ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ਼ਾਹ ਅਬਦੁੱਲਾ ਦੂਜੇ ਨੇ ਅੱਜ ਅਮਾਨ ਵਿੱਚ ਭਾਰਤ-ਜੌਰਡਨ ਵਪਾਰਕ ਮੰਚ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਕਰਾਊਨ ਪ੍ਰਿੰਸ ਹੁਸੈਨ ਅਤੇ ਜੌਰਡਨ ਦੇ ਵਪਾਰ ਤੇ ਉਦਯੋਗ ਮੰਤਰੀ ਅਤੇ ਨਿਵੇਸ਼ ਮੰਤਰੀ ਵੀ ਮੌਜੂਦ ਸਨ। ਸ਼ਾਹ ਅਬਦੁੱਲਾ ਦੂਜੇ ਅਤੇ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਮਜ਼ਬੂਤ ਕਰਨੇ ਬਹੁਤ ਅਹਿਮ ਹਨ। ਉਨ੍ਹਾਂ ਨੇ ਦੋਹਾਂ ਪਾਸਿਆਂ ਦੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਅਤੇ ਮੌਕਿਆਂ ਰਾਹੀਂ ਤਰੱਕੀ ਅਤੇ ਖ਼ੁਸ਼ਹਾਲੀ ਹਾਸਲ ਕਰਨ। ਸ਼ਾਹ ਅਬਦੁੱਲਾ ਦੂਜੇ ਨੇ ਕਿਹਾ ਕਿ ਜੌਰਡਨ ਦੇ ਮੁਕਤ ਵਪਾਰ ਸਮਝੌਤਿਆਂ ਅਤੇ ਭਾਰਤ ਦੀ ਆਰਥਿਕ ਤਾਕਤ ਨੂੰ ਜੋੜ ਕੇ ਦੱਖਣੀ ਏਸ਼ੀਆ ਅਤੇ ਪੱਛਮੀ ਏਸ਼ੀਆ ਤੇ ਉਸ ਤੋਂ ਅੱਗੇ ਦੇ ਖੇਤਰਾਂ ਵਿਚਾਲੇ ਆਰਥਿਕ ਗਲਿਆਰੇ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੌਰਡਨ ਅਤੇ ਭਾਰਤ ਵਿਚਾਲੇ ਗੂੜ੍ਹੇ ਸਭਿਅਕ ਸਬੰਧਾਂ ਦੀ ਮਜ਼ਬੂਤ ਨੀਂਹ 'ਤੇ ਮੌਜੂਦਾ ਭਾਈਵਾਲੀ ਬਹੁਤ ਉਤਸ਼ਾਹਜਨਕ ਹੈ। ਉਨ੍ਹਾਂ ਨੇ ਸ਼ਾਹ ਅਬਦੁੱਲਾ ਦੂਜੇ ਦੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਜੌਰਡਨ ਬਾਜ਼ਾਰਾਂ ਅਤੇ ਖੇਤਰਾਂ ਨੂੰ ਜੋੜਨ ਵਾਲਾ ਪੁਲ ਬਣ ਗਿਆ ਹੈ ਅਤੇ ਵਪਾਰ ਤੇ ਤਰੱਕੀ ਨੂੰ ਹੁਲਾਰਾ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅਗਲੇ 5 ਸਾਲਾਂ ਵਿੱਚ ਜੌਰਡਨ ਨਾਲ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਪ੍ਰਸਤਾਵ ਰੱਖਿਆ। ਪ੍ਰਧਾਨ ਮੰਤਰੀ ਨੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੇ ਰਾਹ 'ਤੇ ਅੱਗੇ ਵਧ ਰਹੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥ-ਵਿਵਸਥਾ ਵਜੋਂ ਭਾਰਤ ਦੀ ਸਫ਼ਲਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜੌਰਡਨ ਅਤੇ ਪੂਰੀ ਦੁਨੀਆ ਵਿੱਚ ਆਪਣੇ ਭਾਈਵਾਲਾਂ ਲਈ ਭਾਰਤ ਨੇ ਬੇਅੰਤ ਵਪਾਰਕ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਨੇ ਜੌਰਡਨ ਦੀਆਂ ਕੰਪਨੀਆਂ ਨੂੰ ਭਾਰਤ ਨਾਲ ਭਾਈਵਾਲੀ ਕਰਨ ਅਤੇ ਇਸ ਦੇ 1.4 ਅਰਬ ਖਪਤਕਾਰਾਂ ਵਾਲੇ ਬਾਜ਼ਾਰ, ਮਜ਼ਬੂਤ ਨਿਰਮਾਣ ਅਧਾਰ ਅਤੇ ਟਿਕਾਊ, ਪਾਰਦਰਸ਼ੀ ਤੇ ਅਨੁਮਾਨਯੋਗ ਨੀਤੀਗਤ ਮਾਹੌਲ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਦੁਨੀਆ ਲਈ ਭਰੋਸੇਯੋਗ ਸਪਲਾਈ ਚੇਨ ਭਾਈਵਾਲ ਬਣਨ ਦੇ ਮਕਸਦ ਨਾਲ ਹੱਥ ਮਿਲਾ ਸਕਦੇ ਹਨ। ਉਨ੍ਹਾਂ ਨੇ ਭਾਰਤੀ ਅਰਥ-ਵਿਵਸਥਾ ਦੇ 8 ਫ਼ੀਸਦੀ ਤੋਂ ਵੱਧ ਵਾਧੇ ਦਾ ਜ਼ਿਕਰ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪੈਦਾਵਾਰ-ਆਧਾਰਿਤ ਸ਼ਾਸਨ ਅਤੇ ਨਵੀਨਤਾ-ਆਧਾਰਿਤ ਨੀਤੀਆਂ ਦਾ ਨਤੀਜਾ ਹੈ।
ਪ੍ਰਧਾਨ ਮੰਤਰੀ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਆਈਟੀ, ਫਿਨਟੈੱਕ, ਹੈਲਥ-ਟੈੱਕ ਅਤੇ ਐਗਰੀ-ਟੈੱਕ ਦੇ ਖੇਤਰਾਂ ਵਿੱਚ ਭਾਰਤ-ਜੌਰਡਨ ਵਪਾਰਕ ਸਹਿਯੋਗ ਦੇ ਮੌਕਿਆਂ ਦਾ ਵੀ ਜ਼ਿਕਰ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਸਟਾਰਟਅੱਪਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਹੱਥ ਮਿਲਾਉਣ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦਵਾਈਆਂ ਅਤੇ ਡਾਕਟਰੀ ਸਾਜ਼ੋ-ਸਾਮਾਨ ਦੇ ਖੇਤਰਾਂ ਵਿੱਚ ਭਾਰਤ ਦੀ ਤਾਕਤ ਅਤੇ ਜੌਰਡਨ ਦੀ ਢੁਕਵੀਂ ਭੂਗੋਲਿਕ ਸਥਿਤੀ ਇੱਕ ਦੂਜੇ ਦੇ ਪੂਰਕ ਹੋ ਸਕਦੇ ਹਨ ਅਤੇ ਜੌਰਡਨ ਨੂੰ ਇਨ੍ਹਾਂ ਖੇਤਰਾਂ ਵਿੱਚ ਪੱਛਮੀ ਏਸ਼ੀਆ ਅਤੇ ਅਫ਼ਰੀਕਾ ਲਈ ਭਰੋਸੇਯੋਗ ਕੇਂਦਰ ਬਣਾ ਸਕਦੇ ਹਨ। ਉਨ੍ਹਾਂ ਨੇ ਖੇਤੀਬਾੜੀ, ਕੋਲਡ ਚੇਨ, ਫੂਡ ਪਾਰਕ, ਖਾਦ, ਬੁਨਿਆਦੀ ਢਾਂਚੇ, ਆਟੋਮੋਬਾਈਲ, ਗ੍ਰੀਨ ਮੋਬਿਲਿਟੀ ਅਤੇ ਵਿਰਾਸਤੀ ਤੇ ਸਭਿਆਚਾਰਕ ਸੈਰ-ਸਪਾਟੇ ਦੇ ਖੇਤਰਾਂ ਵਿੱਚ ਦੋਵਾਂ ਪੱਖਾਂ ਲਈ ਵਪਾਰਕ ਮੌਕਿਆਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਹਰਿਤ ਪਹਿਲਕਦਮੀਆਂ ਬਾਰੇ ਬੋਲਦਿਆਂ ਨਵਿਆਉਣਯੋਗ ਊਰਜਾ, ਹਰਿਤ ਵਿੱਤਪੋਸ਼ਣ, ਖਾਰੇ ਪਾਣੀ ਦੀ ਸੋਧ ਅਤੇ ਪਾਣੀ ਦੀ ਮੁੜ ਵਰਤੋਂ ਦੇ ਖੇਤਰਾਂ ਵਿੱਚ ਭਾਰਤ-ਜੌਰਡਨ ਵਿਚਾਲੇ ਵਧੇਰੇ ਵਪਾਰਕ ਸਹਿਯੋਗ ਦਾ ਸੁਝਾਅ ਦਿੱਤਾ।
ਭਾਰਤ-ਜੌਰਡਨ ਵਪਾਰਕ ਮੀਟਿੰਗ ਵਿੱਚ ਬੁਨਿਆਦੀ ਢਾਂਚਾ, ਸਿਹਤ, ਦਵਾਈ ਨਿਰਮਾਣ, ਖਾਦ, ਖੇਤੀਬਾੜੀ, ਨਵਿਆਉਣਯੋਗ ਊਰਜਾ, ਕੱਪੜਾ, ਰਸਦ, ਆਟੋਮੋਬਾਈਲ, ਊਰਜਾ, ਰੱਖਿਆ ਅਤੇ ਨਿਰਮਾਣ ਖੇਤਰਾਂ ਦੇ ਦੋਵਾਂ ਦੇਸ਼ਾਂ ਦੇ ਵੱਡੇ ਕਾਰੋਬਾਰੀਆਂ ਨੇ ਹਿੱਸਾ ਲਿਆ। ਵਫ਼ਦ ਵਿੱਚ ਐੱਫਆਈਸੀਸੀ ਅਤੇ ਜੌਰਡਨ ਚੈਂਬਰ ਆਫ਼ ਕਾਮਰਸ ਦੇ ਨੁਮਾਇੰਦੇ ਵੀ ਸ਼ਾਮਲ ਸਨ, ਜਿਨ੍ਹਾਂ ਵਿਚਕਾਰ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਇੱਕ ਸਮਝੌਤਾ (ਐੱਮਓਯੂ) ਹੋ ਚੁੱਕਾ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
भारत और जॉर्डन के संबंध ऐसे है, जहाँ ऐतिहासिक विश्वास और भविष्य के आर्थिक अवसर एक साथ मिलते हैं: PM @narendramodi
— PMO India (@PMOIndia) December 16, 2025
भारत की growth rate 8 percent से ऊपर है।
— PMO India (@PMOIndia) December 16, 2025
ये growth number, productivity-driven governance और Innovation driven policies का नतीजा है: PM @narendramodi
भारत को dry climate में खेती का बहुत अनुभव है।
— PMO India (@PMOIndia) December 16, 2025
हमारा ये experience, जॉर्डन में real difference ला सकता है।
हम Precision farming और micro-irrigation जैसे solutions पर काम कर सकते हैं।
Cold chains, food parks और storage facilities बनाने में भी हम मिलकर काम कर सकते हैं: PM
आज healthcare सिर्फ एक sector नहीं है, बल्कि एक strategic priority है।
— PMO India (@PMOIndia) December 16, 2025
जॉर्डन में भारतीय कंपनियां मेडिसन बनाएं, मेडिकल डिवाइस बनाएं... इससे जॉर्डन के लोगों को तो फायदा होगा ही... West Asia और Africa के लिए भी जॉर्डन एक reliable hub बन सकता है: PM @narendramodi
भारत ने डिजिटल टेक्नॉलॉजी को inclusion और efficiency का model बनाया है।
— PMO India (@PMOIndia) December 16, 2025
हमारे UPI, Aadhaar, डिजिलॉकर जैसे frameworks आज global benchmarks बन रहे हैं।
His Majesty और मैंने इन frameworks को Jordan के सिस्टम्स से जोड़ने पर चर्चा की है: PM @narendramodi


