ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੇ ਬੈਂਕਾਕ ਵਿੱਚ ਆਯੋਜਿਤ ਛੇਵੇਂ ਬਿਮਸਟੈੱਕ ਸਮਿਟ ਵਿੱਚ ਬਿਮਸਟੈੱਕ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਇੱਕ 21-ਨੁਕਾਤੀ ਕਾਰਜ ਯੋਜਨਾ (21-point Action Plan)  ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਬਿਮਸਟੈੱਕ ਦੇਸ਼ਾਂ (BIMSTEC nations)   ਦੇ ਦਰਮਿਆਨ ਵਪਾਰ ਨੂੰ ਹੁਲਾਰਾ ਦੇਣ ਅਤੇ ਆਈਟੀ ਖੇਤਰ (IT sector) ਦੀ ਸਮ੍ਰਿੱਧ ਸਮਰੱਥਾ ਦਾ ਲਾਭ ਉਠਾਉਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਦੇ ਮੱਦੇਨਜ਼ਰ ਆਪਦਾ ਪ੍ਰਬੰਧਨ (disaster management) ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਜ਼ਰੂਰਤ ‘ਤੇ ਭੀ ਬਲ ਦਿੱਤਾ। ਸ਼੍ਰੀ ਮੋਦੀ ਨੇ ਪੁਲਾੜ ਦੀ ਦੁਨੀਆ ਵਿੱਚ ਕੰਮ ਕਰਨ ਅਤੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਬਿਮਸਟੈੱਕ (BIMSTEC) ਨੂੰ ਸਮੂਹਿਕ ਤੌਰ ‘ਤੇ ਊਰਜਾਵਾਨ ਬਣਾਉਣ ਅਤੇ ਅਗਵਾਈ ਕਰਨ ਵਾਲੇ ਨੌਜਵਾਨਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਉਮੀਦ ਜਤਾਈ ਕਿ ਸੱਭਿਆਚਾਰਕ ਸਬੰਧ ਬਿਮਸਟੈੱਕ ਦੇਸ਼ਾਂ (BIMSTEC nations)  ਨੂੰ ਹੋਰ ਕਰੀਬ ਲਿਆਉਣਗੇ।

 

 ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

“ਆਲਮੀ ਭਲਾਈ ਨੂੰ ਨਿਰੰਤਰਤਾ ਦੇਣ ਦੇ ਲਈ ਬਿਮਸਟੈੱਕ (BIMSTEC) ਇੱਕ ਮਹੱਤਵਪੂਰਨ ਮੰਚ (forum) ਹੈ। ਇਹ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਮਜ਼ਬੂਤ ਕਰੀਏ ਅਤੇ ਆਪਣੇ ਜੁੜਾਅ ਨੂੰ ਹੋਰ ਗਹਿਰਾ ਕਰੀਏ। ਇਸ ਸੰਦਰਭ ਵਿੱਚ, ਮੈਂ ਸਾਡੇ ਸਹਿਯੋਗ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ 21-ਨੁਕਾਤੀ ਕਾਰਜ ਯੋਜਨਾ (21-point Action Plan) ਪ੍ਰਸਤਾਵਿਤ ਕੀਤੀ ਹੈ।”

“ਹੁਣ ਬਿਮਸਟੈੱਕ ਦੇਸ਼ਾਂ (BIMSTEC nations) ਵਿੱਚ ਕਾਰੋਬਾਰ (business) ਨੂੰ ਹੁਲਾਰਾ ਦੇਣ ਦਾ ਸਮਾਂ ਆ ਗਿਆ ਹੈ!”

 

 

“ਆਓ, ਆਈਟੀ ਖੇਤਰ (IT sector) ਦੀ ਸਮ੍ਰਿੱਧ ਸਮਰੱਥਾ ਦਾ ਲਾਭ ਉਠਾ ਕੇ ਬਿਮਸਟੈੱਕ (BIMSTEC)  ਨੂੰ ਤਕਨੀਕੀ ਤੌਰ ‘ਤੇ ਅਧਿਕ ਮਜ਼ਬੂਤ ਬਣਾਈਏ।”

“ਮਿਆਂਮਾਰ ਅਤੇ ਥਾਈਲੈਂਡ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਨੇ ਆਪਦਾ ਪ੍ਰਬੰਧਨ (disaster management) ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ।”

“ਆਓ ਅਸੀਂ ਆਪਣੇ ਸਹਿਯੋਗ ਨੂੰ ਪੁਲਾੜ ਦੀ ਦੁਨੀਆ (world of space) ਤੱਕ ਲੈ ਜਾਈਏ। ਆਓ ਅਸੀਂ ਆਪਣੇ ਸੁਰੱਖਿਆ ਤੰਤਰ (security apparatus) ਨੂੰ ਭੀ ਹੋਰ ਅਧਿਕ ਮਜ਼ਬੂਤ ਬਣਾਈਏ।”

“ਬਿਮਸਟੈੱਕ (BIMSTEC) ਵਿੱਚ ਸਮਰੱਥਾ ਨਿਰਮਾਣ ਢਾਂਚੇ ਦੀ ਇੱਕ ਸ਼ਾਨਦਾਰ ਉਦਾਹਰਣ ਬਣਨ ਦੀ ਸਮਰੱਥਾ ਹੈ। ਅਸੀਂ ਸਾਰੇ ਇੱਕ-ਦੂਸਰੇ ਤੋਂ ਸਿੱਖਾਂਗੇ ਅਤੇ ਅੱਗੇ ਵਧਾਂਗੇ!”

“ਅਸੀਂ ਸਮੂਹਿਕ ਤੌਰ ‘ਤੇ ਬਿਮਸਟੈੱਕ (BIMSTEC) ਨੂੰ ਊਰਜਾਵਾਨ ਬਣਾਵਾਂਗੇ ਅਤੇ ਸਾਡੇ ਯੁਵਾ ਹੀ ਇਸ ਦੀ ਅਗਵਾਈ ਕਰਨਗੇ।”

“ਸੱਭਿਆਚਾਰ ਦੀ ਤਰ੍ਹਾਂ ਕੁਝ ਹੀ ਚੀਜ਼ਾਂ ਆਪਸ ਵਿੱਚ ਜੋੜਦੀਆਂ ਹਨ! ਉਮੀਦ ਹੈ ਕਿ ਸੱਭਿਆਚਾਰਕ ਸਬੰਧ ਬਿਮਸਟੈੱਕ (BIMSTEC) ਨੂੰ ਹੋਰ ਭੀ ਕਰੀਬ ਲਿਆਉਣਗੇ।”

 

 

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Scan, withdraw, done: EPFO 3.0 plans instant PF access via ATMs and UPI

Media Coverage

Scan, withdraw, done: EPFO 3.0 plans instant PF access via ATMs and UPI
NM on the go

Nm on the go

Always be the first to hear from the PM. Get the App Now!
...
Prime Minister Narendra Modi meets representatives of Janjati Suraksha Manch
May 28, 2026

The Prime Minister, Shri Narendra Modi met representatives of Janjati Suraksha Manch in New Delhi today.

The Prime Minister appreciated their dedication towards the tribal society.

During the interaction, discussions were held on various issues related to the development and empowerment of tribal communities.

The Prime Minister wrote on X;

“नई दिल्ली में आज जनजाति सुरक्षा मंच के प्रतिनिधियों से मुलाकात का अवसर मिला। आदिवासी समाज के लिए इनका समर्पण भाव बहुत सराहनीय है। इस दौरान जनजातीय समुदायों के विकास और उनके सशक्तिकरण से जुड़े विभिन्न विषयों पर सार्थक चर्चा हुई।”