ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ NXT ਕਨਕਲੇਵ ਵਿੱਚ ਵੱਖ-ਵੱਖ ਪਤਵੰਤਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪਤਵੰਤਿਆਂ ਦੀ ਸੂਚੀ ਵਿੱਚ ਸ਼੍ਰੀ ਕਾਰਲੋਸ ਮੋਂਟੇਸ (Carlos Montes), ਪ੍ਰੋਫੈਸਰ ਜੋਨਾਥਨ ਫਲੈਮਿੰਗ (Prof. Jonathan Fleming), ਡਾ. ਐਨ ਲਿਬਰਟ (Dr. Ann Liebert), ਪ੍ਰੋਫੈਸਰ ਵੇਸੇਲਿਨ ਪੋਪੋਵਸਕੀ (Prof. Vesselin Popovski), ਡਾ. ਬ੍ਰਾਯਨ ਗ੍ਰੀਨ (Dr. Brian Greene), ਸ਼੍ਰੀ ਅਲੇਕ ਰੌਸ (Alec Ross), ਸ਼੍ਰੀ ਓਲੇਗ ਆਰਟੇਮਯੇਵ (Oleg Artemyev) ਅਤੇ ਸ਼੍ਰੀ ਮਾਇਕ ਮੈਸਿਮਿਨੋ (Mike Massimino) ਸ਼ਾਮਲ ਹਨ।

 

ਐਕਸ ‘ਤੇ ਵੱਖਰੀਆਂ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

“ਅੱਜ NXT (ਐੱਨਐਕਸਟੀ) ਕਨਕਲੇਵ ਵਿੱਚ ਸ਼੍ਰੀ ਕਾਰਲੋਸ ਮੋਂਟੇਸ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੋਸ਼ਲ ਇਨੋਵੇਸ਼ਨਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਡਿਜੀਟਲ ਟੈਕਨੋਲੋਜੀ, ਫਿਨਟੈਕ ਅਤੇ ਹੋਰ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਦੀ ਸ਼ਲਾਘਾ ਕੀਤੀ ਹੈ।”

 “ਪ੍ਰੋਫੈਸਰ ਜੋਨਾਥਨ ਫਲੈਮਿੰਗ ਨਾਲ ਮੁਲਾਕਾਤ ਹੋਈ, ਜੋ ਐੱਮਆਈਟੀ ਸਲੋਨ ਸਕੂਲ ਆਫ ਮੈਨੇਜਮੈਂਟ ਨਾਲ ਜੁੜੇ ਹਨ। ਜਨਤਕ ਅਤੇ ਨਿਜੀ ਦੋਵੇਂ ਖੇਤਰਾਂ ਵਿੱਚ ਜੀਵਨ ਵਿਗਿਆਨ ਵਿੱਚ ਉਨ੍ਹਾਂ ਦਾ ਕੰਮ ਅਦੁੱਤੀ ਹੈ। ਇਸ ਖੇਤਰ ਵਿੱਚ ਉੱਭਰਦੀਆਂ ਪ੍ਰਤਿਭਾਵਾਂ ਅਤੇ ਇਨੋਵੇਸ਼ਨਾਂ ਨੂੰ ਮਾਰਗਦਰਸ਼ਨ ਦੇਣ ਦਾ ਉਨ੍ਹਾਂ ਦਾ ਜਨੂੰਨ ਵੀ ਉੰਨਾ ਹੀ ਪ੍ਰੇਰਣਾਦਾਇਕ ਹੈ।”

 “ਡਾ. ਐਨ ਲਿਬਰਟ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪਾਰਕਿੰਸਨ’ਸ ਬਿਮਾਰੀ (Parkinson’s disease) ਦੇ ਇਲਾਜ ਵਿੱਚ ਉਨ੍ਹਾਂ ਦਾ ਕੰਮ ਸ਼ਲਾਘਾਯੋਗ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਲੋਕਾਂ ਦੇ ਲਈ ਬਿਹਤਰ ਜੀਵਨ ਪੱਧਰ ਸੁਨਿਸ਼ਚਿਤ ਹੋਵੇਗਾ।”

“ਪ੍ਰੋਫੈਸਰ ਵੇਸਲਿਨ ਪੋਪੋਵਸਕੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਨੇ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਅੰਤਰਰਾਸ਼ਟਰੀ ਸਬੰਧਾਂ ਅਤੇ ਭੂ-ਰਾਜਨੀਤੀ ਦੀ ਸਮਝ ਨੂੰ ਡੂੰਘਾ ਕਰਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।”

 “ਡਾ. ਬ੍ਰਾਯਨ ਗ੍ਰੀਨ ਨੂੰ ਮਿਲ ਕੇ ਖੁਸ਼ੀ ਹੋਈ, ਜੋ ਭੌਤਿਕੀ ਅਤੇ ਗਣਿਤ ਦੇ ਪ੍ਰਤੀ ਡੂੰਘੀ ਦਿਲਚਸਪੀ ਰੱਖਣ ਵਾਲੇ ਇੱਕ ਲੀਡਿੰਗ ਅਕਾਦਮਿਕ ਹਨ। ਉਨ੍ਹਾਂ ਦੇ ਕੰਮਾਂ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਅਕਾਦਮਿਕ ਚਰਚਾ ਨੂੰ ਆਕਾਰ ਦੇਣਗੇ। @bgreene

 “ਅੱਜ ਸ਼੍ਰੀ ਅਲੇਕ ਰੌਸ ਨੂੰ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨੇ ਇੱਕ ਸਫ਼ਲ ਵਿਚਾਰਕ ਅਤੇ ਲੇਖਕ ਵਜੋਂ ਆਪਣੀ ਪਹਿਚਾਣ ਬਣਾਈ ਹੈ, ਜੋ ਕਿ ਇਨੋਵੇਸ਼ਨ ਅਤੇ ਲਰਨਿੰਗ ਨਾਲ ਸਬੰਧਤ ਪਹਿਲੂਆਂ ‘ਤੇ ਜ਼ੋਰ ਦਿੰਦੇ ਹਨ।”

“ਰੂਸ ਤੋਂ ਇੱਕ ਮੋਹਰੀ ਪੁਲਾੜ ਯਾਤਰੀ ਸ਼ੀ ਓਲੇਗ ਆਰਟੋਮਯੇਵ ਨੂੰ ਮਿਲ ਕੇ ਖੁਸ਼ੀ ਹੋਈ। ਉਹ ਮੋਹਰੀ ਅਭਿਆਨਾਂ ਵਿੱਚ ਸਭ ਤੋਂ ਅੱਗੇ ਰਹੇ ਹਨ। ਉਨ੍ਹਾਂ ਦੀਆਂ ਉਪਲਬਧੀਆਂ ਕਈ ਨੌਜਵਾਨਾਂ ਨੂੰ ਸਾਇੰਸ ਅਤੇ ਸਪੇਸ ਦੀ ਦੁਨੀਆ ਵਿੱਚ ਚਮਕਣ ਲਈ ਪ੍ਰੇਰਿਤ ਕਰਨਗੀ। @OlegMKS

 “ਪ੍ਰਤਿਸ਼ਠਿਤ ਪੁਲਾੜ ਯਾਤਰੀ ਸ਼੍ਰੀ ਮਾਇਕ ਮੈਸਿਮਿਨੋ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪੁਲਾੜ ਦੇ ਪ੍ਰਤੀ ਉਨ੍ਹਾਂ ਦਾ ਜਨੂੰਨ ਅਤੇ ਨੌਜਵਾਨਾਂ ਦੇ ਵਿਚਕਾਰ ਇਸ ਨੂੰ ਲੋਕਪ੍ਰਿਯ ਬਣਾਉਣਾ ਸਾਰਿਆਂ ਨੂੰ ਪਤਾ ਹੈ। ਇਹ ਵੀ ਸ਼ਲਾਘਾਯੋਗ ਹੈ ਕਿ ਉਹ ਲਰਨਿੰਗ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਕਿਵੇਂ ਕੰਮ ਕਰ ਰਹੇ ਹਨ। @Astro_Mike

 

 

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Republic Day sales see fastest growth in five years on GST cuts, wedding demand

Media Coverage

Republic Day sales see fastest growth in five years on GST cuts, wedding demand
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਜਨਵਰੀ 2026
January 27, 2026

India Rising: Historic EU Ties, Modern Infrastructure, and Empowered Citizens Mark PM Modi's Vision