ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਵਾਡੇਫੁਲ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਅਤੇ ਜਰਮਨੀ ਆਪਣੀ ਰਣਨੀਤਕ ਸਾਂਝੇਦਾਰੀ ਦੇ 25 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ। ਜੀਵੰਤ ਲੋਕਤੰਤਰ ਅਤੇ ਮੋਹਰੀ ਅਰਥਵਿਵਸਥਾਵਾਂ ਦੇ ਰੂਪ ਵਿੱਚ, ਅਸੀਂ ਵਪਾਰ, ਟੈਕਨੋਲੋਜੀ, ਇਨੋਵੇਸ਼ਨ, ਸਥਿਰਤਾ, ਮੈਨੂਫੈਕਚਰਿੰਗ ਅਤੇ ਗਤੀਸ਼ੀਲਤਾ ਵਿੱਚ ਆਪਸੀ ਲਾਭਦਾਇਕ ਸਹਿਯੋਗ ਨੂੰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਦੇਖਦੇ ਹਾਂ।”
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਵਾਡੇਫੁਲ ਨਾਲ ਮਿਲ ਕੇ ਪ੍ਰਸੰਨਤਾ ਹੋਈ। ਭਾਰਤ ਅਤੇ ਜਰਮਨੀ ਆਪਣੀ ਰਣਨੀਤਕ ਸਾਂਝੇਦਾਰੀ ਦੇ 25 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ। ਜੀਵੰਤ ਲੋਕਤੰਤਰ ਅਤੇ ਮੋਹਰੀ ਅਰਥਵਿਵਸਥਾਵਾਂ ਦੇ ਰੂਪ ਵਿੱਚ, ਅਸੀਂ ਵਪਾਰ, ਟੈਕਨੋਲੋਜੀ, ਇਨੋਵੇਸ਼ਨ, ਸਥਿਰਤਾ, ਮੈਨੂੰਫੈਕਚਰਿੰਗ ਅਤੇ ਗਤੀਸ਼ੀਲਤਾ ਵਿੱਚ ਆਪਸੀ ਲਾਭਦਾਇਕ ਸਹਿਯੋਗ ਨੂੰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਦੇਖਦੇ ਹਾਂ। ਅਸੀਂ ਮਲਟੀਪੋਲਰ ਵਰਲਡ, ਸ਼ਾਂਤੀ ਅਤੇ ਸੰਯੁਕਤ ਰਾਸ਼ਟਰ ਸੁਧਾਰਾਂ ਦੇ ਲਈ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਾਂ। ਮੈਂ ਜਰਮਨ ਚਾਂਸਲਰ ਨੂੰ ਜਲਦੀ ਭਾਰਤ ਆਉਣ ਦਾ ਸੱਦਾ ਦੁਹਰਾਇਆ।”
@_FriedrichMerz
Delighted to meet German Foreign Minister Johann Wadephul. India and Germany are celebrating 25 years of Strategic Partnership. As vibrant democracies and leading economies, we see immense potential to scale up mutually beneficial cooperation in trade, technology, innovation,… https://t.co/pybgsjeo3R
— Narendra Modi (@narendramodi) September 3, 2025


