ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਸਿੰਦੂਰ ਦਾ ਪੌਦਾ ਲਗਾਇਆ। ਇਹ ਪੌਦਾ ਉਨ੍ਹਾਂ ਨੂੰ ਗੁਜਰਾਤ ਦੇ ਕੱਛ ਦੀਆਂ ਉਨ੍ਹਾਂ ਵੀਰਾਂਗਣਾਂ ਮਾਤਾਵਾਂ ਅਤੇ ਭੈਣਾਂ ਨੇ ਉਪਹਾਰ ਦੇ ਤੌਰ ‘ਤੇ ਦਿੱਤਾ ਸੀ, ਜਿਨ੍ਹਾਂ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਅਜਿੱਤ ਸਾਹਸ ਅਤੇ ਦੇਸ਼ ਭਗਤੀ ਦਾ ਪਰੀਚੈ ਦਿੱਤਾ ਸੀ।
ਗੁਜਰਾਤ ਦੀ ਆਪਣੀ ਹਾਲ ਹੀ ਦੀ ਯਾਤਰਾ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਦੂਰ ਦੇ ਪੌਦੇ ਦਾ ਉਪਹਾਰ ਸਾਡੇ ਦੇਸ਼ ਦੀ ਨਾਰੀ ਸ਼ਕਤੀ ਦੀ ਬਹਾਦਰੀ ਅਤੇ ਪ੍ਰੇਰਣਾ ਦਾ ਸਸ਼ਕਤ ਪ੍ਰਤੀਕ ਬਣਿਆ ਰਹੇਗਾ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ;
“1971 ਦੇ ਯੁੱਧ ਵਿੱਚ ਸਾਹਸ ਅਤੇ ਪਰਾਕ੍ਰਮ ਦੀ ਅਦਭੁਤ ਮਿਸਾਲ ਪੇਸ਼ ਕਰਨ ਵਾਲੀਆਂ ਕੱਛ ਦੀਆਂ ਵੀਰਾਂਗਣਾਂ ਮਾਤਾਵਾਂ-ਭੈਣਾਂ ਨੇ ਹਾਲ ਹੀ ਵਿੱਚ ਗੁਜਰਾਤ ਦੇ ਦੌਰੇ ‘ਤੇ ਮੈਨੂੰ ਸਿੰਦੂਰ ਦਾ ਪੌਦਾ ਦਿੱਤਾ ਸੀ। ਵਿਸ਼ਵ ਵਾਤਾਵਰਣ ਦਿਵਸ ‘ਤੇ ਅੱਜ ਮੈਨੂੰ ਉਸ ਪੌਦੇ ਨੂੰ ਨਵੀਂ ਦਿੱਲੀ ਦੇ ਪ੍ਰਧਾਨ ਮੰਤਰੀ ਆਵਾਸ ਵਿੱਚ ਲਗਾਉਣ ਦਾ ਸੁਭਾਗ ਮਿਲਿਆ ਹੈ। ਇਹ ਪੌਦਾ ਸਾਡੇ ਦੇਸ਼ ਦੀ ਨਾਰੀ ਸ਼ਕਤੀ ਦੀ ਬਹਾਦਰੀ ਅਤੇ ਪ੍ਰੇਰਣਾ ਦਾ ਸਸ਼ਕਤ ਪ੍ਰਤੀਕ ਬਣਿਆ ਰਹੇਗਾ।”
1971 के युद्ध में साहस और पराक्रम की अद्भुत मिसाल पेश करने वाली कच्छ की वीरांगना माताओं-बहनों ने हाल ही में गुजरात के दौरे पर मुझे सिंदूर का पौधा भेंट किया था। विश्व पर्यावरण दिवस पर आज मुझे उस पौधे को नई दिल्ली के प्रधानमंत्री आवास में लगाने का सौभाग्य मिला है। यह पौधा हमारे देश… pic.twitter.com/GsHCCNBUVp
— Narendra Modi (@narendramodi) June 5, 2025


