधा न हो, ये हमारा प्रयास है। और इसलिए ही इस एक्सप्रेसवे पर, करीब 12 किलोमीटर लंबा एलिवेटेड वाइल्ड लाइफ कॉरिडोर भी बनाया गया है। हाथियों को भी असुविधा न हो, इसका भी ध्यान रखा गया है।

वैसे साथियों,

मैं आज देशभर के सभी पर्यटकों और तीर्थयात्रियों से भी एक आग्रह करना चाहता हूं। हमारे पहाड़, ये वन क्षेत्र, ये देवभूमि की धरोहर, ये बहुत ही बहुत पवित्र स्थान हैं। ऐसे स्थानों को साफ-सुथरा रखना, ये हम सभी का कर्तव्य है। यहां रहने वालों का भी और यात्री के रूप में आने वालों का भी। इन इलाकों में प्लास्टिक की बोतलें, कूड़े-कचरे का ढेर, ये देवभूमि की पवित्रता को ठेस पहुंचाता है। इसलिए बहुत आवश्यक है कि हम देवभूमि के इन स्थलों को, हमारे इन तीर्थ स्थलों को स्वच्छ रखें, सुंदर रखें।

साथियों,

अगले वर्ष हरिद्वार में कुंभ का भी आयोजन होना है। हमें आस्था के इस संगम को दिव्य-भव्य और स्वच्छ बनाने में कोई कोर-कसर बाकी नहीं छोड़नी है।

साथियों,

उत्तराखंड में नंदा देवी राजजात यात्रा भी होती है। ये आस्था का उत्सव तो है ही, ये हमारी सांस्कृतिक चेतना का भी जीवंत उदाहरण है। जहां मां नंदा को बेटी मानकर पूरे सम्मान के साथ विदा किया जाता है। इस यात्रा में बहनों-बेटियों की भागीदारी, इसे विशेष बनाती है। मैं मां नंदा को प्रणाम करते हुए, देशभर की बहनों-बेटियों को भी विशेष संदेश देना चाहता हूं। विकसित भारत के निर्माण में आपकी बहुत बड़ी भूमिका है। इस देश की बेटियों की, इस देश की माताओं की, बहनों की बहुत बड़ी भूमिका मैं देख रहा हूं। और बहनों-बेटियों की सुविधा, सुरक्षा और लोकतंत्र में भागीदारी, ये डबल इंजन सरकार की बहुत बड़ी प्राथमिकता है। आप अभी देख रही हैं, कि दुनिया में कितना बड़ा संकट आया है। इससे दुनिया के विकसित देशों में भी कितना हाहाकार मचा है। ऐसे मुश्किल हालात में भी, सरकार का निरंतर प्रयास है कि हमारी बहनों को कम से कम परेशानी हो।

साथियों,

बहनों-बेटियों की भागीदारी का एक और महत्वपूर्ण पड़ाव अब देश के सामने है। 4 दशकों के इंतज़ार के बाद संसद ने, नारीशक्ति वंदन अधिनियम पारित किया था। इससे विधानसभा और लोकसभा में महिलाओं के लिए तैंतीस प्रतिशत आरक्षण तय हो गया। सभी दलों ने आगे आकर इस महत्वपूर्ण कानून को समर्थन दिया। अब महिलाओं को ये जो हक मिला है ना, इस हक को लागू करने में देर नहीं होनी चाहिए। अब ये लागू होना चाहिए। अब जो 2029 में लोकसभा के चुनाव होंगे, अब तब से लेकर विधान सभा के भी चुनाव आते रहेंगे, जो भी चुनाव आते रहेंगे, 2029 से ही ये लागू हो जाना चाहिए। ये देश की भावना है, ये देश की हर बहन-बेटी की इच्छा है। मातृशक्ति की इसी इच्छा को नमन करते हुए, 16 अप्रैल से संसद में विशेष चर्चा तय की गई है। देश की बहनों-बेटियों के हक से जुड़े इस काम को, सभी राजनीतिक दल मिलकर के सर्वसम्मति से आगे बढ़ाएं, उसको पूरा करे। और मैंने आज देश की सभी बहनों के नाम एक खुला पत्र लिखा है, सोशल मीडिया में शायद ये मेरा पत्र आप तक पहुंचा होगा, हो सकता है टीवी और अखबार वाले भी इस पत्र का जिक्र करते होंगे। मैंने बड़े आग्रह के साथ देश की माताओं-बहनों को इस कार्य में भागीदार बनने के लिए निमंत्रित किया है। मुझे पक्का विश्वास है कि पत्र मेरे देश की माताएं-बहनें जरूर पढ़ेंगी। एक एक शब्द पर मनन करेंगी, और इतना बड़ा पवित्र कार्य करने के लिए 16-17-18 को संसद में आने वाले सभी सांसदों को उनके आशीर्वाद भी मिलेंगे। मैं आज देवभूमि से देश के सभी दलों से फिर अपील करूंगा कि नारीशक्ति वंदन अधिनियम में संशोधन का जरूर समर्थन करें। 2029 में हमारे देश की 50 प्रतिशत जनसंख्या हमारी माताएं-बहनें, हमारी बेटियां, उनको उनका हक हम देकर रहें।

साथियों,

मैं उत्तराखंड आउं और फौज की बात ना हो, तो बात अधूरी ही रहती है। ये गढ़ी कैंट, ये सभा स्थल, ये उत्तराखंड की महान सैन्य परंपरा का प्रमाण है। यहां पास ही देश की रक्षा सुरक्षा से जुड़े कई संस्थान हैं, 1962 की लड़ाई में, शहीद जसवंत सिंह रावत जी के शौर्य को देश कभी भुला नहीं सकता।

साथियों,

सेना के सामर्थ्य को सशक्त करना हो, या हमारे सैनिक परिवारों की सुविधा और सम्मान हो, हमारी सरकार इसके लिए निरंतर प्रयासरत है। वन रैंक वन पेंशन के माध्यम से हमारी सरकार ने, अब तक करीब सवा लाख करोड़ रुपए पूर्व फौजियों को उनके खाते में जमा कर दिए हैं। उत्तराखंड के भी हजारों परिवारों को इसका लाभ मिला है। इसके अलावा, इस वर्ष पूर्व फौजियों के लिए health scheme का बजट भी छत्तीस प्रतिशत बढ़ाया गया है। 70 वर्ष और इससे अधिक के ex-servicemen के लिए, दवाईयों की door step home delivery भी शुरू की गई है। पूर्व फौजियों के बच्चों की एजुकेशन ग्रांट भी डबल की गई है। और बेटियों के विवाह के लिए जो सहायता मिलती है, उसको भी 50 हज़ार से बढ़ाकर एक लाख रुपए किया गया है।

साथियों,

देशभक्ति, देवभक्ति और प्रगति, ऐसे हर आयाम को जोड़ते हुए, हमें देश को विकसित बनाना है। एक बार फिर दिल्ली-वासियों को, उत्तर प्रदेश वासियों को, और एक प्रकार से देशवासियों को, इस शानदार एक्सप्रेसवे की मैं बहुत-बहुत शुभकामनाएं देता हूं।

मेरे साथ बोलिये-

भारत माता की जय!

भारत माता की जय!

वंदे मातरम!

वंदे मातरम!

वंदे मातरम!

वंदे मातरम!

वंदे मातरम!

वंदे मातरम!

वंदे मातरम!

बहुत-बहुत धन्यवाद !