ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਗਿਆਨ ਭਾਰਤਮ ‘ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਗਿਆਨ ਭਵਨ ਅੱਜ ਭਾਰਤ ਦੇ ਸੁਨਹਿਰੇ ਅਤੀਤ ਦੇ ਪੁਨਰ ਉਥਾਨ ਦਾ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ ਅਤੇ ਇੰਨੇ ਘਟ ਸਮੇਂ ਵਿੱਚ ਗਿਆਨ ਭਾਰਤਮ ਅੰਤਰਰਾਸ਼ਟਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਮਿਸ਼ਨ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੋਈ ਸਰਕਾਰੀ ਜਾ ਅਕਾਦਮਿਕ ਪ੍ਰੋਗਰਾਮ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਿਆਨ ਭਾਰਤਮ ਮਿਸ਼ਨ ਭਾਰਤ ਦੇ ਸੱਭਿਆਚਾਰ, ਸਾਹਿਤ ਅਤੇ ਚੇਤਨਾ ਦੀ ਆਵਾਜ਼ ਬਣਨ ਲਈ ਤਿਆਰ ਹੈ। ਉਨ੍ਹਾਂ ਨੇ ਹਜ਼ਾਰਾਂ ਪੀੜ੍ਹੀਆਂ ਦੀ ਚਿੰਤਨਸ਼ੀਲ ਵਿਰਾਸਤ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ। ਉਨ੍ਹਾਂ ਨੇ ਭਾਰਤ ਦੇ ਗਿਆਨ, ਪਰੰਪਰਾਵਾਂ ਅਤੇ ਵਿਗਿਆਨਕ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਭਾਰਤ ਦੇ ਮਹਾਨ ਸੰਤਾਂ, ਆਚਾਰਿਆ ਅਤੇ ਵਿਦਵਾਨਾਂ ਦੇ ਗਿਆਨ ਅਤੇ ਖੋਜ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਗਿਆਨ ਭਾਰਤਮ ਮਿਸ਼ਨ ਰਾਹੀਂ ਇਨ੍ਹਾਂ ਵਿਰਾਸਤਾਂ ਨੂੰ ਡਿਜੀਟਾਈਜ਼ੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮਿਸ਼ਨ ਲਈ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ ਅਤੇ ਗਿਆਨ ਭਾਰਤਮ ਦੀ ਪੂਰੀ ਟੀਮ ਅਤੇ ਸੱਭਿਆਚਾਰ ਮੰਤਰਾਲੇ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਂਡੁਲਿਪੀਆਂ ਨੂੰ ਦੇਖਣਾ ਸਮੇਂ ਯਾਤਰਾ ਵਾਂਗ ਲਗਦਾ ਹੈ। ਸ਼੍ਰੀ ਮੋਦੀ ਨੇ ਮੌਜੂਦਾ ਹਾਲਾਤਾਂ ਅਤੇ ਅਤੀਤ ਦੀਆਂ ਸਥਿਤੀਆਂ ਦਰਮਿਆਨ ਵੱਡੇ ਅੰਤਰ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ, ਕੀਬੋਰਡਾਂ ਦੀ ਸਹਾਇਤਾ ਨਾਲ, ਅਸੀਂ ਡਿਜੀਟ ਅਤੇ ਕਰੇਕਸ਼ਨ ਵਿਕਲਪਾਂ ਦੀ ਸੁਵਿਧਾ ਨਾਲ ਵੱਡੇ ਪੱਧਰ 'ਤੇ ਲਿਖਣ ਦੇ ਯੋਗ ਹਾਂ ਅਤੇ ਪ੍ਰਿੰਟਰਾਂ ਰਾਹੀਂ ਇੱਕ ਪੰਨੇ ਦੀਆਂ ਹਜ਼ਾਰਾਂ ਕਾਪੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਸ਼੍ਰੀ ਮੋਦੀ ਨੇ ਮੌਜੂਦ ਲੋਕਾਂ ਨੂੰ ਸਦੀਆਂ ਪਹਿਲਾਂ ਦੀ ਦੁਨੀਆ ਦੀ ਕਲਪਨਾ ਕਰਨ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸ ਸਮੇਂ ਆਧੁਨਿਕ ਭੌਤਿਕ ਸਰੋਤ ਉਪਲਬਧ ਨਹੀਂ ਸਨ ਅਤੇ ਸਾਡੇ ਪੁਰਖਿਆਂ ਨੂੰ ਸਿਰਫ਼ ਬੌਧਿਕ ਸਰੋਤਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ। ਉਨ੍ਹਾਂ ਨੇ ਹਰੇਕ ਪੱਤਰ ਨੂੰ ਲਿਖਦੇ ਸਮੇਂ ਸਾਵਧਾਨੀ ਨਾਲ ਧਿਆਨ ਦੇਣ ਦੀ ਜ਼ਰੂਰਤ 'ਤੇ ਚਾਨਣਾ ਪਾਇਆ। ਹਰੇਕ ਗ੍ਰੰਥ ਨੂੰ ਬਣਾਉਣ ਵਿੱਚ ਸ਼ਾਮਲ ਅਥਾਹ ਯਤਨਾਂ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਸ ਸਮੇਂ ਵੀ ਭਾਰਤ ਦੇ ਲੋਕਾਂ ਨੇ ਭਵਯ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਜੋ ਗਿਆਨ ਦੇ ਵਿਸ਼ਵਵਿਆਪੀ ਕੇਂਦਰ ਬਣ ਗਈਆਂ। ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਕੋਲ ਅਜੇ ਵੀ ਦੁਨੀਆ ਦਾ ਸਭ ਤੋਂ ਵੱਡਾ ਪਾਂਡੁਲਿਪੀ ਸੰਗ੍ਰਹਿ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਕੋਲ ਲਗਭਗ ਇੱਕ ਕਰੋੜ ਪਾਂਡੁਲਿਪੀਆਂ ਮੌਜੂਦ ਹਨ।
ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਲੱਖਾਂ ਪਾਂਡੁਲਿਪੀਆਂ ਨਸ਼ਟ ਹੋ ਗਈਆਂ ਅਤੇ ਇਤਿਹਾਸ ਦੇ ਕ੍ਰੂਰ ਥਪੇੜਿਆਂ ਵਿੱਚ ਗੁਆਚ ਗਈਆਂ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਚੀਆਂ ਹੋਈਆਂ ਪਾਂਡੁਲਿਪੀਆਂ ਗਿਆਨ, ਵਿਗਿਆਨ, ਪੜ੍ਹਨ ਅਤੇ ਸਿੱਖਣ ਦੇ ਪ੍ਰਤੀ ਸਾਡੇ ਪੁਰਖਿਆਂ ਦੇ ਗਹਿਣ ਸਮਰਪਣ ਦੀ ਗਵਾਹ ਹਨ। ਭੋਜਪੱਤਰ ਅਤੇ ਤਾੜ ਦੇ ਪੱਤਿਆਂ 'ਤੇ ਲਿਖੇ ਗਏ ਗ੍ਰੰਥਾਂ ਦੀ ਨਾਜ਼ੁਕਤਾ ਅਤੇ ਤਾਂਬੇ ਦੀਆਂ ਪਲੇਟਾਂ 'ਤੇ ਉੱਕਰੇ ਸ਼ਬਦਾਂ ਵਿੱਚ ਧਾਤ ਦੇ ਖੋਰ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਸਾਡੇ ਪੁਰਖਿਆਂ ਨੇ ਸ਼ਬਦਾਂ ਨੂੰ ਦਿਵਯ ਮੰਨ ਕੇ 'ਅਕਸ਼ਰ ਬ੍ਰਹਮ ਭਵ' ਦੀ ਭਾਵਨਾ ਨਾਲ ਉਨ੍ਹਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਨੇ ਗਿਆਨ ਦੇ ਪ੍ਰਤੀ ਅਥਾਹ ਸ਼ਰਧਾ ਨੂੰ ਰੇਖਾਂਕਿਤ ਕਰਦੇ ਹੋਏ ਇਨ੍ਹਾਂ ਗ੍ਰੰਥਾਂ ਅਤੇ ਹੱਥ-ਲਿਖਤਾਂ ਨੂੰ ਸਾਵਧਾਨੀ ਨਾਲ ਸੰਭਾਲਿਆ। ਸ਼੍ਰੀ ਮੋਦੀ ਨੇ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ 'ਤੇ ਜ਼ੋਰ ਦਿੰਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਦੀ ਚਿੰਤਾ ਦੀ ਗੱਲ ਕੀਤੀ। ਉਨ੍ਹਾਂ ਨੇ ਰਾਸ਼ਟਰ ਦੇ ਪ੍ਰਤੀ ਸਮਰਪਣ ਦੀ ਭਾਵਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਤੀਬੱਧਤਾ ਦਾ ਇੱਕ ਵੱਡਾ ਉਦਾਹਰਣ ਕਿੱਥੇ ਪਾਇਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੀ ਗਿਆਨ ਪਰੰਪਰਾ ਅੱਜ ਵੀ ਸਮ੍ਰਿੱਧ ਬਣੀ ਹੋਈ ਹੈ ਕਿਉਂਕਿ ਇਹ ਸੰਭਾਲ, ਇਨੋਵੇਸ਼ਨ, ਐਡੀਸ਼ਨ ਅਤੇ ਅਡੈਪਟੇਸ਼ਨ ਦੇ ਚਾਰ ਮੂਲ ਥੰਮ੍ਹਾਂ 'ਤੇ ਬਣੀ ਹੋਈ ਹੈ।” ਪਹਿਲੇ ਥੰਮ੍ਹ - ਸੰਭਾਲ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵੇਦ, ਭਾਰਤ ਦੇ ਸਭ ਤੋਂ ਪ੍ਰਾਚੀਨ ਗ੍ਰੰਥਾਂ ਨੂੰ ਭਾਰਤੀ ਸੱਭਿਆਚਾਰ ਦੀ ਨੀਂਹ ਮੰਨਿਆ ਜਾਂਦਾ ਹੈ। ਵੇਦਾਂ ਦੇ ਸਰਵਉੱਚਤਾ ਹੋਣ ਦੀ ਪੁਸ਼ਟੀ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਪਹਿਲਾਂ, ਵੇਦਾਂ ਨੂੰ ਮੌਖਿਕ ਪਰੰਪਰਾ - 'ਸ਼ਰੂਤੀ' ਰਾਹੀਂ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਜ਼ਾਰਾਂ ਵਰ੍ਹਿਆਂ ਤੱਕ, ਵੇਦਾਂ ਨੂੰ ਪੂਰੀ ਪ੍ਰਮਾਣਿਕਤਾ ਦੇ ਨਾਲ ਅਤੇ ਬਿਨਾ ਕਿਸੀ ਗਲਤੀ ਦੇ ਸੁਰੱਖਿਅਤ ਰੱਖਿਆ ਗਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੂਸਰੇ ਥੰਮ੍ਹ - ਇਨੋਵੇਸ਼ਨ ਬਾਰੇ ਗੱਲ ਕੀਤੀ, ਜਿਸ ਵਿੱਚ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਕਿ ਭਾਰਤ ਆਯੁਰਵੇਦ, ਵਾਸਤੁ ਸ਼ਾਸਤਰ, ਜੋਤਿਸ਼ ਅਤੇ ਧਾਤੂ ਵਿਗਿਆਨ ਵਿੱਚ ਲਗਾਤਾਰ ਇਨੋਵੇਸ਼ਨ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਹਰੇਕ ਪੀੜ੍ਹੀ ਪਿਛਲੀ ਪੀੜ੍ਹੀ ਤੋਂ ਅੱਗੇ ਵਧੀ ਅਤੇ ਪ੍ਰਾਚੀਨ ਗਿਆਨ ਨੂੰ ਹੋਰ ਵਿਗਿਆਨਕ ਬਣਾਇਆ। ਉਨ੍ਹਾਂ ਨੇ ਨਿਰੰਤਰ ਵਿਦਵਾਨਾਂ ਦੇ ਯੋਗਦਾਨ ਅਤੇ ਨਵੇਂ ਗਿਆਨ ਨੂੰ ਜੋੜਣ ਦੀਆਂ ਉਦਾਹਰਣਾਂ ਵਜੋਂ ਸੂਰਯ ਸਿਧਾਂਤ ਅਤੇ ਵਰਾਹਮਿਹਿਰ ਸੰਹਿਤਾ ਜਿਹੇ ਗ੍ਰੰਥਾਂ ਦਾ ਹਵਾਲਾ ਦਿੱਤਾ। ਤੀਸਰੇ ਥੰਮ੍ਹ-ਐਡੀਸ਼ਨ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਹਰ ਪੀੜ੍ਹੀ ਨੇ ਨਾ ਸਿਰਫ਼ ਪੁਰਾਣੇ ਗਿਆਨ ਨੂੰ ਸੁਰੱਖਿਅਤ ਕੀਤਾ ਸਗੋ ਨਵੀਂ ਅੰਤਰਦ੍ਰਿਸ਼ਟੀ ਦਾ ਵੀ ਯੋਗਦਾਨ ਦਿੱਤਾ। ਉਨ੍ਹਾਂ ਨੇ ਉਦਾਹਰਣ ਦਿੱਤੀ ਕਿ ਮੂਲ ਵਾਲਮੀਕਿ ਰਾਮਾਇਣ ਦੇ ਬਾਅਦ ਕਈ ਹੋਰ ਰਾਮਾਇਣਾਂ ਦੀ ਰਚਨਾਂ ਕੀਤੀ ਗਈ। ਉਨ੍ਹਾਂ ਨੇ ਇਸ ਪਰੰਪਰਾ ਤੋਂ ਉੱਭਰੇ ਰਾਮਚਰਿਤਮਾਨਸ ਜਿਹੇ ਗ੍ਰੰਥਾਂ ਦਾ ਜ਼ਿਕਰ ਕੀਤਾ, ਜੋ ਕਿ ਵੇਦਾਂ ਅਤੇ ਉਪਨਿਸ਼ਦਾਂ 'ਤੇ ਟਿੱਪਣੀਆਂ ਲਿਖੀਆਂ ਗਈਆਂ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤੀ ਆਚਾਰਿਆ ਨੇ ਦਵੈਤ ਅਤੇ ਅਦਵੈਤ ਜਿਹੀਆਂ ਵਿਆਖਿਆਵਾਂ ਕੀਤੀਆਂ।

ਭਾਰਤ ਦੀ ਗਿਆਨ ਪਰੰਪਰਾ ਦੇ ਚੌਥੇ ਥੰਮ੍ਹ - ਅਡੈਪਟੇਸ਼ਨ 'ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਮੇਂ ਦੇ ਨਾਲ, ਭਾਰਤ ਆਤਮ-ਨਿਰੀਖਣ ਵਿੱਚ ਲੱਗਿਆ ਹੋਇਆ ਹੈ ਅਤੇ ਜ਼ਰੂਰੀ ਬਦਲਾਅ ਕੀਤੇ ਹਨ। ਉਨ੍ਹਾਂ ਨੇ ਚਰਚਾ ਨੂੰ ਦਿੱਤੇ ਗਏ ਮਹੱਤਵ ਅਤੇ ਸ਼ਾਸਤਰਰਥ ਦੀ ਪਰੰਪਰਾ ਨੂੰ ਜਾਰੀ ਰੱਖਣ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਨੇ ਪੁਰਾਣੇ ਵਿਚਾਰਾਂ ਨੂੰ ਤਿਆਗ ਦਿੱਤਾ ਅਤੇ ਨਵੇਂ ਵਿਚਾਰਾਂ ਨੂੰ ਅਪਣਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਮੱਧਕਾਲ ਦੌਰਾਨ, ਜਦੋਂ ਵੱਖ-ਵੱਖ ਸਮਾਜਿਕ ਬੁਰਾਈਆਂ ਦਾ ਉਦੈ ਹੋਇਆ, ਤਾਂ ਪ੍ਰਤਿਸ਼ਠਿਤ ਸ਼ਖਸੀਅਤਾਂ ਦਾ ਉਦੈ ਹੋਇਆ, ਜਿਨ੍ਹਾਂ ਨੇ ਸਮਾਜਿਕ ਚੇਤਨਾ ਨੂੰ ਜਗਾਇਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਵਿਅਕਤੀਆਂ ਨੇ ਭਾਰਤ ਦੀ ਬੌਧਿਕ ਵਿਰਾਸਤ ਨੂੰ ਸੰਭਾਲਿਆ ਅਤੇ ਸੁਰੱਖਿਅਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, "ਰਾਸ਼ਟਰੀਅਤਾ ਦੀਆਂ ਆਧੁਨਿਕ ਧਾਰਨਾਵਾਂ ਦੇ ਉਲਟ, ਭਾਰਤ ਦੀ ਇੱਕ ਵਿਲੱਖਣ ਸੱਭਿਆਚਾਰਕ ਪਹਿਚਾਣ, ਆਪਣੀ ਚੇਤਨਾ ਅਤੇ ਆਪਣੀ ਆਤਮਾ ਹੈ।" ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦਾ ਇਤਿਹਾਸ ਸਿਰਫ਼ ਵੰਸ਼ਵਾਦੀ ਜਿੱਤਾਂ ਅਤੇ ਹਾਰਾਂ ਦਾ ਰਿਕਾਰਡ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੇ ਨਾਲ ਰਿਆਸਤਾਂ ਅਤੇ ਰਾਜਾਂ ਦਾ ਭੂਗੋਲ ਬਦਲ ਗਿਆ ਹੈ, ਪਰ ਭਾਰਤ ਹਿਮਾਲਿਆ ਤੋਂ ਲੈ ਕੇ ਹਿੰਦ ਮਹਾਂਸਾਗਰ ਤੱਕ ਬਰਕਰਾਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਇੱਕ ਜੀਵੰਤ ਧਾਰਾ ਹੈ, ਜੋ ਆਪਣੇ ਵਿਚਾਰਾਂ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਤੋਂ ਆਕਾਰ ਲੈਂਦੀ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦੀਆਂ ਪ੍ਰਾਚੀਨ ਪਾਂਡੁਲਿਪੀਆਂ ਇਸ ਸੱਭਿਅਤਾਗਤ ਯਾਤਰਾ ਦੇ ਨਿਰੰਤਰ ਪ੍ਰਵਾਹ ਨੂੰ ਦਰਸਾਉਂਦੀਆਂ ਹਨ।" ਉਨ੍ਹਾਂ ਨੇ ਕਿਹਾ ਕਿ ਇਹ ਪਾਂਡੁਲਿਪੀਆਂ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਵੀ ਦਰਸਾਉਂਦੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 80 ਭਾਸ਼ਾਵਾਂ ਵਿੱਚ ਹੱਥ-ਲਿਖਤਾਂ ਮੌਜੂਦ ਹਨ। ਉਨ੍ਹਾਂ ਨੇ ਸੰਸਕ੍ਰਿਤ, ਪ੍ਰਾਕ੍ਰਿਤ, ਅਸਾਮੀ, ਬੰਗਾਲੀ, ਕੰਨੜ, ਕਸ਼ਮੀਰੀ, ਕੋਂਕਣੀ, ਮੈਥਿਲੀ, ਮਲਿਆਲਮ ਅਤੇ ਮਰਾਠੀ ਨੂੰ ਕਈ ਭਾਸ਼ਾਵਾਂ ਵਿੱਚ ਸੂਚੀਬੱਧ ਕੀਤਾ ਜਿਨ੍ਹਾਂ ਵਿੱਚ ਭਾਰਤ ਦੇ ਗਿਆਨ ਦਾ ਵਿਸ਼ਾਲ ਮਹਾਸਾਗਰ ਸੁਰੱਖਿਅਤ ਹੈ। ਇਸ ਗੱਲ ‘ਤੇ ਰੋਸ਼ਣੀ ਪਾਉਂਦੇ ਹੋਏ ਕਿ ਗਿਲਗਿਤ ਹੱਥ-ਲਿਖਤਾਂ ਕਸ਼ਮੀਰ ਵਿੱਚ ਪ੍ਰਮਾਣਿਕ ਇਤਿਹਾਸਕ ਸੂਝ (ਅੰਤਰਦ੍ਰਿਸ਼ਟੀ) ਪ੍ਰਦਾਨ ਕਰਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਟਿਲਯ ਦੀ ਅਰਥਸ਼ਾਸਤਰ ਦੀ ਹੱਥ-ਲਿਖਤ ਰਾਜਨੀਤੀ ਵਿਗਿਆਨ ਅਤੇ ਅਰਥਸ਼ਾਸਤਰ ਦੀ ਭਾਰਤ ਦੀ ਗਹਿਰੀ ਸਮਝ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਚਾਰੀਆ ਭਦਰਬਾਹੂ ਦੀ ਕਲਪਸੂਤਰ ਹੱਥ-ਲਿਖਤ ਜੈਨ ਧਰਮ ਦੇ ਪ੍ਰਾਚੀਨ ਗਿਆਨ ਦੀ ਰੱਖਿਆ ਕਰਦੀ ਹੈ ਅਤੇ ਸਾਰਨਾਥ ਦੀਆਂ ਹੱਥ-ਲਿਖਤਾਂ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਹਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਰਸਮੰਜਰੀ ਅਤੇ ਗੀਤਾਗੋਵਿੰਦ ਜਿਹੀਆਂ ਹੱਥ-ਲਿਖਤਾਂ ਨੇ ਭਗਤੀ, ਸੁੰਦਰਤਾ ਅਤੇ ਸਾਹਿਤ ਦੇ ਵਿਭਿੰਨ ਰੰਗਾਂ ਨੂੰ ਸੁਰੱਖਿਅਤ ਰੱਖਿਆ ਹੈ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਦੀਆਂ ਪਾਂਡੁਲਿਪੀਆਂ ਵਿੱਚ ਮਨੁੱਖਤਾ ਦੀ ਸਮੁੱਚੀ ਵਿਕਾਸ ਯਾਤਰਾ ਦੇ ਫੁੱਟਪ੍ਰਿੰਟ ਸ਼ਾਮਲ ਹਨ।" ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚ ਮੈਡੀਸਿਨ ਅਤੇ ਅਧਿਆਤਮਿਕ ਵਿਗਿਆਨ ਸ਼ਾਮਲ ਹਨ ਅਤੇ ਕਲਾ, ਖਗੋਲ ਵਿਗਿਆਨ ਅਤੇ ਆਰਕੀਟੈਕਚਰ ਦੇ ਗਿਆਨ ਨੂੰ ਵੀ ਸੁਰੱਖਿਅਤ ਕੀਤਾ ਜਾਂਦਾ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਣਗਿਣਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਇਸ ਗੱਲ ‘ਤੇ ਚਾਨਣਾ ਪਾਇਆ ਕਿ ਗਣਿਤ ਤੋਂ ਲੈ ਕੇ ਬਾਈਨਰੀ-ਅਧਾਰਿਤ ਕੰਪਿਊਟਰ ਵਿਗਿਆਨ ਤੱਕ, ਆਧੁਨਿਕ ਵਿਗਿਆਨ ਦੀ ਨੀਂਹ ਜ਼ੀਰੋ ਦੀ ਧਾਰਨਾ 'ਤੇ ਟਿਕੀ ਹੋਈ ਹੈ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜ਼ੀਰੋ ਦੀ ਖੋਜ ਭਾਰਤ ਵਿੱਚ ਹੋਈ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਬਖਸ਼ਾਲੀ ਪਾਂਡੁਲਿਪੀਆਂ ਵਿੱਚ ਜ਼ੀਰੋ ਅਤੇ ਗਣਿਤਿਕ ਫਾਰਮੂਲਿਆਂ ਦੀ ਪ੍ਰਾਚੀਨ ਵਰਤੋਂ ਦੇ ਸਬੂਤ ਹਨ।
ਉਨ੍ਹਾਂ ਨੇ ਕਿਹਾ ਕਿ ਯਸ਼ੋਮਿੱਤਰਾ ਦੀ ਬੋਵਰ ਪਾਂਡੁਲਿਪੀਆਂ ਸਦੀਆਂ ਪੁਰਾਣੇ ਡਾਕਟਰੀ ਵਿਗਿਆਨ ਵਿੱਚ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚਰਕ ਸੰਹਿਤਾ ਅਤੇ ਸੁਸ਼ਰੁਤ ਸੰਹਿਤਾ ਜਿਹੇ ਗ੍ਰੰਥਾਂ ਦੀਆਂ ਹੱਥ-ਲਿਖਤਾਂ ਨੇ ਅੱਜ ਤੱਕ ਆਯੁਰਵੇਦ ਦੇ ਗਿਆਨ ਨੂੰ ਸੁਰੱਖਿਅਤ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਲਵ ਸੂਤਰ ਪ੍ਰਾਚੀਨ ਜਿਓਮੈਟ੍ਰਿਕਲ ਗਿਆਨ ਪ੍ਰਦਾਨ ਕਰਦਾ ਹੈ, ਜਦੋਂ ਕਿ ਕ੍ਰਿਸ਼ੀ ਪਰਾਸ਼ਰ ਪਰੰਪਰਾਗਤ ਖੇਤੀਬਾੜੀ ਗਿਆਨ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਾਟਯ ਸ਼ਾਸਤਰ ਜਿਹੇ ਗ੍ਰੰਥਾਂ ਦੀਆਂ ਪਾਂਡੁਲਿਪੀਆਂ ਸਾਨੂੰ ਮਨੁੱਖੀ ਭਾਵਨਾਤਮਕ ਵਿਕਾਸ ਦੀ ਯਾਤਰਾ ਨੂੰ ਸਮਝਣ ਵਿੱਚ ਸਹਾਇਤਾ ਕਰਦੀਆਂ ਹਨ।
ਇਹ ਦੱਸਦੇ ਹੋਏ ਕਿ ਹਰੇਕ ਰਾਸ਼ਟਰ ਆਪਣੀ ਇਤਿਹਾਸਕ ਦੌਲਤ ਨੂੰ ਆਪਣੀ ਸੱਭਿਅਤਾ ਦੀ ਮਹਾਨਤਾ ਦੇ ਪ੍ਰਤੀਕ ਵਜੋਂ ਦੁਨੀਆ ਸਾਹਮਣੇ ਪੇਸ਼ ਕਰਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇੱਕ ਵੀ ਪਾਂਡੁਲਿਪੀ ਜਾਂ ਕਲਾਕ੍ਰਿਤੀ ਨੂੰ ਰਾਸ਼ਟਰੀ ਖਜ਼ਾਨੇ ਵਜੋਂ ਸੁਰੱਖਿਅਤ ਰੱਖਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਕੋਲ ਪਾਂਡੁਲਿਪੀਆਂ ਦਾ ਵਿਸ਼ਾਲ ਭੰਡਾਰ ਹੈ, ਜੋ ਕਿ ਰਾਸ਼ਟਰੀ ਮਾਣ ਦਾ ਵਿਸ਼ਾ ਹੈ।
ਪ੍ਰਧਾਨ ਮੰਤਰੀ ਨੇ ਕੁਵੈਤ ਦੀ ਆਪਣੀ ਯਾਤਰਾ ਦਾ ਇੱਕ ਨਿਜੀ ਅਨੁਭਵ ਸਾਂਝਾ ਕੀਤਾ, ਜਿੱਥੇ ਉਹ ਇੱਕ ਅਜਿਹੇ ਸੱਜਣ ਨਾਲ ਮਿਲੇ, ਜਿਨ੍ਹਾਂ ਦੇ ਕੋਲ ਭਾਰਤ ਦੇ ਪ੍ਰਾਚੀਨ ਸਮੁੰਦਰੀ ਵਪਾਰ ਮਾਰਗਾਂ ਦਾ ਵੇਰਵਾ ਦੇਣ ਵਾਲੇ ਇਤਿਹਾਸਕ ਦਸਤਾਵੇਜ਼ਾਂ ਦਾ ਇੱਕ ਵਿਆਪਕ ਸੰਗ੍ਰਹਿ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸੱਜਣ ਨੇ ਬਹੁਤ ਮਾਣ ਨਾਲ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਅਜਿਹੀ ਸਮੱਗਰੀ ਪੇਸ਼ ਕੀਤੀ ਜੋ ਇਹ ਦਰਸਾਉਂਦੀ ਹੈ ਕਿ ਸਦੀਆਂ ਪਹਿਲਾਂ ਭਾਰਤ ਨੇ ਸਮੁੰਦਰ ਅਧਾਰਿਤ ਵਪਾਰ ਕਿਵੇਂ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੰਗ੍ਰਹਿ ਭਾਰਤ ਦੇ ਵਿਸ਼ਵਵਿਆਪੀ ਜੁੜਾਅ ਦੀ ਗਹਿਰਾਈ ਅਤੇ ਸਰਹੱਦਾਂ ਦੇ ਪਾਰ ਇਸ ਦੇ ਸਨਮਾਨ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਨ੍ਹਾਂ ਬਿਖਰੇ ਹੋਏ ਖਜ਼ਾਨਿਆਂ ਨੂੰ ਵਿਆਪਕ ਰਾਸ਼ਟਰੀ ਯਤਨ ਵਿੱਚ ਸੁਰੱਖਿਅਤ ਅਤੇ ਏਕੀਕ੍ਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਰਿਕਾਰਡਸ - ਭਾਵੇਂ ਉਹ ਕਿਤੇ ਵੀ ਮਿਲਣ- ਉਨ੍ਹਾਂ ਦੇ ਦਸਤਾਵੇਜ਼ੀਕਰਨ, ਡਿਜੀਟਲਾਈਜ਼ਡ ਅਤੇ ਭਾਰਤ ਦੀ ਸੱਭਿਅਤਾਗਤ ਵਿਰਾਸਤ ਦੇ ਹਿੱਸੇ ਵਜੋਂ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, “ਭਾਰਤ ਨੇ ਦੁਨੀਆ ਦਾ ਵਿਸ਼ਵਾਸ ਕਮਾਇਆ ਹੈ। ਅੱਜ, ਰਾਸ਼ਟਰ ਭਾਰਤ ਨੂੰ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਅਤੇ ਸਨਮਾਨ ਕਰਨ ਲਈ ਸਹੀ ਸਥਾਨ ਵਜੋਂ ਦੇਖਦੇ ਹਨ।” ਉਨ੍ਹਾਂ ਨੇ ਕਿਹਾ ਕਿ ਪਹਿਲਾਂ, ਸਿਰਫ਼ ਕੁਝ ਚੋਰੀ ਕੀਤੀਆਂ ਗਈਆਂ ਭਾਰਤੀ ਮੂਰਤੀਆਂ ਹੀ ਵਾਪਸ ਕੀਤੀਆਂ ਜਾਂਦੀਆਂ ਸਨ। ਪਰ ਹੁਣ ਸੈਂਕੜੇ ਪ੍ਰਾਚੀਨ ਮੂਰਤੀਆਂ ਨੂੰ ਵਾਪਸ ਲਿਆਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ਼ ‘ਤੇ ਜ਼ੋਰ ਦਿੱਤਾ ਕਿ ਇਹ ਵਾਪਸ ਲਿਆਉਣ ਦੀ ਭਾਵਨਾ ਜਾਂ ਹਮਦਰਦੀ ਤੋਂ ਪ੍ਰੇਰਿਤ ਨਹੀਂ ਹੈ, ਸਗੋਂ ਇਸ ਵਿਸ਼ਵਾਸ ਤੋਂ ਪ੍ਰੇਰਿਤ ਹੈ ਕਿ ਭਾਰਤ ਉਨ੍ਹਾਂ ਦੇ ਸੱਭਿਆਚਾਰਕ ਮੁੱਲ ਨੂੰ ਮਾਣ ਦੇ ਨਾਲ ਸੁਰੱਖਿਅਤ ਅਤੇ ਵਧਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਨਜ਼ਰਾਂ ਵਿੱਚ ਵਿਰਾਸਤ ਦਾ ਇੱਕ ਭਰੋਸੇਯੋਗ ਸਰਪ੍ਰਸਤ ਬਣ ਗਿਆ ਹੈ। ਉਨ੍ਹਾਂ ਨੇ ਮੰਗੋਲੀਆ ਦੀ ਆਪਣੀ ਯਾਤਰਾ ਦਾ ਇੱਕ ਨਿਜੀ ਅਨੁਭਵ ਸਾਂਝਾ ਕੀਤਾ, ਜਿੱਥੇ ਉਨ੍ਹਾਂ ਨੇ ਬੋਧੀ ਭਿਕਸ਼ੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਮ੍ਰਿੱਧ ਪਾਂਡੁਲਿਪੀ ਸੰਗ੍ਰਹਿ ਨੂੰ ਦੇਖਿਆ। ਉਨ੍ਹਾਂ ਨੇ ਪਾਂਡੁਲਿਪੀਆਂ 'ਤੇ ਕੰਮ ਕਰਨ ਦੀ ਅਨੁਮਤੀ ਦੀ ਤਾਕੀਦ ਕਰਨ ਬਾਰੇ ਦੱਸਿਆ, ਜੋ ਬਾਅਦ ਵਿੱਚ ਭਾਰਤ ਲਿਆਂਦੀਆਂ ਗਈਆਂ, ਡਿਜੀਟਾਈਜ਼ ਕੀਤੀਆਂ ਗਈਆਂ ਅਤੇ ਸਨਮਾਨ ਨਾਲ ਵਾਪਸ ਕਰ ਦਿੱਤੀਆਂ ਗਈਆਂ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਪਾਂਡੁਲਿਪੀਆਂ ਹੁਣ ਮੰਗੋਲੀਆ ਲਈ ਇੱਕ ਕੀਮਤੀ ਵਿਰਾਸਤ ਬਣ ਗਈਆਂ ਹਨ।
ਇਹ ਪੁਸ਼ਟੀ ਕਰਦੇ ਹੋਏ ਕਿ ਭਾਰਤ ਹੁਣ ਇਸ ਵਿਰਾਸਤ ਨੂੰ ਮਾਣ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਗਿਆਨ ਭਾਰਤਮ ਮਿਸ਼ਨ ਇਸ ਭਵਯ ਪਹਿਲਕਦਮੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਦੇਸ਼ ਭਰ ਵਿੱਚ ਕਈ ਸੰਸਥਾਵਾਂ ਜਨ ਭਾਗੀਦਾਰੀ ਦੀ ਭਾਵਨਾ ਨਾਲ ਸਰਕਾਰ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਾਸ਼ੀ ਨਾਗਰੀ ਪ੍ਰਚਾਰਿਣੀ ਸਭਾ, ਕੋਲਕਾਤਾ ਦੀ ਏਸ਼ੀਆਟਿਕ ਸੋਸਾਇਟੀ, ਉਦੈਪੁਰ ਦੇ 'ਧਰੋਹਰ', ਗੁਜਰਾਤ ਦੇ ਕੋਬਾ ਵਿੱਚ ਆਚਾਰੀਆ ਸ਼੍ਰੀ ਕੈਲਾਸ਼ਸੂਰੀ ਗਿਆਨਮੰਦਰ, ਹਰਿਦੁਆਰ ਵਿੱਚ ਪਤੰਜਲੀ, ਪੁਣੇ ਵਿੱਚ ਭੰਡਾਰਕਰ ਓਰੀਐਂਟਲ ਰਿਸਰਚ ਇੰਸਟੀਟਿਊਟ ਅਤੇ ਤੰਜਾਵੁਰ ਵਿੱਚ ਸਰਸਵਤੀ ਮਹਿਲ ਪੁਸਤਕਾਲਿਆ ਦੇ ਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਸੈਂਕੜੇ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ 10 ਲੱਖ ਤੋਂ ਵੱਧ ਪਾਂਡੁਲਿਪੀਆਂ ਦਾ ਡਿਜੀਟਲੀਕਰਣ ਕੀਤਾ ਜਾ ਚੁੱਕਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕਈ ਨਾਗਰਿਕ ਆਪਣੀ ਪਰਿਵਾਰਕ ਵਿਰਾਸਤ ਨੂੰ ਰਾਸ਼ਟਰ ਲਈ ਉਪਲਬਧ ਕਰਵਾਉਣ ਲਈ ਅੱਗੇ ਆਏ ਹਨ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਅਜਿਹੇ ਹਰੇਕ ਨਾਗਰਿਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਦੇ ਵੀ ਆਪਣੇ ਗਿਆਨ ਨੂੰ ਮੌਦ੍ਰਿਕ ਸ਼ਕਤੀ ਨਾਲ ਨਹੀਂ ਮਾਪਿਆ। ਭਾਰਤੀ ਰਿਸ਼ੀਆਂ ਦੇ ਪ੍ਰਾਚੀਨ ਗਿਆਨ ਦਾ ਹਵਾਲਾ ਦਿੰਦੇ ਹੋਏ ਕਿ ਗਿਆਨ ਸਭ ਤੋਂ ਵੱਡਾ ਦਾਨ ਹੈ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਾਚੀਨ ਕਾਲ ਵਿੱਚ, ਭਾਰਤ ਦੇ ਲੋਕ ਉਦਾਰਤਾ ਦੀ ਭਾਵਨਾ ਨਾਲ ਹੱਥ-ਲਿਖਤਾਂ ਦਾ ਦਾਨ ਕਰਦੇ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਚੀਨੀ ਯਾਤਰੀ ਹਿਊਨ ਸਾਂਗ (Hiuen Tsang ) ਨੇ ਭਾਰਤ ਦਾ ਦੌਰਾ ਕੀਤਾ, ਤਾਂ ਉਹ ਛੇ ਸੌ ਤੋਂ ਵੱਧ ਹੱਥ-ਲਿਖਤਾਂ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਕਿਹਾ ਕਿ ਕਈ ਭਾਰਤੀ ਹੱਥ-ਲਿਖਤਾਂ ਚੀਨ ਦੇ ਰਸਤੇ ਜਪਾਨ ਪਹੁੰਚੀਆਂ। ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ 7ਵੀਂ ਸਦੀ ਵਿੱਚ, ਇਨ੍ਹਾਂ ਹੱਥ-ਲਿਖਤਾਂ ਨੂੰ ਜਪਾਨ ਦੇ ਹੋਰਯੂ-ਯੀ (ਹੋਰਯੂ-ਜੀ) ਮੱਠ (Horyu-ji Monastery) ਵਿੱਚ ਰਾਸ਼ਟਰੀ ਰਾਜਧਾਨੀ ਵਜੋਂ ਸੁਰੱਖਿਅਤ ਕੀਤਾ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਭਾਰਤ ਦੀਆਂ ਪ੍ਰਾਚੀਨ ਪਾਂਡੁਲਿਪੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਗਿਆਨ ਭਾਰਤਮ ਮਿਸ਼ਨ ਦੇ ਤਹਿਤ, ਭਾਰਤ ਮਨੁੱਖਤਾ ਦੀ ਇਸ ਸਾਂਝੀ ਵਿਰਾਸਤ ਨੂੰ ਇਕਜੁੱਟ ਕਰਨ ਦਾ ਵੀ ਯਤਨ ਕਰੇਗਾ।

ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਨੇ ਜੀ-20 ਸੱਭਿਆਚਾਰਕ ਸੰਵਾਦ ਦੌਰਾਨ ਇਸ ਯਤਨ ਦੀ ਸ਼ੁਰੂਆਤ ਕੀਤੀ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨਾਲ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਵਾਲੇ ਦੇਸ਼ ਇਸ ਅਭਿਆਨ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੰਗੋਲੀਆਈ ਕੰਜੂਰ ਦੀਆਂ ਮੁੜ ਛਾਪੀਆਂ ਗਏ ਖੰਡ ਮੰਗੋਲੀਆ ਦੇ ਰਾਜਦੂਤ ਨੂੰ ਤੋਹਫੇ ਵਿੱਚ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ 2022 ਵਿੱਚ, ਇਹ 108 ਖੰਡਾਂ ਨੂੰ ਮੰਗੋਲੀਆ ਅਤੇ ਰੂਸ ਦੇ ਮੱਠਾਂ ਵਿੱਚ ਵੀ ਵੰਡੀਆਂ ਗਈਆਂ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਥਾਈਲੈਂਡ ਅਤੇ ਵੀਅਤਨਾਮ ਦੀਆਂ ਯੂਨੀਵਰਸਿਟੀਆਂ ਨਾਲ ਸਹਿਮਤੀ ਪੱਤਰਾਂ 'ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਵਿਦਵਾਨਾਂ ਨੂੰ ਪ੍ਰਾਚੀਨ ਪਾਂਡੁਲਿਪੀਆਂ ਨੂੰ ਡਿਜੀਟਾਈਜ਼ ਕਰਨ ਲਈ ਟ੍ਰੇਨਡ ਕੀਤਾ ਜਾ ਰਿਹਾ ਹੈ। ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ, ਪਾਲੀ, ਲੱਨਾ ਅਤੇ ਚਾਮ ਭਾਸ਼ਾਵਾਂ ਵਿੱਚ ਕਈ ਪਾਂਡੁਲਿਪੀਆਂ ਨੂੰ ਡਿਜੀਟਾਈਜ਼ ਕੀਤਾ ਗਿਆ ਹੈ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਗਿਆਨ ਭਾਰਤਮ ਮਿਸ਼ਨ ਰਾਹੀਂ, ਭਾਰਤ ਇਨ੍ਹਾਂ ਪਹਿਲਕਦਮੀਆਂ ਦਾ ਹੋਰ ਜ਼ਿਆਦਾ ਵਿਸਤਾਰ ਕਰੇਗਾ।
ਇਹ ਦੱਸਦੇ ਹੋਏ ਕਿ ਗਿਆਨ ਭਾਰਤਮ ਮਿਸ਼ਨ ਇੱਕ ਵੱਡੀ ਚੁਣੌਤੀ ਦਾ ਵੀ ਸਮਾਧਾਨ ਕਰੇਗਾ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਦੀਆਂ ਤੋਂ ਵਰਤੀਆਂ ਜਾਂਦੀਆਂ ਭਾਰਤ ਦੀਆਂ ਪਰੰਪਰਾਗਤ ਗਿਆਨ ਪ੍ਰਣਾਲੀਆਂ ਦੇ ਕਈ ਤੱਤਾਂ ਨੂੰ ਅਕਸਰ ਦੂਜਿਆਂ ਦੁਆਰਾ ਕਾਪੀ ਅਤੇ ਪੇਟੈਂਟ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਪਾਇਰੇਸੀ ਦੇ ਇਸ ਰੂਪ ਨੂੰ ਰੋਕਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਡਿਜੀਟਲ ਪਾਂਡੁਲਿਪੀਆਂ ਇਸ ਤਰ੍ਹਾਂ ਦੇ ਦੁਰਵਰਤੋਂ ਦਾ ਮੁਕਾਬਲਾ ਕਰਨ ਦੇ ਯਤਨਾਂ ਵਿੱਚ ਤੇਜ਼ੀ ਲਿਆਵੇਗਾ ਅਤੇ ਬੌਧਿਕ ਚੋਰੀ ਨੂੰ ਨਿਯਮਤ ਕਰਨ ਵਿੱਚ ਮਦਦ ਕਰੇਗਾ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਦੁਨੀਆ ਵੱਖ-ਵੱਖ ਵਿਸ਼ਿਆਂ ਵਿੱਚ ਪ੍ਰਮਾਣਿਕ ਅਤੇ ਮੂਲ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰੇਗੀ।
ਗਿਆਨ ਭਾਰਤਮ ਮਿਸ਼ਨ ਦੇ ਇੱਕ ਹੋਰ ਮਹੱਤਵਪੂਰਨ ਪਹਿਲੂ ਅਤੇ ਖੋਜ ਅਤੇ ਨਵੀਨਤਾ ਦੇ ਨਵੇਂ ਖੇਤਰਾਂ ਨੂੰ ਖੋਲ੍ਹਣ ਵਿੱਚ ਇਸ ਦੀ ਭੂਮਿਕਾ ਬਾਰੇ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵਿਸ਼ਵਵਿਆਪੀ ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗ ਦਾ ਮੁੱਲ ਲਗਭਗ 2.5 ਟ੍ਰਿਲੀਅਨ ਡਾਲਰ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਪਾਂਡੁਲਿਪੀਆਂ ਇਸ ਉਦਯੋਗ ਦੀਆਂ ਵੈਲਿਉ-ਚੇਨਾਂ ਵਿੱਚ ਸ਼ਾਮਲ ਹੋਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਰੋੜਾਂ ਪਾਂਡੁਲਿਪੀਆਂ ਅਤੇ ਉਨ੍ਹਾਂ ਵਿੱਚ ਮੌਜੂਦ ਪ੍ਰਾਚੀਨ ਗਿਆਨ, ਇੱਕ ਵਿਸ਼ਾਲ ਡੇਟਾ ਬੈਂਕ ਵਜੋਂ ਕੰਮ ਕਰੇਗਾ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਹ ਡੇਟਾ-ਸੰਚਾਲਿਤ ਨਵੀਨਤਾ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ। ਇਹ ਦੱਸਦੇ ਹੋਏ ਕਿ ਤਕਨੀਕੀ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਉੱਭਰਨਗੇ, ਸ਼੍ਰੀ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਪਾਂਡੁਲਿਪੀ ਡਿਜੀਟਾਈਜ਼ੇਸ਼ਨ ਅੱਗੇ ਵਧੇਗੀ, ਅਕਾਦਮਿਕ ਖੋਜ ਲਈ ਨਵੀਆਂ ਸੰਭਾਵਨਾਵਾਂ ਵੀ ਖੁੱਲ੍ਹਣਗੀਆਂ।
ਇਹ ਦੇਖਦੇ ਹੋਏ ਕਿ ਇਨ੍ਹਾਂ ਡਿਜੀਟਲ ਪਾਂਡੁਲਿਪੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਅਧਿਐਨ ਕਰਨ ਲਈ, ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੀਆਂ ਉੱਨਤ ਟੈਕਨੋਲੋਜੀਆਂ ਦੀ ਵਰਤੋਂ ਵਧਾਈ ਜਾਣੀ ਚਾਹੀਦੀ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਏਆਈ ਦੀ ਮਦਦ ਨਾਲ ਪ੍ਰਾਚੀਨ ਪਾਂਡੁਲਿਪੀਆਂ ਨੂੰ ਹੋਰ ਗਹਿਰਾਈ ਨਾਲ ਸਮਝਿਆ ਜਾ ਸਕਦਾ ਹੈ ਅਤੇ ਵਧੇਰੇ ਵਿਆਪਕ ਤੌਰ 'ਤੇ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਏਆਈ ਇਨ੍ਹਾਂ ਹੱਥ-ਲਿਖਤਾਂ ਵਿੱਚ ਮੌਜੂਦ ਗਿਆਨ ਨੂੰ ਪ੍ਰਮਾਣਿਕ ਅਤੇ ਪ੍ਰਭਾਵਸ਼ਾਲੀ ਮਾਧਿਅਮ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰਨ ਵਿੱਚ ਵੀ ਸਹਾਇਤਾ ਕਰ ਸਕਦਾ ਹੈ।

ਦੇਸ਼ ਦੇ ਸਾਰੇ ਨੌਜਵਾਨਾਂ ਤੋਂ ਅੱਗੇ ਆਉਣ ਅਤੇ ਗਿਆਨ ਭਾਰਤਮ ਮਿਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕਰਦੇ ਹੋਏ, ਸ਼੍ਰੀ ਮੋਦੀ ਨੇ ਟੈਕਨੋਲੋਜੀ ਰਾਹੀਂ ਅਤੀਤ ਦੀ ਖੋਜ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਗਿਆਨ ਨੂੰ ਸਬੂਤ-ਅਧਾਰਿਤ ਮਾਪਦੰਡਾਂ 'ਤੇ ਮਨੁੱਖਤਾ ਲਈ ਪਹੁੰਚਯੋਗ ਬਣਾਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ ਇਸ ਦਿਸ਼ਾ ਵਿੱਚ ਨਵੀਆਂ ਪਹਿਲਕਦਮੀਆਂ ਕਰਨ ਦੀ ਵੀ ਤਾਕੀਦ ਕੀਤੀ। ਇਹ ਦੇਖਦੇ ਹੋਏ ਕਿ ਪੂਰਾ ਦੇਸ਼ ਸਵਦੇਸ਼ੀ ਦੀ ਭਾਵਨਾ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਹ ਮਿਸ਼ਨ ਉਸ ਰਾਸ਼ਟਰੀ ਭਾਵਨਾ ਦਾ ਵਿਸਥਾਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਪਣੀ ਵਿਰਾਸਤ ਨੂੰ ਆਪਣੀ ਤਾਕਤ ਦੇ ਪ੍ਰਤੀਕ ਵਿੱਚ ਬਦਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਆਪਣੇ ਸੰਬੋਧਨ ਨੂੰ ਸਮਾਪਤ ਕੀਤਾ ਕਿ ਗਿਆਨ ਭਾਰਤਮ ਮਿਸ਼ਨ ਭਵਿੱਖ ਲਈ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰੇਗਾ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੀ ਰਾਓ ਇੰਦਰਜੀਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ 11-13 ਸਤੰਬਰ ਤੱਕ " ਪਾਂਡੁਲਿਪੀ ਵਿਰਾਸਤ ਰਾਹੀਂ ਭਾਰਤ ਦੀ ਗਿਆਨ ਵਿਰਾਸਤ ਨੂੰ ਮੁੜ ਪ੍ਰਾਪਤ ਕਰਨਾ" ਵਿਸ਼ੇ ਹੇਠ ਆਯੋਜਿਤ ਕੀਤੀ ਜਾ ਰਹੀ ਹੈ। ਇਹ ਸੰਮੇਲਨ ਭਾਰਤ ਦੇ ਵਿਲੱਖਣ ਪਾਂਡੁਲਿਪੀ ਸੰਪਦਾ ਨੂੰ ਪੁਨਰ ਸੁਰਜੀਤ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਦਰਾਂ ਕਰਨ ਅਤੇ ਇਸ ਨੂੰ ਵਿਸ਼ਵਵਿਆਪੀ ਗਿਆਨ ਸੰਵਾਦ ਦੇ ਕੇਂਦਰ ਵਿੱਚ ਰੱਖਣ ਲਈ ਪ੍ਰਮੁੱਖ ਵਿਦਵਾਨਾਂ, ਸੰਭਾਲਵਾਦੀਆਂ, ਟੈਕਨੋਲੋਜਿਸਟਾਂ ਅਤੇ ਨੀਤੀ ਮਾਹਿਰਾਂ ਨੂੰ ਇਕੱਠੇ ਲਿਆਵੇਗਾ। ਇਸ ਵਿੱਚ ਹੱਥ-ਲਿਖਤ ਸੰਭਾਲ, ਡਿਜੀਟਾਈਜ਼ੇਸ਼ਨ ਟੈਕਨੋਲੋਜੀਆਂ, ਮੈਟਾਡੇਟਾ ਮਿਆਰਾਂ, ਕਾਨੂੰਨੀ ਢਾਂਚੇ, ਸੱਭਿਆਚਾਰਕ ਕੂਟਨੀਤੀ ਅਤੇ ਪ੍ਰਾਚੀਨ ਲਿਪੀਆਂ ਦੀ ਵਿਆਖਿਆ ਜਿਹੇ ਮਹੱਤਵਪੂਰਨ ਖੇਤਰਾਂ 'ਤੇ ਦੁਰਲੱਭ ਹੱਥ-ਲਿਖਤਾਂ ਅਤੇ ਵਿਦਵਾਨਾਂ ਦੀ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਸ਼ਾਮਲ ਹੋਵੇਗੀ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
#GyanBharatam Mission is set to become the voice of India's culture, literature and consciousness. pic.twitter.com/zanqx4stxs
— PMO India (@PMOIndia) September 12, 2025
Today, India has the world's largest collection of about one crore manuscripts. pic.twitter.com/vnSXJAa2Kc
— PMO India (@PMOIndia) September 12, 2025
Throughout history, crores of manuscripts were destroyed, but the ones that remain show how devoted our ancestors were to knowledge, science and learning. pic.twitter.com/pQQ0JnlRv5
— PMO India (@PMOIndia) September 12, 2025
India's knowledge tradition is built on four pillars... pic.twitter.com/10gpfDBOrA
— PMO India (@PMOIndia) September 12, 2025
India's history is not just about the rise and fall of dynasties. pic.twitter.com/792omip0Tq
— PMO India (@PMOIndia) September 12, 2025
India is itself a living stream, shaped by its ideas, ideals and values. pic.twitter.com/WKUev33svO
— PMO India (@PMOIndia) September 12, 2025
India's manuscripts contain footprints of the development journey of the entire humanity. pic.twitter.com/zAat3MzdQn
— PMO India (@PMOIndia) September 12, 2025


