Women’s role in space science is rising, the sector is a favourite among youth: PM
Spend a day experiencing life as a scientist: PM Modi
India is rapidly making its mark is Artificial Intelligence: PM Modi
This Women’s Day, I am launching a unique initiative dedicated to our Nari Shakti: PM Modi
India is moving rapidly towards becoming a global sporting powerhouse: PM Modi
Cut down oil usage by 10%, this can have a big impact in fight against obesity: PM Modi
Gratitude to our tribal communities, who actively participate in wildlife conservation: PM Modi
Approach your exams with a positive spirit and without any stress: PM to students

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ’ਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਨ੍ਹੀਂ ਦਿਨੀਂ champions trophy ਚੱਲ ਰਹੀ ਹੈ ਅਤੇ ਹਰ ਪਾਸੇ ਕ੍ਰਿਕਟ ਦਾ ਮਾਹੌਲ ਹੈ। ਕ੍ਰਿਕਟ ਵਿੱਚ century ਦਾ ਰੋਮਾਂਚ ਕੀ ਹੁੰਦਾ ਹੈ, ਇਹ ਤਾਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਲੇਕਿਨ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਕ੍ਰਿਕਟ ਨਹੀਂ, ਬਲਕਿ ਭਾਰਤ ਨੇ ਸਪੇਸ ਵਿੱਚ ਜੋ ਸ਼ਾਨਦਾਰ ਸੈਂਚਰੀ ਬਣਾਈ ਹੈ, ਉਸ ਦੀ ਗੱਲ ਕਰਨ ਵਾਲਾ ਹਾਂ। ਪਿਛਲੇ ਮਹੀਨੇ (ISRO) ਦੇ 100ਵੇਂ ਰਾਕੇਟ ਦੀ ਲਾਂਚਿੰਗ ਦੇ ਅਸੀਂ ਗਵਾਹ ਬਣੇ ਹਾਂ। ਇਹ ਸਿਰਫ ਇਕ ਨੰਬਰ ਨਹੀਂ ਹੈ, ਬਲਕਿ ਇਸ ਨਾਲ space science ਵਿੱਚ ਨਿੱਤ ਨਵੀਆਂ ਉਚਾਈਆਂ ਨੂੰ ਛੂਹਣ ਦੇ ਸਾਡੇ ਸੰਕਲਪ ਦਾ ਵੀ ਪਤਾ ਲੱਗਦਾ ਹੈ। ਸਾਡੀ space journey ਦੀ ਸ਼ੁਰੂਆਤ ਬਹੁਤ ਹੀ ਸਧਾਰਣ ਤਰੀਕੇ ਨਾਲ ਹੋਈ ਸੀ। ਇਸ ਵਿੱਚ ਪੈਰ-ਪੈਰ ’ਤੇ ਚੁਣੌਤੀਆਂ ਸਨ, ਲੇਕਿਨ ਸਾਡੇ ਵਿਗਿਆਨੀ ਜਿੱਤ ਪ੍ਰਾਪਤ ਕਰਦੇ ਹੋਏ ਅੱਗੇ ਵਧਦੇ ਹੀ ਗਏ। ਸਮੇਂ ਦੇ ਨਾਲ ਪੁਲਾੜ ਦੀ ਇਸ ਉਡਾਣ ਵਿੱਚ ਸਾਡੀਆਂ ਸਫਲਤਾਵਾਂ ਦੀ ਸੂਚੀ ਕਾਫੀ ਲੰਬੀ ਹੁੰਦੀ ਚਲੀ ਗਈ। ਲਾਂਚ ਵਹੀਕਲ ਦਾ ਨਿਰਮਾਣ ਹੋਵੇ, ਚੰਦਰਯਾਨ ਦੀ ਸਫਲਤਾ ਹੋਵੇ, ਮੰਗਲਯਾਨ ਹੋਵੇ, ਆਦਿਤਯ ਐੱਲ-1 ਜਾਂ ਫਿਰ ਇਕ ਹੀ ਰਾਕੇਟ ਨਾਲ ਇਕ ਹੀ ਵਾਰ ਵਿੱਚ 104 ਸੈਟੇਲਾਈਟਸ ਨੂੰ ਸਪੇਸ ਵਿੱਚ ਭੇਜਣ ਦਾ ਬੇਮਿਸਾਲ ਮਿਸ਼ਨ ਹੋਵੇ - ਇਸਰੋ ਦੀਆਂ ਸਫਲਤਾਵਾਂ ਦਾ ਦਾਇਰਾ ਕਾਫੀ ਵੱਡਾ ਰਿਹਾ ਹੈ। ਬੀਤੇ 10 ਸਾਲਾਂ ਵਿੱਚ ਕਰੀਬ 460 ਸੈਟੇਲਾਈਟਸ ਲਾਂਚ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ ਦੂਸਰੇ ਦੇਸ਼ਾਂ ਦੀਆਂ ਵੀ ਬਹੁਤ ਸਾਰੀਆਂ ਸੈਟੇਲਾਈਟਸ ਸ਼ਾਮਿਲ ਹਨ। ਹੁਣੇ ਜਿਹੇ ਬੀਤੇ ਸਾਲਾਂ ਦੌਰਾਨ ਇਕ ਵੱਡੀ ਗੱਲ ਇਹ ਵੀ ਰਹੀ ਹੈ ਕਿ ਸਪੇਸ ਸਾਇੰਟਿਸਟ ਦੀ ਸਾਡੀ ਟੀਮ ਵਿੱਚ ਨਾਰੀ ਸ਼ਕਤੀ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਸਪੇਸ ਸੈਕਟਰ ਸਾਡੇ ਨੌਜਵਾਨਾਂ ਲਈ ਬਹੁਤ ਮਨਪਸੰਦ ਬਣ ਗਿਆ ਹੈ। ਕੁਝ ਸਾਲ ਪਹਿਲਾਂ ਤੱਕ ਕਿਨ੍ਹੇ ਸੋਚਿਆ ਹੋਵੇਗਾ ਕਿ ਇਸ ਖੇਤਰ ਵਿੱਚ ਸਟਾਰਟਅੱਪ ਅਤੇ ਪ੍ਰਾਈਵੇਟ ਸੈਕਟਰ ਦੀਆਂ ਸਪੇਸ ਕੰਪਨੀਆਂ ਦੀ ਗਿਣਤੀ ਸੈਂਕੜੇ ਵਿੱਚ ਹੋ ਜਾਵੇਗੀ। ਸਾਡੇ ਜੋ ਨੌਜਵਾਨ ਜੀਵਨ ਵਿੱਚ ਕੁਝ ਰੋਮਾਂਚਕ ਅਤੇ exciting ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸਪੇਸ ਸੈਕਟਰ ਇਕ ਬੇਹਤਰੀਨ option ਬਣ ਰਿਹਾ ਹੈ।


ਸਾਥੀਓ, ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਅਸੀਂ ‘National Science Day’ ਮਨਾਉਣ ਜਾ ਰਹੇ ਹਾਂ। ਸਾਡੇ ਬੱਚਿਆਂ ਦੀ, ਨੌਜਵਾਨਾਂ ਦੀ ਸਾਇੰਸ ਵਿੱਚ ਰੁਚੀ ਅਤੇ ਜਨੂੰਨ ਹੋਣਾ ਬਹੁਤ ਮਾਇਨੇ ਰੱਖਦਾ ਹੈ। ਇਸ ਨੂੰ ਲੈ ਕੇ ਮੇਰੇ ਕੋਲ ਇਕ ਆਈਡੀਆ ਹੈ, ਜਿਸ ਨੂੰ ਤੁਸੀਂ ‘One Day as a Scientist’ ਕਹਿ ਸਕਦੇ ਹੋ, ਯਾਨੀ ਤੁਹਾਡਾ ਆਪਣਾ ਇਕ ਦਿਨ ਇਕ ਸਾਇੰਟਿਸਟ ਦੇ ਰੂਪ ਵਿੱਚ, ਇਕ ਵਿਗਿਆਨੀ ਦੇ ਰੂਪ ਵਿੱਚ ਬਿਤਾ ਕੇ ਵੇਖੋ। ਤੁਸੀਂ ਆਪਣੀ ਸਹੂਲਤ ਦੇ ਅਨੁਸਾਰ, ਆਪਣੀ ਮਰਜ਼ੀ ਦੇ ਮੁਤਾਬਿਕ ਕੋਈ ਵੀ ਦਿਨ ਚੁਣ ਸਕਦੇ ਹੋ, ਉਸ ਦਿਨ ਤੁਸੀਂ ਕਿਸੇ Research Lab, Planetarium ਜਾਂ ਫਿਰ ਸਪੇਸ ਸੈਂਟਰ ਵਰਗੀਆਂ ਥਾਵਾਂ ’ਤੇ ਜ਼ਰੂਰ ਜਾਓ। ਇਸ ਨਾਲ ਸਾਇੰਸ ਨੂੰ ਲੈ ਕੇ ਤੁਹਾਡੀ ਜਿਗਿਆਸਾ ਹੋਰ ਵਧੇਗੀ। ਸਪੇਸ ਅਤੇ ਸਾਇੰਸ ਦੇ ਵਾਂਗ ਇਕ ਹੋਰ ਖੇਤਰ ਹੈ, ਜਿਸ ਵਿੱਚ ਭਾਰਤ ਤੇਜ਼ੀ ਨਾਲ ਆਪਣੀ ਮਜਬੂਤ ਪਛਾਣ ਬਣਾ ਰਿਹਾ ਹੈ, ਇਹ ਖੇਤਰ ਹੈ AI, Artificial Intelligence। ਹੁਣੇ ਜਿਹੇ ਹੀ ਮੈਂ AI ਦੇ ਇਕ ਵੱਡੇ ਸਮਾਗਮ ਵਿੱਚ ਹਿੱਸਾ ਲੈਣ ਲਈ ਪੈਰਿਸ ਗਿਆ ਸੀ, ਉੱਥੇ ਦੁਨੀਆਂ ਨੇ ਇਸ ਸੈਕਟਰ ਵਿੱਚ ਭਾਰਤ ਦੀ ਤਰੱਕੀ ਦੀ ਖੂਬ ਸ਼ਲਾਘਾ ਕੀਤੀ। ਸਾਡੇ ਦੇਸ਼ ਦੇ ਲੋਕ ਅੱਜ AI ਦੀ ਵਰਤੋਂ ਕਿਸ-ਕਿਸ ਤਰ੍ਹਾਂ ਨਾਲ ਕਰ ਰਹੇ ਹਨ। ਇਸ ਦੇ ਉਦਾਹਰਣ ਵੀ ਸਾਨੂੰ ਵੇਖਣ ਨੂੰ ਮਿਲ ਰਹੇ ਹਨ। ਹੁਣ ਜਿਵੇਂ ਤੇਲੰਗਾਨਾ ਵਿੱਚ ਆਦੀਲਾਬਾਦ ਦੇ ਸਰਕਾਰੀ ਸਕੂਲ ਦੇ ਇਕ ਟੀਚਰ ਥੋਡਾਸਮ ਕੈਲਾਸ਼ ਜੀ ਹਨ। ਡਿਜੀਟਲ ਗੀਤ-ਸੰਗੀਤ ਵਿੱਚ ਉਨ੍ਹਾਂ ਦੀ ਦਿਲਚਸਪੀ ਸਾਡੀਆਂ ਕਈ Tribal language ਨੂੰ ਬਚਾਉਣ ਵਿੱਚ ਬਹੁਤ ਮਹੱਤਵਪੂਰਣ ਕੰਮ ਕਰ ਰਹੀ ਹੈ। ਉਨ੍ਹਾਂ ਨੇ AI tools ਦੀ ਮਦਦ ਨਾਲ ਕੋਲਾਮੀ ਭਾਸ਼ਾ ਵਿੱਚ ਗਾਣਾ ਕੰਪੋਸ ਕਰਕੇ ਕਮਾਲ ਕਰ ਦਿੱਤਾ। ਉਹ 19 ਦੀ ਵਰਤੋਂ ਕੋਲਾਮੀ ਤੋਂ ਇਲਾਵਾ ਕਈ ਹੋਰ ਭਾਸ਼ਾਵਾਂ ਵਿੱਚ ਗੀਤ ਤਿਆਰ ਕਰਨ ਲਈ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਟ੍ਰੈਕ ਸਾਡੇ ਆਦਿਵਾਸੀ ਭੈਣ-ਭਰਾਵਾਂ ਨੂੰ ਖੂਬ ਪਸੰਦ ਆ ਰਹੇ ਨੇ। ਸਪੇਸ ਸੈਕਟਰ ਹੋਵੇ ਜਾਂ ਫਿਰ AI ਸਾਡੇ ਨੌਜਵਾਨਾਂ ਦੀ ਵੱਧਦੀ ਭਾਗੀਦਾਰੀ ਇਕ ਨਵੀਂ ਕ੍ਰਾਂਤੀ ਨੂੰ ਜਨਮ ਦੇ ਰਹੀ ਹੈ। ਨਵੀਂ-ਨਵੀਂ ਟੈਕਨਾਲੋਜੀ ਨੂੰ ਅਪਨਾਉਣ ਅਤੇ ਅਜ਼ਮਾਉਣ ਵਿੱਚ ਭਾਰਤ ਦੇ ਲੋਕ ਕਿਸੇ ਤੋਂ ਪਿੱਛੇ ਨਹੀਂ ਹਨ।
 

ਮੇਰੇ ਪਿਆਰੇ ਦੇਸ਼ਵਾਸੀਓ, ਅਗਲੇ ਮਹੀਨੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ, ਇਹ ਸਾਡੀ ਨਾਰੀ ਸ਼ਕਤੀ ਨੂੰ ਨਮਨ ਕਰਨ ਦਾ ਇਕ ਖਾਸ ਮੌਕਾ ਹੁੰਦਾ ਹੈ। ਦੇਵੀ ਮਹਾਤਮਯ ਵਿੱਚ ਕਿਹਾ ਗਿਆ ਹੈ -
ਵਿਦਿਆ : ਸਮਸਤਾ : ਤਵ ਦੇਵੀ ਭੇਦਾ :
ਸਤ੍ਰੀਯ : ਸਮਸਤਾ : ਸਕਲਾ ਜਗਤਸੁ।
ਅਰਥਾਤ ਸਾਰੀਆਂ ਵਿੱਦਿਆਵਾਂ ਦੇਵੀ ਦੇ ਹੀ ਵਿਭਿੰਨ ਸਰੂਪਾਂ ਦਾ ਪ੍ਰਗਟਾਵਾ ਹੈ ਅਤੇ ਜਗਤ ਦੀ ਸਾਰੀ ਨਾਰੀ ਸ਼ਕਤੀ ਵਿੱਚ ਵੀ ਉਨ੍ਹਾਂ ਦਾ ਹੀ ਪ੍ਰਤੀਰੂਪ ਹੈ। ਸਾਡੀ ਸੰਸਕ੍ਰਿਤੀ ਵਿੱਚ ਬੇਟੀਆਂ ਦਾ ਸਨਮਾਨ ਸਰਵਉੱਚ ਰਿਹਾ ਹੈ। ਦੇਸ਼ ਦੀ ਮਾਤ੍ਰ ਸ਼ਕਤੀ ਨੇ ਸਾਡੇ ਸੁਤੰਤਰਤਾ ਸੰਗਰਾਮ ਅਤੇ ਸੰਵਿਧਾਨ ਦੇ ਨਿਰਮਾਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਸੰਵਿਧਾਨ ਸਭਾ ਵਿੱਚ ਸਾਡਾ ਰਾਸ਼ਟਰੀ ਝੰਡਾ ਪੇਸ਼ ਕਰਦੇ ਹੋਏ ਹੰਸਾ ਮਹਿਤਾ ਜੀ ਨੇ ਜੋ ਕਿਹਾ ਸੀ, ਮੈਂ ਉਨ੍ਹਾਂ ਦੀ ਆਵਾਜ਼ ਵਿੱਚ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਰਿਹਾ ਹਾਂ।
 

It is in the fitness of things that this first flag that will fly over this august house should be a gift from the women of India. We have dawn the saffron colour; we have fought, suffered and sacrificed in the cause of our country’s freedom. We have today attained our goal. In presenting this symbol of our freedom, we once more offer our services to the nation. We pledge ourselves to work for a great India, for building up a nation that will be a nation among nations. We pledge ourselves for a working for a greater cause to maintain the freedom that we have achieved.


ਸਾਥੀਓ, ਹੰਸਾ ਮਹਿਤਾ ਜੀ ਨੇ ਸਾਡੇ ਰਾਸ਼ਟਰੀ ਝੰਡੇ ਦੇ ਨਿਰਮਾਣ ਤੋਂ ਲੈ ਕੇ ਉਸ ਦੇ ਲਈ ਬਲਿਦਾਨ ਦੇਣ ਵਾਲੀਆਂ ਦੇਸ਼ ਭਰ ਦੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਸਾਹਮਣੇ ਰੱਖਿਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸਾਡੇ ਤਿਰੰਗੇ ਵਿੱਚ ਕੇਸਰੀ ਰੰਗ ਨਾਲ ਵੀ ਇਹ ਭਾਵਨਾ ਉਜਾਗਰ ਹੁੰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਸਾਡੀ ਨਾਰੀ ਸ਼ਕਤੀ ਭਾਰਤ ਨੂੰ ਸਸ਼ਕਤ ਅਤੇ ਸਮਿ੍ਰਧ ਬਣਾਉਣ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦੇਵੇਗੀ - ਅੱਜ ਉਨ੍ਹਾਂ ਦੀਆਂ ਗੱਲਾਂ ਸੱਚ ਸਾਬਤ ਹੋ ਰਹੀਆਂ ਹਨ। ਤੁਸੀਂ ਕਿਸੇ ਵੀ ਖੇਤਰ ਵੱਲ ਵੇਖੋ ਤਾਂ ਪਤਾ ਲੱਗੇਗਾ ਕਿ ਮਹਿਲਾਵਾਂ ਦਾ ਯੋਗਦਾਨ ਕਿੰਨਾ ਵਿਆਪਕ ਹੈ। ਸਾਥੀਓ, ਇਸ ਵਾਰ ਮਹਿਲਾ ਦਿਵਸ ’ਤੇ ਮੈਂ ਇਕ ਅਜਿਹੀ ਪਹਿਲ ਕਰਨ ਜਾ ਰਿਹਾ ਹਾਂ ਜੋ ਸਾਡੀ ਨਾਰੀ ਸ਼ਕਤੀ ਨੂੰ ਸਮਰਪਿਤ ਹੋਵੇਗੀ। ਇਸ ਖਾਸ ਮੌਕੇ ’ਤੇ ਮੈਂ ਆਪਣੇ ਸੋਸ਼ਲ ਮੀਡੀਆ ਅਕਾਊਂਟ, X, Instagram ਦੇ ਅਕਾਊਂਟਸ, ਉਨ੍ਹਾਂ ਨੂੰ ਦੇਸ਼ ਦੀਆਂ ਕੁਝ ਪ੍ਰੇਰਕ ਮਹਿਲਾਵਾਂ ਨੂੰ ਇਕ ਦਿਨ ਦੇ ਲਈ ਸੌਂਪਣ ਜਾ ਰਿਹਾ ਹਾਂ। ਅਜਿਹੀਆਂ ਮਹਿਲਾਵਾਂ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਇਨੋਵੇਸ਼ਨ ਕੀਤਾ ਹੈ, ਵੱਖ-ਵੱਖ ਖੇਤਰਾਂ ਵਿੱਚ ਆਪਣੀ ਇਕ ਪਛਾਣ ਬਣਾਈ ਹੈ। 8 ਮਾਰਚ ਨੂੰ ਉਹ ਆਪਣੇ ਕਾਰਜ ਅਤੇ ਤਜ਼ਰਬਿਆਂ ਨੂੰ ਦੇਸ਼ ਵਾਸੀਆਂ ਦੇ ਨਾਲ ਸਾਂਝਾ ਕਰਨਗੀਆਂ। ਪਲੇਟਫਾਰਮ ਭਾਵੇਂ ਮੇਰਾ ਹੋਵੇਗਾ, ਲੇਕਿਨ ਉੱਥੇ ਉਨ੍ਹਾਂ ਦੇ ਤਜ਼ਰਬੇ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਗੱਲ ਹੋਵੇਗੀ, ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਮੌਕਾ ਤੁਹਾਨੂੰ ਮਿਲੇ ਤਾਂ NamoApp ’ਤੇ ਬਣਾਏ ਗਏ ਵਿਸ਼ੇਸ਼ Forum ਦੇ ਮਾਧਿਅਮ ਨਾਲ ਇਸ ਪ੍ਰਯੋਗ ਦਾ ਹਿੱਸਾ ਬਣੋ ਅਤੇ ਮੇਰੇ X ਅਤੇ Instagram account ਨਾਲ ਪੂਰੀ ਦੁਨੀਆਂ ਤੱਕ ਆਪਣੀ ਗੱਲ ਪਹੁੰਚਾਓ, ਆਓ ਇਸ ਵਾਰੀ ਮਹਿਲਾ ਦਿਵਸ ’ਤੇ ਅਸੀਂ ਸਾਰੇ ਮਿਲ ਕੇ ਅਨੋਖੀ ਨਾਰੀ ਸ਼ਕਤੀ ਨੂੰ ਸੈਲੀਬ੍ਰੇਟ ਕਰੀਏ, ਸਨਮਾਨ ਕਰੀਏ, ਨਮਨ ਕਰੀਏ।


ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹੋਣਗੇ, ਜਿਨ੍ਹਾਂ ਨੇ ਉੱਤਰਾਖੰਡ ਵਿੱਚ ਹੋਏ ਰਾਸ਼ਟਰੀ ਖੇਡਾਂ ਦੇ ਰੋਮਾਂਚ ਦਾ ਆਨੰਦ ਉਠਾਇਆ ਹੋਵੇਗਾ। ਦੇਸ਼ ਭਰ ਦੇ 11 ਹਜ਼ਾਰ ਤੋਂ ਜ਼ਿਆਦਾ ਐਥਲੀਟਸ ਨੇ ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਆਯੋਜਨ ਨੇ ਦੇਵਭੂਮੀ ਦੇ ਨਵੇਂ ਸਰੂਪ ਨੂੰ ਪੇਸ਼ ਕੀਤਾ। ਉੱਤਰਾਖੰਡ ਹੁਣ ਦੇਸ਼ ਵਿੱਚ strong sporting force ਦੇ ਰੂਪ ਵਿੱਚ ਵੀ ਉੱਭਰ ਰਿਹਾ ਹੈ। ਉੱਤਰਾਖੰਡ ਦੇ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਾਰ ਉੱਤਰਾਖੰਡ 7ਵੇਂ ਥਾਂ ’ਤੇ ਰਿਹਾ - ਇਹੀ ਤਾਂ power of sports ਹੈ ਜੋ ਵਿਅਕਤੀਆਂ ਅਤੇ ਭਾਈਚਾਰੇ ਦੇ ਨਾਲ-ਨਾਲ ਪੂਰੇ ਰਾਜ ਦਾ ਕਾਇਆਕਲਪ ਕਰ ਦਿੰਦੀ ਹੈ। ਇਸ ਨਾਲ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਿਤ ਹੁੰਦੀਆਂ ਹਨ, ਉੱਥੇ culture of excellence ਨੂੰ ਵੀ ਵਧਾਵਾ ਮਿਲਦਾ ਹੈ।
ਸਾਥੀਓ, ਅੱਜ ਦੇਸ਼ ਭਰ ਵਿੱਚ ਇਨ੍ਹਾਂ ਖੇਡਾਂ ਦੇ ਕੁਝ ਯਾਦਗਾਰ ਪ੍ਰਦਰਸ਼ਨਾਂ ਦੀ ਖੂਬ ਚਰਚਾ ਹੈ। ਇਨ੍ਹਾਂ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲਡ ਮੈਡਲ ਜਿੱਤਣ ਵਾਲੀ Services ਦੀ ਟੀਮ ਨੂੰ ਮੇਰੀ ਬਹੁਤ-ਬਹੁਤ ਵਧਾਈ। ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਦੀ ਵੀ ਮੈਂ ਸ਼ਲਾਘਾ ਕਰਦਾ ਹਾਂ। ਸਾਡੇ ਬਹੁਤ ਸਾਰੇ ਖਿਡਾਰੀ ‘ਖੇਲੋ ਇੰਡੀਆ’ ਮੁਹਿੰਮ ਦੀ ਦੇਣ ਹਨ। ਹਿਮਾਚਲ ਪ੍ਰਦੇਸ਼ ਦੇ ਸਾਵਨ ਬਰਵਾਲ, ਮਹਾਰਾਸ਼ਟਰ ਦੇ ਕਿਰਨ ਮਾਤਰੇ, ਤੇਜਸ ਸ਼ਿਰਸੇ ਜਾਂ ਆਂਧਰਾ ਪ੍ਰਦੇਸ਼ ਦੀ ਜੋਤੀ ਯਾਰਾਜੀ, ਸਾਰਿਆਂ ਨੇ ਦੇਸ਼ ਨੂੰ ਨਵੀਆਂ ਉਮੀਦਾਂ ਦਿੱਤੀਆਂ ਹਨ। ਉੱਤਰ ਪ੍ਰਦੇਸ਼ ਦੇ Javelin Thrower ਸਚਿਨ ਯਾਦਵ ਅਤੇ ਹਰਿਆਣਾ ਦੀ ਹਾਈ ਜੰਪਰ ਪੂਜਾ ਅਤੇ ਕਰਨਾਟਕਾ ਦੀ ਤੈਰਾਕ ਧਿਨੀਧੀ ਦੇਸਿੰਧੂ ਨੇ ਦੇਸ਼ਵਾਸੀਆਂ ਦਾ ਦਿਲ ਜਿੱਤਿਆ। ਇਨ੍ਹਾਂ ਨੇ ਤਿੰਨ ਨਵੇਂ ਰਾਸ਼ਟਰੀ ਰਿਕਾਰਡ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਦੀਆਂ ਰਾਸ਼ਟਰੀ ਖੇਡਾਂ ਵਿੱਚ teenage champions, ਉਨ੍ਹਾਂ ਦਾ ਨੰਬਰ ਹੈਰਾਨ ਕਰਨ ਵਾਲਾ ਹੈ। 15 ਸਾਲਾਂ ਦੇ ਸ਼ੂਟਰ ਗੇਵਿਨ ਐਂਟਨੀ, ਯੂ. ਪੀ. ਦੇ  ਹੈਮਰ ਥ੍ਰੋ ਖਿਡਾਰੀ 16 ਸਾਲਾਂ ਦੀ ਅਨੁਸ਼ਕਾ ਯਾਦਵ, ਮੱਧ ਪ੍ਰਦੇਸ਼ ਦੇ 19 ਸਾਲ ਦੇ ਪੋਲਵਾਲਟਰ ਦੇਵ ਕੁਮਾਰ ਮੀਣਾ ਨੇ ਸਾਬਿਤ ਕੀਤਾ ਕਿ ਭਾਰਤ ਦਾ sporting future ਬੇਹੱਦ ਪ੍ਰਤਿਭਾਸ਼ਾਲੀ ਪੀੜ੍ਹੀ ਦੇ ਹੱਥਾਂ ਵਿੱਚ ਹੈ। ਉੱਤਰਾਖੰਡ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਨੇ ਇਹ ਵੀ ਵਿਖਾਇਆ ਕਿ ਕਦੇ ਹਾਰ ਨਾ ਮੰਨਣ ਵਾਲੇ ‘ਜਿੱਤਦੇ’ ਜ਼ਰੂਰ ਹਨ। ਸੌਖੀ ਤਰ੍ਹਾਂ ਕੋਈ ਚੈਂਪੀਅਨ ਨਹੀਂ ਬਣਦਾ, ਮੈਨੂੰ ਖੁਸ਼ੀ ਹੈ ਸਾਡੇ ਦੇਸ਼ ਦੇ ਨੌਜਵਾਨ ਐਥਲੀਟਾਂ ਦੇ ਸੰਕਲਪ ਅਤੇ ਅਨੁਸ਼ਾਸਨ ਦੇ ਨਾਲ ਭਾਰਤ ਅੱਜ global sporting powerhouse ਬਣਨ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਦੇਹਰਾਦੂਨ ਵਿੱਚ National Games ਦੀ opening ਦੇ ਦੌਰਾਨ ਮੈਂ ਇਕ ਬਹੁਤ ਹੀ ਅਹਿਮ ਵਿਸ਼ਾ ਚੁੱਕਿਆ ਹੈ, ਜਿਸ ਨੇ ਦੇਸ਼ ਵਿੱਚ ਇਕ ਨਵੀਂ ਚਰਚਾ ਦੀ ਸ਼ੁਰੂਆਤ ਕੀਤੀ ਹੈ - ਇਹ ਵਿਸ਼ਾ ਹੈ ‘Obesity ਯਾਨੀ ਮੋਟਾਪਾ’। ਇਕ ਫਿੱਟ ਅਤੇ Healthy Nation ਬਣਨ ਦੇ ਲਈ ਸਾਨੂੰ ਮੋਟਾਪੇ ਦੀ ਸਮੱਸਿਆ ਨਾਲ ਨਿੱਬੜਣਾ ਹੀ ਪਵੇਗਾ। ਇਕ ਅਧਿਐਨ ਮੁਤਾਬਿਕ ਅੱਜ ਹਰ 8 ਵਿੱਚੋਂ ਇਕ ਵਿਅਕਤੀ ਮੋਟਾਪੇ ਦੀ ਸਮੱਸਿਆ ਨਾਲ ਪ੍ਰੇਸ਼ਾਨ ਹੈ। ਬੀਤੇ ਸਾਲਾਂ ਵਿੱਚ ਮੋਟਾਪੇ ਦੇ ਮਾਮਲੇ ਦੁੱਗਣੇ ਹੋ ਗਏ ਹਨ, ਲੇਕਿਨ ਇਸ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਬੱਚਿਆਂ ਵਿੱਚ ਵੀ ਮੋਟਾਪੇ ਦੀ ਸਮੱਸਿਆ ਚਾਰ ਗੁਣਾਂ ਵਧ ਗਈ ਹੈ। WHO ਦਾ ਡਾਟਾ ਦੱਸਦਾ ਹੈ ਕਿ 2022 ਵਿੱਚ ਦੁਨੀਆਂ ਭਰ ’ਚ ਲੱਗਭਗ ਢਾਈ ਸੌ ਕਰੋੜ ਲੋਕ overweight ਸਨ, ਯਾਨੀ ਲੋੜ ਤੋਂ ਵੀ ਕਿਤੇ ਜ਼ਿਆਦਾ ਵਜ਼ਨ ਸੀ। ਇਹ ਅੰਕੜੇ ਬੇਹੱਦ ਗੰਭੀਰ ਹਨ ਅਤੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਆਖਿਰ ਅਜਿਹਾ ਕਿਉਂ ਹੋ ਰਿਹਾ ਹੈ? ਜ਼ਿਆਦਾ ਵਜ਼ਨ ਜਾਂ ਮੋਟਾਪਾ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ, ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਅਸੀਂ ਸਾਰੇ ਮਿਲ ਕੇ ਛੋਟੇ-ਛੋਟੇ ਯਤਨਾਂ ਨਾਲ ਇਸ ਚੁਣੌਤੀ ਨਾਲ ਨਿੱਬੜ ਸਕਦੇ ਹਾਂ, ਜਿਵੇਂ ਇਕ ਤਰੀਕਾ ਮੈਂ ਦੱਸਿਆ ਸੀ, ‘ਖਾਣ ਦੇ ਤੇਲ ਵਿੱਚ 10 ਪ੍ਰਤੀਸ਼ਤ ਦੀ ਕਮੀ ਕਰਨਾ’। ਤੁਸੀਂ ਤੈਅ ਕਰ ਲਓ ਕਿ ਹਰ ਮਹੀਨੇ 10 ਪ੍ਰਤੀਸ਼ਤ ਘੱਟ ਤੇਲ ਦੀ ਵਰਤੋਂ ਕਰੋਗੇ। ਤੁਸੀਂ ਤੈਅ ਕਰ ਸਕਦੇ ਹੋ ਕਿ ਜੋ ਤੇਲ ਖਾਣ ਲਈ ਖਰੀਦਿਆ ਜਾਂਦਾ ਹੈ, ਖਰੀਦਦੇ ਸਮੇਂ ਹੁਣ 10 ਪ੍ਰਤੀਸ਼ਤ ਘੱਟ ਹੀ ਖਰੀਦਾਂਗੇ। ਇਹ ਮੋਟਾਪਾ ਘੱਟ ਕਰਨ ਦੀ ਦਿਸ਼ਾ ਵਿੱਚ ਇਕ ਅਹਿਮ ਕਦਮ ਹੋਵੇਗਾ। ਮੈਂ ਅੱਜ ‘ਮਨ ਕੀ ਬਾਤ’ ਵਿੱਚ ਇਸ ਵਿਸ਼ੇ ’ਤੇ ਕੁਝ ਖਾਸ ਸੁਨੇਹਾ ਵੀ ਤੁਹਾਡੇ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਸ਼ੁਰੂਆਤ ਓਲੰਪਿਕ ਮੈਡਲਿਸਟ ਨੀਰਜ ਚੋਪੜਾ ਜੀ ਨਾਲ ਕਰਦੇ ਹਾਂ, ਜਿਨ੍ਹਾਂ ਨੇ ਖੁਦ ਸਫਲਤਾਪੂਰਵਕ ਮੋਟਾਪੇ ’ਤੇ ਕਾਬੂ ਪਾ ਕੇ ਵਿਖਾਇਆ ਹੈ :


ਸਾਰਿਆਂ ਨੂੰ ਨਮਸਤੇ। ਮੈਂ ਨੀਰਜ ਚੋਪੜਾ ਅੱਜ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ‘ਮਨ ਕੀ ਬਾਤ’ ਵਿੱਚ ਇਸ ਵਾਰ Obesity ਦੇ ਬਾਰੇ ਚਰਚਾ ਕੀਤੀ ਹੈ ਜੋ ਸਾਡੇ ਦੇਸ਼ ਦੇ ਲਈ ਬਹੁਤ ਹੀ ਅਹਿਮ ਮੁੱਦਾ ਹੈ ਅਤੇ ਮੈਂ ਕਿਤੇ ਨਾ ਕਿਤੇ ਇਸ ਗੱਲ ਨੂੰ ਖੁਦ ਨਾਲ ਜੋੜ ਕੇ ਵੀ ਵੇਖਦਾ ਹਾਂ, ਕਿਉਂਕਿ ਜਦੋਂ ਮੈਂ ਗਰਾਊਂਡ ’ਚ ਜਾਣਾ ਸ਼ੁਰੂ ਕੀਤਾ ਸੀ, ਉਸ ਵੇਲੇ ਵੀ ਮੇਰੇ ’ਤੇ ਕਾਫੀ ਮੋਟਾਪਾ ਸੀ ਅਤੇ ਜਦੋਂ ਮੈਂ ਟਰੇਨਿੰਗ ਸ਼ੁਰੂ ਕੀਤੀ, ਚੰਗਾ ਖਾਣਾ ਸ਼ੁਰੂ ਕੀਤਾ ਤਾਂ ਕਾਫੀ ਸਿਹਤ ਵਿੱਚ ਮੇਰੇ ਸੁਧਾਰ ਆਇਆ, ਉਸ ਤੋਂ ਬਾਅਦ ਜਦੋਂ ਮੈਂ ਇਕ professional athlete ਬਣ ਗਿਆ ਤਾਂ ਉਸ ਨਾਲ ਵੀ ਮੈਨੂੰ ਕਾਫੀ ਹੈਲਪ ਮਿਲੀ ਅਤੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਜੋ ਪੇਰੈਂਟਸ ਹਨ, ਉਹ ਖੁਦ ਵੀ outdoor sport, ਕੋਈ ਨਾ ਕੋਈ ਖੇਡਣ ਅਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਣ, ਇਕ ਚੰਗਾ healthy life style, ਚੰਗਾ ਖਾਣ ਅਤੇ ਆਪਣੇ ਸਰੀਰ ਨੂੰ ਇਕ ਘੰਟਾ ਜਾਂ ਜਿੰਨਾ ਵੀ ਸਮਾਂ ਤੁਸੀਂ ਦੇ ਸਕਦੇ ਹੋ, ਦਿਨ ਵਿੱਚ ਉਹ ਦੇਣ exercise ਦੇ ਲਈ ਅਤੇ ਮੈਂ ਇਕ ਗੱਲ ਹੋਰ ਕਹਿਣਾ ਚਾਹਾਂਗਾ, ਅਜੇ ਹੁਣੇ ਜਿਹੇ ਹੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਜੋ ਖਾਣ ਵਿੱਚ ਵਰਤਿਆ ਜਾਣਾ ਵਾਲਾ ਤੇਲ ਹੈ, ਉਸ ਨੂੰ 10 ਪ੍ਰਤੀਸ਼ਤ ਤੱਕ ਘੱਟ ਕਰੋ, ਕਿਉਂਕਿ ਕਈ ਵਾਰ ਅਸੀਂ ਕਾਫੀ ਤਲੀਆਂ ਹੋਈਆਂ ਚੀਜ਼ਾਂ, ਅਜਿਹੀਆਂ ਚੀਜ਼ਾਂ ਖਾ ਲੈਂਦੇ ਹਾਂ, ਜਿਸ ਨਾਲ ਮੋਟਾਪੇ ’ਤੇ ਕਾਫੀ ਪ੍ਰਭਾਵ ਪੈਂਦਾ ਹੈ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਇਨ੍ਹਾਂ ਚੀਜ਼ਾਂ ਤੋਂ ਬਚਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ। ਬਸ! ਇਹੀ ਤੁਹਾਨੂੰ ਮੈਂ ਗੁਜਾਰਿਸ਼ ਕਰਦਾ ਹਾਂ ਅਤੇ ਨਾਲ ਉੱਠ ਕੇ ਅਸੀਂ ਆਪਣੇ ਦੇਸ਼ ਨੂੰ ਉੱਪਰ ਚੁੱਕਾਂਗੇ, ਧੰਨਵਾਦ।
 

ਨੀਰਜ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੰਨੀ-ਪ੍ਰਮੰਨੀ ਐਥਲੀਟ ਨਿਖਤ ਜਰੀਨ ਨੇ ਵੀ ਇਸ ਵਿਸ਼ੇ ’ਤੇ ਆਪਣੀ ਗੱਲ ਰੱਖੀ ਹੈ।
 

Hi ਮੇਰਾ ਨਾਮ ਨਿਖਤ ਜਰੀਨ ਹੈ ਅਤੇ ਮੈਂ two times world boxing champion ਹਾਂ। ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ‘ਮਨ ਕੀ ਬਾਤ’ ਵਿੱਚ ਮੋਟਾਪੇ ਨੂੰ ਲੈ ਕੇ ਜ਼ਿਕਰ ਕੀਤਾ ਹੈ ਅਤੇ ਮੇਰਾ ਵਿਚਾਰ ਹੈ ਕਿ ਇਹ ਰਾਸ਼ਟਰੀ ਮੁੱਦਾ ਹੈ। ਸਾਨੂੰ ਆਪਣੀ ਸਿਹਤ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ, ਕਿਉਂਕਿ ਮੋਟਾਪਾ ਜਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਸਾਡੇ ਇੰਡੀਆ ਵਿੱਚ, ਉਸ ਨੂੰ ਸਾਨੂੰ ਰੋਕਣਾ ਚਾਹੀਦਾ ਹੈ ਅਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਜਿੰਨਾ ਹੋ ਸਕੇ healthy life style ਅਪਣਾਈਏ। ਮੈਂ ਖੁਦ ਇਕ ਐਥਲੀਟ ਹੋ ਕੇ ਕੋਸ਼ਿਸ਼ ਕਰਦੀ ਹਾਂ ਕਿ ਮੈਂ Healthy diet follow ਕਰਾਂ, ਕਿਉਂਕਿ ਜੇਕਰ ਮੈਂ ਗਲਤੀ ਨਾਲ ਵੀ unhealthy diet ਲੈ ਲਈ ਜਾਂ ਤਲੀਆਂ ਹੋਈਆਂ ਚੀਜ਼ਾਂ ਖਾ ਲਈਆਂ, ਜਿਸ ਵਜ੍ਹਾ ਨਾਲ ਮੇਰੇ ਪ੍ਰਦਰਸ਼ਨ ’ਤੇ ਪ੍ਰਭਾਵ ਪੈਂਦਾ ਹੈ ਅਤੇ ਰਿੰਗ ਵਿੱਚ ਜਲਦੀ ਥੱਕ ਜਾਂਦੀ ਹਾਂ ਅਤੇ ਮੈਂ ਕੋਸ਼ਿਸ਼ ਇਹੀ ਕਰਦੀ ਹਾਂ ਕਿ ਜਿੰਨਾ ਹੋ ਸਕੇ ਕਿ ਤੇਲ ਵਾਲੀਆਂ ਚੀਜ਼ਾਂ ਨੂੰ ਮੈਂ ਘੱਟ ਹੀ ਇਸਤੇਮਾਲ ਕਰਾਂ ਅਤੇ ਉਸ ਦੀ ਜਗ੍ਹਾ ਮੈਂ 8ealthy diet follow ਕਰਾਂ ਅਤੇ ਰੋਜ਼ physical activity ਕਰਾਂ, ਜਿਸ  ਵਜ੍ਹਾ ਨਾਲ ਮੈਂ ਹਮੇਸ਼ਾ ਫਿੱਟ ਰਹਿੰਦੀ ਹਾਂ ਅਤੇ ਮੈਂ ਸੋਚਦੀ ਹਾਂ ਕਿ ਸਾਡੇ ਵਰਗੇ ਆਮ ਲੋਕ ਜੋ ਹਨ ਜੋ ਡੇਬੀ ਜੌਬ ’ਤੇ ਜਾਂਦੇ ਹਨ, ਕੰਮ ’ਤੇ ਜਾਂਦੇ ਹਨ, ਮੇਰਾ ਖਿਆਲ ਹੈ ਕਿ ਹਰ ਕਿਸੇ ਨੂੰ ਸਿਹਤ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ ਅਤੇ ਕੁਝ ਨਾ ਕੁਝ daily physical activity ਕਰਨੀ ਚਾਹੀਦੀ ਹੈ, ਜਿਸ ਨਾਲ ਅਸੀਂ ਬਿਮਾਰੀਆਂ ਜਿਵੇਂ ਹਾਰਟਅਟੈਕ  ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਅਸੀਂ ਦੂਰ ਰਹੀਏ, ਆਪਣੇ ਆਪ ਨੂੰ ਫਿੱਟ ਰੱਖੀਏ, ਕਿਉਂਕਿ ਅਸੀਂ Fit ਤਾਂ India Fit’।  
ਨਿਖਿਤ ਜੀ ਨੇ ਵਾਕਿਆ ਹੀ ਕੁਝ ਚੰਗੇ ਪੁਆਇੰਟ ਦੱਸੇ ਹਨ। ਆਓ, ਅਸੀਂ ਸੁਣਦੇ ਹਾਂ ਡਾ. ਦੇਵੀ ਸ਼ੈੱਟੀ ਜੀ ਦਾ ਕੀ ਕਹਿਣਾ ਹੈ। ਤੁਸੀਂ ਸਾਰੇ ਜਾਣਦੇ ਹੋ, ਉਹ ਇਕ ਬਹੁਤ ਹੀ ਸਨਮਾਨਿਤ ਡਾਕਟਰ ਹਨ, ਉਹ ਇਸ ਵਿਸ਼ੇ ’ਤੇ ਲਗਾਤਾਰ ਕੰਮ ਕਰ ਰਹੇ ਹਨ :-
 

I would like to thank our 8onorable Prime Minister for creating an awareness about obesity in his most popular ‘Mann Ki Baat’ programme. Obesity today is not a cosmetic problem; it is a very serious medical problem. Majority of the youngsters in India today are obese. “he main cause of obesity today is poor quality of food intake especially excess intake of carbohydrates that is rice, chapatti and sugar and of course large consumption of oil.  Obesity leads to major medical problems like heart disease, high blood pressure, fatty liver and many other complications. So my advice to all the youngsters; Start exercising control your diet and be very very active and watch your weight. Once again I would like to wish all of you very very happy healthy future, Good Luck and God Bless.
 

ਸਾਥੀਓ, ਖਾਣ ਵਿੱਚ ਤੇਲ ਦੀ ਘੱਟ ਵਰਤੋਂ ਅਤੇ ਮੋਟਾਪੇ ਨਾਲ ਨਿੱਬੜਣਾ, ਇਹ ਸਿਰਫ Personal Choice ਨਹੀਂ ਹੈ, ਬਲਕਿ ਪਰਿਵਾਰ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਹੈ। ਖਾਣ-ਪਾਣ ਵਿੱਚ ਤੇਲ ਦੀ ਜ਼ਿਆਦਾ ਵਰਤੋਂ Heart Disease, Diabetes ਅਤੇ Hyper Tension ਵਰਗੀਆਂ ਢੇਰ ਸਾਰੀਆਂ ਬਿਮਾਰੀਆਂ ਦੀ ਵਜ੍ਹਾ ਬਣ ਸਕਦੀ ਹੈ। ਆਪਣੇ ਖਾਣ-ਪਾਣ ਵਿੱਚ ਛੋਟੇ-ਛੋਟੇ ਬਦਲਾਅ ਕਰਕੇ ਅਸੀਂ ਆਪਣੇ ਭਵਿੱਖ ਨੂੰ ਮਜਬੂਤ, ਜ਼ਿਆਦਾ ਫਿੱਟ ਅਤੇ ਬਿਮਾਰੀਆਂ ਤੋਂ ਰਹਿਤ ਬਣਾ ਸਕਦੇ ਹਾਂ। ਇਸ ਲਈ ਸਾਨੂੰ ਬਿਨਾਂ ਦੇਰ ਕੀਤੇ ਇਸ ਦਿਸ਼ਾ ਵਿੱਚ ਯਤਨ ਵਧਾਉਣੇ ਹੋਣਗੇ, ਇਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਹੋਵੇਗਾ। ਅਸੀਂ ਸਾਰੇ ਮਿਲ ਕੇ ਇਸ ਨੂੰ ਖੇਡ-ਖੇਡ ਵਿੱਚ ਬਹੁਤ ਪ੍ਰਭਾਵੀ ਰੂਪ ਨਾਲ ਕਰ ਸਕਦੇ ਹਾਂ। ਜਿਵੇਂ ਮੈਂ ਅੱਜ ‘ਮਨ ਕੀ ਬਾਤ’ ਦੇ ਇਸ Episode ਤੋਂ ਬਾਅਦ 10 ਲੋਕਾਂ ਨੂੰ ਬੇਨਤੀ ਕਰਾਂਗਾ, ਚੈਲੰਜ ਕਰਾਂਗਾ ਕਿ ਕੀ ਉਹ ਆਪਣੇ ਖਾਣੇ ਵਿੱਚ ਤੇਲ ਨੂੰ 10 ਪ੍ਰਤੀਸ਼ਤ ਘੱਟ ਕਰ ਸਕਦੇ ਹਨ? ਅਤੇ ਨਾਲ ਹੀ ਉਨ੍ਹਾਂ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਉਹ ਅੱਗੇ ਨਵੇਂ 10 ਲੋਕਾਂ ਨੂੰ ਅਜਿਹਾ ਚੈਲੰਜ ਦੇਣ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਮੋਟਾਪੇ ਨਾਲ ਲੜਨ ਵਿੱਚ ਬਹੁਤ ਮਦਦ ਮਿਲੇਗੀ।


ਸਾਥੀਓ, ਕੀ ਤੁਸੀਂ ਜਾਣਦੇ ਹੋ ਕਿ Asiatic Lion, Hangul, Pygmy Hogs ਅਤੇ Lion-tailed Macaque ਇਨ੍ਹਾਂ ਵਿੱਚ ਕੀ ਸਮਾਨਤਾ ਹੈ। ਇਸ ਦਾ ਜਵਾਬ ਹੈ ਕਿ ਇਹ ਸਾਰੇ ਦੁਨੀਆਂ ਵਿੱਚ ਕਿਤੇ ਹੋਰ ਨਹੀਂ ਪਾਏ ਜਾਂਦੇ ਹਨ, ਸਿਰਫ ਸਾਡੇ ਦੇਸ਼ ਵਿੱਚ ਹੀ ਪਾਏ ਜਾਂਦੇ ਹਨ। ਵਾਕਿਆ ਹੀ ਸਾਡੇ ਇੱਥੇ ਬਨਸਪਤੀ ਅਤੇ ਜੀਵ-ਜੰਤੂਆਂ ਦਾ ਇਕ ਬਹੁਤ ਹੀ ਜੀਵੰਤ Eco-System ਹੈ ਅਤੇ ਇਹ ਜੰਗਲੀ ਜੀਵ ਸਾਡੇ ਇਤਿਹਾਸ ਅਤੇ ਸੰਸਕ੍ਰਿਤੀ ਵਿੱਚ ਰਚੇ ਵਸੇ ਹੋਏ ਹਨ। ਕਈ ਜੀਵ-ਜੰਤੂ ਸਾਡੇ ਦੇਵੀ-ਦੇਵਤਿਆਂ ਦੀ ਸਵਾਰੀ ਦੇ ਤੌਰ ’ਤੇ ਵੀ ਦੇਖੇ ਜਾਂਦੇ ਹਨ। ਮੱਧ ਭਾਰਤ ਵਿੱਚ ਕਈ ਜਨਜਾਤੀਆਂ ਬਾਘੇਸ਼ਵਰ ਦੀ ਪੂਜਾ ਕਰਦੀਆਂ ਹਨ। ਮਹਾਰਾਸ਼ਟਰ ਵਿੱਚ ਵਾਘੋਬਾ ਦੀ ਪੂਜਾ ਦੀ ਪ੍ਰੰਪਰਾ ਰਹੀ ਹੈ। ਭਗਵਾਨ ਅਯੱਪਾ ਦਾ ਬਾਘ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਸੁੰਦਰਵਨ ਵਿੱਚ ਬੋਨਬੀਬੀ ਦੀ ਪੂਜਾ-ਅਰਚਨਾ ਹੁੰਦੀ ਹੈ, ਜਿਸ ਦੀ ਸਵਾਰੀ ਬਾਘ ਹੈ। ਸਾਡੇ ਇੱਥੇ ਕਰਨਾਟਕਾ ਦੇ ਹੁਲੀ ਵੇਸ਼ਾ, ਤਾਮਿਲਨਾਡੂ ਦੇ ਪੂਲੀ ਅਤੇ ਕੇਰਲਾ ਦੇ ਪੁਲੀਕਲੀ ਵਰਗੇ ਕਈ ਸੰਸਕ੍ਰਿਤਕ ਨਾਚ ਹਨ ਜੋ ਕੁਦਰਤ ਅਤੇ ਜੰਗਲੀ ਜੀਵਨ ਨਾਲ ਜੁੜੇ ਹੋਏ ਹਨ। ਮੈਂ ਆਪਣੇ ਆਦਿਵਾਸੀ ਭੈਣ-ਭਰਾਵਾਂ ਦਾ ਵੀ ਬਹੁਤ ਧੰਨਵਾਦ ਕਰਾਂਗਾ, ਕਿਉਂਕਿ ਉਹ Wildlife Protection ਨਾਲ ਜੁੜੇ ਕੰਮਾਂ ਵਿੱਚ ਵਧ-ਚੜ੍ਹ ਕੇ ਭਾਗੀਦਾਰੀ ਕਰਦੇ ਹਨ। ਕਰਨਾਟਕਾ ਦੇ BRT Tiger Reserve ਵਿੱਚ ਬਾਘਾਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ  ਹੋਇਆ ਹੈ। ਇਸ ਦਾ ਬਹੁਤਾ ਸਿਹਰਾ Soliga Tribes ਨੂੰ ਜਾਂਦਾ ਹੈ ਜੋ ਬਾਘ ਦੀ ਪੂਜਾ ਕਰਦੇ ਹਨ। ਇਨ੍ਹਾਂ ਦੇ ਕਾਰਣ ਇਸ ਖੇਤਰ ਵਿੱਚ ਆਦਮੀ ਅਤੇ ਜਾਨਵਰ ਦਾ ਆਹਮਣਾ-ਸਾਹਮਣਾ ਨਾਂਹ ਦੇ ਬਰਾਬਰ ਹੁੰਦਾ ਹੈ। ਗੁਜਰਾਤ ਵਿੱਚ ਵੀ ਲੋਕਾਂ ਨੇ ਗਿਰ ਵਿੱਚ Asiatic Lions ਦੀ ਸੁਰੱਖਿਆ ਅਤੇ ਸੰਭਾਲ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਦੁਨੀਆਂ ਨੂੰ ਦਿਖਾ ਦਿੱਤਾ ਹੈ ਕਿ ਕੁਦਰਤ ਦੇ ਨਾਲ ਮਿਲ ਕੇ ਰਹਿਣਾ ਆਖਿਰ ਕੀ ਹੁੰਦਾ ਹੈ। ਸਾਥੀਓ, ਇਨ੍ਹਾਂ ਯਤਨਾਂ ਦੇ ਕਾਰਣ ਹੀ ਪਿਛਲੇ ਕਈ ਸਾਲਾਂ ਵਿੱਚ ਬਾਘ, ਤੇਂਦੂਏ, Asiatic Lions, ਗੈਂਡੇ ਅਤੇ ਬਾਰਾਸਿੰਘਾ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਭਾਰਤ ਵਿੱਚ ਜੰਗਲੀ ਜੀਵਾਂ ਦੀ ਵਿਭਿੰਨਤਾ ਕਿੰਨੀ ਖੂਬਸੂਰਤ ਹੈ, ਇਹ ਵੀ ਗੌਰ ਕਰਨ ਲਾਇਕ ਹੈ। Asiatic Lions ਦੇਸ਼ ਦੇ ਪੱਛਮੀ ਹਿੱਸੇ ਵਿੱਚ ਪਾਏ ਜਾਂਦੇ ਹਨ, ਜਦੋਂ ਕਿ ਟਾਈਗਰ ਦਾ ਖੇਤਰ ਹੈ ਪੂਰਬੀ, ਮੱਧ ਅਤੇ ਦੱਖਣ ਭਾਰਤ, ਉੱਥੇ ਹੀ ਗੈਂਡੇ ਪੂਰਬ-ਉੱਤਰ ਵਿੱਚ ਮਿਲਦੇ ਹਨ। ਭਾਰਤ ਦਾ ਹਰ ਹਿੱਸਾ ਨਾ ਸਿਰਫ ਕੁਦਰਤ ਦੇ ਲਈ ਸੰਵੇਦਨਸ਼ੀਲ ਹੈ, ਸਗੋਂ ਜੰਗਲੀ ਜੀਵ ਸੰਭਾਲ ਦੇ ਲਈ ਵੀ ਵਚਨਬੱਧ ਹੈ। ਮੈਨੂੰ ਅਨੁਰਾਧਾ ਰਾਵ ਜੀ ਦੇ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਦੀਆਂ ਕਈ ਪੀੜ੍ਹੀਆਂ ਦਾ ਨਾਤਾ ਅੰਡੇਮਾਨ-ਨਿਕੋਬਾਰ ਆਈਲੈਂਡ ਨਾਲ ਰਿਹਾ ਹੈ। ਅਨੁਰਾਧਾ ਜੀ ਨੇ ਘੱਟ ਉਮਰ ਵਿੱਚ ਹੀ ਜੀਵ ਭਲਾਈ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ ਸੀ। ਤਿੰਨ ਦਹਾਕਿਆਂ ਤੋਂ ਉਨ੍ਹਾਂ ਨੇ ਹਿਰਨ ਅਤੇ ਮੋਰ ਦੀ ਰੱਖਿਆ ਨੂੰ ਆਪਣਾ ਮਿਸ਼ਨ ਬਣਾਇਆ। ਇੱਥੋਂ ਦੇ ਲੋਕ ਤਾਂ ਉਨ੍ਹਾਂ ਨੂੰ ‘Deer Woman’ ਦੇ ਨਾਮ ਨਾਲ ਬੁਲਾਉਂਦੇ ਹਨ। ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਅਸੀਂ World Wildlife Day ਮਨਾਵਾਂਗੇ। ਮੇਰੀ ਬੇਨਤੀ ਹੈ ਕਿ ਤੁਸੀਂ wildlife protection ਨਾਲ ਜੁੜੇ ਲੋਕਾਂ ਦਾ ਹੌਂਸਲਾ ਜ਼ਰੂਰ ਵਧਾਓ। ਇਹ ਮੇਰੇ ਲਈ ਬਹੁਤ ਸੰਤੋਸ਼ ਦੀ ਗੱਲ ਹੈ ਕਿ ਇਸ ਖੇਤਰ ਵਿੱਚ ਹੁਣ ਕਈ Start-up ਵੀ ਉੱਭਰ ਕੇ ਸਾਹਮਣੇ ਆਏ ਹਨ।
ਸਾਥੀਓ, ਇਹ Board Exam ਦਾ ਸਮਾਂ ਹੈ, ਮੈਂ ਆਪਣੇ ਨੌਜਵਾਨ ਸਾਥੀਆਂ ਯਾਨੀ Exam Warriors ਨੂੰ ਉਨ੍ਹਾਂ ਦੀਆਂ ਇਮਤਿਹਾਨਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਬਿਨਾਂ ਕੋਈ ਚਿੰਤਾ ਦੇ ਪੂਰੀ ਤਰ੍ਹਾਂ ਸਕਾਰਾਤਮਕ ਹੋ ਕੇ ਆਪਣੇ ਪੇਪਰ ਦਿਓ। ਹਰ ਸਾਲ ‘ਪਰੀਕਸ਼ਾ ਪੇ ਚਰਚਾ’ ਵਿੱਚ ਅਸੀਂ ਆਪਣੇ Exam Warriors ਨਾਲ ਇਮਤਿਹਾਨਾਂ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ’ਤੇ ਗੱਲ ਕਰਦੇ ਹਾਂ। ਮੈਨੂੰ ਖੁਸ਼ੀ ਹੈ ਕਿ ਹੁਣ ਇਹ ਪ੍ਰੋਗਰਾਮ ਇਕ ਸੰਸਥਾਗਤ ਰੂਪ ਲੈਂਦਾ ਜਾ ਰਿਹਾ ਹੈ। Institutionalise ਹੋ ਰਿਹਾ ਹੈ। ਇਸ ਵਿੱਚ ਨਵੇਂ-ਨਵੇਂ ਐਕਸਪਰਟ ਵੀ ਜੁੜਦੇ ਚਲੇ ਜਾ ਰਹੇ ਹਨ। ਇਸ ਸਾਲ ਅਸੀਂ ਇਕ ਨਵੇਂ format  ਵਿੱਚ ‘ਪਰੀਕਸ਼ਾ ਪੇ ਚਰਚਾ’ ਕਰਨ ਦਾ ਯਤਨ ਕੀਤਾ। Experts ਦੇ ਨਾਲ 8 ਨਵੇਂ ਅਲੱਗ-ਅਲੱਗ ਐਪੀਸੋਡ ਵੀ ਸ਼ਾਮਿਲ ਕੀਤੇ ਗਏ। ਅਸੀਂ Overall Exams ਤੋਂ ਲੈ ਕੇ ਹੈਲਥ ਕੇਅਰ ਅਤੇ ਮੈਂਟਲ ਹੈਲਥ ਦੇ ਨਾਲ ਖਾਣ-ਪਾਣ ਵਰਗੇ ਵਿਸ਼ਿਆਂ ਨੂੰ ਵੀ ਸ਼ਾਮਿਲ ਕੀਤਾ। ਉੱਥੇ ਹੀ ਪਿਛਲੇ Toppers ਨੇ ਵੀ ਆਪਣੇ ਵਿਚਾਰ ਅਤੇ ਅਨੁਭਵ ਸਾਰਿਆਂ ਦੇ ਨਾਲ ਸਾਂਝੇ ਕੀਤੇ। ਬਹੁਤ ਸਾਰੇ ਨੌਜਵਾਨਾਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੇ ਇਸ ਬਾਰੇ ਮੈਨੂੰ ਪੱਤਰ ਲਿਖੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇਹ Format ਉਨ੍ਹਾਂ ਨੂੰ ਬਹੁਤ ਹੀ ਚੰਗਾ ਲੱਗਾ ਹੈ, ਕਿਉਂਕਿ ਇਸ ਵਿੱਚ ਹਰ ਵਿਸ਼ੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇੰਸਟਾਗ੍ਰਾਮ ’ਤੇ ਵੀ ਸਾਡੇ ਨੌਜਵਾਨ ਸਾਥੀਆਂ ਨੇ ਇਨ੍ਹਾਂ Episode ਨੂੰ ਵੱਡੀ ਗਿਣਤੀ ਵਿੱਚ ਵੇਖਿਆ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਸ ਪ੍ਰੋਗਰਾਮ ਦਾ ਆਯੋਜਨ ਦਿੱਲੀ ਦੀ ਸੁੰਦਰ ਨਰਸਰੀ ਵਿੱਚ ਕੀਤਾ ਜਾਣਾ, ਇਹ ਵੀ ਬਹੁਤ ਪਸੰਦ ਆਇਆ। ਸਾਡੇ ਜੋ ਨੌਜਵਾਨ ਸਾਥੀ ‘ਪਰੀਕਸ਼ਾ ਪੇ ਚਰਚਾ’ ਦੇ ਇਨ੍ਹਾਂ Episode ਨੂੰ ਹੁਣ ਤੱਕ ਨਹੀਂ ਵੇਖ ਸਕੇ ਹਨ, ਉਹ ਇਨ੍ਹਾਂ ਨੂੰ ਜ਼ਰੂਰ ਦੇਖਣ। ਇਹ ਸਾਰੇ Episode NaMoApp ’ਤੇ ਰੱਖੇ ਹੋਏ ਹਨ। ਇਕ ਵਾਰ ਫਿਰ ਆਪਣੇ Exam Warriors ਨੂੰ ਮੇਰਾ ਇਹੀ ਸੁਨੇਹਾ ਹੈ ਕਿ “Be happy and stress free”.


ਮੇਰੇ ਪਿਆਰੇ ਸਾਥੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਮੇਰੇ ਨਾਲ ਇੰਨਾ ਹੀ। ਅਗਲੇ ਮਹੀਨੇ ਫਿਰ ਨਵੇਂ ਵਿਸ਼ਿਆਂ ਦੇ ਨਾਲ ਅਸੀਂ ਮਿਲ ਕੇ ‘ਮਨ ਕੀ ਬਾਤ’ ਕਰਾਂਗੇ। ਤੁਸੀਂ ਮੈਨੂੰ ਆਪਣੇ ਪੱਤਰ, ਆਪਣੇ ਸੰਦੇਸ਼ ਭੇਜਦੇ ਰਹੋ।  ਸਿਹਤਮੰਦ ਰਹੋ, ਅਨੰਦ ਵਿੱਚ ਰਹੋ। ਬਹੁਤ-ਬਹੁਤ ਧੰਨਵਾਦ। ਨਮਸਕਾਰ।

 

 

 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Ilaiyaraaja Credits PM Modi For Padma Vibhushan, Calls Him India’s Most Accepted Leader

Media Coverage

Ilaiyaraaja Credits PM Modi For Padma Vibhushan, Calls Him India’s Most Accepted Leader
NM on the go

Nm on the go

Always be the first to hear from the PM. Get the App Now!
...
PM Modi congratulates Ms. Kamla Persad-Bissessar on election victory in Trinidad and Tobago
April 29, 2025

Prime Minister Shri Narendra Modi extended his congratulations to Ms. Kamla Persad-Bissessar on her victory in the elections. He emphasized the historically close and familial ties between India and Trinidad and Tobago.

In a post on X, he wrote:

"Heartiest congratulations @MPKamla on your victory in the elections. We cherish our historically close and familial ties with Trinidad and Tobago. I look forward to working closely with you to further strengthen our partnership for shared prosperity and well-being of our people."