ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਸ਼੍ਰੀ ਮੁਖਰਜੀ ਨੂੰ ਇੱਕ ਉੱਘੇ ਰਾਜਨੇਤਾ ਅਤੇ ਬੇਮਿਸਾਲ ਡੂੰਘਾਈ ਵਾਲੇ ਵਿਦਵਾਨ ਦੱਸਿਆ, ਜਿਨ੍ਹਾਂ ਨੇ ਜਨਤਕ ਜੀਵਨ ਦੇ ਦਹਾਕਿਆਂ ਦੌਰਾਨ ਅਟੁੱਟ ਸਮਰਪਣ ਨਾਲ ਭਾਰਤ ਦੀ ਸੇਵਾ ਕੀਤੀ।
ਐੱਕਸ 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ:
“ਸ਼੍ਰੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ। ਇੱਕ ਉੱਘੇ ਰਾਜਨੇਤਾ ਅਤੇ ਬੇਮਿਸਾਲ ਡੂੰਘਾਈ ਵਾਲੇ ਵਿਦਵਾਨ, ਉਨ੍ਹਾਂ ਨੇ ਜਨਤਕ ਜੀਵਨ ਦੇ ਦਹਾਕਿਆਂ ਦੌਰਾਨ ਅਟੁੱਟ ਸਮਰਪਣ ਨਾਲ ਭਾਰਤ ਦੀ ਸੇਵਾ ਕੀਤੀ। ਪ੍ਰਣਬ ਬਾਬੂ ਦੀ ਬੁੱਧੀ ਅਤੇ ਵਿਚਾਰਾਂ ਦੀ ਸਪਸ਼ਟਤਾ ਨੇ ਹਰ ਕਦਮ 'ਤੇ ਸਾਡੇ ਲੋਕਤੰਤਰ ਨੂੰ ਅਮੀਰ ਬਣਾਇਆ। ਇਹ ਮੇਰਾ ਸੁਭਾਗ ਹੈ ਕਿ ਅਸੀਂ ਜਿੰਨੇ ਸਾਲ ਇੱਕ-ਦੂਜੇ ਦੇ ਸੰਪਰਕ ਵਿੱਚ ਰਹੇ, ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।”
Tributes to Shri Pranab Mukherjee on his birth anniversary. A towering statesman and a scholar of exceptional depth, he served India with unwavering dedication across decades of public life. Pranab Babu’s intellect and clarity of thought enriched our democracy at every step. It’s… pic.twitter.com/CSUctgZAmm
— Narendra Modi (@narendramodi) December 11, 2025


