ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਤੀਸਲਾਵਾ ਵਿਖੇ ਰਾਸ਼ਟਰਪਤੀ ਭਵਨ ਵਿੱਚ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪੀਟਰ ਪੇਲੇਗ੍ਰਿਨੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫ਼ਰਵਰੀ, 2026 ਵਿੱਚ ‘ਏਆਈ ਇੰਪੈਕਟ ਸਮਿਟ’ ਦੌਰਾਨ ਰਾਸ਼ਟਰਪਤੀ ਪੇਲੇਗ੍ਰਿਨੀ ਦੀ ਭਾਰਤ ਯਾਤਰਾ ਵੇਲੇ ਹੋਈ ਆਪਣੀ ਪਿਛਲੀ ਮੁਲਾਕਾਤ ਨੂੰ ਬੜੇ ਪਿਆਰ ਨਾਲ ਯਾਦ ਕੀਤਾ। ਦੋਵਾਂ ਆਗੂਆਂ ਨੇ ਚੱਲ ਰਹੇ ਸਹਿਯੋਗ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਵਪਾਰ, ਨਿਵੇਸ਼, ਤਕਨਾਲੋਜੀ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਵਧਦੇ ਆਪਸੀ ਸਬੰਧਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਪਸੀ ਹਿੱਤਾਂ ਨਾਲ ਜੁੜੇ ਖੇਤਰੀ ਅਤੇ ਵਿਸ਼ਵ-ਵਿਆਪੀ ਵਿਕਾਸ ’ਤੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਪੇਲੇਗ੍ਰਿਨੀ ਨੇ ਰਾਸ਼ਟਰਪਤੀ ਭਵਨ ਵਿੱਚ ਸਲੋਵਾਕ ਕਲਾਕਾਰਾਂ ਵੱਲੋਂ “ਵਾਰਾਣਸੀ ਸ਼ਹਿਰ” ਦੇ ਵਿਸ਼ੇ ’ਤੇ ਲਗਾਈ ਗਈ ਇੱਕ ਪੇਂਟਿੰਗ ਪ੍ਰਦਰਸ਼ਨੀ ਵੀ ਦੇਖੀ। ਉਨ੍ਹਾਂ ਨੇ ਸਲੋਵਾਕ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਵਿਸ਼ੇਸ਼ ਯੋਗ ਪ੍ਰਦਰਸ਼ਨ ਨੂੰ ਵੀ ਦੇਖਿਆ।

ਰਾਸ਼ਟਰਪਤੀ ਪੇਲੇਗ੍ਰਿਨੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਆਯੋਜਨ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਪੇਲੇਗ੍ਰਿਨੀ ਨੂੰ ਉਨ੍ਹਾਂ ਦੇ ਨਿੱਘ ਅਤੇ ਪ੍ਰਹੁਣਾਚਾਰੀ ਲਈ ਅਤੇ ਭਾਰਤ-ਸਲੋਵਾਕੀਆ ਸਾਂਝੇਦਾਰੀ ਨੂੰ ਲਗਾਤਾਰ ਸਮਰਥਨ ਦੇਣ ਲਈ ਧੰਨਵਾਦ ਕੀਤਾ।
Today’s talks with President Pellegrini covered diverse subjects such as closer ties in manufacturing, transport, innovation and investment linkages, energy, biofuels and more. There is also immense scope to cooperate in the field of digital technology. We also talked about… pic.twitter.com/3kGxkVOpbv
— Narendra Modi (@narendramodi) June 15, 2026


