ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 22 ਅਪ੍ਰੈਲ, 2025 ਨੂੰ ਸਾਊਦੀ ਅਰਬ ਦੀ ਸਰਕਾਰੀ ਯਾਤਰਾ ਕੀਤੀ। ਪ੍ਰਧਾਨ ਮੰਤਰੀ ਦਾ ਸੁਆਗਤ ਜੇਦਾਹ ਦੇ ਰਾਇਲ ਪੈਲੇਸ ਵਿੱਚ ਮਹਾਮਹਿਮ ਪ੍ਰਿੰਸ ਮੁਹੰਮਦ ਬਿਨ ਸਲਮਾਨ, ਕ੍ਰਾਊਨ ਪ੍ਰਿੰਸ ਅਤੇ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਨੇ ਕੀਤਾ ਅਤੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ।
ਪ੍ਰਧਾਨ ਮੰਤਰੀ ਅਤੇ ਮਹਾਮਹਿਮ ਪ੍ਰਿੰਸ ਮੁਹੰਮਦ ਬਿਨ ਸਲਮਾਨ, ਕ੍ਰਾਊਨ ਪ੍ਰਿੰਸ ਅਤੇ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਨੇ ਅਧਿਕਾਰਤ ਗੱਲਬਾਤ ਕੀਤੀ ਅਤੇ ਭਾਰਤ-ਸਾਊਦੀ ਅਰਬ ਰਣਨੀਤਕ ਭਾਗੀਦਾਰੀ ਪਰਿਸ਼ਦ (ਐੱਸਪੀਸੀ) ਦੀ ਦੂਸਰੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਐੱਚਆਰਐੱਚ ਕ੍ਰਾਊਨ ਪ੍ਰਿੰਸ ਨੇ ਪਹਿਲਗਾਮ ਵਿੱਚ ਭਿਆਨਕ ਅੱਤਵਾਦੀ ਹਲਮੇ ਦੀ ਸਖ਼ਤ ਨਿੰਦਾ ਕੀਤੀ ਅਤੇ ਮਾਰੇ ਗਏ ਨਿਰਦੋਸ਼ ਲੋਕਾਂ ਦੇ ਪ੍ਰਤੀ ਗਹਿਰੀ ਸੰਵੇਦਨਾ ਵਿਅਕਤ ਕੀਤੀ। ਦੋਹਾਂ ਨੇਤਾਵਾਂ ਨੇ ਅੱਤਵਾਦ ਨਾਲ ਪੂਰੀ ਤਾਕਤ ਨਾਲ ਲੜਨ ਦਾ ਸੰਕਲਪ ਲਿਆ।
ਨੇਤਾਵਾਂ ਨੇ ਸਤੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਆਪਣੀ ਪਿਛਲੀ ਮੀਟਿੰਗ ਦੇ ਬਾਅਦ ਤੋਂ ਪਰਿਸ਼ਦ ਦੇ ਤਹਿਤ ਤਰੱਕੀ ਦੀ ਸਮੀਖਿਆ ਕੀਤੀ। ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਤੇਜ਼ੀ ਅਤੇ ਵਿਭਿੰਨ ਮੰਤਰਾਲਿਆਂ ਦਰਮਿਆਨ ਵੱਡੀ ਸੰਖਿਆ ਵਿੱਚ ਉੱਚ ਪੱਧਰੀ ਯਾਤਰਾਵਾਂ ਦੀ ਸ਼ਲਾਘਾ ਕੀਤੀ, ਜਿਸ ਨਾਲ ਦੋਹਾਂ ਪੱਖਾਂ ਵਿੱਚ ਵਿਸ਼ਵਾਸ ਅਤੇ ਆਪਸੀ ਸਮਝ ਬਣੀ ਹੈ। ਦੋਹਾਂ ਨੇਤਾਵਾਂ ਨੇ ਊਰਜਾ, ਰੱਖਿਆ, ਵਪਾਰ, ਨਿਵੇਸ਼, ਟੈਕਨੋਲੋਜੀ, ਸੱਭਿਆਚਾਰ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧਾਂ ਦੇ ਖੇਤਰ ਵਿੱਚ ਸਹਿਯੋਗ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਵਿੱਚ ਭਾਰਤੀ ਭਾਈਚਾਰੇ ਨੂੰ ਦਿੱਤੇ ਗਏ ਸਮਰਥਨ ਅਤੇ ਭਲਾਈ ਲਈ ਮਹਾਮਹਿਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ ਹੱਜ ਯਾਤਰੀਆਂ ਲਈ ਸਾਊਦੀ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਦੀ ਵੀ ਸ਼ਲਾਘਾ ਕੀਤੀ।

ਦੋਹਾਂ ਨੇਤਾਵਾਂ ਨੇ ਨਿਵੇਸ਼ ‘ਤੇ ਉੱਚ ਪੱਧਰੀ ਟਾਸਕ ਫੋਰਸ ਵਿੱਚ ਚਰਚਾ ਵਿੱਚ ਤਰੱਕੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟਾਸਕ ਫੋਰਸ ਦੁਆਰਾ ਕਈ ਖੇਤਰਾਂ ਵਿੱਚ ਪਹੁੰਚੀ ਸਮਝ ਦਾ ਸੁਆਗਤ ਕੀਤਾ ਜੋ ਊਰਜਾ, ਪੈਟ੍ਰੋਕੈਮੀਕਲਸ, ਬੁਨਿਆਦੀ ਢਾਂਚਾ, ਟੈਕਨੋਲੋਜੀ, ਫਿਨਟੈਕ, ਡਿਜੀਟਲ ਇਨਫ੍ਰਾਸਟ੍ਰਕਚਰ, ਦੂਰਸੰਚਾਰ, ਫਾਰਮਾਸਿਊਟੀਕਲ, ਮੈਨੂਫੈਕਚਰਿੰਗ ਅਤੇ ਸਿਹਤ ਸਮੇਤ ਕਈ ਖੇਤਰਾਂ ਵਿੱਚ ਭਾਰਤ ਵਿੱਚ 100 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦੀ ਸਾਊਦੀ ਅਰਬ ਦੀ ਪਿਛਲੀ ਪ੍ਰਤੀਬੱਧਤਾ ‘ਤੇ ਅਧਾਰਿਤ ਹੈ।
ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤ ਵਿੱਚ ਦੋ ਆਇਲ ਰਿਫਾਇਨਰੀਆਂ ਦੀ ਸਥਾਪਨਾ ‘ਤੇ ਸਹਿਯੋਗ ਕਰਨ ਦੇ ਸਮਝੌਤੇ ਦਾ ਵਿਸ਼ੇਸ਼ ਤੌਰ ‘ਤੇ ਸੁਆਗਤ ਕੀਤਾ, ਨਾਲ ਹੀ ਟੈਕਸੇਸ਼ਨ ਦੇ ਮੁੱਦਿਆਂ ‘ਤੇ ਹੋਈ ਤਰੱਕੀ ਦਾ ਵੀ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦੋਵੇਂ ਦੇਸ਼ ਸਥਾਨਕ ਮੁਦਰਾਵਾਂ ਵਿੱਚ ਭੁਗਤਾਨ ਗੇਟਵੇਅ ਅਤੇ ਵਪਾਰ ਨਿਪਟਾਰੇ ਨੂੰ ਜੋੜਨ ਲਈ ਕੰਮ ਕਰ ਸਕਦੇ ਹਨ।
ਦੋਹਾਂ ਨੇਤਾਵਾਂ ਨੇ ਭਾਰਤ-ਮੱਧ ਪੂਰਬ ਯੂਰੋਪ ਆਰਥਿਕ ਗਲਿਆਰੇ (ਆਈਐੱਮਈਈਸੀ) ਵਿੱਚ ਪ੍ਰਗਤੀ, ਵਿਸ਼ੇਸ਼ ਤੌਰ ‘ਤੇ ਦੋਹਾਂ ਧਿਰਾਂ ਦੁਆਰਾ ਕੀਤੀਆਂ ਜਾ ਰਹੀਆਂ ਦੁਵੱਲੀਆਂ ਸੰਪਰਕ ਪਹਿਲਕਦਮੀਆਂ ‘ਤੇ ਚਰਚਾ ਕੀਤੀ। ਦੋਹਾਂ ਨੇਤਾਂਵਾਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ।
ਦੋਹਾਂ ਨੇਤਾਵਾਂ ਨੇ ਪਰਿਸ਼ਦ ਦੇ ਅਧੀਨ ਦੋ ਮੰਤਰੀ ਪੱਧਰੀ ਕਮੇਟੀਆਂ ਦੇ ਕਾਰਜਾਂ ਦੇ ਨਤੀਜਿਆਂ ‘ਤੇ ਸੰਤੋਸ਼ ਵਿਅਕਤ ਕੀਤਾ, ਅਰਥਾਤ: (ਏ) ਰਾਜਨੀਤਕ, ਸੁਰੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ ਕਮੇਟੀ ਅਤੇ ਇਸ ਦੀਆਂ ਉਪ-ਕਮੇਟੀਆਂ, ਅਤੇ (ਬੀ) ਅਰਥਵਿਵਸਥਾ ਅਤੇ ਨਿਵੇਸ਼ ਕਮੇਟੀ ਅਤੇ ਇਸ ਦੇ ਸਾਂਝੇ ਕਾਰਜ ਸਮੂਹ।
ਦੋਹਾ ਨੇਤਾਵਾਂ ਨੇ ਦੋ ਨਵੀਂਆਂ ਮੰਤਰੀ ਪੱਧਰੀ ਕਮੇਟੀਆਂ ਦੀ ਸਥਾਪਨਾ ਦੇ ਨਾਲ ਰਣਨੀਤਕ ਭਾਗੀਦਾਰੀ ਪਰਿਸ਼ਦ ਦੇ ਵਿਸਤਾਰ ਦਾ ਸੁਆਗਤ ਕੀਤਾ। ਇਸ ਸੰਦਰਭ ਵਿੱਚ, ਰੱਖਿਆ ਸਾਂਝੇਦਾਰੀ ਦੀ ਡੁੰਘਾਈ ਨੂੰ ਦਰਸਾਉਂਣ ਲਈ, ਨੇਤਾਵਾਂ ਨੇ ਰੱਖਿਆ ਸਹਿਯੋਗ ‘ਤੇ ਮੰਤਰੀ ਪੱਧਰੀ ਕਮੇਟੀ ਦੀ ਸਥਾਪਨਾ ‘ਤੇ ਸਹਿਮਤੀ ਵਿਅਕਤ ਕੀਤੀ। ਹਾਲ ਹੀ ਦੇ ਵਰ੍ਹਿਆਂ ਵਿੱਚ ਦੋਹਾਂ ਧਿਰਾਂ ਦਰਮਿਆਨ ਸੱਭਿਆਚਾਰਕ ਸਹਿਯੋਗ ਵਿੱਚ ਵਧਦੀ ਗਤੀ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਨੇ ਟੂਰਿਜ਼ਮ ਅਤੇ ਸੰਸਕ੍ਰਿਤੀ ਸਹਿਯੋਗ ‘ਤੇ ਇੱਕ ਮੰਤਰੀ ਪੱਧਰੀ ਕਮੇਟੀ ਦੀ ਸਥਾਪਨਾ ਕਰਨ ‘ਤੇ ਵੀ ਸਹਿਮਤੀ ਵਿਅਕਤ ਕੀਤੀ। ਮੀਟਿੰਗ ਤੋਂ ਬਾਅਦ, ਦੋਹਾਂ ਨੇਤਾਵਾਂ ਦੁਆਰਾ ਦੂਜੀ ਐੱਸਪੀਸੀ ਦੇ ਮਿਨਟਸ (Minutes) ‘ਤੇ ਹਸਤਾਖਰ ਕੀਤੇ ਗਏ।

ਨੇਤਾਵਾਂ ਨੇ ਯਾਤਰਾ ਦੇ ਅਵਸਰ ‘ਤੇ ਪੁਲਾੜ, ਸਿਹਤ, ਖੇਡਾਂ (ਐਂਟੀ-ਡੋਪਿੰਗ) ਅਤੇ ਡਾਕ ਸਹਿਯੋਗ ਦੇ ਖੇਤਰ ਵਿੱਚ 4 ਦੁਵੱਲੇ ਸਹਿਮਤੀ ਪੱਤਰਾਂ ਅਤੇ ਸਮਝੌਤਿਆਂ ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।. [ਨਤੀਜਿਆਂ ਦੀ ਸੂਚੀ]
ਪ੍ਰਧਾਨ ਮੰਤਰੀ ਨੇ ਰਣਨੀਤਕ ਭਾਗੀਦਾਰੀ ਪਰਿਸ਼ਦ ਦੀ ਤੀਸਰੀ ਮੀਟਿੰਗ ਲਈ ਮਹਾਮਹਿਮ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।


