ਪ੍ਰਧਾਨ ਮੰਤਰੀ ਨੇ ਅੱਜ ਮਹਾ-ਪ੍ਰੀਨਿਰਵਾਣ ਦਿਵਸ 'ਤੇ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਆਂ, ਸਮਾਨਤਾ ਅਤੇ ਸੰਵਿਧਾਨਕ ਸਿਧਾਂਤਾਂ ਪ੍ਰਤੀ ਡਾ. ਅੰਬੇਡਕਰ ਦੀ ਅਟੁੱਟ ਵਚਨਬੱਧਤਾ ਭਾਰਤ ਦੀ ਰਾਸ਼ਟਰੀ ਯਾਤਰਾ ਦਾ ਮਾਰਗ-ਦਰਸ਼ਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਮਨੁੱਖੀ ਸਨਮਾਨ ਦੀ ਰਾਖੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਪੀੜ੍ਹੀਆਂ ਨੇ ਡਾ. ਅੰਬੇਡਕਰ ਦੇ ਸਮਰਪਣ ਤੋਂ ਪ੍ਰੇਰਨਾ ਲਈ ਹੈ।
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਡਾ.ਅੰਬੇਡਕਰ ਦੇ ਆਦਰਸ਼ ਦੇਸ਼ ਦੇ ਮਾਰਗ ਨੂੰ ਰੋਸ਼ਨ ਕਰਦੇ ਰਹਿਣਗੇ, ਕਿਉਂਕਿ ਦੇਸ਼ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
“ਮਹਾ-ਪ੍ਰੀਨਿਰਵਾਣ ਦਿਵਸ 'ਤੇ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਦੂਰ-ਦਰਸ਼ੀ ਅਗਵਾਈ ਅਤੇ ਡਾ. ਅੰਬੇਡਕਰ ਦੀ ਨਿਆਂ, ਸਮਾਨਤਾ ਅਤੇ ਸੰਵਿਧਾਨਕ ਸਿਧਾਂਤਾਂ ਪ੍ਰਤੀ ਅਟੁੱਟ ਵਚਨਬੱਧਤਾ ਭਾਰਤ ਦੀ ਰਾਸ਼ਟਰੀ ਯਾਤਰਾ ਦਾ ਮਾਰਗ-ਦਰਸ਼ਨ ਕਰਦੀ ਰਹੇਗੀ। ਮਨੁੱਖੀ ਸਨਮਾਨ ਦੀ ਰਾਖੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਪੀੜ੍ਹੀਆਂ ਨੇ ਉਨ੍ਹਾਂ ਤੋਂ ਪ੍ਰੇਰਨਾ ਲਈ ਹੈ।
ਪਰਮਾਤਮਾ ਕਰੇ ਕਿ ਉਨ੍ਹਾਂ ਦੇ ਆਦਰਸ਼ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵੱਲ ਸਾਨੂੰ ਅੱਗੇ ਵਧਾਉਂਦੇ ਰਹਿਣ।”
Remembering Dr. Babasaheb Ambedkar on Mahaparinirvan Diwas. His visionary leadership and unwavering commitment to justice, equality and constitutionalism continue to guide our national journey. He inspired generations to uphold human dignity and strengthen democratic values.
— Narendra Modi (@narendramodi) December 6, 2025
May…




