ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬ੍ਰਾਸੀਲੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਸ਼੍ਰੀ ਮੋਦੀ ਨੇ ਅੱਜ ਬ੍ਰਾਸੀਲੀਆ ਦੇ ਅਲਵੋਰਾਡਾ ਪੈਲੇਸ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਲੂਲਾ ਨੇ ਸ਼੍ਰੀ ਮੋਦੀ ਦੀ ਉਨ੍ਹਾਂ ਦੇ ਆਗਮਨ ‘ਤੇ ਗਰਮਜੋਸ਼ੀ ਨਾਲ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਰੰਗਾਰੰਗ ਰਸਮੀ ਸੁਆਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਲੂਲਾ ਨੇ ਸੀਮਿਤ ਅਤੇ ਵਫ਼ਦ ਪੱਧਰ ਦੇ ਫਾਰਮੈਟਾਂ ਵਿੱਚ ਵਾਰਤਾ ਕੀਤੀ ਅਤੇ ਭਾਰਤ ਅਤੇ ਬ੍ਰਾਜ਼ੀਲ ਦੇ ਦਰਮਿਆਨ ਬਹੁਆਯਾਮੀ ਮਹੱਤਵਪੂਰਨ ਸਾਂਝੇਦਾਰੀ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਉਨ੍ਹਾਂ ਸਾਂਝੀਆਂ ਕਦਰਾ-ਕੀਮਤਾਂ ਦੀ ਪੁਸ਼ਟੀ ਕੀਤੀ ਜੋ ਭਾਰਤ-ਬ੍ਰਾਜ਼ੀਲ ਦੇ ਨਿੱਘੇ ਅਤੇ ਦੋਸਤਾਨਾ ਸਬੰਧਾਂ ਦਾ ਅਧਾਰ ਹਨ। ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸਿਹਤ ਅਤੇ ਔਸ਼ਧੀ, ਪੁਲਾੜ, ਅਖੁੱਟ  ਊਰਜਾ, ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ, ਊਰਜਾ ਸੁਰੱਖਿਆ, ਬੁਨਿਆਦੀ ਢਾਂਚੇ ਦੇ ਵਿਕਾਸ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਯੂਪੀਆਈ (UPI), ਪਰੰਪਰਾਗਤ ਚਿਕਿਤਸਾ, ਯੋਗ, ਖੇਡ ਸਬੰਧ (sporting links), ਸੰਸਕ੍ਰਿਤੀ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਮਹੱਤਵਪੂਰਨ ਖਣਿਜਾਂ, ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਸੁਪਰਕੰਪਿਊਟਰਸ, ਡਿਜੀਟਲ ਸਹਿਯੋਗ ਅਤੇ ਗਤੀਸ਼ੀਲਤਾ ਜਿਹੇ ਸਹਿਯੋਗ ਦੇ ਨਵੇਂ ਖੇਤਰਾਂ ਵਿੱਚ ਸਹਿਯੋਗ ਦੇ ਅਵਸਰਾਂ ਦੀ ਖੋਜ ‘ਤੇ ਵੀ ਚਰਚਾ ਕੀਤੀ।

 

ਦੋਹਾਂ ਨੇਤਾਵਾਂ ਨੇ ਵਪਾਰ ਅਤੇ ਕਮਰਸ਼ੀਅਲ ਮਾਮਲਿਆਂ ‘ਤੇ ਚਰਚਾ ਦੇ ਲਈ ਇੱਕ ਮੰਤਰੀ-ਪੱਧਰੀ ਵਿਵਸਥਾ (Ministerial level mechanism) ਦੀ ਸਥਾਪਨਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਭਾਰਤ-ਮਰਕੋਸੁਰ ਤਰਜੀਹੀ ਵਪਾਰ ਸਮਝੌਤੇ (India-MERCOSUR Preferential Trade Agreement) ਦੇ ਵਿਸਤਾਰ ਸਹਿਤ ਦੁਵੱਲੇ ਵਪਾਰ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਅਗਲੇ ਪੰਜ ਵਰ੍ਹਿਆਂ ਵਿੱਚ ਦੁਵੱਲੇ ਵਪਾਰ ਨੂੰ 20 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦਾ ਲਕਸ਼ ਰੱਖਿਆ। ਦੋਹਾਂ ਨੇਤਾਵਾਂ ਨੇ ਊਰਜਾ ਖੇਤਰ ਵਿੱਚ ਚਲ ਰਹੇ ਸਹਿਯੋਗ ਦਾ ਜਾਇਜ਼ਾ ਲੈਂਦੇ ਹੋਏ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ‘ਤੇ ਸਹਿਮਤੀ ਵਿਅਕਤ ਕੀਤੀ ਕਿਉਂਕਿ ਦੋਹਾਂ ਦੇਸ਼ਾਂ  ਵਿੱਚ ਹਾਈਡ੍ਰੋਕਾਰਬਨ ਦੇ ਨਾਲ-ਨਾਲ ਅਖੁੱਟ  ਊਰਜਾ ਖੇਤਰਾਂ ਵਿੱਚ ਅਪਾਰ ਸੰਭਾਵਨਾਵਾਂ ਉਪਸਥਿਤ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਅਪ੍ਰੈਲ 2025 ਵਿੱਚ ਪਹਿਲਗਾਮ ਵਿੱਚ ਹੋਰ ਵਹਿਸ਼ੀ ਆਤੰਕਵਾਦੀ ਹਮਲੇ ਦੇ ਬਾਅਦ ਭਾਰਤ ਦੇ ਨਾਲ ਪ੍ਰਦਰਸ਼ਿਤ ਕੀਤੀ ਗਈ ਇਕਜੁੱਟਤਾ ਅਤੇ ਸਮਰਥਨ ਦੇ ਲਈ ਬ੍ਰਾਜ਼ੀਲ ਦਾ ਧੰਨਵਾਦ ਕੀਤਾ। ਇਹ ਆਤੰਕਵਾਦ ਦੇ ਸਾਰੇ ਸਰੂਪਾਂ ਅਤੇ ਅਭਿਵਿਅਕਤੀਆਂ ਦਾ ਮੁਕਾਬਲਾ ਕਰਨ ਦੇ ਲਈ ਦੋਹਾਂ ਦੇਸ਼ਾਂ ਦੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਆਤੰਕਵਾਦ ਨੂੰ ਕਤਈ ਬਰਦਾਸ਼ਤ ਨਾ ਕਰਨ ਦੀ ਨੀਤੀ ਹੋਣੀ ਚਾਹੀਦੀ ਹੈ ਅਤੇ ਅਜਿਹੇ ਅਮਾਨਵੀ ਕਾਰਿਆਂ ਨੂੰ ਹੁਲਾਰਾ ਦੇਣ ਵਾਲਿਆਂ ਨਾਲ ਸਖ਼ਤਾਈ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਰਾਸ਼ਟਰਪਤੀ ਲੂਲਾ ਇਸ ਬਾਤ ‘ਤੇ ਸਹਿਮਤ ਹੋਏ ਕਿ ਦੋਹਾਂ ਦੇਸ਼ਾਂ ਨੂੰ ਆਤੰਕਵਾਦ ਦੇ ਖ਼ਿਲਾਫ਼ ਲੜਨ ਅਤੇ ਉਸ ਨੂੰ ਹਰਾਉਣ ਦੇ ਲਈ ਆਲਮੀ ਸਮੁਦਾਇ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

 

ਦੋਹਾਂ ਨੇਤਾਵਾਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਬਹੁਪੱਖਵਾਦ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਹਿਤ ਆਲਮੀ ਸ਼ਾਸਨ ਸੰਸਥਾਵਾਂ ਵਿੱਚ ਸੁਧਾਰ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਵੇਂ ਨੇਤਾ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਆਲਮੀ ਕਾਰਵਾਈ ਨੂੰ ਮਜ਼ਬੂਤ ਕਰਨ ਹਿਤ ਮਿਲ ਕੇ ਕੰਮ ਕਰਨ ‘ਤੇ ਭੀ ਸਹਿਮਤ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਆਗਾਮੀ ਸੀਓਪੀ-30 ਜਲਵਾਯੂ ਪਰਿਵਰਤਨ ਸੰਮੇਲਨ (COP30 climate change conference) ਦੇ ਲਈ ਬ੍ਰਾਜ਼ੀਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਦੋਵੇਂ ਨੇਤਾ ਗਲੋਬਲ ਸਾਊਥ ਦੇ ਹਿਤਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਦੇ ਰਹਿਣ ‘ਤੇ ਸਹਿਮਤ ਹੋਏ।


ਵਾਰਤਾ ਦੇ ਬਾਅਦ, ਆਤੰਕਵਾਦ ਵਿਰੋਧੀ, ਸੁਰੱਖਿਆ ਖੇਤਰ ਵਿੱਚ ਸੂਚਨਾ ਦੇ ਅਦਾਨ-ਪ੍ਰਦਾਨ, ਖੇਤੀਬਾੜੀ ਖੋਜ, ਅਖੁੱਟ  ਊਰਜਾ, ਬੌਧਿਕ ਸੰਪਦਾ ਅਧਿਕਾਰ ਅਤੇ ਡਿਜੀਟਲ ਸਹਿਯੋਗ (ਇੰਡੀਆ ਸਟੈਕ-India Stack) ਦੇ ਖੇਤਰਾਂ ਵਿੱਚ 6 ਸਹਿਮਤੀ ਪੱਤਰਾਂ (ਵੇਰਵੇ ਇੱਥੇ  ਦੇਖੇ ਜਾ ਸਕਦੇ ਹਨ) ਨੂੰ ਅੰਤਿਮ ਰੂਪ ਦਿੱਤਾ ਗਿਆ। ਸਰਕਾਰੀ ਯਾਤਰਾ ਦੇ ਅਵਸਰ ‘ਤੇ ਇੱਕ ਸੰਯੁਕਤ ਬਿਆਨ [ਲਿੰਕ ]  ਭੀ ਜਾਰੀ ਕੀਤਾ ਗਿਆ।

ਰਾਸ਼ਟਰਪਤੀ ਲੂਲਾ ਨੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਲੂਲਾ ਦਾ ਸ਼ਾਨਦਾਰ ਪ੍ਰਾਹੁਣਾਚਾਰੀ ਦੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Somnath Swabhiman Parv: “Feeling blessed to be in Somnath, a proud symbol of our civilisational courage,” says PM Modi

Media Coverage

Somnath Swabhiman Parv: “Feeling blessed to be in Somnath, a proud symbol of our civilisational courage,” says PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਜਨਵਰੀ 2026
January 11, 2026

Dharma-Driven Development: Celebrating PM Modi's Legacy in Tradition and Transformation