ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਬਿਮਸਟੈੱਕ  ਸਮਿਟ (BIMSTEC Summit) ਦੇ ਦੌਰਾਨ ਮਿਆਂਮਾਰ ਦੇ ਪ੍ਰਧਾਨ ਮੰਤਰੀ ਅਤੇ ਸਟੇਟ ਐਡਮਿਨਿਸਟ੍ਰੇਸ਼ਨ ਕੌਂਸਲ ਦੇ ਚੇਅਰਮੈਨ, ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤ ਕੀਤੀ।

 

 ਦੋਹਾਂ ਨੇਤਾਵਾਂ ਨੇ ਮਿਆਂਮਾਰ ਵਿੱਚ ਆਏ ਵਿਨਾਸ਼ਕਾਰੀ ਭੁਚਾਲ ਦੇ ਬਾਅਦ ਦੀ ਸਥਿਤੀ ‘ਤੇ ਚਰਚਾ ਕੀਤੀ, ਜਿਸ ਵਿੱਚ ਮਿਆਂਮਾਰ ਨੂੰ ਮਾਨਵੀ ਸਹਾਇਤਾ,  ਆਪਦਾ ਰਾਹਤ ਅਤੇ ਚਿਕਿਤਸਾ ਸਹਾਇਤਾ ਪ੍ਰਦਾਨ ਕਰਨ ਦੇ ਲਈ “ਅਪਰੇਸ਼ਨ ਬ੍ਰਹਮਾ” ("Operation Brahma”) ਦੇ ਤਹਿਤ ਭਾਰਤ ਦੁਆਰਾ ਕੀਤੇ ਜਾ ਰਹੇ ਪ੍ਰਯਾਸ ਭੀ ਸ਼ਾਮਲ ਸਨ। ਸੀਨੀਅਰ ਜਨਰਲ ਨੇ ਭਾਰਤ ਦੇ ਸਹਾਇਤਾ ਪ੍ਰਯਾਸਾਂ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲੇ ਮਦਦ ਕਰਨ ਵਾਲੇ ਦੇ ਰੂਪ ਵਿੱਚ (as the First Responder) ਭਾਰਤ ਇਸ ਸੰਕਟ ਦੀ ਘੜੀ ਵਿੱਚ ਮਿਆਂਮਾਰ ਦੇ ਨਾਲ ਖੜ੍ਹਾ ਹੈ ਅਤੇ ਜ਼ਰੂਰਤ ਪੈਣ ‘ਤੇ ਅਧਿਕ ਸਮੱਗਰੀ ਸਹਾਇਤਾ ਅਤੇ ਸੰਸਾਧਨ ਤੈਨਾਤ ਕਰਨ ਦੇ ਲਈ ਤਿਆਰ ਹੈ।

 ਸ਼੍ਰੀ ਮੋਦੀ ਨੇ ਸਮਾਵੇਸ਼ੀ ਅਤੇ ਭਰੋਸੇਯੋਗ ਚੋਣਾਂ ਦੇ ਜ਼ਰੀਏ ਲੋਕਤੰਤਰੀ ਪ੍ਰਕਿਰਿਆ ਦੀ ਜਲਦੀ ਬਹਾਲੀ  ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਭਾਰਤ ਨੇ ਵਿਸ਼ਵਾਸ ਨੂੰ ਹੁਲਾਰਾ ਦੇਣ ਅਤੇ ਸ਼ਾਂਤੀਪੂਰਨ, ਸਥਿਰ ਅਤੇ ਲੋਕਤੰਤਰੀ ਭਵਿੱਖ ਦੀ ਦਿਸ਼ਾ ਵਿੱਚ ਮਿਆਂਮਾਰ ਦੇ ਆਪਣੇ ਅਤੇ ਮਿਆਂਮਾਰ  ਦੇ ਅਗਵਾਈ ਵਾਲੇ ਪਰਿਵਰਤਨ (Myanmar-owned and Myanmar-led transition) ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੀਤੇ ਗਏ ਪ੍ਰਯਾਸਾਂ ਦਾ ਸਮਰਥਨ ਕੀਤਾ। ਮਿਆਂਮਾਰ ਵਿੱਚ ਚਲ ਰਹੀ ਜਾਤੀ ਹਿੰਸਾ ਨਾਲ ਪੈਦਾ ਮਾਨਵੀ ਸੰਕਟ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਸੰਘਰਸ਼ ਦਾ ਕੋਈ ਫ਼ੌਜੀ ਹੱਲ ਨਹੀਂ (no military solution) ਹੈ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਥਾਈ ਸ਼ਾਂਤੀ (enduring peace) ਕੇਵਲ ਸਮਾਵੇਸ਼ੀ ਸੰਵਾਦ (inclusive dialogue) ਦੇ ਜ਼ਰੀਏ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

 

ਪ੍ਰਧਾਨ ਮੰਤਰੀ ਨੇ ਮਿਆਂਮਾਰ-ਥਾਈਲੈਂਡ ਸੀਮਾ ‘ਤੇ ਸਾਇਬਰ-ਘੁਟਾਲਾ ਕੇਂਦਰਾਂ (cyber-scam centres) ਤੋਂ ਭਾਰਤੀ ਨਾਗਰਿਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਪਰਤਾਉਣ ਵਿੱਚ ਮਿਆਂਮਾਰ ਦੁਆਰਾ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਦੋਹਾਂ ਧਿਰਾਂ ਨੇ ਭਾਰਤ-ਮਿਆਂਮਾਰ ਸੀਮਾ ‘ਤੇ ਬਾਗ਼ੀ ਗਤੀਵਿਧੀਆਂ, ਅੰਤਰਰਾਸ਼ਟਰੀ ਅਪਰਾਧਾਂ ਅਤੇ ਮਾਨਵ ਤਸਕਰੀ (insurgent activities, transnational crimes and human trafficking) ਨਾਲ ਨਜਿੱਠਣ ਵਿੱਚ ਸਹਿਯੋਗ ਕਰਨ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ। 

 

ਦੋਹਾਂ ਨੇਤਾਵਾਂ ਨੇ ਮਿਆਂਮਾਰ ਵਿੱਚ ਚਲ ਰਹੇ ਭਾਰਤ-ਸਮਰਥਿਤ ਇਨਫ੍ਰਾਸਟ੍ਰਕਚਰ ਵਿਕਾਸ ਪ੍ਰੋਜੈਕਟਾਂ ‘ਤੇ ਭੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਮਿਆਂਮਾਰ  ਦੇ ਸਾਰੇ ਭਾਈਚਾਰਿਆਂ ਦੀਆਂ ਵਿਕਾਸ ਸਬੰਧੀ ਜ਼ਰੂਰਤਾਂ ਦਾ ਸਮਰਥਨ ਕਰਨ ਦੇ ਲਈ ਭਾਰਤ ਦੀ ਤਤਪਰਤਾ ਨੂੰ ਰੇਖਾਂਕਿਤ ਕੀਤਾ।

 

Met Senior General Min Aung Hlaing of Myanmar on the sidelines of the BIMSTEC Summit in Bangkok. Once again expressed condolences on the loss of lives and damage of property in the wake of the recent earthquake. India is doing whatever is possible to assist our sisters and… pic.twitter.com/Hwwv4VxSpi

— Narendra Modi (@narendramodi) April 4, 2025

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi at BRICS summit: Dismantle ‘pyramid of privilege’ to make Global South a ‘rule-shaper’

Media Coverage

PM Modi at BRICS summit: Dismantle ‘pyramid of privilege’ to make Global South a ‘rule-shaper’
NM on the go

Nm on the go

Always be the first to hear from the PM. Get the App Now!
...
Prime Minister extends greetings on the Parkash Purab of Sri Guru Granth Sahib Ji
September 12, 2026

The Prime Minister, Shri Narendra Modi, extended greetings on the occasion of the Parkash Purab of Sri Guru Granth Sahib Ji.

The Prime Minister said that for centuries, Sri Guru Granth Sahib Ji has shown humanity the way of selfless service, human dignity and togetherness.

Shri Modi expressed hope that the sacred occasion would inspire everyone to deepen these values in society and build a more compassionate and harmonious world.

The Prime Minister wrote on X;

“Greetings on the Parkash Purab of Sri Guru Granth Sahib Ji.

For centuries, it has shown humanity the way of selfless service, human dignity and togetherness.

May this sacred occasion inspire us to deepen these values in our society and build a more compassionate and harmonious world.”