ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ ਸਵੈ-ਰੋਜ਼ਗਾਰ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫਡਣਵੀਸ ਨੇ ਇੱਕ ਟਵੀਟ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਦੀਆਂ 27 ਹਜ਼ਾਰ ਮਹਿਲਾਵਾਂ ਨੂੰ ਸਸ਼ਕਤ ਬਣਾਇਆ ਗਿਆ ਹੈ ਅਤੇ ਇਸ ਕ੍ਰਮ ਵਿੱਚ ਉਨ੍ਹਾਂ ਦੇ ਸਵੈ-ਰੋਜ਼ਗਾਰ ਦੇ ਲਈ ਉਨ੍ਹਾਂ ਨੂੰ ਸਿਲਾਈ ਮਸ਼ੀਨ, ਚੱਕੀ, ਮਸਾਲਾ ਪੀਹਣ ਦੀ ਮਸ਼ੀਨ ਆਦਿ ਜਿਹੇ ਵਿਭਿੰਨ ਔਜਾਰਾਂ ਅਤੇ ਮਸ਼ੀਨਾਂ ਵੰਡੀਆਂ ਗਈਆਂ ਹਨ। ਇਨ੍ਹਾਂ ਦੀ ਵੰਡ ਬੀਐੱਮਸੀ ਦੀ ਯੋਜਨਾ ਦੇ ਤਹਿਤ ਮੁੰਬਈ ਦੀ ਚੂਨਾਭੱਟੀ ਸਥਿਤ ਸੋਮੈਯਾ ਮੈਦਾਨ ਵਿੱਚ ਕੀਤਾ ਗਿਆ।
ਉਪ ਮੁੱਖ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
‘‘ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਅੱਗੇ ਲੈ ਜਾਣ ਦਾ ਸ਼ਲਾਘਾਯੋਗ ਪ੍ਰਯਾਸ।’’
Commendable effort to further women empowerment. https://t.co/Z9vKfQHPpn
— Narendra Modi (@narendramodi) May 16, 2023


